Share on Facebook

Main News Page

ਸਿੱਖੀ ਤੇ ਹੋਣ ਵਾਲੇ ਹਮਲੇ, ਜੋ ਕਿ ਦੁਸ਼ਮਣਾਂ ਵੱਲੋਂ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਨਾਲ ਕੀਤੇ ਜਾ ਰਹੇ ਹਨ, ਉਹ ਕਦੀ ਵੀ ਸਫਲ ਨਹੀਂ ਹੋਣ ਦਿਤੇ ਜਾਣਗੇ

ਖਾਲੜਾ 17 ਮਾਰਚ (ਸੰਦੀਪ ਸਿੰਘ): ਸਿੱਖੀ ਤੇ ਹੋਣ ਵਾਲੇ ਹਮਲੇ, ਜੋ ਕਿ ਦੁਸ਼ਮਣਾਂ ਵੱਲੋਂ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਨਾਲ ਕੀਤੇ ਜਾ ਰਹੇ ਹਨ, ਉਹ ਕਦੀ ਵੀ ਸਫਲ ਨਹੀਂ ਹੋਣ ਦਿਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਪਿੰਡ ਛੀਨਾ ਬਿਧੀ ਚੰਦ ਵਿਖੇ ਬੀਬੀ ਰਜਵੰਤ ਕੌਰ ਜੀ ਦੇ ਗ੍ਰਹਿ ਵਿਖੇ ਹੋਈ ਪੰਥਕ ਵਿਦਵਾਨਾਂ ਦੀ ਇਕੱਤਰਤਾ ਦੌਰਾਨ, ਸਾਬਕਾ ਦਰਬਾਰ ਸਾਹਿਬ ਦੇ ਮੈਨੇਜਰ ਪ੍ਰਸ਼ੋਤਮ ਸਿੰਘ ਸੋਹਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਥ ਦੋਖੀ ਕਦੇ ਵੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਕਿ ਸਿੱਖਾਂ ਦੀ ਅੱਡਰੀ ਪਹਿਚਾਣ ਬਣੇ।

ਉਨ੍ਹਾਂ ਕਿਹਾ ਕਿ ਜਦੋਂ ਜਦੋਂ ਸਾਡੀ ਅੱਡਰੀ ਪਹਿਚਾਣ ਦੀ ਗੱਲ ਚੱਲੀ, ਉਦੋਂ ਹੀ ਆਰ ਐਸ ਐਸ ਦੇ ਪਿੱਠੂਆਂ ਦੀਆਂ ਹਿੱਕਾਂ ਤੇ ਸੱਪ ਲੇਟੇ ਹਨ, ਤੇ ਹੁਣ ਇੱਕ ਵਾਰ ਫਿਰ ਇਨ੍ਹਾਂ ਨੇ ਬਾਬੇ ਨਾਨਕ ਦੇ ਧਰਮ ਤੇ ਵਾਰ ਕੀਤਾ ਹੈ, ਜੋ ਕਿ ਕਦੇ ਵੀ ਸਫਲ ਨਹੀਂ ਹੋਵੇਗਾ। ਇਸ ਸਮੇਂ ਅਸਲ 2003 ਵਾਲਾ ਨਾਨਕਸ਼ਾਹੀ ਕੈਲੰਡਰ ਜੋ ਕਿ ਦਿਲੀ ਕਮੇਟੀ ਵੱਲੋਂ ਤਿਆਰ ਕੀਤਾ ਗਿਆ, ਸੰਗਤਾਂ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਬੀਬੀ ਨਿਰਮਲ ਕੌਰ ਸਪੋਕਸਮੈਨ, ਬੀਬੀ ਰਜਵੰਤ ਕੌਰ ਛੀਨਾ, ਡਾ: ਦਵਿੰਦਰ ਕੌਰ, ਬਖਸ਼ੀਸ਼ ਸਿੰਘ ਜੌੜਾ, ਗਿ. ਸੰਦੀਪ ਸਿੰਘ ਖਾਲੜਾ, ਗਿ. ਗੁਰਸ਼ਰਨ ਸਿੰਘ ਡੱਲ, ਗਿ. ਜਤਿੰਦਰ ਸਿੰਘ ਮਾਹਣੇ, ਜੋਗਿੰਦਰ ਸਿੰਘ ਫੌਜੀ ਤਰਨ ਤਾਰਨ, ਸਤਨਾਮ ਸਿੰਘ ਤਰਨ ਤਾਰਨ, ਪ੍ਰਚਾਰਕ ਦਿਲਬਾਗ ਸਿੰਘ ਬਲੇਰ, ਪ੍ਰਧਾਨ ਦੀਦਾਰ ਸਿੰਘ ਡੱਲ, ਸਕੱਤਰ ਸਿੰਘ, ਚਾਨਣ ਸਿੰਘ, ਗੁਰਪ੍ਰੀਤ ਸਿੰਘ ਆਦਿ ਪਤਵੰਤੇ ਹਾਜਿਰ ਸਨ।

ਸੰਪਰਕ: 98553 41616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top