Share on Facebook

Main News Page

ਮਨਵਿੰਦਰ ਸਿੰਘ ਗਿਆਸਪੁਰਾ ਦਾ ਜੱਦੀ ਪਿੰਡ ਗਿਆਸਪੁਰਾ (ਲੁਧਿਆਣੇ) ਪਹੁੰਚਣ 'ਤੇ ਸਨਮਾਨ

ਅੱਜ, ਹੋਂਦ (ਚਿਲੜ) ਜਿਲ੍ਹਾ ਰੇਵਾੜੀ (ਹਰਿਆਣਾ) ਦੇ ਖੋਜ ਕਰਤਾ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਆਪਣੇ ਜੱਦੀ ਪਿੰਡ ਗਿਆਸਪੁਰਾ (ਲੁਧਿਆਣੇ) ਪਹੁੰਚੇ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ -2 ਗਿਆਸਪੁਰਾ ਦੀ ਨੌਜਵਾਨਾਂ ਦੀ ਨਵੀਂ ਪ੍ਰਬੰਧਕ ਕਮੇਟੀ ਨੇ ਇਲਾਕਾ ਨਿਵਾਸੀਆਂ ਦੇ ਭਰਵੇਂ ਇਕੱਠ ਵਿੱਚ ਗੁਰਦਵਾਰੇ ਵਿਖੇ, ਮਾਣ ਸਨਮਾਨ ਕੀਤਾ। ਨੌਜਵਾਨ ਕਮੇਟੀ ਦੇ ਪ੍ਰਧਾਨ ਸ: ਗੁਰਦੇਵ ਸਿੰਘ ਖਾਲਸਾ ਅਤੇ ਮੀਤ ਪ੍ਰਧਾਨ ਸ: ਪ੍ਰਭਜੋਤ ਸਿੰਘ ਖਾਲਸਾ ਅਤੇ ਵੱਡੀ ਕਮੇਟੀ ਦੇ ਪ੍ਰਧਾਨ ਸ:ਸਾਧੂ ਸਿੰਘ ਨੇ ਗੁਰੂ ਦੀ ਬਖਸ਼ਸ ਸਿਰੋਪਾ ਭੇਂਟ ਕੀਤਾ। ਪਿੰਡ ਦੀ ਸੰਗਤ ਤੇ ਵੱਡੀ ਕਮੇਟੀ ਦੇ ਪ੍ਰਧਾਨ ਸ:ਸਾਧੂ ਸਿੰਘ ਅਤੇ ਸੈਕਟਰੀ ਸ: ਹਰਬੰਸ ਸਿੰਘ ਜੀ ਨੇ ਸੰਗਤਾਂ ਨਾਲ਼ ਵਿਚਾਰ ਸਾਂਝੇ ਕਰਦਿਆਂ ਕਿਹਾ, ਕਿ ਸ: ਗਿਆਸਪੁਰਾ ਨੇ ਪਿੰਡ ਦਾ ਨਾਮ ਚਮਕਾਉਣ ਵਾਲਾ ਕੰਮ ਕੀਤਾ ਹੈ, ਪੂਰੇ ਨਗਰ ਨੂੰ ਇਹਨਾ ਦੇ ਕੀਤੇ ਕੰਮ ਤੇ ਮਾਣ ਹੈ ।

ਅੱਜ ਪੂਰਾ ਪਿੰਡ ਇਹਨਾਂ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਖੜ੍ਹਾ ਹੈ। ਇੰਜੀ. ਮਨਵਿੰਦਰ ਸਿੰਘ ਨੇ ਪ੍ਰਭਾਵਸ਼ਾਲੀ ਲੈਕਚਰ ਕਰਦਿਆਂ ਨੌਜੁਆਨਾਂ ਨੂੰ ਅੱਛੀ ਪੜਾਈ ਦੇ ਨਾਲ਼-ਨਾਲ਼ ਨਸ਼ੇ ਤਿਆਗਣ ਦਾ ਹੋਕਾ ਦਿੱਤਾ । ਉਨ੍ਹਾਂ ਕਿਹਾ ਕਿ ਗੁਰੂ ਦੇ ਲੜ ਲੱਗੇ ਬਿਨਾਂ ਗਤੀ ਨਹੀਂ ਹੋ ਸਕਦੀ। ਭਰਵੇਂ ਇਕੱਠ ਵਿੱਚ ਸ: ਕਰਨੈਲ ਸਿੰਘ ਖਾਲਸਾ ਫੌਜੀ, ਸ: ਜਸਪਾਲ ਸਿੰਘ ਖਾਲਸਾ, ਸ: ਹਰਦੇਵ ਸਿੰਘ ਖਾਲਸਾ, ਸ: ਉਜਾਗਰ ਸਿੰਘ, ਸੂਬੇਦਾਰ ਸ. ਅਮਰ ਸਿੰਘ , ਸੁਬੇਗ ਸਿੰਘ,ਸ:ਗੁਰਮੇਲ ਸਿੰਘ ਖਾਲਸਾ, ਸ੍ਰੀਮਤੀ ਜਿੰਦਰ ਕੌਰ, ਰਮਨਜੀਤ ਕੌਰ, ਅੰਮ੍ਰਿਤ ਕੌਰ, ਗੁਰਦੇਵ ਕੌਰ, ਹਰਬੰਸ ਕੌਰ, ਕੁਲਦੀਪ ਕੌਰ, ਰਾਣੀ, ਭਾਗ ਕੌਰ ਆਦਿ ਸੈਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top