Share on Facebook

Main News Page

09 ਅਪ੍ਰੈਲ 2011 ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਪ੍ਰੋ. ਸਾਹਿਬ ਸਿੰਘ ਤੇ ਅਧਾਰਿਤ ਸੰਥਿਆ ਤੇ ਅਰਥ-ਭਾਵ ਦੀ ਆਡੀਓ ਵੀਡੀਓ ਰੀਕਾਰਡਿੰਗ ਵਾਸਤੇ ਆਸਟ੍ਰੇਲੀਆ 'ਚ ਮੀਟਿੰਗ

ੴ ਸਤਿਗੁਰ ਪ੍ਰਸਾਦਿ
ਸਿੱਖ ਕਮਿਊਨਟੀ ਔਫ ਵੈਸਟਰਨ ਵਿਕਟੋਰੀਆ, ਟਾਰਨੇਟ, ਮੈਲਬੌਰਨ, ਆਸਟ੍ਰੇਲੀਆ

ਗਰੀਬੀ ਗਦਾ ਹਮਾਰੀ॥ ਖੰਨਾ ਸਗਲ ਰੇਨੁ ਛਾਰੀ॥ ਇਸ ਆਗੈ ਕੋ ਨ ਟਿਕੈ ਵੇਕਾਰੀ॥ ਗੁਰ ਪੂਰੇ ਏਹ ਗਲ ਸਾਰੀ॥

ਵਿਸ਼ਾ: ਗੁਰਬਾਣੀ ਸਟੀਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਪ੍ਰੋ. ਸਾਹਿਬ ਸਿੰਘ ਤੇ ਅਧਾਰਿਤ ਸੰਥਿਆ ਤੇ ਅਰਥ-ਭਾਵ ਦੀ ਆਡੀਓ ਵੀਡੀਓ ਰੀਕਾਰਡਿੰਗ

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।

ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਮਾਨਵ-ਏਕਤਾ ਦੇ ਮੱਦਈ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਤੋਂ ਸਮਾਜਿਕ ਵੰਡੀਆਂ ਪਾਉਣ ਵਾਲਾ ਸੂਤ-ਜਨੇਊ ਪਹਿਨਣ ਤੋਂ ਇਨਕਾਰ ਕਰਦਿਆਂ ‘ਦਇਆ ਕਪਾਹ ਸੰਤੋਖ ਸੂਤ’ ਦਾ ਅਤੇ ਸੁਲਤਾਨਪੁਰ ਦੀ ਮਸਜਦ ਵਿੱਚ ‘ਪਹਿਲਾ ਸਚੁ, ਹਲਾਲ ਦੁਇ’ ਦੇ ਰੂਪ ਵਿੱਚ ਪੰਜ ਨਿਮਾਜ਼ਾਂ ਦਾ ਗੁਣਕਾਰੀ ਉਪਦੇਸ਼ ਦਿੱਤਾ ਤਦੋਂ ਤੋਂ ਹੀ ਸਮੁੱਚਾ ਕਰਮਕਾਂਡੀ ਮੁਲਾਂ ਅਤੇ ਪੁਜਾਰੀ ਵਰਗ ਰਾਜਨੀਤਕ ਜਰਵਾਣਿਆਂ ਦੀ ਮਿਲੀਭੁਗਤ ਨਾਲ ਗੁਰਬਾਣੀ ਦੇ ਨਿਰਮਲ, ਨਿਆਰੇ ਤੇ ਕ੍ਰਾਂਤੀਕਾਰੀ ਸਿੰਘ-ਨਾਦ ਨੂੰ ਦਬਾਉਣ ਤੇ ਮਿਲਗੋਭਾ ਕਰਨ ਲਈ ਯਤਨਸ਼ੀਲ ਹੋ ਗਿਆ ਸੀ ਤਾਂ ਕਿ ਨਾਨਕ-ਪੰਥੀਆਂ ਅੰਦਰ ਗੁਰੂ, ਗੁਰਬਾਣੀ, ਗੁਰਮਤਿ ਵਿਆਖਿਆ ਤੇ ਵਿਆਖਿਆਕਾਰਾਂ ਪ੍ਰਤੀ ਦੁਬਿਧਾ ਪੈਦਾ ਕਰਕੇ ਉਨ੍ਹਾਂ ਨੂੰ ਆਪਸ ਵਿੱਚ ਟਕਰਾਉਂਦਿਆਂ ਸਹੀ ਮਾਰਗ ਤੋਂ ਭਟਕਾਇਆ ਜਾ ਸਕੇ। ਕਿਉਂਕਿ ਇਹਨਾਂ ਆਪੂੰ ਬਣੇ ਕਥਿਤ ਧਾਰਮਕ ਆਗੂਆਂ ਤੇ ਰਾਜਨੀਤਕ ਚਉਧਰੀਆਂ ਦੇ ਸਿੰਘਾਸਣ ਡੋਲਣ ਲੱਗ ਪਏ ਸਨ।

ਗੁਰੂ ਅਰਜਨ ਸਾਹਿਬ ਜੀ ਨੇ ਮਨੁਖਤਾ ਦੇ ਉਧਾਰ ਤੇ ਸੁਧਾਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਸਰੂਪ ‘ਪੋਥੀ ਸਾਹਿਬ’ ਦੀ ਰਚਨਾ ਕਰ ਦਿੱਤੀ ਤਾਂ ਨਾਨਕ ਪੰਥ ਵਿਰੋਧੀ ਸ਼ਕਤੀਆਂ ਹੋਰ ਸਰਗਰਮ ਹੋ ਗਈਆਂ। ਕਿਉਂਕਿ, ਉਹ ਜਾਣਦੇ ਸਨ ਕਿ ਸ਼ਰੀਰਕ ਸ਼ਕਤੀ ਤਾਂ ਖਤਮ ਕੀਤੀ ਜਾ ਸਕਦੀ ਹੈ ਪਰ ਸ਼ਬਦ ਸ਼ਕਤੀ ਸਾਡੇ ਲਈ ਸਦਾ ਵਾਸਤੇ ਵੰਗਾਰ ਬਣੀ ਰਹੇਗੀ। ਗੁਰੂ ਪੰਚਮ ਪਾਤਸ਼ਾਹ ਨੇ ਸ਼ਹੀਦੀ ਪ੍ਰਵਾਨ ਕਰ ਲਈ ਪਰ ਮਨੁਖਤਾ ਦੇ ਉਧਾਰ ਲਈ ਗ੍ਰੰਥ ਦੇ ਰੂਪ ਵਿੱਚ ਪਰੋਸੇ ਅੰਮ੍ਰਿਤ ਭੋਜਨ ਵਿੱਚ ਜ਼ਹਿਰ ਨਾ ਮਿਲਾਉਣ ਦਿੱਤੀ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਉਪਰੰਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਪਰ ਪੁਜਾਰੀ ਵਰਗ ਤੇ ਕੱਟੜ ਮੁਲਾਣਿਆਂ ਦੇ ਨੁਮਾਇੰਦੇ ਪਹਾੜੀ ਰਾਜਿਆਂ ਅਤੇ ਦਿੱਲੀਪਤ ਔਰੰਗਜ਼ੇਬ ਨੇ ਮਿਲ ਕੇ ਜਾਨ-ਲੇਵਾ ਸਿੱਧੇ ਹਮਲੇ ਵੀ ਕੀਤੇ। ਪਰ ਸਤਿਗੁਰੂ ਜੀ ਨਿਵਾਜੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕਰਨ ਵਿੱਚ ਕਾਮਯਾਬ ਹੋ ਗਏ ਅਤੇ ਵਿਰੋਧੀ ਸ਼ਕਤੀਆਂ ਨੂੰ ਮੂੰਹ ਦੀ ਖਾਣੀ ਪਈ। ਪਰ ਹਜ਼ੂਰ ਦੇ ਜੋਤੀ-ਜੋਤਿ ਸਮਾਉਣ ਉਪਰੰਤ ਜਦੋਂ ਸਿੰਘ ‘ਰਾਜ ਕਰੇਗਾ ਖ਼ਾਲਸਾ’ ਦੇ ਆਦਰਸ਼ ਨੂੰ ਸਾਹਮਣੇ ਰੱਖ ਕੇ ਜੁਝਣ ਲੱਗੇ ਤਾਂ ਸਮੇਂ ਦੀ ਹਕੂਮਤ ਨੇ ਪੰਜਾਬ ਦੀ ਧਰਤੀ ਉਪਰ ਕੌਮੀ ਨਸਲਕੁਸ਼ੀ ਲਈ ਘੱਲੂਘਾਰੇ ਵਰਤਾਏ। ਸਿੰਘ ਅਬਾਦੀਆਂ ਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿੱਚ ਵਿਚਰਨ ਲੱਗੇ। ਬਿਪਰ ਨੇ ਮੌਕਾ ਤਾੜਦਿਆਂ ਉਦਾਸੀਆਂ ਤੇ ਨਿਰਮਲਿਆਂ ਦੇ ਰੂਪ ਵਿੱਚ ਗੁਰਦੁਆਰੇ ਸੰਭਾਲ ਲਏ ਅਤੇ ਸਿੱਖਾਂ ਨੂੰ ਜੈਨੀਆਂ ਤੇ ਬੋਧੀਆਂ ਵਾਂਗ ਆਪਣੇ ਕਰਮਕਾਂਡੀ ਅਤੇ ਤਾਂਤਰਿਕੀ ਖਾਰੇ ਸਮੁੰਦਰ ਵਿੱਚ ਗਰਕ ਕਰਨ ਦੀ ਨੀਤੀ ਤਹਿਤ ਗੁਰਇਤਿਹਾਸ ਅਤੇ ਖ਼ਾਲਸਈ ਮਰਯਾਦਾ ਨੂੰ ਬਿਪਰਵਾਦੀ ਰੰਗ ਚਾੜ੍ਹਦਿਆਂ ਕਈ ਪ੍ਰਕਾਰ ਦੇ ਇਤਿਹਾਸਕ ਸਰੋਤਾਂ ਦੀ ਰਚਨਾ ਕਰ ਦਿੱਤੀ।

ਹਜ਼ਾਰਾਂ ਸਾਲਾਂ ਤੋ ਭਾਰਤੀ ਸਮਾਜ ਦਾ ਬੇੜਾ ਗਰਕ ਕਰ ਰਿਹਾ ਇਹ ਵਰਗ ਅਤੇ ਪੱਛਮੀ ਸਾਮਰਾਜੀ ਪ੍ਰਬੰਧ ਗੁਰੂ-ਗ੍ਰੰਥ ਸਾਹਿਬ ਨੂੰ ਆਪਣੇ ਲਈ ਸੱਭ ਤੋਂ ਵੱਡਾ ਖਤਰਾ ਮੰਨਦਾ ਸੀ। ਇਸ ਲਈ ਇਨ੍ਹਾਂ ਦੋਵਾਂ ਨੇ ਮਿਲੀਭੁਗਤ ਨਾਲ ਕੌਮ ਨੂੰ ਦੁਫਾੜ ਕਰਕੇ ਸਰੀਰਕ ਤੇ ਆਚਰਣਕ ਤੌਰ ਤੇ ਕਮਜ਼ੋਰ ਕਰਨ ਲਈ ਪਲਾਸੀ ਦੀ ਲੜਾਈ ਜਿਤਣ ਤੋਂ ਬਾਅਦ 18ਵੀਂ ਸਦੀ ਦੇ ਛੇਵੇਂ ਦਾਹਕੇ ਵਿੱਚ ਸਿੱਖ ਫ਼ਲਸਫ਼ੇ ਨੂੰ ਵਿਗਾੜਣ ਦੀ ਮਾਰੂ ਸਾਜਿਸ਼ ਰਚੀ। ਸਿੱਟੇ ਵਜੋ ਕਈ ਪ੍ਰਕਾਰ ਦੇ ਗ੍ਰੰਥ ਹੋਂਦ ਵਿੱਚ ਆਏ ਤਾਂ ਜੋ ਗੁਰਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਆਤਮਿਕ ਤੌਰ ਤੇ ਮੁਰਦਾ ਕੀਤਾ ਜਾ ਸਕੇ। ਪਰ ਅਗਿਆਨਤਾ ਵਸ ਦੇਸ਼ ਵਿਦੇਸ਼ ਦੀ ਚਿੰਤਾਜਨਕ ਹਾਲਤ ਇਹ ਹੈ ਕਿ ਇਸ ਕਾਰਨ ਗੁਰਬਾਣੀ ਗਿਆਨ ਤੋਂ ਬਿਨਾਂ ਸਾਡੀ ਕੌਮ ਭਰਾ-ਮਾਰੂ ਫੁੱਟ ਦਾ ਸ਼ਿਕਾਰ ਹੋ ਰਹੀ ਹੈ। ਸਾਡੇ ਕਈ ਜਾਗਰੂਕ ਸਿੱਖ ਵਿਦਵਾਨਾਂ ਨੂੰ ਕਰਮਕਾਂਡੀ ਪੁਜਾਰੀਆਂ ਤੇ ਧੜੇਬਾਜ਼ ਰਾਜਨੀਤਕ ਜਰਵਾਣਿਆਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ ਹੈ। ਪਰ ਲਾਭ ਇਹ ਹੋਇਆ ਹੈ ਕਿ ਪੰਥ ਦੇ ਰੌਸ਼ਨ ਤੇ ਚੇਤਨ ਵਰਗ ਹੁਣ ਸਚਾਈ ਨੂੰ ਸਮਝ ਗਏ ਹਨ। ਇਸ ਲਈ ਹੁਣ ਇਹਨਾਂ ਅੱਧੀ ਦਰਜ਼ਨ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਥਾਂ ਸਥਾਪਤ ਕਰਨ ਦਾ ਯਤਨ ਕੁਝ ਸਮੇਂ ਲਈ ਟਲ ਗਿਆ ਹੈ। ਬਸ ਲੋੜ ਤਾਂ ਹੁਣ ਇਹ ਹੈ ਕਿ ਅਸੀਂ ਇਲਿਕਟ੍ਰੌਨਿਕ ਮੀਡੀਏ ਦੀ ਸਯੋਗ ਵਰਤੋਂ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦਾ ਪ੍ਰਚਾਰ ਇਤਨੇ ਜ਼ੋਰਦਾਰ ਢੰਗ ਨਾਲ ਕਰੀਏ ਕਿ ਸਿੱਖੀ ਦੇ ਵਿਹੜੇ ਵਿੱਚ ਖਿਲਰਿਆ ਹੋਇਆ ਉਪਰੋਕਤ ਕਿਸਮ ਦਾ ਤਾਂਤਰਿਕੀ ਕੂੜਾ-ਕਰਕਟ ਗੁਰੂ-ਗਿਆਨ ਦੀ ਆਂਧੀ ਉਡਾ ਕੇ ਹੀ ਲੈ ਜਾਏ।

ਸਿੱਖੀ ਪ੍ਰਚਾਰ ਤੇ ਪ੍ਰਸਾਰ ਦੇ ਕਈ ਪੱਖ ਹਨ। ਜਿਸ ਜਿਸ ਖੇਤਰ ਵਿੱਚ ਵੀ ਕੋਈ ਸਿੱਖ ਸੰਸਥਾ ਆਪਣੇ ਆਪਣੇ ਢੰਗ ਨਾਲ ਕੰਮ ਕਰ ਰਹੀ ਹੈ ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ। ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਟਾਰਨੈਟ ਦੇ ਸੇਵਾਦਾਰਾਂ ਨੇ ਇਹ ਫੈਸਲਾ ਲਿਆ ਹੈ ਕਿ ਇਸ ਵੇਲੇ ਅਤਿਅੰਤ ਜ਼ਰੂਰੀ ਹੈ ਕਿ ਪ੍ਰੋ: ਸਾਹਿਬ ਜੀ ਦੀ ਰਚਿਤ ਗੁਰਬਾਣੀ ਸਟੀਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਤੇ ਅਧਾਰਤ ਸ਼ੁਧ ਉਚਾਰਨ ਦੀ ਸੰਥਿਆ ਅਤੇ ਅਰਥ-ਭਾਵ ਦੀ ਆਡੀਓ ਤੇ ਵੀਡੀਓ ਰੀਕਾਰਡਿੰਗ ਕਰਵਾ ਦਿੱਤੀ ਜਾਵੇ। ਤਾਂ ਕਿ ਭਾਈਚਾਰੇ ਅੰਦਰ ਬਹੁਤਾ ਚਿਰ ਬੈਠ ਕੇ ਪੜ੍ਹਣ ਦੀ ਘੱਟ ਰੁਚੀ ਅਤੇ ਕਾਰੋਬਾਰੀ ਰੁਝੇਵੇਂ ਕਰਕੇ ਉਹ ਡਰਾਈਵ ਕਰਦੇ, ਚਲਦੇ ਫਿਰਦੇ ਕੰਮਕਾਰ ਕਰਦੇ ਹੀ ਸੁਣ ਸਕਦੇ ਹਨ। ਘਰਾਂ ਵਿੱਚ ਬਜ਼ੁਰਗ ਆਦਿਕ ਵੀ.ਸੀ.ਆਰ. ਦੁਆਰਾ ਟੀ.ਵੀ. ਅੱਗੇ ਬੈਠ ਕੇ ਸੁਣ ਸਮਝ ਸਕਦੇ ਹਨ। ਰੀਕਾਰਡਿੰਗ ਲਈ ਗੁਰਬਾਣੀ ਦੇ ਸ਼ੁਧ ਉਚਾਰਨ ਤੇ ਅਰਥ-ਭਾਵਾਂ ਦਾ ਬੋਧ ਰਖਣ ਵਾਲੇ ਦਰਬਾਰ ਸਾਹਿਬ ਅਮ੍ਰਿਤਸਰ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਜੀ ਵਰਗੇ ਜਾਗਰੂਕ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਨੇ ਪ੍ਰਵਾਨਗੀ ਦੇ ਦਿੱਤੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਪ੍ਰਕਾਸ਼ ਇਹੀ ਹੈ ਜਿਸ ਨੇ ਸਾਡੀ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਸਾਨੂੰ ਗੁਣ-ਗ੍ਰਹਾਕ ਬਣਾਉਂਦਿਆਂ ਸੁਖੀ, ਸਫਲ ਤੇ ਸਿਹਤਵੰਦ ਖੁਸ਼ੀਆਂ ਖੇੜੇ ਬਖਸ਼ਣੇ ਹਨ।ਰੀਕਾਰਡ ਕੀਤੀਆਂ ਸੀ.ਡੀਆਂ ਅਤੇ ਡੀ.ਵੀ.ਢੀਆਂ ਸੰਸਾਰ ਭਰ ਵਿੱਚ ਬਿਲਕੁਲ ਮੁਫਤ ਮੁਹੱਈਆਂ ਹੋਣਗੀਆਂ। ਗੁਰਬਾਣੀ ਗਿਆਨ ਦਾ ਇਹ ਲੰਗਰ ਅਤੁੱਟ ਅਤੇ ਬਿਲਕੁਲ ਮੁਫਤ ਚੱਲੇਗਾ। ਇਸ ਕਾਰਜ ਲਈ ਜਥੇਬੰਦਕ ਢਾਂਚ,ੇ ਸਾਧਨਾਂ ਅਤੇ ਟੀਚੇ ਦੀ ਪ੍ਰਾਪਤੀ ਲਈ ਸਰਬਪੱਖੀ ਸੁਝਾਅ ਅਤੇ ਸਹਿਯੋਗ ਹਾਸਲ ਕਰਨ ਲਈ 9 ਮਾਰਚ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਟਾਰਨੈਟ ਵਿਖੇ 12 ਵਜੇ ਦੁਪਹਿਰੇ ਮੀਟਿੰਗ ਰੱਖੀ ਹੈ। ਅਸੀ ਆਸ ਰਖਦੇ ਹਾਂ ਕਿ ਪੰਥਕ ਹਿਤਾਂ ਵਿੱਚ ਆਪ ਪਹੁੰਚਣ ਦੀ ਖੇਚਲ ਕਰੋਗੇ ਅਤੇ ਆਪਣੇ ਕੀਮਤੀ ਤੇ ਉਸਾਰੂ ਸੁਝਾਅ ਦੇਣ ਲਈ ਸੁਹਿਰਦ ਸਾਥੀਆਂ ਸਮੇਤ ਦਰਸ਼ਨ ਦਿਓਗੇ ਅਤੇ ਇਸ ਮਹਾਨ ਕਾਰਜ ਵਿੱਚ ਭਾਗ ਲੈ ਕੇ ਗੁਰੂ ਅਤੇ ਗੁਰੂ ਦੇ ਸਾਜੇ ਸਵਾਰੇ ਪੰਥ ਦੀਆਂ ਖੁਸ਼ੀਆਂ ਦੇ ਪਾਤਰ ਬਣੋਗੇ।

Meeting: 9th April 2011 12:00PM @ Gurudwara Sahib Dashmesh Darbar Tarneit, Melbourne

ਗੁਰੂ ਪੰਥ ਦੇ ਦਾਸ:
ਸਿੱਖ ਕਮਿਊਨਟੀ ਔਫ ਵੈਸਟਰਨ ਵਿਕਟੋਰੀਆ ਦੇ ਸੇਵਾਦਾਰ

ਬਲਵਿੰਦਰ ਸਿੰਘ – 0402149757
ਹਰਦੇਵ ਸਿੰਘ – 0430065516
ਮਨਜੀਤ ਸਿੰਘ ਸਿੱਧੂ – 0411124120
ਫੋਨ ਅਤੇ ਈਮੇਲ ਰਾਹੀ ਸੁਝਾਅ ਵਾਸਤੇ ਸੰਪਰਕ ਕਰੋ ਜੀ...

ਸੈਕਟਰੀ, ਸਿੱਖ ਕਮਿਊਨਿਟੀ ਆਫ ਵੈਸਟਰਨ ਵਿਕਟੋਰੀਆ, ਟਾਰਨੇਟ
560, ਡੇਵਿਸ ਰੋਡ (ਕੌਰਨਰ ਡੇਵਿਸ ਰੋਡ), ਟਾਰਨੇਟ, ਵਿਕਟੋਰੀਆ – 3029
ਫੋਨ : +3 9748 1448 ਈ-ਮੇਲ: secretary@scwv.org   ਵੈਬਸਾਈਟ: www.scwv.org

At Service To Guru Khalsa Panth
Caretakers of Sikh Community of Western Victoria Inc.

Balwinder Singh – 0402149757
Hardev Singh – 0430065516
Manjit Singh Sidhu - 0411124

Please send Suggestions by Phone and Email

Secretary, Sikh Community of Western Victoria, Tarneit
560, Davis Road (Corner of Davis Road), Tarneit, Victoria – 3029
Phone: +3 9748 1448
Email: secretary@scwv.org
Website:
www.scwv.org


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top