Share on Facebook

Main News Page

ਗੁਰੂ ਦੀ ਸਿਖਿਆ 'ਤੇ ਤੁਰਨਾ ਵੀ ਇੱਕ ਨਸ਼ਾ ਹੈ: ਪ੍ਰੋ. ਸਰਬਜੀਤ ਸਿੰਘ ਧੂੰਦਾ

ਔਕਲੈਂਡ - ਗੁਰਿੰਦਰ ਸਿੰਘ ਸ਼ਾਦੀਪੁਰ: ਸਿਰੀ ਗੁਰੂ ਸਿੰਘ ਸਭਾ ਅਤੇ ਸਮੂੰਹ ਸੰਗਤਾਂ ਦੇ ਸੱਦੇ ਤੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨਿਊਜ਼ੀਲੈਂਡ ਪ੍ਰਚਾਰ ਫੇਰੀ ਤੇ ਆਏ ਹੋਏ ਨੇ ਉਹ ਰੋਜ਼ਾਨਾਂ ਹੀ ਸ਼ਾਮ ਨੂੰ ਗੁਰਬਾਣੀ ਦੀ ਕਥਾ ਕਰਦੇ ਹਨ, ਅਤੇ ਇਸ ਤੋਂ ਇਲਾਵਾ ਹਰ ਐਤਵਾਰ ਨੂੰ ਟੌਰੰਗੇ ਦੀ ਸੰਗਤ ਵਲੋਂ ਗੁਰਮਤਿ ਦੇ ਵੱਖ ਵੱਖ ਵਿਸ਼ਿਆਂ ’ਤੇ ਸੈਮੀਨਾਰ ਕੀਤਾ ਜਾਂਦਾ ਹੈ, ਜਿਸ ਵਿੱਚ ਪ੍ਰੋ: ਧੂੰਦਾ ਜੀ ਉਨ੍ਹਾਂ ਵਿਸ਼ਿਆਂ ਤੇ ਗੁਰਬਾਣੀ ਦੇ ਅਧਾਰਤ ਸੰਗਤਾਂ ਨੂੰ ਗੁਰਮਤਿ ਨਾਲ ਜੋੜਦੇ ਹਨ।

27 ਤਰੀਕ ਵਾਲੇ ਸੈਮੀਨਾਰ ਵਿੱਚ ਨਸ਼ਿਆਂ ਦੇ ਸਬੰਧ ਵਿੱਚ ਗੁਰਬਾਣੀ ਵਿਚੋਂ ਪ੍ਰਮਾਣ ਦੇ ਕੇ ਉਹ੍ਹਨਾਂ ਨੇ ਨਸ਼ਿਆਂ ਤੋ ਦੂਰ ਰਹਿਣ ਲਈ ਕਿਹਾ ਅਤੇ ਉਨ੍ਹਾਂ ਨੇ ਦਸਿਆ ਕਿ ਅੱਜ ਰਾਜਨੀਤਕ ਲੋਕ ਸਤਾ ਵਿੱਚ ਆਉਣ ਲਈ ਜਿੱਥੇ ਕਈ ਪ੍ਰਕਾਰ ਦੇ ਨਸ਼ੇ ਵੰਡਦੇ ਹਨ, ਉਥੇ ਅਜੋਕੇ ਸਮੇਂ ਅੰਦਰ ਗੁਰਦੁਆਰਿਆਂ ਦੇ ਮੈਬਰ ਪ੍ਰਧਾਨ ਬਣਣ ਲਈ ਵੀ ਨਸ਼ੇ ਵੰਡੇ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇਹੇ ਪ੍ਰਬੰਧਕ ਉਨ੍ਹਾਂ ਪ੍ਰਚਾਰਕਾਂ ਨੂੰ ਕਿਵੇਂ ਬਰਦਾਸਤ ਕਰਨਗੇ ਜਿਹੜੇ ਨਸ਼ਿਆਂ ਅਤੇ ਕਈ ਪ੍ਰਕਾਰ ਦੇ ਕਰਮ ਕਾਂਡਾਂ ਤੋਂ ਸੰਗਤਾਂ ਨੂੰ ਸੁਚੇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਉਸ ਅਖੌਤੀ ਗ੍ਰੰਥ (ਬਚਿੱਤਰ ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਲਿਆਉਣ ਤੇ ਸੰਤ ਸਮਾਜ, ਜਥੇਦਾਰ, ਤੇ ਕਈ ਰਾਗੀ, ਪ੍ਰਚਾਰਕ, ਢਾਢੀ, ਕਵੀਸ਼ਰ ਵੀ ਪੱਬਾਂਭਾਰ ਹੋ ਕੇ ਉਸ ਗ੍ਰੰਥ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ ਜਿਹੜੇ ਗ੍ਰੰਥ ਵਿੱਚ ਕਈ ਪ੍ਰਕਾਰ ਦੇ ਨਸ਼ੇ ਕਰਨ ਦੀ ਖੁਲ ਦਿੱਤੀ ਹੈ।

ਉਨ੍ਹਾਂ ਨੇ ਦਸਿਆ ਕਿ ਪੰਜਾਬ ਵਿੱਚ ਕਈ ਐਸੇ ਪਖੰਡੀ ਬਾਬਿਆਂ ਦੇ ਡੇਰੇ ਹਨ, ਜਿੰਨਾਂ ਵਿੱਚ ਸ਼ਰੇਆਮ ਲੋਕਾਂ ਨੂੰ ਨਸ਼ੇ ਵੰਡੇ ਜਾ ਰਹੇ ਹਨ। ਉਹ੍ਹਨਾਂ ਨੇ ਦੱਸਿਆ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਹਰੇਕ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਮਈ, ਜੂਨ ਅਤੇ ਜੁਲਾਈ ਦੇ ਮਹੀਨੇ ਵਿੱਚ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਗੁਰਮਤਿ ਸਿਖਲਾਈ ਦੇ ਕੈਂਪ ਲਾਏ ਜਾਂਦੇ ਹਨ ਤਾਂ ਕਿ ਬਚਪਨ ਤੋਂ ਹੀ ਨੌਜਵਾਨਾਂ ਗੁਰਮਤਿ ਨਾਲ ਜੋੜਿਆ ਜਾ ਸਕੇ ਤਾਂ ਕਿ ਉਹ ਨਸਿਆਂ ਵਰਗੀਆਂ ਨਾ-ਮੁਰਾਦ ਬਿਮਾਰੀਆਂ ਤੋਂ ਬੱਚ ਸਕਣ। ਉਨ੍ਹਾਂ ਸਾਰੀ ਸੰਗਤ ਨੂੰ ਕਿਹਾ ਕਿ ਅੱਜ ਲੋੜ ਹੈ ਸਾਨੂੰ ਆਪ ਗੁਰਬਾਣੀ ਪੜ ਕਿ ਵਿਚਾਰਨ ਦੀ ਅਤੇ ਉਸ ਉਪਰ ਅਮਲ ਕਰਨ ਦੀ ਤਾਂ ਕਿ ਅਸੀ ਸਮਾਜਕ ਬੁਰਾਈਆਂ ਤੋਂ ਆਪ ਬਚੀਏ ਅਤੇ ਲੋਕਾਂ ਨੂੰ ਬਚਾਈਏ ਕਿਉ ਕਿ ਗੁਰੂ ਜੀ ਦੀ ਸਿਖਿਆ ਤੇ ਜੇ ਇਨਸਾਨ ਨੂੰ ਤੁਰਨਾਂ ਆ ਜਾਏ ਤਾਂ ਕਿਸੇ ਹੋਰ ਨਸ਼ੇ ਦੀ ਲੋੜ ਹੀ ਨਹੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top