|
ਟਾਈਗਰ
ਜਥਾ ਦੇ ਪ੍ਰਭਦੀਪ ਸਿੰਘ ਵੱਲੋਂ ਪੰਥ ਦਰਦੀਆਂ ਨੂੰ ਇਕ ਅਰਜ਼
ਬੀਤੇ ਕੁਝ ਦਿਨਾਂ ਤੋਂ ਗੁਰਮਤਿ ਵਿਚਾਰਧਾਰਾ ਵਾਲਿਆਂ ਵਿਚ ਆਪਸੀ ਖਿੱਚ ਧੂਹ ਬਹੁਤ ਸ਼ੁਰੂ ਹੋ ਗਈ ਹੈ,
ਖ਼ਾਸ ਕਰ ਕੇ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੇ ਵਾਲ ਦੀ ਖੱਲ ਲਾਹੁਣ ਵਾਲੀਆਂ ਮੇਲ ਪਾਉਣੀਆਂ ਸ਼ੁਰੂ
ਕੀਤੀਆਂ ਹੋਈਆਂ ਹਨ, ਜਿਨ੍ਹਾਂ ਵਿਚ ਸਿੱਖ ਫ਼ਲਸਫ਼ੇ ਦੇ ਨੁਕਤਿਆਂ ਦੀ ਤਨਕੀਹ ਕੀਤੀ ਹੁੰਦੀ ਹੈ। ਮੈਂ
ਇਸ ਤਰ੍ਹਾਂ ਦੀ ਬਹਿਸ ਵਿਚ ਗਲਤਾਨ ਹੋ ਰਹੇ ਸਾਰੇ ਵੀਰਾਂ ਨੂੰ, ਅਰਜ਼ ਕਰਾਂਗਾ ਕਿ ਇਸ ਚੱਕਰ ਵਿਚੋਂ
ਆਜ਼ਾਦ ਹੋਈਏ; ਸਾਡੇ ਕੋਲ ਬਹੁਤ ਵੱਡੇ ਮਸਲੇ ਹਨ, ਅਤੇ ਅੱਜ ਅਸੀਂ ਬ੍ਰਾਹਮਣੀ ਅਤੇ ਖ਼ੁਫ਼ੀਆ ਏਜੰਸੀਆਂ
ਦੇ ਸਾਥੀ ਅਖੌਤੀ ਦਸਮਗ੍ਰੰਥ ਦੇ ਪੁਜਾਰੀਆਂ ਦੇ ਹਮਲੇ ਦਾ ਟਾਕਰਾ ਕਰ ਰਹੇ ਹਾਂ; ਸਾਰਿਆਂ ਨੂੰ ਮਿਲ
ਕੇ ਉਸ ਪਾਸੇ ਵਲ ਸਮਾਂ ਤੇ ਤਾਕਤ ਵਰਤਣੀ ਚਾਹੀਦੀ ਹੈ, ਨਾ ਕਿ ਆਪਸ ਵਿਚ ਉਲਝਣਾ ਚਾਹੀਦਾ ਹੈ। ਆਸ ਹੈ
ਕਿ ਗੁਰਮਤਿ ਗਾਡੀ ਰਾਹ ਦੇ ਸੁਹਿਰਦ ਰਾਹਗੀਰ, ਇਸ ਬੇਨਤੀ ਨੂੰ Positive
Sense 'ਚ ਲੈਣਗੇ।
07533801776 |