![]() |
Share on Facebook | |
|
ਜਥੇਦਾਰ
ਸਹਿਬ ਦਾ ਪੱਗ ਦੇ ਮਸਲੇ ’ਤੇ ਦਿੱਤਾ ਬਿਆਨ ਸ਼ਲਾਘਾਯੋਗ: ਭਾਈ ਸਿਰਸਾ • ਬਾਕੀ ਦੇ ਪੰਥਕ ਮਸਲਿਆਂ’ਤੇ ਵੀ ਇਸੇ ਤਰ੍ਹਾਂ ਦਲੇਰੀ ਭਰਿਆ ਸਟੈਂਦ ਲੈਣ ਤਾਂ ਉਨ੍ਹਾਂ ਦੇ ਮੱਥੇ ਤੋਂ ਵੀ ਬਾਦਲ ਦੀ ਗੁਲਾਮੀ ਦਾ ਲੱਗਿਆ ਕਲੰਕ ਲਹਿ ਸਕਦਾ ਹੈ: ਭਾਈ ਸਿਰਸਾ • ਆਪ ਹੀ ਪੱਗਾਂ ਉਤਾਰ ਕੇ ਸਰਕਾਰ ਨੂੰ ਦੇਣ ਦਾ ਬਿਆਨ ਬੁਜ਼ਦਿਲੀ ਤੇ ਕਾਇਰਤਾ ਦੀ ਝਲਕ ਮਾਰਦਾ ਹੈ ਤੇ ਸਿੰਘ ਗਰਜਨਾ ਵਾਲੇ ਸਾਰੇ ਹੀ ਬਿਆਨ ਦੀ ਪੱਟੀਮੇਸ ਕਰ ਦਿੱਤੀ ਹੈ: ਸਿਮਰਨਜੋਤ ਸਿੰਘ ਖ਼ਾਲਸਾ ਗਿਆਨੀ ਗੁਰਬਚਨ ਸਿੰਘ ਨੇ ਸਖਤ ਲਹਿਜੇ ਵਿੱਚ ਆਖਿਆ ਕਿ ਡਰਾਇਵਿੰਗ ਲਾਇਸੰਸ
’ਤੇ ਪੱਗ ਵਾਲੀ ਫ਼ੋਟੋ ਲਾਉਣ ਦੀ ਇਜਾਜਤ ਨਾ ਦੇਣ ਵਾਲੇ ਅਫ਼ਸਰ ਦਾ ਮੂੰਹ ਕਾਲਾ ਕਰਕੇ ਛਿੱਤਰਾਂ ਨਾਲ
ਸੇਵਾ ਕਰਨ ਲਈ ਸਿੱਖ ਸੰਗਤਾਂ ਨੂੰ ਅੱਗੇ ਆ ਜਾਣਾ ਚਹੀਦਾ ਹੈ ਤਾਂ ਕਿ ਅੱਗੇ ਤੋਂ ਪੱਗ ਨੂੰ ਹੱਥ
ਪਾਉਣ ਤੋਂ ਪਹਿਲਾਂ ਅਫ਼ਸਰਸ਼ਾਹੀ ਹਜ਼ਾਰ ਵਾਰ ਸੋਚੇ। ਭਾਈ ਸਿਰਸਾ ਨੇ ਕਿਹਾ ਕਿ ਇਸ ਦਲੇਰੀ ਭਰੇ ਬਿਆਨ
ਨੂੰ ਸੁਣ ਕੇ ਜਿੱਥੇ ਉਨ੍ਹਾਂ ਨੂੰ ਖੁਸ਼ੀ ਹੋਈ, ਉੱਥੇ ਹੈਰਾਨੀ ਵੀ ਸੀ ਕਿ ਜਥੇਦਾਰ ਸਾਹਿਬਾਨ ਨੇ ਇਸ
ਤਰ੍ਹਾਂ ਦਾ ਬਿਆਨ ਕਿਵੇਂ ਦੇ ਦਿੱਤਾ? ਉਨ੍ਹਾਂ ਤਰੰਤ ਇਸ ਬਿਆਨ ਦੀ ਵਧਾਈ ਦੇਣ ਲਈ ਗਿਆਨੀ ਗੁਰਬਚਨ
ਸਿੰਘ ਨੂੰ ਫ਼ੋਨ ਮਿਲਾਇਆ ਜਿਹੜਾ ਕਿ ਉਸ ਦੇ ਪੀਏ/ਪੁੱਤਰ ਨੇ ਸੁਣਿਆ ਤੇ ਉਨ੍ਹਾਂ ਦੇ ਮੀਟਿੰਗ ਵਿੱਚ
ਬੈਠੇ ਹੋਣ ਕਰਕੇ ਸਿੱਧੀ ਗੱਲ ਨਹੀਂ ਹੋ ਸਕੀ। ਉਨ੍ਹਾ ਪੀਏ ਨੂੰ ਕਿਹਾ ਕਿ ਜਥੇਦਾਰ ਸਾਹਿਬ ਜੀ ਨੂੰ
ਮੇਰੇ ਵਲੋਂ ਵਧਾਈ ਦੇ ਕੇ ਮੇਰਾ ਸੁਨੇਹਾ ਪਹੁੰਚਾ ਦੇਵੋ ਕਿ ਬਾਕੀ ਦੇ ਪੰਥਕ ਮਸਲਿਆਂ ’ਤੇ ਵੀ ਇਸੇ
ਤਰ੍ਹਾਂ ਦਲੇਰੀ ਭਰਿਆ ਸਟੈਂਡ ਲੈਣ, ਤਾਂ ਉਨ੍ਹਾਂ ਦੇ ਮੱਥੇ ਤੋਂ ਵੀ ਬਾਦਲ ਦੀ ਗੁਲਾਮੀ ਦਾ ਲੱਗਿਆ
ਕਲੰਕ ਲਹਿ ਸਕਦਾ ਹੈ। |
||
|
ਸਿਰਸਾ ਜੀ, ਇਸ ਗਰਜ ਨੂੰ ਕਿਤੇ ਅਸਲੀ ਨਾ ਸਮਝ ਲੈਣਾ, ਇਹ
ਸਿਰਫ ਦਿਖਾਵਾ ਹੈ। ਬਾਦਲ ਦੇ ਵਿਰੁੱਧ ਇਹ ਸਿਰਫ ਡਰਾਮਾ ਹੋ ਰਿਹਾ ਹੈ, ਜੇ ਬਾਦਲ ਨੇ ਘੂਰੀ ਵੀ ਵੱਟ
ਦਿੱਤੀ ਤਾਂ... ਸੰਪਾਦਕ ਖਾਲਸਾ ਨਿਊਜ਼ |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|