Share on Facebook

Main News Page

ਠੱਗ ਯੂਨੀਅਨ ਦੇ ਸਾਧ, ਪੁਰੇਵਾਲ ਦੇ ਖਿਲਾਫ ਭੁੜਕੇ

ਪੁਰੇਵਾਲ ਦੱਸੇ ਕਿ ਉਸ ਕੋਲ ਖ਼ਗੋਲ ਦੀ ਕਿਹੜੀ ਡਿਗਰੀ ਹੈ? : ਠੱਗ ਯੂਨੀਅਨ

ਅਨੰਦਪੁਰ ਸਾਹਿਬ, 17 ਮਾਰਚ (ਸੁਰਿੰਦਰ ਸਿੰਘ ਸੋਨੀ, ਸੁਖਵਿੰਦਰ ਪਾਲ ਸਿੰਘ ਸੁੱਖੂ): ਠੱਗ ਯੂਨੀਅਨ ਨੇ ਸੋਧੇ ਕੈਲੰਡਰ ਦੀ ਹਮਾਇਤ ਕਰਦਿਆਂ ਪ੍ਰਸਿੱਧ ਵਿਦਵਾਨ ਪਾਲ ਸਿੰਘ ਪੁਰੇਵਾਲ ਵਲ ਨਿਸ਼ਾਨਾ ਸਾਧਿਆ। ਅੱਜ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਹਰੀ ਸਿੰਘ ਰੰਧਾਵਾ, ਪਰਮਜੀਤ ਸਿੰਘ ਮਾਹਲਪੁਰ, ਸੇਵਾ ਸਿੰਘ ਰਾਮਪੁਰ, ਅਵਤਾਰ ਸਿੰਘ ਸੁਰ ਸਿੰਘ ਵਾਲੇ ਨੇ ਅਪਣੀ ਭੜਾਸ ਕਢਦਿਆਂ ਕਿਹਾ ਕਿ ਪੁਰੇਵਾਲ ਤਾਂ ਨਿਰਮੂਲ ਗੱਲਾਂ ਕਰ ਕੇ ਕੌਮ ਵਿਚ ਬਖੇੜੇ ਪੈਦਾ ਕਰਨ ਦੀ ਕੋਸ਼ਿਸ਼ ਕਰ ਹੀ ਰਿਹਾ ਹੈ ਤੇ ਉਸ ਦਾ ਸਾਥ ਦੇਣ ਵਾਲੀਆਂ ਜਥੇਬੰਦੀਆਂ ਅਕਾਲ ਤਖ਼ਤ ਦੀ ਮਹਾਨਤਾ ਨੂੰ ਸੱਟ ਮਾਰ ਰਹੀਆਂ ਹਨ। ਸਿੱਖ ਰਹਿਤ ਮਰਿਆਦਾ ਤੋਂ ਆਕੀ ਹੋਈ ਸੰਤ ਯੂਨੀਅਨ ਨੇ ਕਿਹਾ ਕਿ ਅਕਾਲ ਤਖ਼ਤ ਦੇ ਹੁਕਮਾਂ ਨੂੰ ਨਾ ਮੰਨਣ ਵਾਲਾ ਮੂੰਹ ਦੀ ਖਾਂਦਾ ਹੈ।

ਠੱਗ ਯੂਨੀਅਨ ਨੇ ਕਿਹਾ ਕਿ ਪੁਰੇਵਾਲ ਦੱਸੇ ਕਿ ਉਸ ਕੋਲ ਖਗੋਲ ਦੀ ਕਿਹੜੀ ਡਿਗਰੀ ਹੈ? ਉਨ੍ਹਾਂ ਕਿਹਾ ਕਿ ਠੱਗ ਯੂਨੀਅਨ ਤੇ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ ਜੋ ਸੋਧਾਂ ਬਾਰੇ ਵਿਚਾਰ ਕਰੇ। ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਲੋਂ ਮੂਲ ਕੈ¦ਡਰ ਦੇ ਹੱਕ ਵਿਚ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ, ਠੱਗ ਯੂਨੀਅਨ ਨੇ ਕਿਹਾ ਕਿ ਪਹਿਲਾਂ ਗਿਆਨੀ ਨੰਦਗੜ੍ਹ ਸੋਧਾਂ ਵਾਲੇ ਹੁਕਮਨਾਮੇ ’ਤੇ ਦਸਤਖ਼ਤ ਕਰ ਦਿੰਦੇ ਹਨ ਤੇ ਬਾਅਦ ਵਿਚ ਬਾਹਰ ਜਾ ਕੇ ਵਿਰੋਧਤਾ ਕਰਦੇ ਹਨ। ਦਿੱਲੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਬਾਰੇ ਨਿਭਾਈ ਜਾ ਰਹੀ ਭੂਮਿਕਾ ਬਾਰੇ ਕਿਹਾ ਕਿ ਸਰਨਾ ਇਸ ਮਾਮਲੇ ’ਤੇ ਸਿਆਸਤ ਕਰ ਰਹੇ ਹਨ। ਉਹ ਅਪਣੇ ਤਹਿਤ ਆਉਂਦੇ ਗੁਰਦਵਾਰਿਆਂ ਵਿਚ ਹੀ ਅਪਣਾ ਹੁਕਮ ਲਾਗੂ ਕਰਵਾ ਸਕਦੇ ਹਨ ਜਦਕਿ ਦਿੱਲੀ ਵਿਚ ਹੋਰ ਸੰਪਰਦਾਵਾਂ ਸੋਧੇ ਕੈਲੰਡਰ ਅਨੁਸਾਰ ਹੀ ਦਿਹਾੜੇ ਮਨਾਉਂਦੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top