Share on Facebook

Main News Page

ਹੁਣ ਲੁਧਿਆਣੇ ਦੇ ਸੁਵਿਧਾ ਕੇਂਦਰ ’ਚ ਲੁਹਾਈ ਸਿੱਖ ਨੌਜਵਾਨ ਦੀ ਦਸਤਾਰ

ਲੁਧਿਆਣਾ, (31 ਮਾਰਚ,ਪੀ.ਐਸ.ਐਨ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੰਜਾਬ ਪੁਲਿਸ ਵਲੋਂ ਇੱਕ ਸਿੱਖ ਅੰਦੋਲਨਕਾਰੀ ਦੀ ਪੱਗ ਲਾਹੁਣ ਦਾ ਮੁੱਦਾ ਗਰਮਾਇਆ ਹੈ ਅਤੇ ਦੋਸ਼ੀ ਪੁਲਿਸ ਵਾਲੇ ਮੁਅੱਤਲ ਕੀਤੇ ਗਏ ਹਨ, ਪਰੰਤੂ ਪੰਜਾਬ ਸਰਕਾਰ ਦੇ ਸਰਕਾਰੀ ਅਧਿਕਾਰੀ ਦਸਤਾਰ ਦੀ ਬੇਅਦਬੀ ਕਰਨ ਤੋਂ ਬਾਜ਼ ਨਹੀਂ ਆ ਰਹੇ। ਅਜਿਹੀ ਘਟਨਾ ਅੱਜ ਲੁਧਿਆਣੇ ਦੇ ਸੁਵਿਧਾ ਕੇਂਦਰ 'ਚ ਵਾਪਰੀ, ਜਿਥੇ ਡਰਾਈਵਿੰਗ ਲਾਇਸੈਂਸ ਬਣਵਾਉਣ ਆਏ ਇੱਕ ਸਿੱਖ ਮੁੰਡੇ ਨੂੰ ਦੀ ਸਬੰਧਤ ਅਧਿਕਾਰੀ ਨੇ ਪੱਗ ਬੰਨੀ ਵਾਲੀ ਫੋਟੋ ਖਿੱਚਣ ਤੋਂ ਇਨਕਾਰ ਕਰਕੇ ਉਸਨੂੰ ਪੱਗ ਲਾਹੁਣ ਲਈ ਮਜ਼ਬੂਰ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਗਰੀ ਵਾਸੀ ਹਰਸਿਮਰ ਸਿੰਘ ਪੁੱਤਰ ਮਨਮੋਹਣ ਸਿੰਘ ਜਿਸਦਾ ਲਰਨਿੰਗ ਡਰਾਈਵਿੰਗ ਲਾਇਸੈਂਸ ਪਟਕੇ ਵਾਲੀ ਫੋਟੋ ਨਾਲ ਬਣਿਆ ਹੋਇਆ ਹੈ, ਆਪਣਾ ਪੱਕਾ ਲਾਇਸੈਂਸ ਬਣਵਾਉਣ ਲਈ ਪੱਗ ਬੰਨ ਕੇ ਸੁਵਿਧਾ ਕੇਂਦਰ 'ਚ ਆਇਆ, ਪਰੰਤੂ ਸੁਵਿਧਾ ਕੇਂਦਰ ਦੇ ਕਾਊਂਟਰ ਨੰ 17 ਤੇ ਡਿਊਟੀ ਦੇ ਰਹੇ ਸਬੰਧਤ ਮੁਲਾਜ਼ਮ ਨੇ ਉਸਦੀ ਪੱਗ ਵਾਲੀ ਫੋਟੋ ਖਿੱਚਣ ਤੋਂ ਇਨਕਾਰ ਕਰ ਦਿੱਤਾ ਅਤੇ ਆਖਿਆ ਕਿ ਜੇ ਉਸਨੇ ਲਾਇਸੈਂਸ ਬਣਾਉਣਾ ਹੈ ਤਾਂ ਉਸਨੂੰ ਆਪਣੀ ਪੱਗ ਲਾਹੁਣੀ ਪਵੇਗੀ। ਹਰਸਿਮਰ ਨੇ ਉਸ ਨਾਲ ਬਹਿਸਬਾਜ਼ੀ ਵੀ ਕੀਤੀ, ਪਰੰਤੂ ਅਖੀਰ ਮਜ਼ਬੂਰ ਹੋ ਕੇ ਉਸਨੇ ਆਪਣੀ ਪੱਗ ਲਾਹ ਦਿੱਤੀ।

ਇਸ ਸਬੰਧੀ ਜਦੋਂ ਲੁਧਿਆਣੇ ਦੇ ਡੀ ਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੀ ਸੀ ਤੋਂ ਲੈ ਕੇ ਜੀ ਏ ਤੱਕ ਕੋਈ ਸਬੰਧਤ ਅਧਿਕਾਰੀ ਨਾਂ ਤਾਂ ਦਫਤਰ 'ਚ ਅਤੇ ਨਾਂ ਹੀ ਮੋਬਾਇਲ ਤੇ ਉਪਲਬਧ ਹੋਏ। ਜ਼ਿਲਾ ਪ੍ਰਸ਼ਾਸਨ ਅਫਸਰ ਅਸ਼ਵਨੀ ਕੁਮਾਰ ਨੇ ਇਹ ਆਖ ਕੇ ਪੱਲਾ ਝਾੜ ਲਿਆ ਕਿ ਸੁਵਿਧਾ ਕੇਂਦਰ, ਡੀ ਸੀ ਦੇ ਅਧਿਕਾਰ ਖੇਤਰ 'ਚ ਹਨ, ਪਰੰਤੂ ਉਨ੍ਹਾਂਇਹ ਮੰਨਿਆ ਕਿ ਪਟਕੇ ਦੀ ਥਾਂ ਪੱਗ ਵਾਲੀ ਫੋਟੋ ਨਾਂਹ ਲਾਉਹ ਸਬੰਧੀ ਕੋਈ ਕਾਨੂੰਨ ਨਹੀਂ ਹੈ। ਇਸ ਸਬੰਧੀ ਖਾਲਸਾ ਪੰਚਾਇਤ ਦੇ ਭਾਈ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਬਾਦਲ ਸਰਕਾਰ ਦੇ ਕਾਰਜਕਾਲ ਅਫਸਰਸ਼ਾਹੀ ਪੂਰੀ ਤਰਾਂ ਬੇਲਗਾਮ ਹੈ ਅਤੇ ਗਹਿਰੀ ਸਾਜਿਸ਼ ਅਧੀਨ ਪੰਜਾਬ 'ਚ ਸਿੱਖਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top