Share on Facebook

Main News Page

ਆਹ ਦੇਖੋ ਪੰਜਾਬ 'ਚ ਹੋ ਰਹੀ ਦਸਤਾਰ ਦੀ ਬੇਅਦਬੀ
   

 

 

ਸਿੱਖ ਦੀ ਆਨ ਤੇ ਸ਼ਾਨ ਦਸਤਾਰ ਦੀ ਕਿੱਦਾਂ ਹੋ ਰਹੀ ਹੈ ਬੇਅਦਬੀ, ਇਸ ਦੀ ਤਾਜ਼ਾ ਮਿਸਾਲ ਹਨ ਇਹ ਉਪਰ ਦਿੱਤੀਆਂ ਦੋ ਵੀਡੀਓ। ਕੀ ਸਿੱਖਾਂ ਦੇ ਹੱਕ ਸੁੱਰਖਿਅਤ ਹਨ, ਉਹ ਵੀ ਪੰਜਾਬ 'ਚ।

ਮੁਹਾਲੀ ਵਿੱਚ ਕ੍ਰਿਕੇਟ ਸਟੇਡੀਅਮ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈਕੇ 28 ਮਾਰਚ ਨੂੰ ਰੋਸ ਮੁਜ਼ਾਹਰਾ ਕਰ ਰਹੇ ਰੂਰਲ ਫਾਰਮਾਸਿਸਟਾਂ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ਼ ਕੀਤਾ ਗਿਆ....ਚਲੋ ਮੰਨਿਆ ਕਿ ਇਹ ਪੁਲਿਸ ਦੀ ਮਜ਼ਬੂਰੀ ਸੀ, ਪਰ ਜੋ ਇਸ ਵੀਡੀੳ ਵਿੱਚ ਦੇਖਿਆ ਗਿਆ ਹੈ, ਕੀ ਇਸ ਦੀ ਜ਼ਰੂਰਤ ਸੀ?? ਜੋ ਇਸ ਪੁਲਿਸ ਵਾਲੇ ਨੇ ਇੰਨੀ ਬੇਸ਼ਰਮੀ ਨਾਲ ਉਸਦੀ ਦਸਤਾਰ ਉਤਾਰੀ....ਕੀ ਇਸ ਤੋਂ ਬਿਨਾਂ ਉਸ ਸਰਦਾਰ ਮੁਲਾਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਸੀ? ਆਖਿਰ ਕੀ ਸਾਬਿਤ ਕਰਨਾ ਚਾਹੂੰਦਾ ਹੈ ਇਹ ਪੁਲਿਸ ਮੁਲਾਜ਼ਮ, ਜੋ ਇਤਨੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਕੇ, ਇਸ ਸਰਦਾਰ ਮੁਲਾਜ਼ਮ ਨੂੰ ਧੁਹ ਕੇ ਜਿਪਸੀ ਵੱਲ ਲਿਜਾ ਰਿਹਾ ਹੈ। ਇਸ ਤੋਂ ਜ਼ਿਆਦਾ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਇਕ ਪਗੜੀ ਵਾਲਾ ਪੁਲਿਸਵਾਲਾ ਹੀ ਕਹਿ ਰਿਹਾ ਹੋਵੇ "ਪੱਗ ਲਾਹ ਦੇ ਇਹਦੀ.. ਪੱਗ ਲਾਹ..."  ਬੇਸ਼ਰਮੀ ਦੀ ਹੱਦ...

ਜਦੋਂ ਦੀ ਇਹ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਭੂਤਰੇ ਪੁਲਿਸ ਵਾਲੇ ਨੇ ਬਿਨਾਂ ਕਿਸੇ ਕਾਰਣ ਦੇ, ਇੱਕ ਸਿੱਖ ਦੀ ਦਸਤਾਰ ਜਾਣ ਬੁੱਝ ਕੇ ਉਤਾਰੀ ਹੈ, ਖੂਨ ਖੌਲ ਉਠਦਾ ਹੈ। ਇਹ ਸਿਰਫ ਸਿੱਖਾਂ ਨੂੰ ਇਹ ਅਹਿਸਾਸ ਦਿਵਾਉਣ ਲਈ ਕੀਤਾ ਜਾ ਰਿਹਾ ਹੈ, ਕਿ ਉਹ ਗੁਲਾਮ ਹਨ। ਜਿਹੜੇ ਸਿੱਖਾਂ ਨੇ ਇਸ ਹਿੰਦੋਸਤਾਨ ਲਈ ਸਭ ਤੋਂ ਵੱਧ ਕੁਬਾਨੀਆਂ ਕੀਤੀਆਂ ਹੋਣ, ਉਨ੍ਹਾਂ ਨਾਲ ਇਹ ਸਲੂਕ, ਸਿੱਖਾਂ ਨੂੰ ਸੋਚਣਾ ਪਵੇਗਾ। ਸਭ ਤੋਂ ਪਹਿਲਾਂ ਅਕਾਲੀਆਂ, ਜਥੇਦਾਰਾਂ, ਬਾਬਿਆਂ ਤੋਂ ਖਹਿੜਾ ਛੁੜਾਉਣਾ ਪਵੇਗਾ, ਜਿਸ ਨਾਲ ਸਿੱਖਾਂ ਅਤੇ ਪੰਜਾਬ ਦਾ ਭਲਾ ਹੋਵੇ। ਇਨ੍ਹਾਂ ਜੋਕਾਂ ਨੇ ਪੰਜਾਬ ਨੂੰ ਨਪੂੰਸਕ ਅਤੇ ਭਈਆ ਲੈਂਡ ਬਣਾ ਛੱਡਣਾ ਹੈ।

ਕੋਈ ਹੋਰ ਸਰਕਾਰ ਹੋਵੇ ਤਾਂ ਸਿੱਖ ਰੌਲ਼ਾ ਪਾਉਂਦੇ ਨੇ, ਪਰ ਅਖੌਤੀ ਪੰਥਕ ਸਰਕਾਰ, ਬੇਅਕਲ ਅਕਾਲੀਆਂ ਦੀ, ਜਦੋਂ ਵੀ ਗੱਦੀ 'ਤੇ ਬੈਠਦੀ ਹੈ, ਸਿੱਖਾਂ ਦੀਆਂ ਦਸਤਾਰਾਂ ਮਿੱਟੀ 'ਚ ਰੋਲ਼ਦੀ ਹੈ। ਸਿੱਖਾਂ ਨੂੰ ਅਕਲ ਕਦੋਂ ਆਏਗੀ, ਅਕਾਲਪੁਰਖ ਹੀ ਜਾਣਦਾ ਹੈ। ਅਸੀਂ ਕਾਂਗਰਸ ਨੂੰ ਕੋਸਦੇ ਨਹੀਂ ਥੱਕਦੇ ਕਿ ਉਸਨੇ ਸਿੱਖਾਂ ਉਪਰ 1984 'ਚ ਅਨਿਆਂ ਕੀਤਾ, ਕਿ ਇਹ ਅਕਾਲੀ ਜਿਸ ਪਾਰਟੀ ਬੀਜੇਪੀ ਦੇ ਭਾਈਵਾਲ ਹਨ, ਕੀ ਉਹ ਉਤਨੇ ਹੀ ਜ਼ਿੰਮੇਵਾਰ ਨਹੀਂ? ਬਾਦਲ ਹੀ ਮੁੱਖ ਮੰਤਰੀ ਸੀ, ਜਦੋਂ ਨਰਕਧਾਰੀਆਂ ਨੇ ਸਿੰਘਾਂ 'ਤੇ ਗੋਲ਼ੀਆਂ ਚਲਾਈਆਂ, ਜਿਸ ਨਾਲ ਪੰਜਾਬ ਦਾ ਸੰਤਾਪ ਸ਼ੁਰੂ ਹੋਇਆ, ਜਿਸ ਦਾ ਅਸਰ ਪੂਰਾ ਦਹਾਕਾ ਰਿਹਾ। ਬਾਦਲ ਹੀ ਹੁਣ ਹੈ, ਜਦੋਂ ਸੌਦਾ ਸਾਧ ਵਰਗੇ ਨੇ ਸਿੱਖਾਂ ਨੂੰ ਲਲਕਾਰਿਆ, ਬਾਦਲ ਹੀ ਉਦੋਂ ਸੀ ਜਦੋਂ ਸਿਮਰਨਜੀਤ ਸਿੰਘ ਮਾਨ ਦੀ ਦਸਤਾਰ ਉਤਾਰੀ ਗਈ, ਕੁਟਿਆ ਗਿਆ, ਬਾਦਲ ਹੀ ਉਦੋਂ ਸੀ ਜਦੋਂ ਪਿਛਲੇ ਸਾਲ ਲੁਧਿਆਣਾ 'ਚ ਸਿੱਖਾਂ ਉਪਰ ਗੋਲ਼ੀਆਂ ਚਲਾਈਆਂ ਗਈਆਂ, ਭੀਖੀ 'ਚ ਸਿੱਖਾਂ ਨੂੰ ਕੁਟਿਆ ਗਿਆ... ਕਿਹੜੀ ਕਿਹੜੀ ਪ੍ਰਾਪਤੀ ਲਿਖੀਏ ਇਸ ਮਹਾਂਪੁਰਸ਼ ਬਾਦਲ ਦੀ, ਜਿਸ ਨੇ ਸਿੱਖਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਹੈ, ਅਤੇ ਸਾਡੇ ਅਖੌਤੀ ਜਥੇਦਾਰ ਉਸ ਬਾਦਲ ਦੇ ਤਲਵੇ ਚੱਟਦੇ ਨੇ.. ਬੇੜਾ ਗਰਕ ਹੋਵੇ ਐਸੇ ਲੀਡਰਾਂ ਦਾ, ਅਖੌਤੀ ਜੱਥੇਦਾਰਾਂ ਦਾ।

ਕਿਹੜੇ ਮੂੰਹ ਨਾਲ ਇਹ ਅਕਾਲੀ ਭਾਰਤ ਸਰਕਾਰ ਕੋਲ਼ ਫਰਿਆਦ ਲੈਕੇ ਜਾਂਦੇ ਹਨ, ਕਿ ਸਿੱਖਾਂ ਦੀ ਦਸਤਾਰ ਬਾਰੇ ਫਰਾਂਸ ਸਰਕਾਰ ਨਾਲ ਗੱਲ ਕਰੋ, ਅਮਰੀਕਾ ਸਰਕਾਰ ਨਾਲ ਗੱਲ ਕਰੋ... ਜਦੋਂ ਉਹ ਦੇਖਣਗੇ ਕਿ ਇਸ ਦਸਤਾਰ ਦਾ ਤਾਂ ਭਾਰਤ ਕਿ ਪੰਜਾਬ 'ਚ ਹੀ ਕੋਈ ਸਨਮਾਨ ਨਹੀਂ ਹੈ, ਫਿਰ ਤਾਂ ਉਹ ਹੋਰ ਵੀ ਸਖਤੀ ਕਰਨਗੇ, ਫਿਰ ਵਜਾਇਓ ਛਣਕਣੇ...

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top