Share on Facebook

Main News Page

ਸਿੱਖ ਕੌਮ ਦੀ ਮਰੀ ਹੋਈ ਜ਼ਮੀਰ

ਸਿੱਖ ਕੌਮ ਦੇ ਮੂੰਹ 'ਤੇ ਪੁਲਸੀਆ ਥੱਪੜ

   

ਇੰਟਰਨੇਟ ਤੇ ਇਹ ਵੀਡੀਓ ਦੇਖੀ ਤੇ ਹਿਰਦਾ ਉਦਾਂ ਹੀ ਵਲੂੰਧਰਿਆ ਗਿਆ, ਜਿਦਾਂ ਕਿਸੇ ਵੀ ਸਿਖ ਦਾ ਦਸਤਾਰ ਇਸ ਤਰਾਂ ਉਤਰਦੀ ਦੇਖ ਕੇ ਵਲੂੰਧਰਿਆ ਜਾਵੇਗਾ, ਇਸ ਵੇਲੇ ਭਾਰਤ ਵਿਚ ਅੰਮ੍ਰਿਤ ਵੇਲਾ ਹੈ ਤੇ ਦੁਨੀਆ ਦੇ ਕੋਨੇ ਕੋਨੇ ਚ ਬੈਠੇ ਸਾਰੇ ਸਿੱਖ ਕੱਲ ਦੇ ਕ੍ਰਿਕਟ ਮੈਚ ਲਈ Go ਇੰਡੀਆ Go ਕਰ ਰਹੇ ਨੇ... ਤੇ ਉਸੇ ਸਟੇਡੀਅਮ ਦੇ ਬਾਹਰ ਕੌਮ ਦੀ ਪੱਗ ਦੋ ਸੇਕੰਡ 'ਚ ਸਰੇਆਮ ਲਾਹ ਕੇ, ਅਗਲੇ ਨੇ ਮੁਲਕ 'ਚ ਸਿਖ ਦੀ ਗੁਲਾਮੀ ਤੇ ਓਕਾਤ ਦਾ ਅਹਿਸਾਸ ਕਰਵਾ ਦਿਤਾ.. ਮੈ ਇੰਗ੍ਲੈਡ ਦੇ ਦਸ ਤੋਂ ਵਧ ਐਸੇ ਲੋਕਾਂ ਨੂੰ ਜਾਣਦਾ ਹਾਂ ਜੋ ਇਸ ਮੈਚ ਲਈ ਪੱਬਾਂ ਭਾਰ ਸੀ ਤੇ ਇਸ ਘਟਨਾ ਤੋਂ ਬਾਅਦ ਮੁੜ ਸੋਚਣ ਲਈ ਮਜਬੂਰ ਨੇ, ਕਿ ਅਸੀਂ ਆਪਣੇ ਚੇਹਰੇ ਤਿਰੰਗੇ ਦੇ ਟੇਟੂਆਂ ਨਾਲ ਕਿਓਂ ਰੰਗੇ ਨੇ? ਕੋਈ ਇਕ ਵਜਾ ਦੱਸੇ ਓਹਨਾ ਨੂੰ ਕਿ ਓਹ ਤਿਰੰਗਾ ਕਿਸ ਖੁਸ਼ੀ ਚ ਲੇਹਰਾਉਣ? ਪੁਰਾਣੇ ਜਖਮਾਂ ਤੇ ਹਾਲੀ ਅੰਗੂਰ ਆਉਂਦਾ ਵੀ ਨਹੀ ਤੇ ਕੋਈ ਨਾ ਕੋਈ ਘਟਨਾ ਐਸੀ ਵਾਪਰਦੀ ਹੈ ਕਿ ਫਿਲਮ ਦੇ ਸੀਨ ਵਾਂਗ ਸਾਰਾ ਕੁਝ ਫ੍ਲੈਸ਼ ਬੈਕ ਹੋ ਜਾਂਦਾ ਹੈ..

ਸੁਣਿਆ ਸੀ ਕਿ ਖੁਸਰਿਆਂ ਨੂੰ ਗੁੱਸਾ ਨੀਂ ਆਉਂਦਾ ਕਦੀ... ਕਲ ਨੂੰ ਸਾਰੀ ਦੁਨੀਆ ਇਹ ਚੀਜ਼ ਲਾਈਵ ਦੇਖੇਗੀ.. ਜਦੋਂ ਸਾਡੇ ਲੀਡਰ ਵਧਾਈਆਂ ਦੇਣ ਜਾਣਗੇ ਤੇ ਬਾਲ ਠਾਕਰੇ ਨਾਲ ਬੈਠ ਕੇ ਤਾੜੀਆਂ ਵਜਾਉਣਗੇ..


ਅੱਜ ਤਕ ਕਿਸੇ ਹਿੰਦੂ ਜਥੇਬੰਦੀ ਦੇ ਮੂਹੋਂ ਕਿਸੇ ਵੀ ਧੱਕੇ ਲਈ ਹਾਅ ਦਾ ਨਾਹਰਾ ਨੀ ਸੁਣਿਆ... ਜੇਹੜੇ ਅਦਾਲਤਾਂ ਦੇ ਬਾਹਰ ਆ ਕੇ ਬੱਕਰੇ ਬੁਲਾਉਂਦੇ ਨੇ ਅੰਦਰੋਂ ਅੰਦਰ ਕਾਫੀ ਖੁਸ਼ ਹੋਣਗੇ, ਨਾਲੇ ਸਿੰਘਾ ਨੇ ਜੇ ਇਸ ਮੁਲਕ ਦਾ ਕਾਨੂੰਨ ਤੋੜਿਆ ਵੀ ਹੈ (ਓਹ ਵੀ ਕਿਸੇ ਨੂੰ ਸਜ਼ਾ ਦੇਣ ਲਈ ਜਿਥੇ ਅਦਾਲਤਾਂ ਨਹੀ ਪੁਜਦੀਆਂ) ਤਾਂ ਓਹ ਤਾਂ ਖਿੜੇ ਮਥੇ ਇਸਨੂੰ ਸਵੀਕਾਰ ਕਰਦੇ ਨੇ, ਨਾ ਹੀ ਸਜ਼ਾ ਬਕਸ਼ਾਉਣ ਲਈ ਕਿਸੇ ਦੀਆਂ ਲੇਲੜੀਆਂ ਨੀ ਕਢ ਦੇ, ਪਰ ਪੁਲਿਸ ਦੇ ਹਥਿਆਰਾਂ ਦੀ ਸੁਰਖਿਆ ਹੇਠ, ਹਥਕੜੀਆਂ ਲਾਈ ਗਿਰਫਤਾਰ ਕੀਤੇ ਯੋਧਿਆਂ ਉੱਪਰ ਜੇ ਕੋਈ ਆ ਕੇ ਲਲਕਾਰੇ ਮਾਰੇ ਤਾਂ ਊਸ ਨੂੰ ਜਰੂਰ ਕੇਂਦਰ ਸਰਕਾਰ ਤੇ ਸੰਘ ਵਲੋਂ ਵਿਧਾਨ ਸਭਾ ਚ ਸਦ ਕੇ ਮੁਖ ਮੰਤਰੀ ਪੰਜਾਬ ਹਥੋਂ ਤ੍ਰਿਸ਼ੂਲ ਭੇਂਟ ਕਰਨਾ ਚਾਹੀਦਾ ਹੈ...

ਅਖੀਰ ਕਦੋਂ ਤਕ? ਕਦੋਂ ਤਕ ਆਪਣਾ ਪੱਲਾ ਚਕ-ਚਕ ਕੇ ਪਾੜੇ ਹੋਏ ਢਿਡ ਤੇ ਜਾਲਮ ਦੀਆਂ ਨੋਹਂਦਰਾਂ ਦੇ ਨਿਸ਼ਾਨ ਦਿਖਾਏ ਜਾਣਗੇ? ਕਦੋਂ ਤਕ ਆਹ ਦਿੱਲੀ ਚ ਵੇਸਵਾ ਬਣ ਚੁਕੀਆਂ ਚੁਰਾਸੀ ਦੀਆਂ ਪੀੜਤ ਔਰਤਾਂ ਦੀਆਂ ਦਸਤਾਵੇਜੀ ਫ਼ਿਲਮਾ ਬਣਾ ਕੇ ਪੈਸੇ ਕਠੇ ਕੀਤੇ ਜਾਣਗੇ? ਹੋਰ ਕਿੰਨੀਆਂ ਮਾਵਾਂ ਦੇ ਸ਼ੇਰੇ ਇਦਾਂ ਮਾਰੇ ਜਾਣਗੇ ਇਨਾ ਵੇਹ੍ਸੀ ਦਰਿੰਦਿਆਂ ਵੱਲੋਂ ? ਮੈ ਸਮਝਦਾ ਹਾਂ ਹੁਣ ਕਿਸੇ ਵੀ ਗਲ ਲਈ ਇਨਸਾਫ਼ ਜੇਹਾ ਮੰਗਣ ਵਾਲਾ, ਆਹ 'ਮੰਗਤਾ' ਜੇਹਾ ਰੁਖ ਅਪਣਾਉਣਾ ਵੀ ਨੀ ਚਾਹੀਦਾ.. ਤੇ ਜਿਨ੍ਹਾ ਲੋਕਾਂ ਨੂੰ ਹਾਲੀ ਵੀ ਸੁਰਤ ਨਹੀ ਆਈ, ਓਹਨਾ ਨੂੰ ਸਮਝਾਉਣ ਚ ਆਪਣਾ ਵਕ਼ਤ ਜਾਇਆ ਕਰਨ ਦੀ ਵੀ ਲੋੜ ਨਹੀ ..ਜੇ ਅਜੇ ਵੀ ਸੁੱਤੇ ਰਹਿਗੇ ਤੇ ਫੇਰ ਆਉਂਦੇ ਸਮੇਂ ਚ ਜ਼ਗਾਣਾ ਵੀ ਨਈਂ ਕਿਸੇ ਨੇ, ਇਹ ਗੁੰਡਾਗਰਦੀ ਦੀ ਹੱਦ ਹੈ...

ਪੂਰੀ ਦੁਨੀਆ ਦਾ ਮੀਡੀਆ ਅੱਜ ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ ? )ਵਿਚ ਹੋਵੇਗਾ, ਜੇ ਕੋਈ ਕਰਨ ਤੇ ਹੀ ਆਵੇ ਤਾਂ ਹੋਟਲਾਂ, ਬੱਸ ਅੱਡਿਆਂ, ਸੈਰ ਸਪਾਟਾ ਕੇਂਦਰਾਂ ਤੇ ਵੱਡੇ ਬੈਨਰਾਂ, ਪਰਚਿਆਂ ਨਾਲ ਦੁਨੀਆਂ ਭਰ ਤੋਂ ਆਏ ਲੋਕਾਂ ਨੂੰ ਮੁਫਤ ਚ ਦਸਿਆ ਜਾ ਸਕਦਾ ਹੈ, ਕਿ ਤੁਹਾਡੇ ਮੁਲਕਾਂ ਚ ਹਰ ਖੇਤਰ 'ਚ ਵੱਡੀਆਂ ਪੁਲਾਂਘਾ ਪੁੱਟਣ ਵਾਲੇ ਸਿਖਾਂ ਨਾਲ ਆਹ ਹੋ ਰਿਹਾ ਹੈ, ਤੇ ਮੈ ਕਈ ਲੋਕਾਂ ਦੀਆਂ ਟਿਪਣੀਆਂ ਦੇਖੀਆਂ ਨੇ ਕੇ ਬਾਹਰਲੇ ਮੁਲਕਾ ਚ ਪੱਗ ਦੀ ਬੇਅਦਬੀ ਹੁੰਦੀ ਹੈ... ਮੈ ਦੱਸ ਦੇਣਾ ਚਾਹੁੰਦਾ ਹਾਂ ਕਿ ਇੰਗ੍ਲੈੰਡ ਵਰਗੇ ਮੁਲਕ 'ਚ ਪੱਗ ਇਸ ਤਰੀਕੇ ਨਾਲ ਲਾਹੁਣਾ ਤਾਂ ਦੂਰ ਦੀ ਗਲ ਹਥ ਵੀ ਨੀ ਲਾਇਆ ਜਾਂਦਾ, ਪਿਛੇ ਜੇਹੇ ਕੋਈ ਦਿਕਤ ਆਈ ਸੀ, ਉਸ 'ਚ ਵੀ ਅਦਬ ਨਾਲ ਅਗਲੇ ਨੂੰ ਕਿਹਾ ਗਿਆ ਕੇ ਮਿਸਟਰ ਸਿੰਘ ਮਾਫ਼ੀ ਚਾਹੁੰਦੇ ਹਾਂ, ਪਰ ਸੁਰਖਿਆ ਕਰ ਕੇ ਸਾਨੂੰ ਤੁਹਾਡੀ ਪੱਗ ਦੀ ਜਾਂਚ ਕਰਨੀ ਪੈਣੀ ਹੈ, ਤੁਹਾਨੂੰ ਤਕਲੀਫ਼ ਦੇਣ ਲਈ ਖਿਮਾ ਚਾਹੁੰਦਾ ਹਾਂ... ਇਸ ਤੋਂ ਬਾਅਦ ਇਸਨੂੰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦੀ ਹੇਠੀ ਸਮਝਦੇ ਹੋਏ, ਸਰਕਾਰ ਨੇ ਖਾਸ ਤੋਰ ਤੇ ਡੇਜ਼ਾਇਨ ਕੀਤੀਆਂ ਮਸ਼ੀਨਾ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਜੋ ਕੇ ਅਮਲ ਅਧੀਨ ਹੈ...

ਪਰ ਜਿਸ ਧਰਤੀ ਤੇ ਅਣਖ ਦੀ ਰਾਖੀ ਲਈ ਸਰਦਾਰੀ ਦੇ ਫਲਸਫੇ ਕਾਇਮ ਹੋਏ ਨੇ ਓਸੇ ਤੇ ਐਡਾ ਜੁਲਮ? ਓਹ ਨੋਜਵਾਨ ਨਾ ਤਾਂ ਹਥਿਆਰਬੰਦ ਸੀ, ਨਾ ਹੀ ਭਜ ਰਿਹਾ ਸੀ ਬਲਕਿ ਪੁਲਿਸ ਦੇ ਕਹੇ ਮੁਤਾਬਕ ਓਸੇ ਦਿਸ਼ਾ ਵਲ ਤੁਰ ਰਿਹਾ ਸੀ, ਫੇਰ ਵੀ ਇਹ ਅਣਮਨੁਖੀ ਵਾਤਾਰਾ ਸਮਝ ਤੋਂ ਪਰੇ ਹੈ ..

ਸਵਾਲ ਸਿਰਫ ੨ ਨੇ ਕਿ ਕੀ ਇਹ ਜਰੂਰੀ ਸੀ? ਕੀ ਪੁਲਿਸ ਟ੍ਰੇਨਿੰਗ ਚ ਇਹੀ ਸਿਖਾਇਆ ਜਾਂਦਾ ਹੈ?

ਏਹੋ ਜੇਹੇ ਕਰਮਚਾਰੀਆਂ ਨੂੰ ਤੁਰੰਤ ਮੁਅਤਲ ਕਰ ਕੇ ਕਾਰਵਾਈ ਕਰਨੀ ਚਾਹੀਦੀ ਹੈ, ਤੇ ਇੰਨਾ ਨੂੰ ਕਿਸੇ ਸਕੂਲ ਚ ਨਰਸਰੀ 'ਚ ਭਰਤੀ ਕਰਵਾਉਣਾ ਚਾਹੀਦਾ ਹੈ, ਤਾਕਿ ਉਠਣ ਬੈਠਣ ਤੇ ਬੋਲਣ ਦੀ ਅਕਲ ਸਿਖ ਸਕਣ...

ਬਾਕੀ ਕਈ ਵਾਰ ਮੈ ਸੋਚਦਾ ਹਾਂ ਕੀ ਮਿਸਰ ਤੋਂ ਚਲੀ ਹਨੇਰੀ ਜੋ ਕਈ ਮੁਲਕਾਂ ਚ ਹੁੰਦੇ ਹੋਏ ਲੀਬਿਆ 'ਚ ਹੈ ਅੱਜਕਲ... ਕੀ ਪੰਜਾਬ ਨੀ ਪਹੁੰਚ ਸਕਦੀ? ਕੀ ਪੰਜਾਬ ਦੀ ਅਣਖ ਦੀ ਬਹਾਲੀ ਲਈ ਸਾਰੇ ਇਕਮੁਠ ਨਹੀ ਹੋ ਸਕਦੇ? ਬੇਰੁਜ਼ਗਾਰ, Cancer ਪੀੜਤ, ਪੁਲਿਸ ਪੀੜਤ, ਮਜਦੂਰ, ਤੇ ਹਰ ਤੀਜੇ ਦਿਨ ਕੁੱਟੀਆਂ ਜਾਂ ਵਾਲੀਆਂ ਧੀਆਂ ਭੈਣਾ... ਕੀ ਸਾਰੇ ਬਾਬੇ ਨਾਨਕ ਵਰਗਾ ਜੇਰਾ ਕਰ ਕੇ ਰਾਜਿਆਂ ਨੂੰ ਓਹਨਾ ਕੁੱਤੇ ਹੋਣ ਦਾ ਏਹਸਾਸ ਨੀ ਕਰਵਾ ਸਕਦੇ? ਇਹ ਪੰਜਾਬ ਦੇ 'ਮੁਬਾਰਕ' ਵਾਰੀ ਬਦਲ ਕੇ ਸਾਡੀਆਂ ਨਸਲਾਂ ਤਬਾਹ ਕਰਦੇ ਰਹਿਣਗੇ?

ਜਬੈ ਬਾਣ ਲਾਗਿਓ, ਤਬੈ ਰੋਸ ਜਾਗਿਓ... ਅਨੁਸਾਰ ਸਾਨੂੰ ਦੁਨੀਆ ਤੋਂ ਹੀ ਸੇਧ ਲੈ ਲੇਣੀ ਚਾਹੀਦੀ ਹੈ, ਕੀ ਅਸੀਂ ਸਿਰਫ ਗੀਤਾਂ 'ਚ ਹੀ ਸਰਦਾਰੀ ਦੀਆਂ ਫੜਾਂ ਮਾਰਨ ਜੋਗੇ ਰਹ ਗਏ? ਵੱਡੇ ਇਜ਼ਤਾਂ ਦੇ ਰਖਵਾਲੇ ਬਣਨ ਵਾਲੀ ਤੇ ਆਪਣੇ ਆਪ ਨੂੰ 'Macho' ਸਮਝਣ ਵਾਲੀ ਬੇਘਰ ਸਿੱਖ ਕੌਮ ਸਿਰਫ ਇਸੇ ਜੋਗੀ ਰਹਗੀ? ਭਗਤ ਸਿੰਘ ਨੇ ਜੋ ਕਰਨਾ ਸੀ ਕਰਤਾ, ਨਾ ਓਹਨੇ ਮੁੜ ਕੇ ਆਉਣਾ ਹੈ, ਨਾ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਸੇ ਸਿਪਾਹੀ ਦਾ ਹਥ ਫੜਨਾ ਹੈ ਪੱਗ ਲੌਹਣ ਤੋਂ, ਇਹ ਸਾਨੂੰ ਹੀ ਹੰਭਲਾ ਮਾਰਨਾ ਪਊਗਾ, ਯਾਦ ਰਖਿਓ ਵੀਰੋ ..ਸਿਰਫ ਬਸੰਤਰ ਦੇਵਤਾ ਕਹ ਕੇ ਅੱਗ ਨੂੰ ਦੇਖ ਕੇ ਪਾਸੇ ਨਾ ਹੋਵੋ ..ਅਸੀਂ ਖੁਦ, ਸਾਡੇ ਭਰਾ ਬਾਪ ਭੈਂਣਾਂ ਮਾਵਾਂ ਵੀ ਇਥੇ ਹੀ ਵੱਸਦੀਆਂ ਨੇ, ਤੇ ਕੋਈ ਵੀ ਆਪਣੇ ਬਾਪ ਤੇ ਭਰਾ ਦੀ ਪੱਗ ਇਦਾਂ ਉਤਰਦੀ ਬਰਦਾਸ਼ਤ ਨੀ ਕਰ ਸਕਦਾ... ਬਾਕੀ ਜੇ ਅਣਖ ਤੇ ਜਮੀਰ ਹੀ ਮਰ ਜਾਵੇ ਫੇਰ ਗਲ ਹੋਰ ਹੈ...

ਅਮਰਪ੍ਰੀਤ ਮਾਨ (APS Mann)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top