Share on Facebook

Main News Page

- ਖੰਨੇ ਦੀ ਧਰਤੀ ’ਤੇ ਸੱਚ ਖੋਜ ਅਕੈਡਮੀ ਦੇ ਨਾਮ ’ਤੇ ਚੱਲ ਰਹੀ ਹੈ ਕੂੜ ਦੀ ਦੁਕਾਨ: ਗਿਆਨੀ ਸ਼ਿਵਤੇਗ ਸਿੰਘ

- ਜਿਹੜੇ ਲੋਕਾਂ ਨੂੰ ਗੁਰਦੁਆਰਾ ਬੰਗਲਾ ਸਹਿਬ ਵਿਖੇ ਹੋ ਰਿਹਾ ਗੁਰਬਾਣੀ ਦਾ ਪ੍ਰਚਾਰ ਕੂੜ ਪ੍ਰਚਾਰ ਦਿੱਸ ਰਿਹਾ ਹੈ, ਉਨ੍ਹਾਂ ਨੂੰ ਧਰਮ ਸਿੰਘ ਨਿਹੰਗ ਵਲੋਂ ਗੁਰੂ ਗ੍ਰੰਥ ਸਾਹਿਬ ਜੀ ’ਤੇ ਕੀਤਾ ਜਾ ਰਿਹਾ ਹਮਲਾ ਕਿਉਂ ਨਹੀਂ ਦਿੱਸਦਾ?

- ਦਸਮ ਗ੍ਰੰਥ ਦੇ ਹਮਾਇਤੀਆਂ ਤੇ ਵਿਰੋਧੀਆਂ ਦੋਵਾਂ ਨੂੰ ਹੀ ਇਹ ਗੱਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ, ਸਾਡੇ ਸਭ ਲਈ ਗੁਰੂ ਗ੍ਰੰਥ ਸਾਹਿਬ ਸਰਬੋਤਮ ਹੈ

ਬਠਿੰਡਾ 23 ਮਾਰਚ (ਕਿਰਪਾਲ ਸਿੰਘ): ਖੰਨੇ ਦੀ ਧਰਤੀ ’ਤੇ ਸੱਚ ਖੋਜ ਅਕੈਡਮੀ ਦੇ ਨਾਮ ’ਤੇ ਕੂੜ ਦੀ ਦੁਕਾਨ ਚੱਲ ਰਹੀ ਹੈ। ਜਿਹੜੇ ਲੋਕਾਂ ਨੂੰ ਗੁਰਦੁਆਰਾ ਬੰਗਲਾ ਸਹਿਬ ਵਿਖੇ ਹੋ ਰਿਹਾ ਗੁਰਬਾਣੀ ਦਾ ਪ੍ਰਚਾਰ ਕੂੜ ਪ੍ਰਚਾਰ ਦਿੱਸ ਰਿਹਾ ਹੈ ਉਨ੍ਹ੍ਹਾਂ ਨੂੰ ਖੰਨੇ ਵਾਲੀ ਕੂੜ ਦੀ ਦੁਕਾਨ ਤੋਂ ਧਰਮ ਸਿੰਘ ਨਿਹੰਗ ਵਲੋਂ ਗੁਰੂ ਗ੍ਰੰਥ ਸਾਹਿਬ ਜੀ ’ਤੇ ਕੀਤਾ ਜਾ ਰਿਹਾ ਹਮਲਾ ਕਿਉਂ ਨਹੀਂ ਦਿੱਸਦਾ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਉਨ੍ਹਾਂ ਕਿਹਾ ਮਾਰਚ ਦੇ ਪਹਿਲੇ ਹਫਤੇ ਧਰਮ ਸਿੰਘ ਨਿਹੰਗ ਨੇ ਸਾਰੇ ਹੀ ਸਿੱਖ ਇਤਿਹਾਸ ਨੂੰ ਰੱਦ ਕਰਦਿਆਂ ਆਪਣੀ ਆਵਾਜ਼ ’ਚ ਰੀਕਾਰਡ ਕੀਤੀ ਆਡੀਓ ਸੀਡੀ ਇੰਟਰਨੈੱਟ ਰਾਹੀਂ ਆਪਣੇ ਬਲਾਗ ’ਤੇ ਪਾਈ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ, ਪੱਤਰਕਾਰਾਂ ਤੇ ਸਿੱਖ ਸਖ਼ਸ਼ੀਅਤਾਂ ਨੂੰ ਭੇਜੀ ਗਈ, ਜਿਸ ਵਿੱਚ ਸਮੁੱਚੇ ਸਿੱਖ ਇਤਿਹਾਸ ਨੂੰ ਰੱਦ ਕਰਦਿਆਂ ਇਸ ਨਿਹੰਗ ਨੇ ਦਾਅਵਾ ਕੀਤਾ ਕਿ ਨਾ ਤਾਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਕੋਈ ਬੀੜ ਲਿਖਵਾਈ, ਨਾ ਹੀ 1604 ਵਿੱਚ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਬਾਬਾ ਬੁੱਢਾ ਜੀ ਨੂੰ ਗੰ੍ਰਥੀ ਨਿਯੁਕਤ ਕੀਤਾ, ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਤੋਂ ਇਸ ਦੀ ਮੁੜ ਸੰਪਾਦਨਾ ਕੀਤੀ ਤੇ ਨਾ ਹੀ 1708 ਵਿੱਚ ਹਜ਼ੂਰ ਸਾਹਿਬ ਨਾਂਦੇੜ ਵਿਖੇ ਕਿਸੇ ਬੀੜ ਨੂੰ ਪ੍ਰਕਾਸ਼ ਕਰ ਕੇ ਇਸ ਨੂੰ ਗੁਰਗੱਦੀ ਹੀ ਦਿੱਤੀ ਗਈ ਸੀ, ਕਿਉਂਕਿ ਉਸ ਸਮੇਂ ਉਨ੍ਹਾਂ ਕੋਲ ਕੋਈ ਬੀੜ ਹੈ ਹੀ ਨਹੀਂ ਸੀ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ 13 ਮਾਰਚ ਨੂੰ ਸ਼ੇਰੇ ਪੰਜਾਬ ਰੇਡੀਓ ਨੇ ਇਸ ਨਿਹੰਗ ਦਾ ਪਰਦਾ ਫ਼ਾਸ਼ ਕੀਤਾ ਤੇ ਅਗਲੇ ਹੀ ਦਿਨ ਸਾਰੀਆਂ ਪੰਥਕ ਵੈੱਬਸਾਈਟਾਂ ’ਤੇ ਵਿਸਥਾਰ ਸਹਿਤ ਖ਼ਬਰਾਂ ਛਪੀਆਂ, ਤੇ ਹੁਣ ਤੱਕ ਉਨ੍ਹਾਂ ਸਾਈਟਾਂ ’ਤੇ ਪੜ੍ਹੀਆਂ ਤੇ ਧਰਮ ਸਿੰਘ ਦੀ ਆਵਾਜ਼ ਸੁਣੀ ਜਾ ਸਕਦੀ ਹੈ, ਪਰ ਅੱਜ ਤੱਕ ਕਿਸੇ ਜਥੇਦਾਰ ਜਾਂ ਪ੍ਰਧਾਨ ਨੇ ਉਸ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਸਿਆਸਤ ਵਿੱਚ ਗਲਤਾਨ ਕਿਸੇ ਪ੍ਰਧਾਨ ਨੇ ਆਪਣੇ ਆਪ ਤਾਂ ਇਸ ਵੱਲ ਕੀ ਧਿਆਨ ਦੇਣਾ ਸੀ, ਗੁਰਸਿੱਖਾਂ ਵਲੋਂ ਧਿਆਨ ਦਿਵਾਉਣ ’ਤੇ ਵੀ ਹਾਲੀ ਤੱਕ ਚੁੱਪ ਸਾਧੀ ਹੋਈ ਹੈ।

ਇਹ ਦੱਸਣਯੋਗ ਹੈ, ਕਿ ਸ਼ੇਰੇ ਪੰਜਾਬ ਰੇਡੀਓ ਕੈਨੇਡਾ ਦੀ ਟਾਕ ਸ਼ੋ ਸੁਣਨ ਉਪ੍ਰੰਤ ਇਸ ਪੱਤਰ ਕਾਰ ਨੇ ਹੀ ਵਿਸਥਾਰਤ ਰੀਪੋਰਟ ਬਾਕੀ ਦੀਆਂ ਸਾਰੀਆਂ ਪੰਥਕ ਵੈੱਬਸਾਈਟਾਂ ਤੇ ਰੋਜ਼ਾਨਾ ਸੱਚ ਦੀ ਪਟਾਰੀ ਅਖ਼ਬਾਰ ਨੂੰ ਭੇਜੀ ਸੀ, ਜਿਹੜੀ ਕਿ ਅਖ਼ਬਾਰ ਦੇ ਪੂਰੇ ਪੰਨੇ ’ਤੇ ਛਪੀ ਸੀ। ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਵਲੋਂ ਧਾਰੀ ਚੁੱਪ ਅਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਲੈਣ ਲਈ 18 ਮਾਰਚ ਨੂੰ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਇਸ ਸਬੰਧੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ, ਤਾਂ ਉਨ੍ਹਾਂ ਨੂੰ ਸੰਖੇਪ ਜਾਣਕਾਰੀ ਦੇਣ ਉਪ੍ਰੰਤ ਸਾਰੀਆਂ ਖ਼ਬਰਾਂ ਤੇ ਟਾਕ ਸ਼ੋਅ ਦੇ ਲਿੰਕ ਭੇਜੇ ਗਏ, ਪਰ ਹੈਰਾਨੀ ਦੀ ਗੱਲ ਹੈ ਕਿ ਇਤਨੇ ਗੰਭੀਰ ਮਸਲੇ ’ਤੇ ਹਾਲੀ ਤੱਕ ਵੀ ਪੂਰੀ ਤਰ੍ਹਾਂ ਚੁੱਪ ਧਾਰਨ ਕੀਤੀ ਹੋਈ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top