Share on Facebook

Main News Page

ਪੰਥਕ ਸਰਕਾਰ ਦੇ ਰਾਜ ਵਿਚ ਹੁਣ ਚੇਲੇ ਲਲਕਾਰੇ ਮਾਰ ਕੇ ਵੇਚਦੇ ਹਨ ਸੌਦਾ ਸਾਧ ਦੀਆਂ ਸਬਜ਼ੀਆਂ

ਭਵਾਨੀਗੜ੍ਹ, (9 ਅਪ੍ਰੈਲ,ਪੀ.ਐਸ.ਐਨ) ਬਾਦਲ ਸਰਕਾਰ ਦੀ ਛਤਰ ਛਾਇਆ ਕਰ ਕੇ ਸੋਦਾ ਸਾਧਚੇਲੇ ਜਿਥੇ ਗੁਰਮਤਿ ਸਮਾਗਮਾਂ ਵਿਚ ਅੜਿੱਕੇ ਪਾ ਰਹੇ ਹਨ ਉਥੇ ਅਪਣੀ ਨਾਮ ਚਰਚਾ ਕਰਨ ਤੋਂ ਪਹਿਲਾਂ ਗੁਰਸਿੱਖ ਸੰਗਤਾਂ ਨੂੰ ਚੁਨੌਤੀ ਦਿੰਦੇ ਹਨ ਕਿ ਅਸੀਂ ਪ੍ਰਸ਼ਾਸਨ ਬੁਲਾ ਕੇ ਨਾਮ ਚਰਚਾ ਕਰਵਾ ਰਹੇ ਹਾਂ ਜੇ ਦਮ ਹੈ ਤਾਂ ਰੋਕ ਲਵੋ। ਅਜਿਹੀ ਹੀ ਇਕ ਘਟਨਾ ਉਸ ਸਮੇਂ ਸਾਹਮਣੇ ਆਈ ਜਦ ਪਿੰਡ ਫੰਮਣਵਾਲ ਵਿਖੇ ਕੁਝ ਦਿਨ ਪਹਿਲਾਂ ਪੰਥ ਪ੍ਰਸਿੱਧ ਕਥਾਕਾਰ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਪੰਡਤ ਜਗਦੀਸ਼ ਭੰਗੀਦਾਸ ਅਤੇ ਯਾਦਵਿੰਦਰ ਸਿੰਘ ਘੁੱਲਾ ਨੇ ਨਾਮ ਚਰਚਾ ਦੀ ਅਰੰਭਤਾ ਤੋਂ ਪਹਿਲਾਂ ਗੁਰਸਿੱਖਾਂ ਨੂੰ ਅਪਣੇ ਦਰਵਾਜ਼ੇ ਅੱਗੋਂ ਦੀ ਲੰਘਦੇ ਵੇਖਿਆਂ ਤਾਂ ਛਾਤੀ ਤੇ ਹੱਥ ਮਾਰ ਕੇ ਕਿਹਾ ਕਿ ਜੇ ਦਮ ਹੈ ਤਾਂ ਰੋਕ ਲਵੋ, ਅੱਜ ਅਸੀਂ ਲਾਠੀਆਂ (ਪੁਲਿਸ) ਵਾਲੇ ਬੁਲਾ ਕੇ ਨਾਮ ਚਰਚਾ ਕਰਵਾ ਰਹੇ ਹਾਂ।

ਚੇਲੇਆਂ ਦੀ ਚੁਨੌਤੀ ਦਾ ਪਤਾ ਲਗਦਿਆਂ ਹੀ ਸ. ਲਾਭ ਸਿੰਘ, ਗੁਲਾਬ ਸਿੰਘ, ਨਿਸ਼ਾਨ ਸਿੰਘ, ਖੁਸ਼ਹਾਲ ਸਿੰਘ, ਗੁਰਮੇਲ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਮਾਤਾਵਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਗੁਰਦਾਵਰਾ ਸਾਹਿਬ ਵਿਖੇ ਪਹੁੰਚ ਗਈਆਂ। ਕਥਾਵਾਚਕ ਭਾਈ ਹਰਿੰਦਰ ਸਿੰਘ ਮਾਝੀ ਨੇ ਸੰਗਤ ਨੂੰ ਜ਼ਬਤ ਵਿਚ ਰਹਿ ਕੇ ਹੀ ਵਿਰੋਧ ਕਰਨ ਲਈ ਬੇਨਤੀ ਕੀਤੀ। ਸ. ਲਾਭ ਸਿੰਘ, ਗੁਰਦੀਪ ਸਿੰਘ ਕਾਲਾਝਾੜ ਸੀਨੀਅਰ ਆਗੂ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਥਾਣਾ ਮੁਖੀ ਜਗਤਪ੍ਰੀਤ ਸਿੰਘ ਨੂੰ ਦਸਿਆ ਕਿ ਸਾਡੇ ਪਿੰਡ ਵਿਚ ਤਾਂ ਦੋ, ਤਿੰਨ ਹੀ ਡੇਰਾ ਚੇਲੇ ਹਨ ਜਦਕਿ ਪਿੰਡ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣ ਲਈ ਗੁਰਮੇਲ ਸਿੰਘ ਰਾਜਪੁਰਾ ਸਮੇਤ ਬਾਹਰਲੇ ਪਿੰਡਾਂ ਵਿਚੋਂ ਚੇਲੇ ਪਹੁੰਚ ਕੇ ਨਾਮ ਚਰਚਾ ਦੇ ਨਾਂ 'ਤੇ ਕੂੜ ਪ੍ਰਚਾਰ ਕਰਦੇ ਹਨ, ਜਿਸ ਨੂੰ ਤੁਰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪ੍ਰਸ਼ਾਸਨ ਦੇ ਅਧਿਕਾਰੀ ਵਾਰ-ਵਾਰ ਇਹ ਕਹਿੰਦੇ ਸੁਣਾਈ ਦਿਤੇ ਕਿ ਸਾਨੂੰ ਤਾਂ ਉਪਰੋਂ ਹੁਕਮ ਹੈ, ਸਾਡੇ ਹੱਥ ਵਸ ਦੀ ਗੱਲ ਨਹੀਂ। ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਮਾਝੀ ਨੇ ਕਿਹਾ ਕਿ ਜੇ ਕੋਈ ਬੰਦਾ ਇਹ ਸਿੱਧ ਕਰ ਦੇਵੇ ਕਿ ਦੇਹ ਗੁਰੂ ਹੋ ਸਕਦੀ ਹੈ ਤਾਂ ਉਹ ਖ਼ੁਦ ਗੁਰਮਤਿ ਪ੍ਰਚਾਰ ਕਰਨਾ ਵੀ ਬੰਦ ਕਰ ਦੇਣਗੇ। ਸ. ਗੁਰਦੀਪ ਸਿੰਘ ਕਾਲਾਝਾੜ ਨੇ ਕਿਹਾ ਜੇਕਰ ਪਿੰਡ ਵਿਚ ਕੋਈ ਅਣਸੁਖਾਵੀ ਘਟਨਾ ਵਾਪਰੀ ਤਾਂ ਅਕਾਲੀ ਸਰਕਾਰ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top