Share on Facebook

Main News Page

ਸ੍ਰ. ਪਾਲ ਸਿੰਘ ਪੁਰੇਵਾਲ ਨੂੰ ਇਹ ਸਵਾਲ ਕਰਨ ਵਾਲੇ ਦੱਸਣ, ਕਿ ਉਨ੍ਹਾਂ ਲੋਕਾਂ ਨੇ "ਸੰਤ" ਅਖਵਾਉਣ ਦੀ ਡਿਗਰੀ ਕਿਹੜੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ

ਸਿੱਖ ਵਿਦਵਾਨ ਸ੍ਰ. ਪਾਲ ਸਿੰਘ ਪੁਰੇਵਾਲ ਨੂੰ ਇਹ ਸਵਾਲ ਕਰਨ ਵਾਲੇ, ਕਿ “ਉਨ੍ਹਾਂ ਕੋਲ ਖਗੋਲ ਦੀ ਕਿਹੜੀ ਡਿਗਰੀ ਹੈ” ਪਹਿਲਾਂ ਇਹ ਦੱਸਣ, ਕਿ ਉਨ੍ਹਾਂ ਲੋਕਾਂ ਨੇ ਸੰਤ ਅਖਵਾਉਣ ਡਿਗਰੀ ਦੀ ਕਿਹੜੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕੀਤੀ, ਜਿਸ ਨਾਲ ਉਹ ਭੋਲੀ ਭਾਲੀ ਜਨਤਾ ਨੂੰ ਕੁਰਾਹੇ ਪਾ ਕੇ, ਕੌਮ ਨੂੰ ਦੁਫਾੜ ਕਰਦਿਆਂ, ਆਪਣੇ ਗੋਡੇ ਘੁਟਵਾਉਣ ‘ਚ ਸਫਲ ਹੋ ਰਹੇ ਹਨ। ਸਮੁੱਚਾ ਸਾਧ ਲਾਣਾ ਇਹ ਤਾਂ ਕਹਿੰਦਾ ਹੈ, ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾਂ ਕਰਨ ਵਾਲਾ, ਹਮੇਸ਼ਾਂ ਮੂੰਹ ਦੀ ਖਾਂਦਾ ਹੈ, ਪਰ ਪਹਿਲਾਂ ਇਹ ਲੋਕ ਦੱਸਣ, ਕਿ ਇਹਨਾਂ ਨੇ ਅੱਜ ਤੱਕ ਕਿਤਨੀ ਕੁ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ, ਬਲਕਿ ਇਹ ਤਾਂ ਉਹ ਲੋਕ ਹਨ, ਜਿਹਨਾਂ ਨੇ ਹਮੇਸ਼ਾਂ ਤਖਤ ਸਾਹਿਬ ਨੂੰ ਪਿੱਠ ਦਿਖਾਈ।

ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ (ਧਰਮ ਪ੍ਰਚਾਰ ਕਮੇਟੀ) ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਯਾਦਾ ਨੂੰ ਵੀ ਮੰਨਣਾਂ ਤਾਂ ਦੂਰ ਦੀ ਗੱਲ ਹੈ, ਇਹਨਾਂ ਸੰਤ ਯੂਨੀਅਨ ਵਾਲਿਆਂ ਨੇ ਸਮੇਂ ਸਮੇਂ ‘ਤੇ ਉਸ ਦਾ ਵਿਰੋਧ ਕੀਤਾ ਤੇ ਆਪਣੀ ਮੱਤ ਅਤੇ ਡੇਰਿਆਂ ਦੇ ਅਨੁਕੂਲ ਵੱਖਰੀ -ਵੱਖਰੀ ਮਰਿਯਾਦਾ ਤਿਆਰ ਕੀਤੀ। ਇਸ ਸਾਧ ਯੂਨੀਅਨ ‘ਚ ਉਹ ਲੋਕ ਵੀ ਸ਼ਾਮਿਲ ਹਨ, ਜਿਹਨਾਂ ਦੇ ਡੇਰਿਆਂ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ‘ਚ ਆਪਣੇ ਆਪ ਨੂੰ ਮੱਥੇ ਟਿਕਵਾਏ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ (ਹਨੇਰਾ) ਕਰਕੇ ਸਿੱਖੀ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ, ਤੇ ਪਿਛਲੇ ਸਮੇਂ ਤੱਕ ਇਹਨਾਂ ਚੋਂ ਹੀ ਕਈਆਂ ਦੇ ਡੇਰਿਆਂ ‘ਚ ਖੰਡੇ ਦੀ ਪਾਹੁਲ ਛਕਾਉਣ ਲਗਿਆਂ, ਇਹ ਵੀ ਕਿਹਾ ਜਾਂਦਾ ਰਿਹਾ ਹੈ, ਕਿ ਚੌਥੇ ਪਉੜੇ ਵਾਲੇ ਇਕ ਪਾਸੇ ਹੋ ਜਾਉ। ਇਸ ਦੇ ਨਾਲ ਹੀ ਇਹ ਲੋਕ ਇਹ ਵੀ ਦੱਸਣ, ਕਿ ਇਹਨਾਂ ਕੋਲ ਕਿਹੜੀ ਖਗੋਲ ਦੀ ਡਿਗਰੀ ਹੈ, ਜਿਸ ਨਾਲ ਇਨ੍ਹਾਂ ਨੇ ਮੂਲ 2003 ਵਾਲੇ ਕੈਲੰਡਰ ਨੂੰ ਰੱਦ ਕਰਕੇ ਉਸ ਨੂੰ ਬਿਕਰਮੀ ਕੈਲੰਡਰ ‘ਚ ਤਬਦੀਲ ਕੀਤਾ ਹੈ।

ਗਿ. ਸੰਦੀਪ ਸਿੰਘ ਖਾਲੜਾ 98553 41616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top