Share on Facebook

Main News Page

ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਵੱਲੋਂ ਜਬਰੀ ਦਸਤਾਰ ਉਤਾਰਨ ਦੀ ਘਟਨਾ ਦੀ ਸਖਤ ਨਿਖੇਧੀ - ਹਿਰਦੇ ਵਲੂੰਧਰ ਵਾਲੀ ਘਟੀਆ ਘਟਨਾ ਆਖਿਆ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): 28 ਮਾਰਚ ਨੂੰ ਮੋਹਾਲੀ 'ਚ ਵਾਪਰੀ ਦੁਖਦਾਈ ਘਟਨਾ ਜਿਸ ਵਿੱਚ ਪੰਜਾਬ ਪੁਲੀਸ ਤੇ ਐਸ. ਪੀ ਪ੍ਰੀਤਮ ਸਿੰਘ ਅਤੇ ਐਸ.ਐਚ.ਓ. ਰੈਂਕ ਦੇ ਅਧਿਕਾਰੀ ਕੁਲਭੂਸ਼ਨ ਕੁਮਾਰ ਨੇ ਇਕ ਨੌਜੁਆਨ ਸਿੱਖ ਦੀ ਸ਼ਰੇਆਮ ਦਸਤਾਰ ਧੱਕੇ ਨਾਲ ਉਤਾਰ ਕੇ, ਮਜ਼ਾਕ ਉਡਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ, ਨਾਲ ਵਿਦੇਸ਼ੀ ਵਸਦੇ ਸਿੱਖ ਤੜਪ ਉੱਠੇ ਹਨ । ਸੁਪਰੀਮ ਸਿੱਖ ਕੌਸ਼ਲ ਨਿਊਜ਼ੀਲੈਂਡ, ਨਿਊਜ਼ੀਲੈਂਡ ਸਿੱਖ ਸੁਸਇਟੀ ਔਕਲੈਂਡ, ਸਿੱਖ ਸੁਸਾਇਟੀ ਟੌਰੰਗਾ, ਸਿੱਖ ਸੁਸਾਇਟੀ ਪਾਮਰਸਟਨ ਨੌਰਥ, ਸਿੱਖ ਸੁਸਾਇਟੀ ਸਾਊਥਲੈਂਡ ਦੇ ਆਗੂਆਂ ਨੇ ਇਸ ਘਟਨਾਂ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਚੁੱਪ ਤੋੜਣ ਲਈ ਕਿਹਾ ਹੈ।

ਸੰਸਥਾਵਾਂ ਨੇ ਰੋਸ ਪ੍ਰਗਟ ਕੀਤਾ ਕਿ ਇਸ ਤੋਂ ਵੱਧ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਉਹ ਵੀ ਪੰਜਾਬ ਵਿਚ ਕੀ ਹੋ ਸਕਦੀ ਹੈ? ਦਸਤਾਰ ਦੀ ਰਾਖੀ ਲਈ ਦਾਅਵੇ ਕਰਨ ਵਾਲੀ ਸਰਕਾਰ ਦੇ ਰਾਜ 'ਚ ਇਹ ਘਟਨਾਂ ਵਾਪਰੀ ਹੈ ਅਤੇ ਨਾਲ ਹੀ ਨਾਲ ਔਰਤਾਂ ਦੀ ਇੱਜ਼ਤ ਦੀ ਰਾਖੀ ਕਰਨ ਵਾਲੀ ਸਿੱਖ ਸੋਚ ਅੱਜ ਸ਼ਰੇਆਮ ਡਾਗਾਂ ਵਰ੍ਹਾ ਰਹੀ ਹੈ । ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਦੋਵੇਂ ਪੁਲੀਸ ਅਧਿਕਾਰੀ ਮੁਅੱਤਲ ਕਰਨ ਨਾਲ ਮਸਲਾ ਖਤਮ ਨਹੀਂ ਹੋ ਜਾਂਦਾ ਸਗੋਂ ਦੋਸ਼ੀਆਂ ਨੂੰ ਸਖਤ ਕਾਨੂੰਨੀ ਸਬਕ ਸਿਖਾਉਣ ਦੀ ਲੌੜ ਹੈ ਤਾਂ ਕੇ ਅੱਗੇ ਤੋਂ ਕੋਈ ਅਜਿਹੀ ਹਰਕਤ ਨਾ ਕਰ ਸਕੇ। ਸੁਸਾਇਟੀ ਆਗੂਆਂ ਚੋਂ ਮਨਪ੍ਰੀਤ ਸਿੰਘ, ਦਲਜੀਤ ਸਿੰਘ, ਰਣਵੀਰ ਸਿੰਘ, ਤਰਸੇਮ ਸਿੰਘ ਧੀਰੋਵਾਲ, ਕਸ਼ਮੀਰ ਸਿੰਘ, ਰਾਮ ਸਿੰਘ, ਸੋਨਪ੍ਰੀਤ ਸਿੰਘ, ਚਰਨ ਸਿੰਘ ਅਤੇ ਰਾਜਿੰਦਰ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਸਬੰਧੀ ਸਖਤ ਰੁੱਖ ਅਪਣਾਉਣ ਲਈ ਅਪੀਲ ਕੀਤੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top