Share on Facebook

Main News Page

ਜਿਹੜੇ ਵੀਰ ਹਰ ਰੋਜ਼ ਪ੍ਰੋ: ਦਰਸ਼ਨ ਸਿੰਘ ਨੂੰ ਸਲਾਹਾਂ ਦਿੰਦੇ ਨਹੀਂ ਥੱਕਦੇ, ਉਨ੍ਹਾਂ ਵੀਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ’ਤੇ ਹੋਏ ਹਮਲੇ ਵਿਰੁੱਧ ਅੱਜ ਤੱਕ ਇੱਕ ਵੀ ਲਾਈਨ ਨਹੀਂ ਲਿਖੀ: ਭਾਈ ਰਤਨ ਸਿੰਘ

- ਜੇ ਗੁਰੂ ਗ੍ਰੰਥ ਸਾਹਿਬ ਹੀ ਰੱਦ ਹੋ ਗਿਆ, ਤਾਂ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਅਤੇ ਹਮਾਇਤ ਦੋਵੇਂ ਹੀ ਵਿਅਰਥ ਹਨ: ਭਾਈ ਰਤਨ ਸਿੰਘ

- ਇਸ ਦੀ ਸੀਬੀਆਈ ਤੋਂ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ, ਕਿਹੜੀ ਏਜੰਸੀ ਧਰਮ ਸਿੰਘ ਤੋਂ ਅਜਿਹੇ ਐਲਾਨ ਕਰਵਾ ਰਹੀ ਹੈ: ਭਾਈ ਸਿਰਸਾ

ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਕਿਹਾ, ਕਿ ਸ਼ਬਦ ਗੁਰੂ ਦਾ ਪ੍ਰਚਾਰ ਕਰ ਰਹੇ ਵਿਦਵਾਨਾਂ ਤੇ ਪ੍ਰਚਾਰਕਾਂ ਨੂੰ ਜਿਹੜੇ ਜਥੇਦਾਰ ਸਾਹਿਬ ਪੰਥ ’ਚੋਂ ਛੇਕ ਕੇ ਉਨ੍ਹਾਂ ਦੀ ਆਵਾਜ਼ ਬੰਦ ਕਰਵਾਉਣ ਲਈ ਧਮਕੀਆਂ ਦੇ ਰਹੇ ਹਨ, ਉਹ ਗੁਰੂ ਗ੍ਰੰਥ ਸਾਹਿਬ ਜੀ ’ਤੇ ਹਮਲੇ ਕਰਨ ਵਲੇ ਨਿਹੰਗ ਧਰਮ ਸਿੰਘ ਤੇ ਹੋਰ ਡੇਰੇਦਾਰਾਂ ਵਿਰੁੱਧ ਜੁਬਾਨ ਕਿਉਂ ਨਹੀਂ ਖੋਲ੍ਹ ਰਹੇ, ਇਸ ਦਾ ਕਾਰਣ ਸਿਰਫ ਇੱਕੋ ਹੈ ਕਿ ਜਿਹੜੇ ਪੰਥ ਦੋਖੀ, ਜਥੇਦਾਰਾਂ ਪਿਛੇ ਖੜ੍ਹੇ ਹਨ ਇਨ੍ਹਾਂ ਡੇਰੇਦਾਰਾਂ ਪਿੱਛੇ ਵੀ ਉਹੀ ਖੜ੍ਹੇ ਹਨ, ਇਸ ਲਈ ਇਨ੍ਹਾਂ ਵਿਰੁੱਧ ਕਾਰਵਾਈ ਕਰਨੀ ਤਾਂ ਇੱਕ ਪਾਸੇ ਰਹੀ, ਉਨ੍ਹਾਂ ਨੂੰ ਸਨਮਾਨਤ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਬਹਾਲ ਕਰਵਾਉਣ ਲਈ ਸਿਰਫ ਇਹ ਹੀ ਪ੍ਰਚਾਰ ਕਰ ਰਹੇ ਸਨ, ਕਿ ਲੱਚਰ ਰਚਨਾ ਵਾਲੇ ਬਚਿੱਤਰ ਨਾਟਕ ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਨਾ ਦਿੱਤੀ ਜਾਵੇ। ਉਹ ਖ਼ੁਦ ਬਚਿੱਤਰ ਨਾਟਕ ਦੀ ਰਚਨਾ ਰੱਦ ਜਾਂ ਪ੍ਰਵਾਨ ਨਹੀਂ ਕਰ ਰਹੇ ਬਲਕਿ ਇਹ ਹੀ ਕਹਿ ਰਹੇ ਹਨ ਕਿ ਇਸ ਨੂੰ ਪੜ੍ਹੋ ਤੇ ਪਛਾਣੋ ਕੀ ਇਹ ਦਸਮ ਪਾਤਸ਼ਾਹ ਦੀ ਕ੍ਰਿਤ ਹੈ, ਤਾਂ ਉਸ ਨੂੰ ਦਸਵੇਂ ਪਾਤਸ਼ਾਹ ਦਾ ਵਿਰੋਧ ਦੱਸ ਕੇ ਪੰਥ ’ਚੋਂ ਛੇਕ ਦਿੱਤਾ। ਜਿੰਨਾ ਜੋਰ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੋਏ ਅਖੌਤੀ ਹੁਕਮਨਾਮੇ ਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਲੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਜਾ ਰਿਹਾ ਹੈ, ਇਤਨਾ ਹੋਰ ਕਿਸੇ ਪੰਥਕ ਕਾਜ਼ ਲਈ ਅੱਜ ਤੱਕ ਨਹੀਂ ਲਾਇਆ ਗਿਆ।

ਭਾਈ ਰਤਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰਾਂ ਦੇ ਰੋਲ ਸਬੰਧੀ ਤਾ ਕੋਈ ਗਿਲਾ ਨਹੀਂ, ਕਿਉਂ ਕਿ ਇਨ੍ਹਾਂ ਦੀ ਤਾਂ ਆਰ.ਐੱਸ.ਐੱਸ ਦੇ ਇਸ਼ਾਰਿਆਂ ’ਤੇ ਚੱਲਣ ਦੀ ਮਜ਼ਬੂਰੀ ਹੈ, ਪਰ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਸਿੱਖਾਂ ਅਤੇ ਅਖ਼ਬਾਰ ਦੀ ਸਮਝ ਨਹੀਂ ਆਉਂਦੀ, ਕਿ ਉਨ੍ਹਾਂ ਨੇ ਵੀ ਉਸ ਢੰਗ ਨਾਲ ਧਰਮ ਸਿੰਘ ਵਿਰੁੱਧ ਆਵਾਜ਼ ਨਹੀਂ ਉਠਾਈ, ਜਿਸ ਢੰਗ ਨਾਲ ਉਠਾਉਣੀ ਚਾਹੀਦੀ ਸੀ। ਜਿਹੜੇ ਵੀਰ ਹਰ ਰੋਜ਼ ਪ੍ਰੋ: ਦਰਸ਼ਨ ਸਿੰਘ ਨੂੰ ਸਲਾਹਾਂ ਦਿੰਦੇ ਨਹੀਂ ਥਕਦੇ, ਕਿ ਉਹ ਸਮੁਚੇ ਅਖੌਤੀ ਦਸਮ ਗ੍ਰੰਥ ਨੂੰ ਰੱਦ ਕਿਉਂ ਨਹੀਂ ਕਰਦੇ? ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੀ ਆੜ ਹੇਠ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਕਿਉਂ ਦੇ ਰਹੇ ਹਨ, ਉਨ੍ਹਾਂ ਵੀਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ’ਤੇ ਹੋਏ ਹਮਲੇ ਵਿਰੁੱਧ ਅੱਜ ਤੱਕ ਇੱਕ ਵੀ ਲਾਈਨ ਨਹੀਂ ਲਿਖੀ। ਸਪੋਕਸਮੈਨ ਨੇ ਜੇ ਦੋ ਹਫਤੇ ਪਿੱਛੋਂ ਇੱਕ ਖ਼ਬਰ ਲਾਈ ਹੈ ਤਾਂ ਉਹ ਵੀ ਇਸ ਤਰ੍ਹਾਂ ਜੋੜ ਕੇ ਕਿ ਜਿਹੜੇ ਆਗੂ 16 ਮਾਰਚ ਦੀ ਸੰਪਾਦਕੀ ਦਾ ਬਹਾਨਾ ਲਾ ਕੇ ਸਪੋਕਸਮੈਨ ਵਿਰੁੱਧ ਹੋ ਹੱਲਾ ਮਚਾ ਰਹੇ ਸਨ, ਉਹ ਹੁਣ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਹਨ। ਭਾਈ ਰਤਨ ਸਿੰਘ ਨੇ ਕਿਹਾ ਬੇਸ਼ੱਕ ਉਨ੍ਹਾਂ ਆਗੂਆਂ ਵਲੋਂ ਮੂੰਹ ਵਿੱਚ ਘੁਗਣੀਆਂ ਪਾੳਣੀਆਂ ਨਿੰਦਣਯੋਗ ਹੈ, ਪਰ ਖ਼ਬਰ ਲਾਉਣ ਦਾ ਢੰਗ ਇਸ ਤਰ੍ਹਾਂ ਦਾ ਹੈ ਕਿ ਜੇ ਉਹ ਸਪੋਕਸਮੈਨ ਵਿਰੁਧ ਰੌਲਾ ਨਾ ਪਾਉਣ, ਤਾਂ ਉਨ੍ਹਾਂ ਨੂੰ ਧਰਮ ਸਿੰਘ ਦੇ ਝੱਲਪੁਣੇ ’ਤੇ ਕੋਈ ਇਤਰਾਜ ਨਹੀਂ ਹੈ? ਉਨ੍ਹਾਂ ਕਿਹਾ ਕਿ ਦਸਮ ਗ੍ਰੰਥ ਦੇ ਹਮਾਇਤੀਆਂ ਤੇ ਵਿਰੋਧੀਆਂ ਦੋਵਾਂ ਨੂੰ ਹੀ ਇਹ ਗੱਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ, ਸਾਡੇ ਸਭ ਲਈ ਗੁਰੂ ਗ੍ਰੰਥ ਸਾਹਿਬ ਸਰਬੋਤਮ ਹੈ, ਇਸ ਲਈ ਇਸ ’ਤੇ ਹੋ ਰਹੇ ਕਿਸੇ ਵੀ ਹਮਲੇ ਦਾ ਇਕੱਠੇ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਹੀ ਰੱਦ ਹੋ ਗਿਆ, ਤਾਂ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਅਤੇ ਹਮਾਇਤ ਦੋਵੇਂ ਹੀ ਵਿਅਰਥ ਹਨ, ਇਸ ਲਈ ਅਜਿਹੇ ਮੌਕੇ ਸਿਰਫ ਆਪਣੇ ਧੜੇ ਦੀ ਸੋਚ ਅਨੁਸਾਰ ਹੀ ਬਿਆਨਬਾਜ਼ੀ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀਆਂ ਨੂੰ ਮਜਬੂਤ ਕਰਨ ਤੋਂ ਗੁਰੇਜ਼ ਕੀਤਾ ਜਾਵੇ।

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਨਿਧੜਕ ਹੋ ਕੇ ਧਰਮ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲੇ ਕਰਕੇ ਸਮੁੱਚੇ ਪੰਥ ਨੂੰ ਚੁਣੌਤੀ ਦੇ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਜਥੇਦਾਰ ਅਕਾਲ ਤਖ਼ਤ ਦੇ ਜਥੇਦਾਰ ਚੁੱਪ ਸਾਧਣ ਲਈ ਮਜ਼ਬੂਰ ਹਨ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਪਿੱਛੇ ਜਰੂਰ ਕੋਈ ਤਾਕਤਵਰ ਪੰਥ ਵਿਰੋਧੀ ਸ਼ਕਤੀ ਖੜ੍ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਸੀਬੀਆਈ ਤੋਂ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ ਕਿਹੜੀ ਏਜੰਸੀ ਧਰਮ ਸਿੰਘ ਵਰਗਿਆਂ ਤੋਂ ਅਜਿਹੀ ਨਿੰਦਣਯੋਗ ਅਤੇ ਬਿਨਾਂ ਕਿਸੇ ਇਤਿਹਾਸਕ ਤੱਥਾਂ ਦੇ ਬੇਹੂਦਾ ਗਲਤ ਬਿਆਨੀਆਂ ਕਰਵਾ ਰਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top