Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਸੰਮਨ ਜਾਰੀ ਕਰਨ ਤੇ ਸਿੱਖਾਂ ਦੀਆਂ ਭੜਕੀਆਂ ਧਾਰਮਿਕ ਭਾਵਨਾਵਾਂ ਕਰਕੇ, ਅਦਾਲਤ ਵਿਰੁੱਧ ਧਾਰਾ 295-ਏ ਦੇ ਅਧੀਨ ਮਾਮਲਾ ਦਰਜ ਹੋਵੇਗਾ?: ਇਕਵਾਕ ਸਿੰਘ ਪੱਟੀ
ਬੀਤੇ ਦਿਨੀਂ ਖੰਨਾ ਦੀ ਇੱਕ ਅਦਾਲਤ ਵੱਲੋਂ ਗੁਰਦੁਆਰਾ ਕਮੇਟੀ ਦੇ ਇੱਕ ਨਿੱਜੀ ਵਿਵਾਦ ਵਿੱਚ ਹੋਏ ਝਗੜੇ ਦੇ ਸਬੰਧ ਵਿੱਚ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਨਾਮ ਸੰਮਨ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਨੇ ਸਿੱਖ ਕੌਮ ਦੇ ਵਿਦਵਾਨਾਂ/ਬੁੱਧੀਜੀਵੀਆਂ ਅਤੇ ਸਿੱਖ ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ । ਇਹ ਮਾਮਲਾ ਬਹੁੱਤ ਹੀ ਗੰਭੀਰ ਹੈ, ਜਿਸ ਬਾਰੇ ਸਿੱਖ ਕੌਮ ਦੇ ਬੁੱਧੀਜੀਵੀ ਵਰਗ ਨੂੰ ਬਿਨ੍ਹਾਂ ਦੇਰ ਕੀਤਿਆਂ ਸਿਰ ਜੋੜ ਕੇ ਇਸਾ ਸਦੀਵੀਂ ਹੱਲ ਲੱਭਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਭਵਿੱਖੀ ਸਮੇਂ ਵਿੱਚ ਦੁਬਾਰਾ ਇਹੋ ਜਿਹੀ ਸਥਿਤੀ ਪੈਦਾ ਨਾ ਹੋ ਸਕੇ।

ਅੱਜ ਪੰਥ ਵਿਰੋਧੀ ਲਾਬੀ ਵੱਲੋਂ ਕਾਮਉਕਸਾਊ ਰਚਨਾਵਾਂ ਨਾਲ ਭਰਪੂਰ ਗ੍ਰੰਥ ‘ਜਿਸਨੂੰ ਦਸਮ ਗ੍ਰੰਥ’ ਦਾ ਨਾਮ ਦੇ ਕੇ ਸਿੱਖਾਂ ਦੇ ਗਲ ਮੜ੍ਹਿਆ ਹਾ ਰਿਹਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਂਵਾਂ ਦੇ ਉਲਟ ਚੱਲਣ ਲਈ ਸਿੱਖ ਕੌਮ ਨੂੰ ਮਜਬੂਰ ਕੀਤਾ ਜਾ ਰਿਹਾ ਹੈ । ਅਤੇ ਇਸ ਗ੍ਰੰਥ ਦੇ ਖਿਲਾਫ ਬੋਲਣ ਵਾਲਿਆਂ ਨੂੰ ਪੰਥ ਵਿੱਚੋਂ ਛੇਕਣ ਦੇ ਨਾਲ-ਨਾਲ ਅਖੌਤੀ ਪੰਥਕ ਸਰਕਾਰ ਵੱਲੋਂ 295-ਏ ਦੀ (ਬਦਲੀ ਕੀਤੀ) ਧਾਰਾ ਅਨੁਸਾਰ 10 ਸਾਲ ਦੀ ਕੈਦ ਤੱਕ ਦੀ ਸਜ਼ਾ ਦਾ ਅਲਾਨ ਕੀਤਾ ਗਿਆ । ਕੀ ਹੁਣ ਇੱਕ ਨਿੱਜੀ ਝਗੜੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁੱਧ ਸੰਮਨ ਜਾਰੀ ਕਰਨ ਵਾਲੀ ਅਦਾਲਤ ਵਿਰੁੱਧ ਵੀ ਇਹ 295-ਏ ਦਾ ਕੇਸ ਦਾਇਰ ਕੀਤਾ ਜਾਵੇਗਾ? ਕੀ ਇਸ ਨਾਲ ਸਮੁੱਚੀ ਕੌਮ ਦੀਆਂ ਭਾਵਨਾਵਾਂ ਨਹੀਂ ਜੁੜੀਆਂ ਹੋਈਆਂ ਜੋ ਇਸ ਅਦਾਲਤ ਵੱਲੋਂ ਛਲਣੀ ਕੀਤੀਆਂ ਗਈਆਂ ਹਨ? ਦੇਖਦੇ ਹਾਂ ਇਸ ਬਾਰੇ ਕੌਮ ਦੇ ਆਗੂ ਕੀ ਫੈਂਸਲਾ ਕਰਦੇ ਹਨ ਜਾਂ ਪੁਰਾਣੇ ਮੁੱਦਿਆਂ ਦੀ ਤਰ੍ਹਾਂ ਰਾਜਨੀਤੀ ਕਰਕੇ, ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਆਰ.ਐੱਸ.ਐੱਸ ਦੇ ਇਸ਼ਾਰੇ ਤੇ ਆਪਣੇ ਘਰ ਵਿੱਚ ਹੀ ਲੁਕ ਕੇ ਬੈਠ ਜਾਂਦੇ ਹਨ !!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top