Share on Facebook

Main News Page

ਵਿਸਾਖੀ ਮੇਲੇ ’ਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦਾ ਮਖੌਲ ਉਡਾਉਣ ਦਾ ਵਿਰੋਧ

ਮੈਲਬਰਨ, 5 ਅਪ੍ਰੈਲ (ਪੰਜਾਬ ਮੇਲ) - ਸ਼ਹਿਰ ਦੇ ਉਤਰੀ ਇਲਾਕੇ ਹਾਈਡਲਬਰਗ ’ਚ ਹੋਏ ਵਿਸਾਖੀ ਮੇਲੇ ਦੀ ਸਟੇਜ ਤੋਂ ਐਂਕਰਿੰਗ ਦੌਰਾਨ ਸਿੱਖਾਂ ਦੇ ’ਗਾਤਰੇ’ ਬਾਰੇ ਸੁਣਾਏ ਗਏ ਚੁਟਕਲੇ ਤੋਂ ਸਥਾਨਕ ਸਿੱਖਾਂ ਨੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਲੇਖਕ ਧਾਰਮਿਕ ਰਣਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪ੍ਰੋਗਰਾਮ ਦੌਰਾਨ ਕਿਸੇ ਵੀ ਧਾਰਮਿਕ ਚਿੰਨ੍ਹ ਅਤੇ ਧਾਰਮਿਕ ਪਹਿਰਾਵੇ ਨੂੰ ਮਜ਼ਾਕ ਵਜੋਂ ਪੇਸ਼ ਕਰਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਤੇ ਉਸ ਦੇ ਪਹਿਰਾਵੇ ਦਾ ਸਭ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਮਜ਼ਾਕ ਵਜੋਂ ਨਹੀਂ ਲੈਣਾ ਚਾਹੀਦਾ।

ਸਿੱਖ ਨੌਜਵਾਨ ਹਰਕੀਰਤ ਸਿੰਘ ਅਜਨੋਹਾ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਪਹਿਲਾਂ ਵੀ ਕਈ ਭਾਈਚਾਰਕ ਸਮਾਗਮਾਂ ਤੋਂ ਸਿੱਖ ਰਹੁ-ਰੀਤਾਂ ਅਤੇ ਪਹਿਰਾਵੇ ਨੂੰ ਮਜ਼ਾਕ ਵਜੋਂ ਪੇਸ਼ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਚ ਸੰਚਾਲਨ ਇਕ ਜ਼ਿੰਮੇਵਾਰੀ ਵਾਲਾ ਕੰਮ ਹੈ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਮਾਹੌਲ ਗਰਮਾਉਣ ਦੀਆਂ ਕੋਸ਼ਿਸ਼ਾਂ ਨਿੰਦਣਯੋਗ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top