Share on Facebook

Main News Page

ਖਾਲੜਾ 'ਚ ਗੁਰਮਤਿ ਸਮਾਗਮ ਅਤੇ ਆਨੰਦ ਕਾਰਜ

ਖਾਲੜਾ 10 ਅਪ੍ਰੈਲ (ਸੰਦੀਪ ਸਿੰਘ ਖਾਲੜਾ) ਅੱਜ ਜਿਥੇ ਵਿਆਹ, ਸ਼ਾਦੀਆਂ, ਅਨੰਦ ਕਾਰਜਾਂ ਦੇ ਦੌਰਾਨ ਆਮ ਲੋਕ ਸਮਾਜ ਵਿੱਚ ਨੱਕ ਰੱਖਣ ਦੀ ਖਾਤਿਰ ਵੱਡੇ-ਵੱਡੇ ਪੈਲਸਾਂ ਅੰਦਰ ਲੱਖਾਂ ਰੁਪਏ ਖਰਚ ਕਰਕੇ, ਸਭਿਆਚਾਰ ਦੇ ਨਾਂ ਤੇ ਗਾਉਣ ਵਾਲਿਆਂ ਨੂੰ ਲਗਾ ਕੇ, ਤੇ ਸ਼ਰਾਬਾਂ ਦੇ ਦੌਰ ਚਲਾ ਕੇ, ਜਨਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹਨ, ਪਰ ਆਮ ਤੌਰ ਤੇ ਪਿੰਡਾਂ ਚ ਇਹ ਗੱਲ ਵੀ ਮਸ਼ਹੂਰ ਹੈ, ਕਿ ਸਮਾਜ ਨੂੰ ਕੋਈ ਖੁਸ਼ ਨਹੀਂ ਕਰ ਸਕਦਾ। ਪਰ ਉਸ ਦੇ ਨਾਲ ਕਈ ਉਹ ਪ੍ਰੀਵਾਰ ਵੀ ਹੁੰਦੇ ਹਨ, ਜਿਹੜੇ ਇਸ ਸਮੇਂ ਕੇਵਲ ਗੁਰਬਾਣੀ ਦਾ ਓਟ ਆਸਰਾ ਲੈ ਕੇ ਅਨੰਦ ਕਾਰਜ ਨੂੰ ਅਨੰਦ ਦਾ ਹੀ ਰੂਪ ਦਿੰਦੇ ਹਨ, ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਹੈ, ਕਿ ਅਸੀਂ ਕਿਸੇ ਸੰਸਥਾ ਜਥੇਬੰਦੀ ਨਾਲ ਜੁੜ ਕੇ ਆਪਣੇ ਜੀਵਨ ‘ਚ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਓਟ ਆਸਰਾ ਲਿਆ ਹੈ, ਤੇ ਸਿੱਖ ਹੋਣ ਦੇ ਨਾਤੇ ਅਸੀਂ ਜੋ ਕਰਾਂਗੇ ਹੋ ਸਕਦਾ ਹੈ। ਬਾਕੀ ਲੌਕ ਵੀ ਇਸ ਤੋਂ ਸੇਧ ਲੈਣ, ਠੀਕ ਇਸੇ ਤਰਾਂ ਇਕ ਪ੍ਰੀਵਾਰ ਸ੍ਰ: ਸੁਖਦੇਵ ਸਿੰਘ ਪਿੰਡ ਡੱਲ ਜੋ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਗੁਰਮਤਿ ਪ੍ਰਚਾਰ ਕੇਂਦਰ ਡੱਲ (ਤਰਨ ਤਾਰਨ) ਦੇ ਨਾਲ ਸਬੰਧਤ ਹੋਣ ਕਰਕੇ, ਜਿਹਨਾਂ ਦੀ ਬੇਟੀ ਰਾਜਵਿੰਦਰ ਕੌਰ ਦਾ ਅਨੰਦ ਕਾਰਜ ਰਣਜੀਤ ਸਿੰਘ ਸਪੁੱਤਰ ਕਾਰਜ ਸਿੰਘ ਵਾਸੀ ਸੁਰਸਿੰਘ ਨਾਲ ਹੋਇਆ।

ਇਸ ਸਮੇਂ ਸਭ ਤੋਂ ਪਹਿਲਾਂ ਬਰਾਤ ਪਿੰਡ ਦੇ ਗੁਰੂ ਘਰ ਵਿਖੇ ਪਹੁੰਚੀ ਜਿਥੇ ਗੁਰੂ ਸਾਹਿਬ ਜੀ ਦੀ ਹਜੂਰੀ ਚ ਅਨੰਦ ਕਾਰਜ ਦੀ ਰਸਮ ਅਦਾ ਹੋਈ, ਇਸ ਸਮੇਂ ਲੜਕੀ ਨੇ ਕੋਈ ਵੀ ਵਖਰਾ ਫੈਸ਼ਨ ਵਗੈਰਾ ਨਹੀਂ ਸੀ ਕੀਤਾ, ਤੇ ਨਾ ਹੀ ਕੋਈ ਕਲੀਰੇ ਜਾਂ ਚੂੜਾ ਆਦਿਕ ਪਾਏ ਸਨ, ਤੇ ਲੜਕੇ ਨੇ ਵੀ ਕੇਵਲ ਗੁਰਮੁਖੀ ਬਾਣਾ ਹੀ ਪਾਇਆ ਸੀ, ਉਪਰੰਤ ਬਰਾਤ ਲੜਕੀ ਦੇ ਘਰ ਪਹੁੰਚੀ ਜਿਥੇ ਕਿ ਖੇਤ ‘ਚ ਹੀ ਖੁੱਲਾ ਪੰਡਾਲ ਲਗਾ ਸੀ। ਉਥੇ ਪਹਿਲਾਂ ਸਾਰਿਆਂ ਨੇ ਚਾਹ ਪਾਣੀ ਛਕਿਆ ਤੇ ਫਿਰ ਸਾਰੇ ਪੰਡਾਲ ‘ਚ ਲਗੀਆਂ ਕੁਰਸੀਆਂ ਤੇ ਬੈਠ ਗਏ। ਜਿਥੇ ਸਿੱਖ ਵਿਰਸਾ ਵਿਜੂਅਲ ਸਭਰਾਂ ਦੀ ਟੀਮ ਵਲੋਂ ਧਾਰਮਿਕ ਡਰਾਮੇਂ ‘ਬੱਬਰ ਅਕਾਲੀ’ ਜਿਸ ‘ਚ ਭਾਰਤ ਦੀ ਆਜ਼ਾਦੀ ਸਮੇਂ ਸਿੱਖਾਂ ਦਾ ਯੋਗਦਾਨ, ‘ਸੀਸ ਤਲੀ ‘ਤੇ’ ਦੇ ਵਿੱਚ ਮੱਸੇ ਰੰਘੜ ਵੱਲੋਂ ਕੀਤੀ ਗਈ ਦਰਬਾਰ ਸਾਹਿਬ ਜੀ ਦੀ ਬੇਅਦਬੀ ਤੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਵੱਲੋਂ ਉਸ ਨੂੰ ਕੀਤੇ ਦੀ ਸਜਾ ਦੇਣੀ, ‘ਪਾਖੰਡੀ ਬਾਬੇ’ ਚ ਅੱਜ ਦੇ ਸਮੇਂ ਡੇਰੇਦਾਰਾਂ ਵੱਲੋਂ ਕੀਤੀ ਜਾਂਦੀ ਜਨਤਾ ਦੀ ਲੁੱਟ ‘ਤੇ ਉਹਨਾਂ ਦੇ ਉਘੜਦੇ ਪਾਜ, ਇਹਨਾਂ ਨਾਟਕਾਂ ਚ ਫਿਲਮਾਏ ਗਏ। ਇਸ ਸਮੇਂ ਕਰਨੈਲ ਸਿੰਘ ਸਭਰਾ ਨੇ ਆਪਣੀ ਕਾਮੇਡੀ ਰਾਹੀਂ ਸੰਗਤਾਂ ਨੂੰ ਦਾਜ ਦੀ ਲਾਹਨਤ, ਭਰੂਣ ਹਤਿਆ ਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂੰ ਕਰਵਾਇਆ। ਉਪਰੰਤ ਕਾਲਜ ਤੋਂ ਪਹੁੰਚੇ ਪ੍ਰੋ. ਸੁਖਵਿੰਦਰ ਸਿੰਘ, ਸੰਦੀਪ ਸਿੰਘ ਖਾਲੜਾ, ਗੁਰਸ਼ਰਨ ਸਿੰਘ ਡੱਲ ਨੇ ਜੌੜੀ ਨੂੰ ਸਿਰੋਪੇ ਤੇ ਮੁਮੈਂਟੋ ਦੇ ਕੇ ਸਨਮਾਨਿਤ ਕੀਤਾ, ਤੇ ਹੋਰ ਸੰਗਤਾਂ ਨੂੰ ਵੀ ਇਸ ਕਾਰਜ ਤੋਂ ਪ੍ਰੇਰਣਾਂ ਲੈਣ ਲਈ ਬੇਨਤੀ ਕੀਤੀ। ਇਸ ਸਮੇਂ ਪ੍ਰਧਾਨ ਦੀਦਾਰ ਸਿੰਘ, ਚਾਨਣ ਸਿੰਘ, ਸਕੱਤਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਰਛਪਾਲ ਸਿੰਘ ਆਦਿ ਹਾਜਿਰ ਸਨ।

ਸੰਪਰਕ ਨੰਬਰ:- 98553 41616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top