Share on Facebook

Main News Page

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਪਿੰਡ ਪਲਾਸੌਰ, ਜਿਲ੍ਹਾ ਤਰਨ - ਤਾਰਨ ਵਿਖੇ ਗੁਰਮਤਿ ਪ੍ਰਚਾਰ ਕੇਂਦਰ ਖੋਲਿਆ

ਲੁਧਿਆਣਾ :- ਮਿਤੀ 29/03/11 (ਦਿਨ ਮੰਗਲਵਾਰ) :- ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ, ਸਿੰਘ ਸਭਾ ਇੰਟਰਨੇਸ਼ਨਲ ਕਨੇਡਾ, ਐਨ ਆਰ ਆਈ ਵੀਰਾਂ ਅਤੇ ਪਿੰਡਾਂ ਦੀ ਸੰਗਤ ਦੇ ਸਹਿਯੋਗ ਨਾਲ ਪੰਜਾਬ ਦੀ ਧਰਤੀ ਤੋਂ ਪਤਿਤਪੁਣੇ ਤੇ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਲਈ, ਉਲੀਕੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ, ਮਿਤੀ 29/03/11 ਨੂੰ ਪਿੰਡ ਪਲਾਸੌਰ, ਜਿਲ੍ਹਾ ਤਰਨ – ਤਾਰਨ ਵਿਖੇ ਇਕ ਇਕੱਤਰਤਾ ਕੀਤੀ ਗਈ, ਜਿਸ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ, ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ ਵੱਲੋਂ ਗੁਰਮਤਿ ਪ੍ਰਚਾਰ ਕਰਨ ਹਿੱਤ ਗੁਰਮਤਿ ਪ੍ਰਚਾਰ ਕੇਂਦਰ ਖੋਲਿਆ ਜਾਵੇ। ਪ੍ਰਚਾਰਕ ਦੀ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ, ਨਗਰ ਨਿਵਾਸੀਆਂ ਨੇ ਆਪਣੇ ਜੁੰਮੇ ਲਿਆ ਹੈ। ਇਸ ਸਮੇਂ ਨਗਰ ਨਿਵਾਸਿਆਂ ਵਜੋਂ ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਡਾ ਜਗਤਾਰ ਸਿੰਘ, ਸੁਰਿਦੰਰ ਸਿੰਘ, ਪਰਮਿੰਦਰ ਸਿੰਘ, ਗਰਿੰਦਰ ਸਿੰਘ, ਸੁਖਜਿੰਦਰ ਸਿੰਘ, ਕੁਲਵੰਤ ਸਿੰਘ, ਹਰਿੰਦਰ ਸਿੰਘ, ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਵੱਲੋਂ ਪ੍ਰੋ ਗੁਰਬਚਨ ਸਿੰਘ, ਪ੍ਰੋ ਸੁਖਵਿੰਦਰ ਸਿੰਘ, ਅਮਰ ਸਿੰਘ ਰਿਟਾਇਰਡ ਐਸ ਡੀੳ , ਦਵਿੰਦਰ ਸਿੰਘ ਪ੍ਰਚਾਰਕ, ਪੁਸ਼ਪਿੰਦਰ ਸਿੰਘ ਹਾਜਰ ਸਨ। ਭਾਈ ਦੇਵਿੰਦਰ ਸਿੰਘ ਨੂੰ ਪ੍ਰਾਚਾਰਕ ਦੀ ਡਿਉਟੀ ਸੰਭਾਲ ਦਿੱਤੀ ਗਈ ਹੈ।

ਇਹ ਵੀ ਵਰਨਣਯੋਗ ਹੈ, ਕਿ ਕੁਝ ਸਮੇਂ ਪਹਿਲਾਂ ਬੰਦ ਹੋ ਚੁੱਕੇ ਗੁਰਮਤਿ ਪ੍ਰਚਾਰ ਕੇਂਦਰ ਭੁੱਲਰ ਬੇਟ ਵਿਖੇ ਵੀ ਅੱਜ਼ ਨਗਰ ਨਿਵਾਸੀਆਂ ਨਾਲ ਇੱਕ ਵੱਖਰੀ ਮੀਟਿੰਗ ਕੀਤੀ ਗਈ, ਜ੍ਹਿਨਾਂ ਵੱਲੋਂ ਕੇਂਦਰ ਨੂੰ ਚਲਦੇ ਰੱਖਣ ਲਈ ਹਰ ਸੰਭਵ ਯੋਗਦਾਨ (ਤਨ ਮਨ ਅਤੇ ਧਨ) ਨਾਲ ਨਿਵਾਉਣ ਦਾ ਭਰੋਸਾ ਦਿਵਾਇਆ ਗਿਆ ਹੈ। ਇਸ ਕੇਂਦਰ ਨੂੰ ਦੁਆਰਾ ਚਾਲੂ ਕਰ ਦਿੱਤਾ ਗਿਆ ਹੈ। ਨਗਰ ਨਿਵਾਸੀ ਸ੍ਰ ਭੰਗਵਤ ਸਿੰਘ ਜੀ, ਸੁਖਵਿੰਦਰ ਸਿੰਘ, ਅਤੇ ਗ੍ਰੰਥੀ ਕਮਲਜੀਤ ਸਿੰਘ ਝੱਲ ਠੀਕਰੀਵਾਲ (ਗਊਸ਼ਾਲਾ) ਹਾਜਰ ਸਨ।

ਅਮਰ ਸਿੰਘ ਰਿਟਾਇਰਡ ਐਸ ਡੀ ਓ
ਕੋਆਰਡੀਨੇਟਰ,ਗੁਰਮਤਿ ਪ੍ਰਚਾਰ ਕੇਂਦਰ ।
 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top