Share on Facebook

Main News Page

ਗੁਰਦੁਆਰੇ ਦਾ ਨਾਮ ਕੀ ਰੱਖੀਏ?: ਪ੍ਰੋ. ਸਰਬਜੀਤ ਸਿੰਘ ਧੂੰਦਾ

ਗੁਰਦੁਆਰਾ ਕੋਈ ਪੂਜਾ ਦਾ ਅਸਥਾਨ ਨਹੀਂ, ਇਹ ਤੇ ਜੀਵਨ ਜਾਚ ਸਿੱਖਣ ਦਾ ਕੇਂਦਰ ਹੈ, ਜਿਥੋਂ ਅਸੀਂ ਗੁਰੂ ਦੇ ਉਪਦੇਸ਼ ਦੁਆਰਾ ਆਪਣੇ ਜੀਵਨ ਨੂੰ ਸੁਚੱਜਾ ਬਨਾਉਣਾ ਹੈ। ਬਾਬਾ ਬੰਦਾ ਸਿੰਘ ਬਹਾਦਰ ਤੇ ਮਿਸਲਾਂ ਤੋਂ ਬਾਅਦ ਸਿੱਖਾਂ ਨੂੰ ਕਈ ਸਾਲ ਜੰਗਲਾਂ ਵਿੱਚ ਰਹਿਣਾ ਪਿਆ, ਉਸ ਸਮੇਂ ਬਿਪਰ ਨੇ ਬੜੀ ਚਲਾਕੀ ਨਾਲ ਗੁਰਦੁਆਰਿਆਂ ਵਿੱਚ ਉਹ ਸਾਰੇ ਕਰਮ ਕਾਂਡ ਕਰਨੇ ਅਤੇ ਕਰਵਾਉਣੇ ਸੁਰੂ ਕਰ ਦਿੱਤੇ, ਜਿੰਨਾਂ ਤੋਂ ਗੁਰਬਾਣੀ ਸਾਨੂੰ ਰੋਕਦੀ ਹੈ। ਇਹ ਤੇ ਭਲਾ ਹੋਵੇ ਉਨ੍ਹਾਂ ਮਹਾਨ ਗੁਰਸਿੱਖਾਂ ਦਾ, ਜਿੰਨ੍ਹਾਂ ਨੇ ਸਿੰਘ ਸਭਾ ਵਰਗੀਆਂ ਲਹਿਰਾਂ ਅਰੰਭ ਕੀਤੀਆਂ ਅਤੇ ਗੁਰਦੁਆਰਾ ਸੁਧਾਰ ਲਹਿਰ ਦੁਆਰਾ ਗੁਰਦੁਆਰਿਆਂ ਵਿੱਚ ਸੁਧਾਰ ਕੀਤਾ, ਗੁਰੂ ਸਿਧਾਂਤਾਂ ਤੇ ਪਹਿਰਾ ਦਿੱਤਾ।

ਅੱਜ ਫਿਰ ਬਹੁਤਾਤ ਗਿਣਤੀ ਵਿੱਚ ਉਹੀ ਮੂਰਤੀ ਪੂਜਾ ਵਰਗੀਆਂ ਕਈ ਮਨਮਤਾਂ ਗੁਰਦੁਆਰਿਆਂ ਵਿੱਚ ਅਰੰਭ ਹੋ ਗਈਆਂ ਹਨ। ਇਸ ਤੋਂ ਇਲਾਵਾ ਅੱਜ ਗੁਰੂਆਂ ਦੇ ਨਾਮ ਦੇ ਗੁਰਦੁਆਰੇ ਬਨਾਉਣ ਦੀ ਗਲਤ ਰੀਤ ਚੱਲ ਪਈ ਹੈ, ਚਾਹੀਦਾ ਸੀ ਆਪਣਿਆਂ ਪੁਰਖਿਆਂ ਵਲੋਂ ਪਾਈਆਂ ਲੀਹਾਂ ਤੇ ਚਲਦੇ ਅਤੇ ਹਰੇਕ ਗੁਰਦੁਆਰੇ ਦਾ ਨਾਮ ਸਿੰਘ ਸਭਾ ਹੁੰਦਾ ਕਈਆਂ ਥਾਂਵਾਂ ਤੇ ਭਗਤਾਂ ਦੇ ਨਾਮ ਤੇ ਗੁਰਦੁਆਰੇ ਬਣ ਗਏ ਹਨ। ਇਹ ਰਾਮਗੜ੍ਹੀਆਂ ਦਾ, ਇਹ ਰਵਦਾਸੀਆਂ ਦਾ, ਇਹ ਜੱਟਾਂ ਦਾ, ਇਹ ਦਸ਼ਮੇਸ ਦਰਬਾਰ ਹੈ, ਇਹ ਸਹੀਦਾਂ ਹੈ, ਪਤਾ ਨਹੀਂ ਅਸੀਂ ਕੀ ਘਿਉ ਖਿਚੱੜੀ ਬਣਾ ਕੇ ਰੱਖ ਦਿੱਤੀ ਹੈ। ਕੀ ਕਦੀ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਇਹ੍ਹਨਾਂ ਨੁਕਤਿਆਂ ਤੇ ਵੀਚਾਰ ਕਰਨਗੀਆਂ

  1. ਕੀ ਗੁਰਬਾਣੀ ਜਾਤ ਪਾਤ ਮੰਨਦੀ ਹੈ?
  2. ਗੁਰਦੁਆਰਿਆਂ ਦੇ ਨਾਮ ਪੜਨ ਤੋਂ ਪਤਾ ਲਗਦਾ ਹੈ, ਜਿਵੇਂ ਇਸ ਗੁਰਦੁਆਰੇ ਵਿੱਚ ਕੇਵਲ ਇਸ ਬਰਾਦਰੀ ਨਾਲ ਸਬੰਧ ਰੱਖਣ ਵਾਲੇ ਹੀ ਆਉਂਦੇ ਹਨ ਕੀ ਬਾਕੀਆਂ ਵਾਸਤੇ ਮਨਾਹੀ ਹੈ?
  3. ਕੀ ਸਾਰਿਆਂ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਵੱਖ ਵੱਖ ਹਨ?
  4. ਜਿੰਨਾਂ ਸਿੰਘ ਸਭਾ ਲਹਿਰ ਅਰੰਭ ਕੀਤੀ ਸੀ, ਕੀ ਉਨਾਂ ਲਹਿਰ ਅਰੰਭ ਕਰਕੇ ਕੋਈ ਗਲਤੀ ਕੀਤੀ ਸੀ?
  5. ਕੀ ਗੁਰੂ ਸਾਹਿਬ ਜੀ ਨੂੰ ਸਾਰੀ ਬਾਣੀ ਇੱਕ ਥਾਂ ਤੇ ਇੱਕੋ ਗ੍ਰੰਥ ਵਿੱਚ ਸਾਮਲ ਨਹੀਂ ਸੀ ਕਰਨੀ ਚਾਹੀਦੀ?
  6. ਵੱਖ ਵੱਖ ਨਾਵਾਂ ਵਾਲੇ ਗੁਰਦੁਆਰੇ ਬਣਾਕੇ ਅਸੀ ਕੀ ਸਾਬਤ ਕਰਨਾਂ ਚਾਹੁੰਦੇ ਹਾਂ?
  7. ਸਾਡੀ ਅਜੋਕੀ ਪੀੜ੍ਹੀ ਕੀ ਸਿਖੇਗੀ ਵਖਰੇਵਾਂ ਜਾਂ ਪਿਆਰ?
  8. ਤੂ ਸਾਝਾ ਸਾਹਿਬ ਬਾਪ ਹਮਾਰਾ ਵਰਗੇ ਮਹਾਨ ਉਪਦੇਸ਼ ਤੋਂ ਕੀ ਸਿੱਖਿਆ ਲਈ?
  9. ਕੀ ਸਾਰੇ ਗੁਰਦੁਆਰੇ ਸਿੰਘ ਸਭਾ ਦੇ ਨਾਮ ਤੋਂ ਨਹੀ ਹੋਣੇ ਚਾਹੀਦੇ?
  10. ਕੀ ਸਾਰਿਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨਸ਼ੇ ਤੋਂ ਰਹਿਤ ਜਾਂ ਨਸ਼ਾ ਕਰਨ ਵਾਲੀਆਂ ਚਾਹੀਦੀਆਂ ਹਨ?
  11. ਕੀ ਪ੍ਰਬੰਧਕਾਂ ਨੂੰ ਗੁਰੂ ਸਿਧਾਂਤ ਦਾ ਗਿਆਨ ਚਾਹੀਦਾ ਹੈ ਜਾਂ ਨਹੀਂ?
  12. ਕੀ ਪ੍ਰਚਾਰਕਾਂ ਨੂੰ ਗੁਰਦੁਆਰੇ ਵਿੱਚ ਗੁਰਬਾਣੀ ਦੇ ਸਿਧਾਂਤ ਦੀ ਗੱਲ ਕਰਨੀ ਚਾਹੀਦੀ ਹੈ ਜਾਂ ਜੋ ਪ੍ਰਬੰਧਕ ਕਹਿਣ?
  13. ਕੀ ਪ੍ਰਚਾਰਕਾਂ ਨੂੰ ਵੀ ਸੱਚ ਬੋਲਣਾਂ ਚਾਹੀਦਾ ਹੈ ......ਕਿ.... ਆਪਣਾ...ਮੌਕਾ ਵੇਖਕੇ?

ਵੀਚਾਰ ਜਰੂਰ ਕਰਨੀ ਜੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top