Share on Facebook

Main News Page

SGPC makes U-turn
Says proposed conversion of Khalsa College will not make any difference
GS Paul/TNS

Amritsar, March 27
Just three days after passing a resolution to maintain the status quo at Khalsa College, the SGPC today made a U-turn saying the proposed conversion of the college into a university would hardly make any difference.

On the other hand, during a sangat darshan programme held at Mehta Dana Mandi near here, CM Parkash Singh Badal chose to reserve his comments on the issue and left the final decision on the college management.

During the budget session on March 24, the SGPC had passed a resolution stating that Khalsa College should not be converted into a private university and continue to function as it is. Separate arrangements should be initiated for establishing a university.

SGPC President Avtar Singh, however, said no resolution in this regard was passed in the House. “During the session, members have right to put their views forth on certain issues. The issue of Khalsa College was one among them, which was discussed during the session. But no such resolution was ever passed that the college should not be converted into a university, ” he said. Nevertheless, this announcement by the highest Sikh temporal seat would come as a surprise to several quarters that included the Chief Khalsa Diwan.

Meanwhile, this controversy has also indicated factionalism within the college’s Governing Council, which comprised some common members belonging to different religious and political organisations.

A meeting of the Khalsa College Governing Council has been scheduled for tomorrow to deliberate over the issue. On the other hand, teachers have intensified their agitation against the move, which entered the 12th day today. The agitating teachers, supported by the Punjab and Chandigarh College Teachers Union, took out a rally at Hall Gate.

SS Rangi, president of the Khalsa College Teachers’ Union, clarified that they had no objection if a university was being conceptualised separately without tempering with the existing infrastructure of the college.

Source: http://www.tribuneindia.com/2011/20110328/punjab.htm#4

ਸ਼੍ਰੋਮਣੀ ਕਮੇਟੀ ਨੇ ਕਦਮ ਪਿਛਾਂਹ ਖਿੱਚੇ, ਆਪਣੇ ਮਤੇ ਤੋਂ ਮੁੱਕਰੀ

ਅੰਮ੍ਰਿਤਸਰ (27 ਮਾਰਚ,ਪੀ.ਐਸ.ਐਨ):ਸਿੱਖ ਕੌਮ ਦੀ ਵੱਡਮੁੱਲੀ ਵਿਰਾਸਤ ਖਾਲਸਾ ਕਾਲਜ ਨੂੰ ਬਚਾਉਣ ਲਈ ਖਾਲਸਾ ਕਾਲਜ ਅੰਮ੍ਰਿਤਸਰ, ਖਾਲਸਾ ਕਾਲਜ ਫਾਰ ਵੂਮੈਨ ਅਤੇ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਸਮੁੱਚੇ ਸਟਾਫ ਵੱਲੋਂ ਵਿੱਢਿਆ ਸੰਘਰਸ਼ ਅੱਜ 12ਵੇਂ ਦਿਨ ‘ਚ ਦਾਖਲ ਹੋ ਗਿਆ । ਅੱਜ ਸਮੁੱਚਾ ਸਟਾਫ ਪ੍ਰਿਸੀਪਲ ਖਾਲਸਾ ਕਾਲਜ ਅਤੇ ਖਾਲਸਾ ਪ੍ਰਬੰਧਕ ਕਮੇਟੀ ਦੇ ਸਿੱਖ ਵਿਰੋਧੀ ਵਤੀਰੇ ਵਿਰੁੱਧ ਸਥਾਨਕ ਹਾਲ ਗੇਟ ਵਿਖੇ ਕਾਲੇ ਚੋਲੇ ਪਾ ਕੇ ਇਕੱਤਰ ਹੋਇਆ ਜਿਸ ਵਿਚ ਪੰਜਾਬ ਐੱਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਜਨਰਲ ਸਕੱਤਰ ਪ੍ਰੋ. ਐਚ.ਐਸ. ਵਾਲੀਆ ਜਿਲ੍ਹਾ ਪ੍ਰਧਾਨ ਪ੍ਰੋ. ਗੁਰਦਾਸ ਸਿੰਘ ਸੇਖੋਂ ਸਮੇਤ ਬਹੁਤ ਸਾਰੇ ਅਧਿਆਪਕ ਸ਼ਾਮਲ ਹੋਏ । ਪ੍ਰੋ. ਐਸ. ਐਸ. ਰੰਗੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਦੀ ਵਡਮੁੱਲੀ ਵਿਰਾਸਤ ਬਚਾਉਣ ਲਈ ਕਾਲਜ ਅਧਿਆਪਕਾਂ ਦੀ ਜਨ ਸੰਪਰਕ ਲਹਿਰ ਨੂੰ ਵੱਖ-ਵੱਖ ਜਥੇਬੰਦੀਆਂ ਤੇ ਲੋਕਾਂ ਪਾਸੋਂ ਵੱਡਾ ਹੁੰਗਾਰ ਮਿਲ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਹ ਕਿਸੇ ਵੀ ਕੀਮਤ ਤੇ ਵੀ ਕੁਝ ਮੁੱਠੀ ਭਰ ਬੰਦਿਆ ਦੇ ਨਿੱਜੀ ਸੁਆਰਥ ਲਈ ਖਾਲਸਾ ਕਾਲਜ ਦੀ ਹੋਂਦ ਨੂੰ ਖਤਮ ਨਹੀਂ ਹੋਣ ਦੇਣਗੇ । ਕਿਉਕਿ ਖਾਲਸਾ ਕਲਾਜ ਸਿੱਖ ਕੋਮ ਦੀ ਹੀ ਨਹੀਂ ਸਗੋਂ ਸਮੁੱਚੇ ਭਾਰਤ ਦੀ ਸ਼ਾਨ ਹੈ । ਉਨ੍ਹਾਂ ਫਿਰ ਸਪੱਸ਼ਟ ਕੀਤਾ ਕਿ ਸਟਾਫ ਯੂਨੀਵਰਸਿਟੀ ਦੇ ਵਿਰੁੱਧ ਨਹੀਂ ਹੈ ਜੇਕਰ ਯੂਨੀਵਰਸਿਟੀ ਇਹ ਵੱਖਰੀ ਥਾਂ ਤੇ ਬਣੇ ਪਰ ਇਹ ਖਾਲਸਾ ਕਾਲਜ ਦੀ ਇਮਾਰਤ ‘ਚ ਨਹੀਂ ਬਣਨੀ ਚਾਹੀਦੀ ।

ਇਸ ੳਪਰੰਤ ਖਾਲਸਾ ਕਾਲਜ ਟੀਚਰ ਯੂਨੀਅਨ ਦੇ ਜਨਰਲ ਹਾਊਸ ਦੀ ਹਮਗਾਮੀਂ ਮੀਟਿੰਗ ਹੋਈ। ਜਿਸ ਵਿਚ ਸਿੱਖਾਂ ਦੀ ਸਰਵ ਉਚ ਸੰਸਥਾ ਸ੍ਰੀ ਅਕਲਾ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਵਡਮੂਲੀ ਵਿਰਾਸਤ ਦੱਸਦਿਆਂ ਇਸਦੇ ਵਜੂਦ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ । ਇਸ ਮੌਕੇ ਪ੍ਰੋ. ਜੋਗਿੰਦਰ ਸਿੰਘ ਅਰੋੜਾ, ਸਤਨਾਮ ਸਿੰਘ, ਗਰਦੇਵ ਸਿੰਗ, ਗੁਬਖਸ਼ ਸਿੰਘ, ਅਵਤਾਰ ਸਿੰਘ, ਦਵਿੰਦਰ ਕੌਰ ਆਦਿ ਹਾਜਰ ਸਨ ।

ਖ਼ਾਲਸਾ ਕਾਲਜ ਕਾਇਮ ਰੱਖਣ ਬਾਰੇ ਕੋਈ ਮਤਾ ਪੇਸ਼ ਨਹੀਂ ਕੀਤਾ' ਸ਼੍ਰੋਮਣੀ ਕਮੇਟੀ ਵੱਲੋਂ ਸਪਸ਼ਟੀਕਰਣ

ਇਤਿਹਾਸਕ ਖਾਲਸਾ ਕਾਲਜ ਨੂੰ ਇਕ ਨਿੱਜੀ ਯੁੂਨੀਵਰਸਟੀ ਵਿਚ ਨਾ ਤਬਦੀਲ ਕਰਨ ਸਬੰਧੀ ਪਾਸ ਕੀਤੇ ਗਏ ਇਕ ਵਿਸ਼ੇਸ਼ ਮਤੇ ਬਾਰੇ ਅੱਜ ਸ਼੍ਰੋਮਣੀ ਕਮੇਟੀ ਨੇ ਅਚਨਚੇਤੀ ਯੂ-ਟਰਨ ਲੈ ਲਿਆ। ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਏ ਜਾਣ ਦੇ ਵਿਰੋਧ ‘ਚ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਕੋਈ ਮਤਾ ਪੇਸ਼ ਹੀ ਨਹੀਂ ਕੀਤਾ ਗਿਆ।
ਇਸ ਸਬੰਧ ਵਿਚ ਇਥੋਂ ਜਾਰੀ ਇੱਕ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਸਪਸ਼ਟ ਕੀਤਾ ਕਿ ਅਜਲਾਸ ਦੌਰਾਨ ਸਦਨ ਵੱਲੋਂ, ਸਦੀਵੀ ਵਿਛੋੜਾ ਦੇ ਗਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼ਰਧਾਜਲੀ ਵਜੋਂ ਸ਼ੋਕ ਮਤਿਆਂ ਤੋਂ ਇਲਾਵਾ ਪੰਥਕ ਮਸਲਿਆਂ ਨਾਲ ਸਬੰਧਤ ਕੁਝ ਵਿਸ਼ੇਸ਼ ਮਤੇ ਵੀ ਪੇਸ਼ ਕੀਤੇ ਸਨ ਜੋ ਉਥੇ ਹਾਜ਼ਰ ਮੈਂਬਰ ਸਹਿਬਾਨ ਦੀ ਸਹਿਮਤੀ ਉਪਰੰਤ ਪਾਸ ਕੀਤੇ ਗਏ ਪਰ 24 ਮਾਰਚ ਦੇ ਬਜਟ ਇਜਲਾਸ ਦੌਰਾਨ ਪੇਸ਼ ਕੀਤੇ ਮਤਿਆਂ ਵਿਚ ਖਾਲਸਾ ਕਾਲਜ ਨੂੰ ਖਾਲਸਾ ਯੂਨੀਵਰਸਿਟੀ ਬਣਾਏ ਜਾਣ ਦੇ ਵਿਰੋਧ ‘ਚ ਕੋਈ ਮਤਾ ਪੇਸ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਾਊਸ ਵਿਚ ਮੈਂਬਰ ਸਹਿਬਾਨ ਨੇ ਆਪਣੇ-ਆਪਣੇ ਵਿਚਾਰ ਵੀ ਪੇਸ਼ ਕੀਤੇ ਸਨ। ਉਨ੍ਹਾਂ ਦੇ ਵਿਅਕਤੀਗਤ ਵਿਚਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਮਤੇ ਦੇ ਰੂਪ ‘ਚ ਨਹੀਂ ਦੇਖਿਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਕੋਈ ਕਾਲਜ ਤਾਂ ਹੀ ਯੂਨੀਵਰਸਿਟੀ ਬਣਦਾ ਹੈ ਜੋ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਅਤੇ ਜੇਕਰ ਖਾਲਸਾ ਕਾਲਜ ਅਜਿਹੀਆਂ ਸ਼ਰਤਾਂ ਪੂਰੀ ਕਰਕੇ ਯੂਨੀਵਰਸਿਟੀ ਬਣਨ ਦੇ ਸਮਰੱਥ ਬਣਿਆ ਹੈ ਤਾਂ ਇਸ ਨਾਲ ਉਸਦਾ ਵਜੂਦ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬਣਨ ਨਾਲ ਜਿੱਥੇ ਕਾਲਜ ਦਾ ਦਰਜਾ ਵਿਸ਼ਵ ਪੱਧਰ ਦੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਦਾ ਹੋਵੇਗਾ ਉਥੇ ਵਿਦਿਆ ਦੇ ਪਸਾਰ ਦਾ ਪੱਧਰ ਵੀ ਹੋਰ ਉੱਚਾ ਹੋਵੇਗਾ, ਜੋ ਸਿੱਖ ਜਗਤ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਖਾਲਸਾ ਕਾਲਜ ਯੂਨੀਵਰਸਿਟੀ ਵਜੋਂ ਤਰੱਕੀ ਕਰਦਾ ਹੈ ਤਾਂ ਸਿੱਖ ਜਗਤ ਨੂੰ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ।

ਇਥੇ ਦੱਸਣਯੋਗ ਹੈ ਕਿ 24 ਮਾਰਚ ਨੂੰ ਇਸ ਸਬੰਧੀ ਮਤਾ ਕੁੱਝ ਸ਼੍ਰੋਮਣੀ ਮੈਂਬਰਾ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਨੇ ਪ੍ਰਧਾਨ ਨੂੰ ਅਪੀਲ ਕੀਤੀ ਸੀ ਕਿ ਇਸ ਮਤੇ ਨੂੰ ਅੱਜ ਪਾਸ ਕੀਤੇ ਜਾਣ ਵਾਲੇ ਮੱਤਿਆਂ ਵਿਚ ਸ਼ਾਮਿਲ ਕੀਤਾ ਜਾਵੇ। ਪ੍ਰਧਾਨ ਵੱਲੋਂ ਬਾਦ ਵਿਚ ਇਹ ਮਤਾ ਮੈਂਬਰਾਂ ਦੀ ਮੰਗ ‘ਤੇ ਵਿਸ਼ੇਸ਼ ਤੌਰ ‘ਤੇ ਪੇਸ਼ ਕੀਤਾ ਗਿਆ ਅਤੇ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੰੂਜ ਚ ਇਸਨੂੰ ਪ੍ਰਵਾਨਗੀ ਦੇ ਦਿੱਤੀ। ਇਹ ਮਤਾ ਪਾਸ ਕੀਤੇ ਜਾਣ ਤੋਂ ਬਾਦ ਚੀਫ ਖਾਲਸਾ ਦੀਵਾਨ ਵੱਲੋਂ ਵੀ ਖਾਲਸਾ ਕਾਲਜ ਨੂੰ ਬਰਕਰਾਰ ਰਖੱਣ ਬਾਰੇ ਮਤਾ ਪਾਸ ਕੀਤਾ ਗਆ ਹੈ। ਇਸ ਦਾ ਸਮਰਥਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋ ਵੀ ਕੀਤਾ ਜਾ ਚੁੱਕਾ ਹੈ। ਪਰ ਅੱਜ 4 ਦਿਨ ਬਾਅਦ ਅਚਨਚੇਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਕਿ ਸ਼੍ਰੋਮਣੀ ਕਮੇਟੀ ਨੇ ਖਾਲਸਾ ਕਾਲਜ ਦੇ ਹੱਕ ‘ਚ ਕੋਈ ਮਤਹ ਪਾਸ ਨਹੀਂ ਕੀਤਾ । ਸ਼੍ਰੋਮਣੀ ਕਮੇਟੀ ਦੇ ਅੱਜ ਦੇ ਇਸ ਫੈਸਲੇ ਦੀ ਨਿਖੇਦੀ ਕਰਦੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਜਸਬੀਰ ਸਿੰਘ ਘੁੰਮਣ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਰਮਾਏਦਾਰਾਂ ਦੇ ਪ੍ਰਭਾਵ ਹੇਠ ਆ ਗਿਆ ਹੈ ਅਤੇ ਕੌਮ ਦੇ ਹਿੱਤ ਵਿਚ ਪਾਸ ਕੀਤਾ ਮਤਾ ਵਾਪਸ ਲੈ ਲਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top