Share on Facebook

Main News Page

ਸਿੱਖ ਦੀ ਪੱਗ ਉਤਾਰਨ ਵਾਲਾ ਐਸ.ਪੀ. ਪ੍ਰੀਤਮ ਸਿੰਘ, ਨਰਕਧਾਰੀ ਕੇਹਰ ਸਿੰਘ ਦਾ ਜਵਾਈ

1978 ਦੇ ਨਿਰੰਕਾਰੀ ਕਾਂਡ ਵਿਚ ਰੋਪੜ ਦੇ ਇਕ ਵਿਅਕਤੀ ਮਹਿਮਾ ਸਿੰਘ ਉੱਪਰ ਅਮ੍ਰਿਤਸਰ ਵਿਖੇ ਹੋਏ ਨਿਰਦੋਸ਼ ਸਿੱਖਾਂ ਦੇ ਕਤਲ ਦਾ ਮੁੱਕਦਮਾ ਚਲਦਾ ਸੀ, ਕਿਉਂਕਿ ਉਹ ਵਿਅਕਤੀ ਨਿਰਮਲ ਸਿੰਘ ਗੁਰਬਚਨੇ ਨਰਕਧਾਰੀ ਨਿਰੰਕਾਰੀ ਦਾ ਬਹੁਤ ਨਜ਼ਦੀਕੀ ਸੀ, ਅਤੇ ਉਸ ਦਾ ਇਕ ਭਰਾ ਪੁਲਿਸ ਵਿਚ ਥਾਣੇਦਾਰ ਸੀ ਜਿਸਦਾ ਨਾਮ ਕਿਹਰ ਸਿੰਘ ਸੀ, 1978 ਦੇ ਨਿਰੰਕਾਰੀ ਕਾਂਡ ਦੌਰਾਨ ਜਦੋਂ ਮਹਿਮਾ ਸਿੰਘ ਉਪੱਰ ਪਰਚਾ ਦਰਜ ਹੋਇਆ, ਤਾਂ ਉਸ ਨੇ ਅਦਾਲਤ ਪਾਸ ਵਾਅਦਾ ਮੁਆਫ ਗਵਾਹ ਬਣਨ ਦਾ ਢੋਂਗ ਕੀਤਾ ਅਤੇ ਇਸ ਢੋਂਗ ਦੀ ਆੜ੍ਹ ਹੇਠ ਉਹ ਆਪ ਵੀ ਕੇਸ ਵਿਚੋਂ ਸਾਫ ਨਿਕਲ ਗਿਆ, ਅਤੇ ਉਸ ਨੇ ਆਪਣੇ ਥਾਣੇਦਾਰ ਭਰਾ ਕਿਹਰ ਸਿੰਘ ਉਪਰ ਚਲ੍ਹ ਰਹੇ ਭ੍ਰਿਸ਼ਟਚਾਰ ਦੇ ਕੇਸਾਂ ਨੂੰ ਵੀ ਖਤਮ ਕਰਾ ਲਿਆ।

ਕੁਝ ਸਮੇਂ ਬਾਅਦ ਉਹ ਫਿਰ ਗੁਰਬਚਨੇ ਨਰਕਧਾਰੀ ਕੋਲ ਜਾ ਵੜ੍ਹਿਆ ਪਰੰਤੂ ਇਕ ਸਾਲ ਦੇ ਵਿਚ ਸਿੰਘਾ ਨੇ ਮਹਿਮਾ ਸਿੰਘ ਨੂੰ ਸੋਧ ਦਿੱਤਾ। ਸਰਕਾਰ ਨੇ ਨਰਕਧਾਰੀਆਂ ਦੀ ਸਿਫਾਰਸ਼ ਨਾਲ ਮਹਿਮਾ ਸਿੰਗ ਦੇ ਭਰਾ ਕਹਿਰ ਸਿੰਘ ਥਾਣੇਦਾਰ ਨੂੰ ਤਰੱਕੀ ਨਾਲ ਨਿਵਾਜਿਆ ਅਤੇ ਮੁਹਾਲੀ ਸਿੱਖ ਨੌਜੁਆਨ ਦੀ ਦਸਤਾਰ ਲਾਉਣ ਵਾਲਾ ਪ੍ਰੀਤਮ ਸਿੰਘ ਐਸ ਪੀ ਵੀ ਉਸ ਕਹਿਰ ਸਿੰਘ ਨਰਕਧਾਰੀ ਦਾ ਜਵਾਈ । ਸੋ ਇਹ ਨਿਰੰਕਾਰੀ ਪਰਿਵਾਰ ਸੀ ਜੋ ਹੁਣ ਤੱਕ ਸਿੱਖਾਂ ਦੀਆਂ ਦਸਤਾਰਾਂ ਤੇ ਇੱਜਤਾਂ ਨਾਲ ਖੇਡਦਾ ਆ ਰਿਹਾ ਹੈ।

ਦਲਜੀਤ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top