Share on Facebook

Main News Page

ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ’ਤੇ, ਅਖੌਤੀ ਜਥੇਦਾਰ ਗੁਰਬਚਨ ਸਿੰਘ ਨੇ ਬਲਵੰਤ ਸਿੰਘ ਨੰਦਗੜ੍ਹ ਤੋਂ ਸਪਸ਼ਟੀਕਰਨ ਮੰਗਿਆ

ਅਮ੍ਰਿੰਤਸਰ (16 ਮਾਰਚ, ਪੀ.ਐਸ.ਐਨ): ਨਾਨਕਸ਼ਾਹੀ ਕੈਲਡਰ ਮਾਮਲੇ ਵਿਚ ਬੁਰੀ ਤਰ੍ਹਾਂ ਘਿਰ ਚੁੱਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸੇਵਾਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਦੀ ਨਾਨਕਸ਼ਾਹੀ ਕੈਲੰਡਰ ਮਾਮਲੇ ਤੇ ਨਿਭਾਈ ਭੂਮਿਕਾ ਤੇ ਹੀ ਇਤਰਾਜ਼ ਕਰਦਿਆਂ ਉਨ੍ਹਾਂ ਨੂੰ ਸਥਿਤੀ ਸ਼ਪਸ਼ਟ ਕਰਨ ਲਈ ਕਿਹਾ ਹੈ।

ਅਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੀ ਨੰਦਗੜ ਸਾਡੇ ਕੋਲ ਸੋਧਾਂ ਬਾਰੇ ਜਾਰੀ ਹੁਕਮਨਾਮੇ ਤੇ ਦਸਤਖ਼ਤ ਕਰਦੇ ਹਨ, ਤੇ ਬਾਹਰ ਜਾ ਕੇ ਖੁਦ ਹੀ ਹੁਕਮਨਾਮੇ ਦੀ ਵਿਰੋਧਤਾ ਕਰਦੇ ਹਨ। ਏਕ ਨੂਰ ਖਾਲਸਾ ਫੌਜ ਵਲੋ ਬੀਤੇ ਕਲ ਜਾਰੀ ਨਾਨਕਸ਼ਾਹੀ ਕੈਲੰਡਰ ਤੇ ਕਿਤੂੰ ਕਰਦਿਆ ਮੁਖ ਸੇਵਾਦਾਰ ਨੇ ਕਿਹਾ, ਕਿ ਤਖਤ ਸਾਹਿਬ ਤੇ ਕਿਵੇ ਸਿਧੇ ਤੌਰ ਤੇ ਅਕਾਲ ਤਖਤ ਦੇ ਫੈਸਲੇ ਤੇ ਕਿਤੂੰ ਹੋ ਗਿਆ। ਦਿਲੀ ਕਮੇਟੀ ਦੀ ਕੈਲੰਡਰ ਮਾਮਲੇ ਤੇ ਨਿਭਾਈ ਜਾ ਰਹੀ ਭੂਮਿਕਾ ਤੇ ਸਖ਼ਤ ਇਤਰਾਜ਼ ਕਰਦਿਆ ਮੁਖ ਸੇਵਾਦਾਰ ਨੇ ਕਿਹਾ, ਕਿ ਕੌਮ ਸਾਹਮਣੇ ਅਨਗਿਣਤ ਕੌਮੀ ਮਸਲੇ ਹਨ। ਦਿਲੀ ਕਮੇਟੀ ਨੇ ਕਦੇ ਉਨ੍ਹਾਂ ਮਸਲਿਆ ਤੇ ਕੋਈ ਕਨਵੈਸ਼ਨ ਨਹੀਂ ਸਦੀ, ਫਿਰ ਇਕਲੇ ਨਾਨਕਸ਼ਾਹੀ ਕੈਲੰਡਰ ਤੇ ਹੀ ਕਿਉ ਵਾਰ ਵਾਰ ਕਨਵੈਨਸ਼ਨਾਂ ਸਦੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਦਸਤਾਰ, ਕ੍ਰਿਪਾਨ ਸਮੇਤ ਕਈ ਮਸਲੇ ਹਨ ਪਰ ਦਿਲੀ ਕਮੇਟੀ ਨੇ ਕਦੇ ਵੀ ਕੋਈ ਕਨਵੈਸ਼ਨ ਸਦਣੀ ਜਰੂਰੀ ਨਹੀ ਸਮਝੀ। ਧਲੇਕੇ ਕਾਡ ਬਾਰੇ ਮੁਖ ਸੇਵਾਦਾਰ ਨੇ ਕਿਹਾ, ਕਿ ਪ੍ਰਸ਼ਾਸ਼ਨ ਨੂੰ ਦਿਤਾ ਸਮਾਂ ਪੂਰਾ ਹੋਣ ਵਾਲਾ ਹੈ ਤੇ ਇਸ ਕਾਂਡ ਦੇ ਦੋਸ਼ੀਆਂ ਦੇ ਖਿਲਾਫ ਜੇਕਰ ਬਣਦੀ ਸਜ਼ਾ ਨਾ ਦਿਤੀ ਗਈ ਤਾਂ ਉਹ ਖੁਦ ਸਿੱਖ ਸੰਗਤਾਂ ਦੀ ਅਗਵਾਈ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਲਈ ਜਹਾਦ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂਦੀ ਪੰਜਾਬ ਪੁਲੀਸ ਦੇ ਮੁਖੀ ਨਾਲ ਇਸ ਬਾਰੇ ਵਿਚ ਫੋਨ ਤੇ ਗਲਬਾਤ ਹੋ ਚੁੱਕੀ ਹੈ, ਤੇ ਪੁਲੀਸ ਮੁਖੀ ਨੇ ਦੋਸ਼ੀਆਂ ਖਿਲਾਫ ਜਲਦ ਤੇ ਢੁਕਵੀ ਕਾਰਵਾਈ ਦਾ ਯਕੀਨ ਦੁਆਇਆ ਹੈ। ਗਰਮ ਖਿਆਲੀ ਜਥੇਬੰਦੀ ਦਲ ਖਾਲਸਾ ਵਲੋ ਨਾਨਕਸ਼ਾਹੀ ਕੈਲੰਡਰ ਰਲੀਜ਼ ਕੀਤੇ ਜਾਣ ਤੋ ਬਾਅਦ, ਕਾਰਵਾਈ ਬਾਰੇ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮਕੱੜ ਦੇ ਬਿਆਨ ਬਾਰੇ ਪੁਛੇ ਜਾਣ ਤੇ ਮੁਖ ਸੇਵਾਦਾਰ ਨੇ ਸ਼ਪਸ਼ਟ ਕੀਤਾ ਕਿ ਦਲ ਖਾਲਸਾ ਤੇ ਕੋਈ ਕਾਰਵਾਈ ਨਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਲ ਖਾਲਸਾ ਨੇ ਮੂਲ ਕੈਲੰਡਰ ਝੰਡੇ ਬੁੰਗੇ ਵਾਲੇ ਸਥਾਨ ਤੇ ਹੀ ਜਾਰੀ ਕੀਤਾ ਸੀ, ਤੇ ਉਹ ਅਕਾਲ ਤਖ਼ਤ ਤੇ ਤਾਂ ਆਏ ਹੀ ਨਹੀ ਇਸ ਲਈ ਕੋਈ ਕਾਰਵਾਈ ਦੀ ਤੁਕ ਨਹੀ ਬਣਦੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top