Share on Facebook

Main News Page

ਝੀਂਡਾ ਦਾ ਅਸਤੀਫ਼ਾ ਨਾ ਮੰਨਜ਼ੂਰ, ਨਲਵੀ ਵਿਰੁੱਧ ਕਾਰਵਾਈ ਦੀ ਮੰਗ

ਸ਼੍ਰੋਮਣੀ ਕਮੇਟੀ ਦੇ ਅੱਜ ਦੇ ਬਜਟ ਇਜਲਾਸ 'ਚ ਪਹਿਲਾ ਲਾਈਆਂ ਜਾ ਰਹੀਆਂ ਕਿਆਸ ਅਰਾਈਆਂ ਅਨੁਸਾਰ ਵੱਖਰੀ ਹਰਿਆਣਾ ਕਮੇਟੀ ਦੀ ਮੰਗ ਕਰ ਰਹੇ ਜਗਦੀਸ਼ ਸਿੰਘ ਝੀਂਡਾ ਨੇ ਹੰਗਾਮਾ ਖੜਾ ਕੀਤਾ ਅਤੇ ਉਨਾਂ ਹਰਿਆਣੇ ਦੇ ਸਿੱਖਾਂ ਨਾਲ ਧੱਕੇ ਤੋਂ ਇਲਾਵਾ ਹੋਂਦ ਚਿੱਲੜ ਕਾਂਡ ਦੀ ਜ਼ਿੰਮੇਵਾਰੀ ਸਮੁੱਚੀ ਸ਼੍ਰੋਮਣੀ ਕਮੇਟੀ ਨੂੰ ਚੁੱਕਦਿਆਂ ਅਸਤੀਫੇ ਦੇਣ ਦੀ ਮੰਗ ਕਰਦਿਆਂ ਆਪਣਾ ਅਸਤੀਫਾ ਦੇ ਦਿੱਤਾ, ਜਿਸ ਨੂੰ ਕਿ ਹਾਊਸ ਨੇ ਪਾਸ ਨਹੀਂ ਕੀਤਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੇ ਅਸਤੀਫੇ ਨੂੰ ਮਹਿਜ ਡਰਾਮਾ ਕਰਾਰ ਦਿੱਤਾ।

ਉਧਰ ਹਰਿਆਣੇ ਲਈ ਵੱਖਰੀ ਸ਼੍ਰੋਮਣੀ ਕਮੇਟੀ ਦੀ ਮੰਗ ਕਰਨ ਵਾਲੇ ਝੀਂਡਾ ਨੂੰ ਬਜਟ ਇਜਲਾਸ ਵਿਚੋਂ ਇਕੱਲੇ ਹੀ ਬਾਹਰ ਆਉਣਾ ਪਿਆ ਪਰ ਉਨਾਂ ਦੇ ਦੂਜੇ ਸਾਥੀ ਦੀਦਾਰ ਸਿੰਘ ਨਲਵੀ ਨੂੰ ਉਸ ਵੇਲੇ ਸਖਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਸਿੱਖਾਂ 'ਚ ਵਧ ਰਹੇ ਨਸ਼ਿਆਂ ਅਤੇ ਪਤਿਤਪੁਣੇ ਦੀ ਗੱਲ ਕਰਦਿਆਂ ਇਜਲਾਸ 'ਚ ਮੌਜੂਦ ਸਿੰਘ ਸਾਹਿਬਾਨ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਗਏ, ਜਿਸ ਕਾਰਣ ਹਾਊਸ ਵਿੱਚ ਰੌਲਾ ਰੱਪਾ ਪਿਆ, ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੇ ਨਲਵੀ ਤੋਂ ਵਰਤੀ ਗਈ ਮਾੜੀ ਸ਼ਬਦਾਵਲੀ ਲਈ ਮੁਆਫੀ ਮੰਗਣ ਲਈ ਆਖਿਆ, ਪਰੰਤੂ ਨਲਵੀ ਨੇ ਮੁਆਫੀ ਮੰਗਣ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਤੇ ਮੱਕੜ ਨੇ ਨਲਵੀ ਦੁਆਰਾ ਕਹੇ ਗਏ ਅਪਮਾਨਜਨਕ ਸ਼ਬਦਾਂ ਨੂੰ ਅਪ੍ਰਵਾਨ ਕਰਦੇ ਹੋਏ ਇਹ ਮਾਮਲਾ ਸਿੰਘ ਸਾਹਿਬਾਨ ਨੂੰ ਸੌਂਪ ਦਿੱਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top