Share on Facebook

Main News Page

ਨਾਨਕਸ਼ਾਹੀ ਕੈਲੰਡਰ ਸਬੰਧੀ ਵੀਚਾਰ ਚਰਚਾ ਲਈ ਸੰਤ ਸਮਾਜ ਦੀ ਚੁਣੌਤੀ ਗੁਰਸਿੱਖਾਂ ਨੇ ਕੀਤੀ ਪ੍ਰਵਾਨ

ਕਿਹਾ-

* ਹਰੀ ਸਿੰਘ ਰੰਧਾਵਾ ਨੇ ਸ਼ੇਰੇ ਪੰਜਾਬ ਰੇਡੀਓ ’ਤੇ ਕੀਤਾ ਆਪਣਾ ਵਾਅਦਾ ਨਹੀਂ ਨਿਭਾਇਆ, ਪਰ ਹੁਣ ਜਦੋਂ ਪੁਰੇਵਾਲ ਵਾਪਸ ਚਲੇ ਗਿਆ ਹੈ, ਤਾˆ ਸੰਤ ਸਮਾਜ ਨੇ ਫੇਰ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ
* ਪਾਰਦਰਸ਼ੀ ਤਰੀਕੇ ਨਾਲ, ਵਿਚਾਰ ਚਰਚਾ ਪੂਰੇ ਅੱਜ ਦੇ ਸਭ ਤੋਂ ਆਧੁਨਿਕ ਮੰਚ 'ਇਟਰਨੈੱਟ'’ਤੇ ਲਿਖਤੀ ਰੂਪ ਵਿਚ ਹੀ ਹੋ ਸਕਦੀ ਹੈ, ਇਸ ਲਈ ਸਾਡੇ ਵਲੋਂ 30 ਮਾਰਚ ਨੂੰ ਭਾਈ ਹਰਨਾਮ ਸਿੰਘ ਖਾਲਸਾ ਜੀ ਨੂੰ ਪੰਥਕ ਵੈੱਬਸਈਟਾਂ ’ਤੇ ਪਾਏ ਇਕ ਸਵਾਲ ‘ਸੱਚਖੰਡ ਦੇ ਦੋਸ਼ੀ ਬਣੀਏ ਜਾˆ ਮਾਤਲੋਕ ਦੇ?’ ਦਾ ਜਵਾਬ ਦੇਵੋ

ਬਠਿੰਡਾ, 4 ਅਪ੍ਰੈਲ (ਕਿਰਪਾਲ ਸਿੰਘ): ਨਾਨਕਸ਼ਾਹੀ ਕੈਲੰਡਰ ’ਚ ਕੀਤੀਆਂ ਸੋਧਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਸੰਤ ਸਮਾਜ ਵਲੋਂ ਵੀਚਾਰ ਚਰਚਾ ਦੀ ਦਿੱਤੀ ਚੁਣੌਤੀ ਨੂੰ ਪ੍ਰਵਾਨ ਕਰਦਿਆਂ, ਐੱਨ ਆਰ ਆਈ ਸਿੱਖਾਂ ਨੇ ਕਿਹਾ ਕਿ ਪੂਰੇ ਪਾਰਦਰਸ਼ੀ ਤਰੀਕੇ ਨਾਲ, ਵਿਚਾਰ ਚਰਚਾ ਅੱਜ ਦੇ ਸਭ ਤੋˆ ਅਧੁਨਿਕ ਮੰਚ 'ਇਟਰਨੈਟ' ਤੇ ਲਿਖਤੀ ਰੂਪ ਵਿਚ ਹੀ ਹੋ ਸਕਦੀ ਹੈ ਇਸ ਲਈ ਹਰ ਰੋਜ ਚੁਣੌਤੀਆਂ ਦੇਣ ਦਾ ਸ਼ੌਕ ਪੂਰੇ ਕਰਨ ਵਾਲੇ ਸੰਤ ਬਾਬਿਆਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਇੰਟਰਨੈੱਟ ਰਾਹੀਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ। ਇਹ ਸ਼ਬਦ ਈ ਮੇਲ ਰਾਹੀਂ ਆਪਣੇ ਸਾਂਝੇ ਪ੍ਰੈੱਸ ਨੋਟ ਵਿੱਚ ਅਵਤਾਰ ਸਿੰਘ ਮਿਸ਼ਨਰੀ, ਡਾ:ਗੁਰਮੀਤ ਸਿੰਘ ਬਰਸਾਲ, ਸਰਵਜੀਤ ਸਿੰਘ ਸੈਕਰਾਮੈˆਟੋ, ਕੁਲਦੀਪ ਸਿੰਘ ਜਾਗੋ ਖਾਲਸਾ, ਜਸਵਿੰਦਰ ਸਿੰਘ ਮੁੱਦਕੀ, ਭਾਈ ਜਸਮਿੱਤਰ ਸਿੰਘ ਅਤੇ ਇੰਦਰ ਜੀਤ ਸਿੰਘ ਓਮਪੁਰੀ (ਸਾਕਾ ਜਥੇਬੰਦੀ) ਨੇ ਕਹੇ।

ਇਹ ਦੱਸਣ ਯੋਗ ਹੈ ਕਿ 17 ਮਾਰਚ ਦਿਨ ਵੀਰਵਾਰ ਨੂੰ, ਸੰਤ ਸਮਾਜ ਦੇ ਆਗੂਆˆ ਦੀ ਬੈਠਕ ਰਾਮਪੁਰ ਖੇੜਾ ਵਿਖੇ ਭਾਈ ਹਰਨਾਮ ਸਿੰਘ ਧੁੰਮਾ ਦੀ ਪ੍ਰਧਾਨਗੀ ਹੇਠ ਹੋਈ ਸੀ। ਇਸ ਮੀਟੰਗ ਨਾਲ ਸਬੰਧਤ 18 ਮਾਰਚ ਦੀਆˆ ਅਖਬਾਰਾˆ 'ਚ ਛਪੀਆˆ ਖਬਰਾˆ ਮੁਤਾਬਕ, ਸੰਤ ਸਮਾਜ ਦੇ ਆਗੂਆˆ ਨੇ ਨਾਨਕਸ਼ਾਹੀ ਕੈਲੰਡਰ 'ਚ ਕੀਤੀਆˆ ਗਈਆˆ ਸੋਧਾˆ ਦਾ ਵਿਰੋਧ ਕਰਨ ਵਾਲਿਆˆ ਨੂੰ ਵਿਚਾਰ ਚਰਚਾ ਕਰਨ ਦੀ ਚਨੌਤੀ ਦਿੱਤੀ ਸੀ। ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਸੀ ਕਿ ਸੰਤ ਸਮਾਜ, ਸਿੱਖ ਵਿਦਿਵਾਨ ਅਤੇ ਨਿਹੰਗ ਸਿੰਘ ਜਥੇਬੰਦੀਆˆ ਦੀ ਅਗਵਾਈ ਹੇਠ ਬਣੀ ਕਮੇਟੀ, ਕਿਸੇ ਵੀ ਮੰਚ ਤੇ ਇਕੱਲੇ ਸ੍ਰ਼. ਪੁਰੇਵਾਲ ਹੀ ਨਹੀਂ ਬਲਕਿ ਹਰ ਕਿਸੇ ਦੀ ਤਸੱਲੀ, ਤਰਕ ਨਾਲ ਕਰਵਾਉਣ ਲਈ ਤਿਆਰ ਹੈ।

ਇਹ ਦੱਸਣਯੋਗ ਹੈ ਕਿ ਚੁਣੌਤੀ ਪ੍ਰਵਾਨ ਕਰਨ ਵਾਲੇ ਇਨ੍ਹਾਂ ਹੀ ਉਕਤ ਐੱਨ ਆਰ ਆਈ ਗੁਰਸਿੱਖਾਂ ਵਲੋਂ ਭਾਈ ਹਰਨਾਮ ਸਿੰਘ ਖਾਲਸਾ ਜੀ ਨੂੰ 30 ਮਾਰਚ ਨੂੰ ਪੰਥਕ ਵੈੱਬ ਸਾਈਟਾਂ ਰਾਹੀਂ ਇੱਕ ਸਵਾਲ ਕੀਤਾ ਗਿਆ ਸੀ ‘ਸੱਚਖੰਡ ਦੇ ਦੋਸ਼ੀ ਬਣੀਏ ਜਾˆ ਮਾਤਲੋਕ ਦੇ?’ ਪਰ ਅੱਜ ਤੱਕ ਭਾਈ ਧੁੰਮਾ ਨੇ ਉਸ ਦਾ ਕੋਈ ਜਵਾਬ ਨਹੀਂ ਦਿੱਤਾ। ਅੱਜ ਦੇ ਪ੍ਰੈੱਸ ਨੋਟ ਵਿੱਚ ਉਕਤ ਗੁਰਸਿੱਖਾਂ ਨੇ ਯਾਦ ਕਰਵਾਇਆ ਕਿ ਸੰਤ ਸਮਾਜ ਦਾ ਜਨਰਲ ਸਕੱਤਰ, ਭਾਈ ਹਰੀ ਸਿੰਘ ਰੰਧਾਵਾ ਨੇ, 9 ਜਨਵਰੀ ਦਿਨ ਐਤਵਾਰ ਨੂੰ ਦੁਨੀਆˆ ਭਰ 'ਚ ਸੁਣੇ ਜਾਣ ਵਾਲੇ ਰੇਡੀਓ 'ਸ਼ੇਰ ਏ ਪੰਜਾਬ' ’ਤੇ ਸ: ਪਾਲ ਸਿੰਘ ਪੁਰੇਵਾਲ ਨੂੰ ਸੱਦਾ ਦਿੱਤਾ ਸੀ ਕਿ ਜੇ ਉਹ ਪੰਜਾਬ ਆ ਜਾਵੇ ਤਾˆ ਅਸੀਂ ਮੀਟੰਗ ਕਰਕੇ ਇਸ ਮਸਲੇ ਨੂੰ ਨਜਿੱਠ ਲਵਾˆਗੇ। ਇਸ ਸੱਦੇ ਨੂੰ ਪ੍ਰਵਾਨ ਕਰਕੇ ਸ: ਪਾਲ ਸਿੰਘ ਪੁਰੇਵਾਲ ਪੰਜਾਬ ਗਿਆ ਸੀ ਜਿਸ ਦਾ ਸਬੂਤ ਹੈ, ਉਨ੍ਹਾਂ ਵਲੋˆ 17 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਕੀਤੀ ਗਈ ਪ੍ਰੈੱਸ ਕਾਨਫੰਰਸ।

ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥ (ਪੰਨਾ 1099) ਅਤੇ ‘ਨਿਸਿ ਬਾਸੁਰ ਨਖਿਅਤ੍ਰ ਬਿਨਾਸੀ ਰਵਿ ਸਸੀਅਰ ਬੇਨਾਧਾ ॥ ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥1॥ (ਪੰਨਾ 1204) ਸ਼ਬਦਾਂ ਦਾ ਕੀਰਤਨ ਕਰਕੇ ਭੋਲੀਆਂ ਸਿੱਖ ਸੰਗਤਾਂ ਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਅਖਵਾਉਣ ਵਾਲੇ ਭਾਈ ਹਰੀ ਸਿੰਘ ਦਾ ਫ਼ਰਜ ਬਣਦਾ ਸੀ ਕਿ ਉਹ ਆਪਣੇ ਕਹੇ ਹੋਏ ਸ਼ਬਦਾ ’ਤੇ ਅਮਲ ਕਰਦਾ? ਪਰ ਜਿੰਨਾਂ ਚਿਰ ਸ: ਪੁਰੇਵਾਲ ਸਾਹਿਬ ਪੰਜਾਬ ਰਹੇ, ਭਾਈ ਰੰਧਾਵਾ ਨੇ ਉਨ੍ਹਾਂ ਦੀ ਅਕਾਲ ਤਖ਼ਤ ’ਤੇ ਮੀਟਿੰਗ ਕਰਵਾਉਣ ਦਾ ਵਾਅਦਾ ਨਹੀਂ ਨਿਭਾਇਆ ਪਰ ਜਦੋਂ ਉਹ ਵਾਪਸ ਚਲੇ ਗਏ ਤਾˆ ਸੰਤ ਸਮਾਜ ਨੇ ਫੇਰ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ। ਅਜੇਹਾ ਕਿਓˆ? ਉਕਤ ਗੁਰਸਿਖਾਂ ਨੇ ਸੰਤ ਸਮਾਜ ਨੂੰ ਪੁੱਛਿਆ ਕਿ ਜੇ ਉਹ ਆਪਣਾ ਪਹਿਲਾ ਵਾਅਦਾ ਨਹੀਂ ਨਿਭਾ ਸਕੇ ਤਾਂ ਦੁਬਾਰਾ ਦੁਬਾਰਾ ਉਹੀ ਚੁਣੌਤੀਆਂ ਦੁਹਰਾਈ ਜਾਣ ਦਾ ਕੀ ਲਾਭ ਹੈ। ਉਨ੍ਹਾਂ ਕਿਹਾ ਇਸ ਦੇ ਬਾਵਯੂਦ ਅਸੀਂ ਭਾਈ ਹਰਨਾਮ ਸਿੰਘ ਜੀ ਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਇਹ ਸਪੱਸ਼ਟ ਕਰਨਾ ਚਹੁੰਦੇ ਹਾˆ ਕਿ ਅਸੀਂ ਵਿਚਾਰ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਸੁਝਾਓ ਦਿੱਤਾ ਕਿ ਪੂਰੇ ਪਾਰਦਰਸ਼ੀ ਤਰੀਕੇ ਨਾਲ, ਅੱਜ ਦੇ ਸਭ ਤੋˆ ਅਧੁਨਿਕ ਮੰਚ 'ਇਟਰਨੈਟ' ਤੇ ਲਿਖਤੀ ਰੂਪ ਵਿਚ ਹੋਵੇ ਤਾˆ ਜੋ ਦੁਨੀਆˆ ਭਰ 'ਚ ਬੈਠੀ ਸਿੱਖ ਕੌਮ ਨਾਲ ਦੀ ਨਾਲ ਜਾਣੂ ਹੋ ਸਕੇ। ਉਨ੍ਹਾਂ ੳਮੀਦ ਜ਼ਾਹਰ ਕੀਤੀ ਕਿ ਸੰਤ ਸਮਾਜ ਆਪਣੇ ਕਹੇ ਹੋਏ ਸ਼ਬਦਾਂ ’ਤੇ ਅਮਲ ਕਰਦੇ ਹੋਏ, ਵਿਗਾੜੇ ਗਏ ਕੈਲੰਡਰ ਸਬੰਧੀ ਸਾਡੇ 30 ਮਾਰਚ ਵਾਲੇ ਸਵਾਲ ‘ਸੱਚਖੰਡ ਦੇ ਦੋਸ਼ੀ ਬਣੀਏ ਜਾˆ ਮਾਤਲੋਕ ਦੇ?’ ਦਾ ਜਵਾਬ ਦੇ ਕੇ ਸਾਡੇ ਸ਼ੰਕੇ, ਦਲੀਲ ਨਾਲ ਦੂਰ ਕਰਨ ਦੀ ਹਿਮੰਤ ਕਰੇਗਾ ਤੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top