Share on Facebook

Main News Page

ਕੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਬ੍ਰਾਹਮਣਾਂ ਦੇ ਧਰਮ ਦੀ ਰਾਖੀ ਲਈ ਸ਼ਹੀਦੀ ਦੇਣ ਤੋਂ ਪਹਿਲਾਂ ਉਨ੍ਹਾਂ ਤੋਂ ਕੋਈ ਵਾਅਦਾ ਲਿਆ ਸੀ?

ਗੁਰੂਘਰ ਦਾ ਇਹ ਅਸੂਲ ਹੈ ਕਿ ਜਦੋਂ ਵੀ ਕੋਈ ਜਰਵਾਣਾ ਬਣ ਕੇ, ਕਿਸੇ ਵੀ ਵਿਅਕਤੀ ਦੇ ਧਾਰਮਿਕ, ਰਾਜਨੀਤਕ ਅਤੇ ਮਨੁੱਖੀ ਹੱਕਾਂ ’ਤੇ ਡਾਕਾ ਮਾਰਦਾ ਹੈ, ਤਾਂ ਸਿੱਖ ਨੇ ਹਮੇਸ਼ਾਂ ਡਟ ਕੇ ਪੀੜਤ ਦੇ ਸਮਰਥਨ ਵਿੱਚ ਖੜ੍ਹਨਾ ਹੈ, ਬੇਸ਼ੱਕ ਪੀੜਤ, ਸਿੱਖ ਧਰਮ ਦੇ ਅਸੂਲਾਂ ਨਾਲ ਸਹਿਮਤ ਹੈ ਜਾਂ ਨਹੀਂ। ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਇਸ ਦੀ ਇੱਕ ਮਿਸਾਲ ਹੈ। ਜਿਸ ਸਮੇਂ ਕਸ਼ਮੀਰੀ ਪੰਡਿਤ ਆਪਣੇ ਤਿਲਕ ਜੰਝੂ ਦੀ ਰਾਖੀ ਲਈ ਗੁਰੂ ਤੇਗ ਬਹਾਦੁਰ ਜੀ ਦੇ ਦਰਬਾਰ ਵਿੱਚ ਫ਼ਰਿਆਦ ਲੈ ਕੇ ਆਏ, ਤਾਂ ਗੁਰੂ ਸਾਹਿਬ ਜੀ ਨੇ ਉਸ ਸਮੇਂ ਉਨ੍ਹਾਂ ਨੂੰ ਮੋੜਵਾਂ ਕੋਈ ਸਵਾਲ ਨਹੀਂ ਸੀ ਕੀਤਾ ਕਿ “ਤਿਲਕ ਜੰਝੂ ਦਾ ਤਾਂ ਧਰਮ ਨਾਲ ਕੋਈ ਸਬੰਧ ਹੀ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਆਪਣੀ ਬਾਣੀ ਵਿੱਚ ਇਨ੍ਹਾਂ ਧਾਰਮਿਕ ਚਿੰਨ੍ਹਾਂ ਦਾ ਭਰਵਾਂ ਖੰਡਨ ਕੀਤਾ ਹੈ, ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਪਹਿਲਾਂ ਇਹ ਪ੍ਰਣ ਕਰੋ ਕਿ ਤੁਸੀਂ ਇਨ੍ਹਾਂ ਦਾ ਖ਼ੁਦ ਹੀ ਤਿਆਗ ਕਰ ਦਿਓਗੇ, ਫਿਰ ਹੀ ਤੁਹਾਡੀ ਮੱਦਦ ਲਈ ਕੁਝ ਸੋਚਿਆ ਜਾ ਸਕਦਾ ਹੈ, ਕਿਉਂਕਿ ਅਸੀਂ ਤੁਹਾਡੇ ਨਾਲ ਉਤਨੀ ਦੇਰ ਹੀ ਸਹਿਮਤ ਹਾਂ ਜਿਤਨੀ ਦੇਰ ਤੁਸੀਂ ਗੁਰਮਤਿ ਦੇ ਅਨੁਕੂਲ ਚਲੋਗੇ।’ ਇਹ ਹੀ ਨਹੀਂ, ਕਿ ਸਿਰਫ ਸ਼ਰਨ ਆਇਆਂ ਦੀ ਹੀ ਬਾਂਹ ਫੜੀ ਜਾਂਦੀ ਹੈ, ਬਲਕਿ ਹੋ ਰਹੇ ਧੱਕੇ ਦੀ ਸੂਹ ਮਿਲਣ ’ਤੇ ਵੀ ਆਪਮੁਹਾਰੇ ਹੀ ਸਿੱਖਾਂ ਨੇ ਪੀੜਤਾਂ ਦੀ ਸਹਾਇਤਾ ਕਰਦਿਆਂ ਆਪਣੀਆਂ ਸ਼ਹੀਦੀਆਂ ਤੱਕ ਦਿੱਤੀਆਂ। ਕੈਦ ਕੀਤੀਆਂ ਅਬਲਾ ਹਿੰਦੂ ਔਰਤਾਂ ਨੂੰ ਧਾੜਵੀਆਂ ਤੋਂ ਆਜ਼ਾਦ ਕਰਵਾਉਣਾ ਇਸ ਦੀਆਂ ਮਿਸਾਲਾਂ ਹਨ।

ਪ੍ਰੋ: ਦਰਸ਼ਨ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਬਹਾਲ ਕਰਵਾਉਣ ਲਈ ਆਵਾਜ਼ ਉਠਾ ਕੇ ਇੱਕ ਸ਼੍ਰਧਾਲੂ ਸਿੱਖ ਹੋਣ ਦਾ ਸਬੂਤ ਦਿੱਤਾ। ਆਰ.ਐੱਸ.ਐੱਸ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਪੁਜਾਰੀਆਂ ਨੇ ਉਨ੍ਹਾਂ ਦੀ ਧਾਰਮਿਕ ਤੇ ਮਨੁੱਖੀ ਆਜ਼ਾਦੀ ਖੋਹਦਿਆਂ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ, ਤੇ ਉਨ੍ਹਾਂ ਦੇ ਕੀਰਤਨ ਕਰਨ ’ਤੇ ਪਾਬੰਦੀ ਲਾ ਦਿੱਤੀ। ਡੇਰਾਵਾਦੀ ਤੇ ਧਰਮ ’ਤੇ ਕਬਜ਼ਾ ਕਰੀ ਬੈਠੇ ਸਿਆਸੀ ਲੋਕਾਂ ਦੇ ਗਠਜੋੜ ਨੇ ਉਨ੍ਹਾਂ ਦਾ ਧਾਰਮਿਕ ਹੱਕ ਖੋਹਣ ਲਈ, ਉਨ੍ਹਾਂ ’ਤੇ ਸਰੀਰਕ ਤੌਰ ’ਤੇ ਹਮਲੇ ਕਰਨੇ ਜਾਰੀ ਰੱਖੇ ਹੋਏ ਹਨ। ਹਰ ਇਨਸਾਫ਼ ਪਸੰਦ ਵਿਅਕਤੀ ਮੰਨ ਰਿਹਾ ਹੈ, ਕਿ ਪ੍ਰੋ: ਦਰਸ਼ਨ ਸਿੰਘ ਨਾਲ ਔਰੰਗਜ਼ੇਬੀ ਤਰਜ਼ ਦਾ ਧੱਕਾ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ ਜਾਗਰੂਕ ਕਹਾਉਂਦੇ ਸਿੱਖਾਂ ਵਲੋਂ ਆਰ.ਐੱਸ.ਐੱਸ ਦਾ ਏਜੰਟ ਦੱਸਿਆ ਜਾ ਰਿਹਾ ਦਸਮ ਗ੍ਰੰਥ ਦਾ ਕੱਟੜ ਹਮਾਇਤੀ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆ ਵੀ ਪਿਛਲੇ ਦਿਨਾਂ ਵਿੱਚ, ਸ਼ੇਰ-ਏ-ਪੰਜਾਬ ਰੇਡੀਓ ਕੈਨੇਡਾ ’ਤੇ ਹੋਈ ਲਾਈਵ ਟਾਕ ਸ਼ੋਅ ਦੌਰਾਨ ਮੰਨ ਚੁੱਕਾ ਹੈ ਕਿ ਪ੍ਰੋ: ਦਰਸ਼ਨ ਸਿੰਘ ਜੀ ਨਾਲ ਧੱਕਾ ਹੋਇਆ ਹੈ।

ਇਸ ਹਾਲਤ ਵਿੱਚ ਹਰ ਸਿੱਖ ਦਾ ਫ਼ਰਜ਼ ਬਣਦਾ ਸੀ, ਕਿ ਉਹ ਡੱਟ ਕੇ ਪ੍ਰੋ: ਦਰਸ਼ਨ ਸਿੰਘ ਦੇ ਸਮਰਥਨ ’ਚ ਗਲੀਆਂ ਵਿੱਚ ਉੱਤਰ ਆਉਂਦੇ, ਤੇ ਕਾਬਜ਼ ਸਿਆਸੀ-ਪੁਜਾਰੀ ਵਰਗ ਨੂੰ ਇਹ ਕੂੜਨਾਮਾ ਵਾਪਸ ਲੈਣ ਲਈ ਮਜ਼ਬੂਰ ਕਰ ਦਿੰਦੇ, ਜਾਂ ਉਨ੍ਹਾਂ ਦੇ ਨਾਂਹ ਮੰਨਣ ਦੀ ਸੂਰਤ ਵਿੱਚ ਇਸ ਨੂੰ ਖ਼ੁਦ ਹੀ ਨਕਾਰ ਕੇ ਬੇ ਅਸਰ ਕਰ ਦਿੱਤਾ ਜਾਂਦਾ। ਪਰ ਅਫ਼ਸੋਸ ਦਰ ਅਫ਼ਸੋਸ ਕਿ ਸਮੂਹ ਸਿੱਖ ਤਾਂ ਇੱਕ ਪਾਸੇ ਰਹੇ ਅਖੌਤੀ ਦਸਮ ਗ੍ਰੰਥ ਦਾ ਕੱਟੜ ਵਿਰੋਧ ਕਰ ਰਹੇ ਤੇ ਜਾਗਰੂਕ ਕਹਾਉਣ ਵਾਲੇ ਸਿੱਖ ਹੀ ਇਸ ਮੌਕੇ ਦੀ ਭਾਲ ਵਿੱਚ ਸਨ, ਕਿ ਇੱਕ ਪਾਸੇ ਪੁਜਾਰੀ-ਡੇਰਾਵਾਦੀ-ਸਿਆਸੀ ਗਠਜੋੜ ਨੇ ਪ੍ਰੋ: ਦਰਸ਼ਨ ਸਿੰਘ ਦੇ ਗਲ ਵਿੱਚ ਫੰਧੀ ਪਾ ਲਈ ਤੇ ਦੂਸਰੇ ਪਾਸੇ ਪੁਜਾਰੀ-ਡੇਰਾਵਾਦੀ-ਸਿਆਸੀ ਗਠਜੋੜ ਦਾ ਵਿਰੋਧ ਕਰਨ ਦਾ ਦਾਅਵਾ ਕਰਨ ਵਾਲੇ ਜਾਗਰੂਕ ਵਰਗ ਨੇ ਉਨ੍ਹਾਂ ਦੇ ਗਲ ਵਿੱਚ ਰੱਸੀ ਪਾ ਕੇ ਕਹਿਣਾ ਸ਼ੁਰੂ ਕਰ ਦਿੱਤਾ, ਕਿ ਤੁਸੀਂ ਪੂਰਾ ਸੱਚ ਨਹੀਂ ਬੋਲਦੇ ਇਸ ਲਈ ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ। ਜੇ ਇਥੋਂ ਤੱਕ ਸੀਮਤ ਰਹਿੰਦੇ ਤਾਂ ਵੀ ਠੀਕ ਸੀ, ਉਨ੍ਹਾਂ ਤਾਂ ਇਸ ਮਸਲੇ ’ਤੇ ਪ੍ਰੋ: ਦਰਸ਼ਨ ਸਿੰਘ ਦਾ ਸਮਰਥਨ ਕਰ ਰਹੇ ਵੀਰਾਂ ਨੂੰ ਵੀ ਸਖ਼ਸ਼ੀਅਤ ਪ੍ਰਸਤ ਤੇ ਬੰਦਾ ਪੂਜਕ ਹੋਣ ਦੇ ਸਰਟੀਫੀਕੇਟ ਜਾਰੀ ਕਰਨੇ ਸ਼ੁਰੂ ਕਰ ਦਿੱਤੇ।

ਉਨ੍ਹਾਂ ਨੂੰ ਕਈ ਵਾਰ ਬੇਨਤੀ ਕੀਤੀ ਗਈ ਕਿ ਦਸਮ ਗ੍ਰੰਥ ਤੇ ਖ਼ਾਸ ਕਰਕੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵਿੱਚ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ, ਕਿਉਂਕਿ ਸਿੱਖ ਰਹਿਤ ਮਰਿਆਦਾ ਵਿੱਚ ਸਿੱਖ ਵਿਦਵਾਨਾਂ ਵਲੋਂ ਪ੍ਰਵਾਨ ਕੀਤੀਆਂ ਗਈਆਂ ਹਨ, ਇਸ ਲਈ ਜਦੋਂ ਤੱਕ ਪੰਥਕ ਵਿਧੀ ਵਿਧਾਨ ਨਾਲ ਰਹਿਤ ਮਰਿਆਦਾ ਵਿੱਚ ਸੋਧਾਂ ਨਹੀਂ ਹੋ ਜਾਂਦੀਆਂ, ਉਸ ਸਮੇਂ ਤੱਕ ਜਨਤਕ ਤੌਰ ’ਤੇ ਫਿਲਹਾਲ ਕੋਈ ਵੀ ਕਿੰਤੂ ਨਾ ਕੀਤਾ ਜਾਵੇ। ਜੇ ਬਿਨਾ ਸੋਧਾਂ ਹੋਈਆਂ ਤੋਂ ਅਸੀਂ ਕਿੰਤੂ ਕਰਨ ਨੂੰ ਜਾਇਜ਼ ਠਹਿਰਾ ਰਹੇ ਹਾਂ, ਤਾਂ ਦੂਸਰਿਆਂ ’ਤੇ ਅਕਾਲ ਤਖ਼ਤ ਦੀ ਮਰਿਆਦਾ ਨਾ ਮੰਨਣ ਦਾ ਦੋਸ਼ ਲਾਉਣ ਦਾ ਸਾਨੂੰ ਕੀ ਹੱਕ ਹੈ? ਦੂਸਰੀ ਗੱਲ ਹੈ, ਕਿ ਜਦ ਤੱਕ ਪ੍ਰੋ: ਦਰਸ਼ਨ ਸਿੰਘ ਨੂੰ ਅਖੌਤੀ ਕੂੜਨਾਮੇ ਰਾਹੀਂ ਛੇਕਿਆ ਨਹੀਂ ਸੀ ਗਿਆ, ਉਸ ਸਮੇਂ ਤੱਕ ਕਿਸੇ ਜਾਗਰੂਕ ਸਿੱਖ ਨੇ ਉਨ੍ਹਾਂ ਨੂੰ ਅੱਜ ਵਾਲੇ ਸਵਾਲ ਨਹੀਂ ਕੀਤੇ, ਪਰ ਜਿਉਂ ਹੀ ਉਨ੍ਹਾਂ ਨੂੰ ਛੇਕ ਦਿੱਤਾ ਗਿਆ, ਤਾਂ ਉਨ੍ਹਾਂ ਦਾ ਬਿਨਾਂ ਸ਼ਰਤ ਸਮਰਥਨ ਕਰਨ ਦੀ ਥਾਂ ਉਨ੍ਹਾਂ ’ਤੇ ਹਰ ਰੋਜ਼ ਹੀ ਅਜਿਹੇ ਸਵਾਲਾਂ ਦੀ ਬੁਛਾੜ ਕਰਕੇ, ਫਸੇ ਹੋਏ ਦੀ ਹੋਰ ਸੰਘੀ ਘੁੱਟ ਕੇ ਸੁਹਿਰਦ ਸਲਾਹਾਂ ਦੇ ਨਾਮ ’ਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਤੁਲ ਹੈ, ਜਿਹੜਾ ਕਿ ਸਿੱਖੀ ਇਖਲਾਖ ਦੇ ਬਿਲਕੁਲ ਉਲਟ ਹੈ। ਹੋਰ ਵੀ ਗੁਰਮਤਿ ਦੀ ਸੂਝ ਰੱਖਣ ਵਾਲੇ ਨਾਮਵਰ ਪ੍ਰਚਾਰਕ ਹਨ, ਜਿਹੜੇ ਕਦੀ ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਨ ਦਾ ਖੁਲ੍ਹ ਕੇ ਵਿਰੋਧ ਕਰਦੇ ਰਹਿੰਦੇ ਸਨ, ਪਰ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕੇ ਜਾਣ ਉਪ੍ਰੰਤ ਉਨ੍ਹਾਂ ਇਸ ਦਾ ਜ਼ਿਕਰ ਕਰਨਾ ਛੱਡ ਦਿੱਤਾ ਹੈ। ਉਨ੍ਹਾਂ ਤੋਂ ਅਜੇਹੇ ਸਵਾਲ ਕੋਈ ਨਹੀਂ ਪੁੱਛਦਾ, ਪਰ ਪ੍ਰੋ: ਦਰਸ਼ਨ ਸਿੰਘ ਤਾਂ ਪੂਰੀ ਦ੍ਰਿੜਤਾ ਨਾਲ ਆਪਣੇ ਸਟੈਂਡ ’ਤੇ ਹਾਲੀ ਤੱਕ ਕਾਇਮ ਹਨ, ਤਾਂ ਉਨ੍ਹਾਂ ਨੂੰ ਸਿਧਾਂਤ ਦਾ ਪਾਠ ਸਿਰਫ ਇਸ ਲਈ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਕਿ ਹੁਣ ਉਹ ਫਸੇ ਹੋਣ ਕਰਕੇ ਹਰ ਗੱਲ ਮੰਨਣ ਲਈ ਮਜ਼ਬੂਰ ਹਨ।

ਇਨ੍ਹਾਂ ਬੇਨਤੀਆਂ ਨੂੰ ਤਾਂ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਦੀ ਬੁਖਲਾਹਟ, ਸਖ਼ਸ਼ੀਅਤ ਪ੍ਰਸਤੀ, ਪੰਥ ਪ੍ਰਮਾਣਿਕਤਾ ਦੇ ਨਾਮ ’ਤੇ ਸਿਧਾਂਤਾਂ ਦੀ ਬਲੀ ਦੇਣਾ ਦੱਸਿਆ ਜਾ ਰਿਹਾ ਹੈ। ਪਰ ਆਪ ਸਾਲਾਹਾਂ ਦੇਣ ਦੀ ਲੜੀ ਟੁੱਟਣ ਹੀ ਨਹੀਂ ਦਿੰਦੇ, ਅਤੇ ਨਾਲ ਨਿਸ਼ਕਾਮ ਨਿਮ੍ਰਤਾ ਸਹਿਤ, ਸਤਿਕਾਰ ਸਹਿਤ ਆਦਿਕ ਬੇਅੰਤ ਵਿਸ਼ੇਸ਼ਣ ਵੀ ਲਾਈ ਜਾ ਰਹੇ ਹਨ, ਅਤੇ ਇਹ ਵੀ ਕਹਿ ਰਹੇ ਹਨ ਕਿ ਇਹ ਕੋਈ ਅਲੋਚਨਾ ਜਾਂ ਜ਼ਿਦ ਨਹੀਂ ਬਲਕਿ ਬੇਨਤੀ ਹੀ ਹੈ। ਹੁਣ ਜਦ ਕੋਈ ਵਿਅਕਤੀ ਆਪਣੇ ਹੱਥ ਖੜ੍ਹੇ ਹੀ ਕਰ ਦੇਵੇ, ਕਿ ਪੰਥਕ ਵਿਧਾਨ ਨੂੰ ਮੰਨਦੇ ਹੋਏ ਉਹ ਇਸ ਤੋਂ ਅੱਗੇ ਕੁਝ ਨਹੀਂ ਕਹਿ ਸਕਦੇ, ਅਤੇ ਨਾ ਹੀ ਵਿਅਕਤੀਗਤ ਤੌਰ ’ਤੇ ਇਹ ਫੈਸਲਾ ਲੈਣ ਦਾ ਕੋਈ ਅਧਿਕਾਰ ਹੀ ਰੱਖਦੇ ਹਨ, ਇਸ ਲਈ ਪੰਥਕ ਫ਼ੈਸਲਾ ਕਰਵਾਉਣ ਲਈ ਪੰਥਕ ਸ਼ਕਤੀ ਇਕੱਤਰ ਕੀਤੀ ਜਾਵੇ। ਪਰ ਸਪਸ਼ਟ ਰੂਪ ਵਿੱਚ ਇੰਨਾ ਕੁਝ ਕਹਿਣ ਦੇ ਬਾਵਜੂਦ ਵੀ ਜੇ ਇਹ ਬੇਨਤੀਆਂ ਦੀ ਗਤੀ ਪਹਿਲਾਂ ਨਾਲੋਂ ਵੀ ਤੇਜ ਕਰ ਦਿੱਤੀ ਹੈ ਤਾਂ ਕੀ ਇਸ ਵਿਚ ਨਿਮ੍ਰਤਾ ਜਾਂ ਸਤਿਕਾਰ ਵਾਲੀ ਕੋਈ ਗੱਲ ਹੈ? ਜੇ ਇਹ ਆਪਣੀ ਬੇਨਤੀ ਮਨਾਉਣ ਦੀ ਜ਼ਿੱਦ ਨਹੀਂ, ਤਾਂ ਇਸ ਨੂੰ ਹੁਕਮ ਕਹਿਣਾ ਹੀ ਯੋਗ ਹੋਵੇਗਾ, ਕਿਉਂਕਿ ਬੇਨਤੀ ਤਾਂ ਇਕ ਵਾਰ ਹੁੰਦੀ ਹੈ ਜੇ ਕਿਸੇ ਨੇ ਮੰਨ ਲਈ ਤਾਂ ਵਾਹ ਭਲਾ ਨਾ ਮੰਨੀ ਤਾਂ ਵੀ ਭਲਾ।

10 ਮਾਰਚ ਨੂੰ ਸ: ਮਨਜੀਤ ਸਿੰਘ ਖ਼ਾਲਸਾ ਮੋਹਾਲੀ ਨੂੰ ਦਿੱਤੇ ਜਵਾਬ ਵਿੱਚ ਤੱਤ ਗੁਰਮਤਿ ਪਰਿਵਾਰ ਲਿਖ ਰਿਹਾ ਹੈ: “ਅਸੀˆ ਕਾਫੀ ਸਮਾˆ ਪਹਿਲਾˆ 'ਗੁਰੂ ਪਦ' ਬਾਰੇ ਜਨਤਕ ਤੌਰ 'ਤੇ ਵਿਚਾਰ ਬੰਦ ਕਰ ਚੁੱਕੇ ਹਾˆ। ਪਰ ਕੁਝ ਵੀਰ ਜ਼ਬਰਦਸਤੀ ਸਾਨੂੰ ਇਸ ਵਿਚ ਹਿੱਸਾ ਲੈਣ ਲਈ ਮਜਬੂਰ ਕਰ ਰਹੇ ਹਨ। ਕ੍ਰਿਪਾਲ ਸਿੰਘ ਜੀ ਨੇ ਵੀ ਇਹੀ ਕੋਸ਼ਿਸ਼ ਕੀਤੀ ਪਰ ਫਿਲਹਾਲ 'ਪਰਿਵਾਰ' ਨੇ ਇਸ ਵਿਸ਼ੇ 'ਤੇ ਜਨਤਕ ਵਿਚਾਰ ਤੋˆ ਪ੍ਰਹੇਜ਼ ਕਰਨ ਦਾ ਫੈਸਲਾ ਹੀ ਕੀਤਾ ਹੈ। ਹਾਲਾˆ ਕਿ 'ਗੁਰੂ ਪਦ' ਬਾਰੇ ਸਾਡੀ ਪਹਿਲਾˆ ਵਾਲੀ ਰਾਇ ਕਾਇਮ ਹੈ। ਕ੍ਰਿਪਾਲ ਸਿੰਘ ਜੀ ਨਾਲ ਇਸ ਸਬੰਧੀ ਸਾਡੇ ਇਕ ਸਾਥੀ ਦੀ ਪਹਿਲਾˆ ਗੱਲ ਹੋ ਚੁੱਕੀ ਹੈ, ਜੋ ਬੇ-ਨਤੀਜਾ ਰਹੀ। ਇਸ ਲਈ ਦੁਬਾਰਾ ਗੱਲ ਕਰਨ ਦਾ ਕੋਈ ਫਾਇਦਾ ਨਜ਼ਰ ਨਹੀˆ ਆਇਆ, ਕਿਉˆਕਿ ਉਨ੍ਹਾˆ ਦਾ ਮੰਨਣਾ ਹੈ ਕਿ ਪਹਿਲਾˆ 'ਸ਼ਬਦ ਗੁਰੂ ਗ੍ਰੰਥ ਸਾਹਿਬ ਜੀ' ਦਾ ਕੋਈ ਨਵਾˆ (ਸਹੀ) ਟੀਕਾ ਤਿਆਰ ਹੋ ਜਾਵੇ ਤਾˆ ਹੀ ਅੱਗੇ ਵਿਚਾਰ ਚਲੇਗੀ। 'ਸ਼ਬਦ ਗੁਰੂ ਗ੍ਰੰਥ ਸਾਹਿਬ ਜੀ' ਦਾ ਨਵਾˆ ਟੀਕਾ ਤਿਆਰ ਕਰਨ ਦਾ ਕੰਮ ਅਜੇ ਪੂਰਾ ਨਹੀˆ ਹੋਇਆ, ਇਸ ਲਈ ਉਨ੍ਹਾˆ ਨਾਲ (ਉਨ੍ਹਾˆ ਦੀ ਸ਼ਰਤ ਅਨੁਸਾਰ) ਗੱਲ ਕਰਨ ਦਾ ਕੋਈ ਫਾਇਦਾ ਨਹੀˆ ਲਗਦਾ।’’

ਪਹਿਲੀ ਗੱਲ ਤਾਂ ਇਹ ਕਿ 'ਗੁਰੂ ਪਦ' ਬਾਰੇ ਇਨ੍ਹਾਂ ਵਲੋਂ ਪਹਿਲਾˆ ਵਾਲੀ ਰਾਇ ’ਤੇ ਕਾਇਮ ਰਹਿੰਦੇ ਹੋਏ ਵੀ, ਪੰਥਕ ਹਿਤਾਂ ਵਿੱਚ 'ਗੁਰੂ ਪਦ' ਬਾਰੇ ਜਨਤਕ ਤੌਰ 'ਤੇ ਵਿਚਾਰ ਬੰਦ ਕਰਨਾ ਜਾਇਜ਼ ਹੈ, ਤਾਂ ਇਸੇ ਦਲੀਲ ਦੇ ਆਧਾਰ ’ਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਬਾਰੇ ਜਨਤਕ ਤੌਰ 'ਤੇ ਵਿਚਾਰ ਬੰਦ ਕਰਨਾ ਜਾਇਜ਼ ਕਿਉਂ ਨਹੀਂ? ਦੂਸਰੀ ਗੱਲ ਇਹ ਹੈ ਕਿ ਇਸ ਵਿੱਚ ਕੋਈ ਸਚਿਆਈ ਨਹੀਂ, ਕਿ ਕੁਝ ਵੀਰ ਜ਼ਬਰਦਸਤੀ ਇਨ੍ਹਾਂ ਨੂੰ ਇਸ ਸਬੰਧੀ ਚਰਚਾ ਕਰਨ ਲਈ ਮਜਬੂਰ ਕਰ ਰਹੇ ਹਨ ਅਤੇ ਕ੍ਰਿਪਾਲ ਸਿੰਘ ਨੇ ਵੀ ਇਹੀ ਕੋਸ਼ਿਸ਼ ਕੀਤੀ ਹੈ।’’ ਸੱਚਾਈ ਇਹ ਹੈ ਕਿ ਸਪੋਕਸਮੈਨ ਦੇ ਦੋ ਸਮਰਥਕਾਂ ਵਲੋਂ ਮੇਰੇ ਨਾਲ ਨਿਜੀ ਤੌਰ ’ਤੇ ਹੋਈ ਗੱਲਬਾਤ ਦੇ ਆਧਾਰ ’ਤੇ 24 ਸਤੰਬਰ 2010 ਨੂੰ ਮੇਰੇ ਵਲੋਂ “ਗੁਰੂ ਨਾਨਕ ਦਾ ਗੁਰੂ ਕੌਣ’’ ਸਿਰਲੇਖ ਹੇਠ ਲਿਖਿਆ ਲੇਖ ਛਪਿਆ। ਤੱਤ ਗੁਰਮਤਿ ਪ੍ਰਵਾਰ ਨੇ ਉਸ ਲੇਖ ਨਾਲ ਅਸਹਿਮਤੀ ਪ੍ਰਗਟ ਕਰਦਾ ਲੇਖ ਛਾਪ ਦਿੱਤਾ। ਮੈਂ ਇਨ੍ਹਾਂ ਦੇ ਲੇਖ ’ਤੇ ਅੱਜ ਤੱਕ ਕੋਈ ਟਿੱਪਣੀ ਨਹੀਂ ਕੀਤੀ, ਕਿਉਂਕਿ ਮੈਨੂੰ ਪਤਾ ਸੀ ਕਿ ਸਾਡੀ ਸਹਿਮਤੀ ਬਣਨੀ ਅਸੰਭਵ ਹੈ, ਇਸ ਲਈ ਫ਼ਜੂਲ ਦੀ ਬਹਿਸ ਦਾ ਕੋਈ ਫਾਇਦਾ ਨਹੀਂ ਹੈ। ਗੁਰੂ ਪਦ ਸਬੰਧੀ ਮੇਰੇ ਜਿੰਨੇ ਵੀ ਲੇਖ ਛਪੇ ਹਨ ਉਹ ਸਪੋਕਸਮੈਨ ਨੂੰ ਸੰਬੋਧਤ ਸਨ, ਕਿਉਂਕਿ ਉਸ ਨੇ ਹੀ ਇਹ ਬਹਿਸ ਛੇੜੀ ਸੀ, ਮੇਰੇ ਲੇਖ ਦਾ ਸਿੱਧਾ ਜਵਾਬ ਵੀ ਨਹੀਂ ਦੇ ਰਹੇ ਸਨ ਅਤੇ ਮੇਰੇ ਤੇ ਗੈਰ ਸਿਧਾਂਤਕ ਨਿਜੀ ਤੋਹਮਤਾਂ ਦੀ ਬੁਛਾੜ ਵੀ ਜਾਰੀ ਰੱਖ ਰਹੇ ਸਨ, ਇਸ ਲਈ ਸਿਰਫ ਉਨ੍ਹਾਂ ਦੇ ਜਵਾਬ ਹੀ ਦਿੱਤੇ ਜਾ ਰਹੇ ਸਨ।

ਮੇਰਾ ਲੇਖ ਛਪਣ ਉਪ੍ਰੰਤ ਸ: ਜਸਵੀਰ ਸਿੰਘ ਕੈਲਗਿਰੀ ਜੀ ਦੀ ਜਰੂਰ ਪਰਿਵਾਰ ਨਾਲ ਇਸ ਸਬੰਧੀ ਕੁਝ ਸਮਾਂ ਚਰਚਾ ਚਲਦੀ ਰਹੀ। ਉਹ 10 ਪਾਤਸ਼ਾਹੀਆਂ ਨਾਲ ਗੁਰੂ ਪਦ ਵਰਤਣ ਨੂੰ ਜਾਇਜ਼ ਠਹਿਰਾਉਣ ਲਈ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਜੋ ਵੀ ਉਦਾਹਰਣਾਂ ਦਿੰਦੇ ਉਨ੍ਹਾਂ ਤੁਕਾਂ ਦੇ ਅਰਥ ਪਰਿਵਾਰ ਆਪਣੇ ਹਿਸਾਬ ਨਾਲ ਕਰ ਕੇ ਉਸ ਨੂੰ ਗਲਤ ਸਾਬਤ ਕਰਦਾ। ਉਸ ਸਮੇਂ ਦੌਰਾਨ ਪਰਿਵਾਰ ਦੇ ਮੁੱਖ ਮੈਂਬਰ ਸ: ਰਵਿੰਦਰ ਸਿੰਘ ਪਿੰਜੌਰ ਨੇ ਆਪਣੇ ਵਲੋਂ ਕੀਤੇ ਜਾ ਰਹੇ ਅਰਥਾਂ ਨਾਲ ਸਹਿਮਤੀ ਲੈਣ ਲਈ ਮੇਰੇ ਨਾਲ ਫ਼ੋਨ ’ਤੇ ਸੰਪਰਕ ਕੀਤਾ। ਮੈਂ ਇਨ੍ਹਾਂ ਵਲੋਂ ਕੀਤੇ ਅਰਥਾਂ ਨੂੰ ਇਸ ਦਲੀਲ ਨਾਲ ਰੱਦ ਕੀਤਾ: “ਗੁਰੂਪਦ ਸਬੰਧੀ ਜੇ ਕਰ ਤੁਸੀˆ, ਪੰਥ ਵਿੱਚ ਪ੍ਰਚੱਲਤ ਤੇ ਪ੍ਰਵਾਨਤ ਭਾਵਨਾ ਦੇ ਉਲਟ ਕੋਈ ਨਵੀˆ ਫ਼ਿਲਾਸਫ਼ੀ ਦੇਣਾ ਚਾਹੁੰਦੇ ਹੋ ਤਾˆ ਪਹਿਲਾˆ ਤੁਹਾਨੂੰ ਪ੍ਰੋ: ਸਾਹਿਬ ਸਿੰਘ ਨਾਲੋˆ ਚੰਗੀ ਗੁਰਬਾਣੀ ਵਿਆਕਰਣ ਤਿਆਰ ਕਰ ਕੇ ਉਸ ਮੁਤਾਬਿਕ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਤਿਆਰ ਕਰਨਾ ਚਾਹੀਦਾ ਹੈ, ਜੋ ਸਾਰੇ ਦਾ ਸਾਰਾ ਗੁਰਮਤਿ ਅਨੁਸਾਰੀ ਹੋਵੇ। ਜਿਨ੍ਹਾˆ ਚਿਰ ਉਨ੍ਹਾˆ ਤੋˆ ਚੰਗੀ ਵਿਆਕਰਣ ਤਿਆਰ ਨਹੀˆ ਹੋ ਜਾˆਦੀ, ਉਨ੍ਹਾˆ ਚਿਰ ਸਿਰਫ 10 ਗੁਰੂਆˆ ਨਾਲੋਂ ਗੁਰੂਪਦ ਕੱਟਣ ਲਈ, ਬਿਨਾˆ ਕਿਸੇ ਵਿਆਕਰਣਿਕ ਨਿਯਮਾˆ ਦੇ ਕੁੱਝ ਖ਼ਾਸ ਤੁਕਾˆ ਦੇ ਅਰਥ ਬਦਲਣੇ ਸਿਆਣਪ ਨਹੀਂ ਹੈ।“ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ, ਭਗਤ ਉਤਰਿ ਆਯਉ॥’’ ਦੇ ਅਰਥ ਵੀ ਪੁਛੇ ਗਏ ਸਨ ਜਿਸ ਦੇ ਅਰਥ ਕਰਨ ਤੋਂ ਰਵਿੰਦਰ ਸਿੰਘ ਪਿਜੌਰ ਅਸਮਰਥ ਸੀ।

ਇਸ ਦੇ ਬਾਵਜੂਦ ਪਰਿਵਾਰ ਨੇ ਸਿੱਖ ਮਾਰਗ ’ਤੇ 30 ਦਸੰਬਰ ਨੂੰ ਪਾਏ ਇੱਕ ਪੱਤਰ ਵਿੱਚ ਲਿਖਿਆ “ਵੀਰ ਕ੍ਰਿਪਾਲ ਸਿੰਘ ਜੀ ਨੇ 'ਗੁਰੂ 'ਪਦ ਵਰਤਨ ਦੇ ਹੱਕ ਵਿੱਚ ਦਲੀਲਾˆ ਦਿੰਦੇ ਕਈ ਲੇਖ ਲਿਖੇ (ਸਮੇਤ ਗੁਰਬਾਣੀ ਹਵਾਲਿਆˆ ਦੇ)। 'ਪਰਿਵਾਰ' ਨੇ ਲਗਭਗ ਉਨ੍ਹਾˆ ਦੀਆˆ ਦਲੀਲਾˆ ਨੂੰ ਗਲਤ ਦਰਸਾ ਦਿੱਤਾ, ਪਰ ਵੀਰ ਜੀ ਨੇ ਮੁੱੜ ਇਸ ਸੰਬੰਧੀ ਆਪਣਾ ਪੱਖ ਪੇਸ਼ ਨਹੀਂ ਕੀਤਾ। ਵੀਰ ਜੀ ਸਮੇਤ 'ਗੁਰੂ' ਪਦ ਵਰਤਨ ਦੇ ਹੱਕ ਵਿੱਚ ਲਿੱਖਣ ਵਾਲੇ ਸਾਰੇ ਲੇਖਕਾˆ ਵੱਲੋਂ ਮਗਰਲੇ ਨਾਨਕ ਸਰੂਪਾˆ ਦੀ ਬਾਣੀ ਅਤੇ ਭੱਟਾˆ ਦੇ ਸਵਈਏ ਦੀਆˆ ਤੁੱਕਾˆ ਦੇ ਹਵਾਲੇ ਦਿੱਤੇ ਜਾˆਦੇ ਹਨ। ਮਗਰਲੇ ਸਰੂਪਾˆ ਦੇ ਗੁਰਬਾਣੀ ਹਵਾਲਿਆˆ ਬਾਰੇ 'ਪਰਿਵਾਰ' ਨੇ ਮਿਸਾਲਾˆ ਦੇ ਕੇ ਸਪਸ਼ਟ ਕਰ ਦਿੱਤਾ ਹੈ ਕਿ ਇਨ੍ਹਾˆ ਵਿੱਚ 'ਨਾਨਕ' ਕਵੀ ਛਾਪ ਵਜੋਂ ਵਰਤਿਆ ਗਿਆ ਹੈ। ਵਿਰੋਧੀ ਵਿਚਾਰ ਰੱਖਣ ਵਾਲੇ ਕਿਸੇ ਵੀ ਲੇਖਕ ਨੇ ਇਸ ਨੁਕਤੇ ਨੂੰ ਦੁਬਾਰਾ ਨਹੀਂ ਕੱਟਿਆ, ਭਾਵ ਉਹ ਇਨ੍ਹਾˆ ਸ਼ਬਦਾˆ ਦੇ 'ਦਰਪਣ 'ਵਿਚਲੇ ਅਰਥਾˆ ਦੇ ਗਲਤ ਹੋਣ ਬਾਰੇ ਲਗਭਗ ਮੰਨ ਹੀ ਗਏ ਹਨ।’’ ਇਸ ਦੇ ਤੁਰੰਤ ਪਿਛੋਂ 31 ਦਸੰਬਰ ਨੂੰ ਹੀ ਮੈਂ ਇਨ੍ਹਾਂ ਦੇ ਦਾਅਵੇ ਨੂੰ ਨਾ ਮੰਨਦਿਆਂ ਹੋਇਆਂ ਫ਼ੋਨ ’ਤੇ ਹੋਈ ਵਾਰਤਾਲਾਪ ਦਾ ਹਵਾਲਾ ਦੇ ਕੇ ਉਕਤ ਵੀਚਾਰ ਦੁਹਰਾ ਦਿਤੇ। ਸਿੱਖ ਮਾਰਗ ਦੇ ਸੰਪਾਦਕ ਸਾਹਿਬ ਨੇ ਮੇਰੇ ਉਸ ਪੱਤਰ ਨਾਲ ਜੋ ਸੰਪਾਦਕੀ ਨੋਟ ਲਿਖਿਆ ਉਹ ਇਸ ਤਰ੍ਹਾਂ ਸੀ: (ਤੱਤ ਗੁਰਮਤਿ ਵਾਲਿਆˆ ਨੂੰ ਬੇਨਤੀ ਹੈ ਕਿ ਕਿਰਪਾਲ ਸਿੰਘ ਨਾਲ ਫੂਨ ਤੇ ਗੱਲਬਾਤ ਕਰ ਲੈਣੀ ਅਤੇ ਜਾˆ ਫਿਰ ਆਪਣੀ ਸਾਈਟ ਤੇ ਕੋਈ ਸਪਸ਼ਟੀ-ਕਰਨ ਪਾ ਦੇਣਾ-ਸੰਪਾਦਕ)

ਪਰਿਵਾਰ ਵਲੋਂ ਅੱਜ ਤੱਕ ਇਸ ਸਬੰਧ ਵਿੱਚ ਨਾ ਕਦੀ ਫ਼ੋਨ ’ਤੇ ਸੰਪਰਕ ਕੀਤਾ, ਨਾ ਆਪਣੀ ਸਾਈਟ ’ਤੇ ਸਪਸ਼ਟੀਕਰਨ ਪਾਇਆ ਨਾ ਹੀ ਮੈਂ ਕਦੀ ਇਨ੍ਹਾਂ ਨੂੰ ਫ਼ੋਨ ਜਾਂ ਚਿੱਠੀ ਪੱਤਰ ਰਾਹੀਂ ਹੀ ਯਾਦ ਕਰਵਾਇਆ। ਇਸ ਸਚਾਈ ਨੂੰ ਇਹ ਆਪਣੇ 10 ਮਾਰਚ ਪੱਤਰ ਵਿਚ ਮੰਨ ਵੀ ਚੁੱਕੇ ਹਨ ਕਿ ਫ਼ੋਨ ’ਤੇ ਹੋਈ ਪਰਿਵਾਰ ਦੇ ਇੱਕ ਮੈਂਬਰ ਨਾਲ ਹੋਈ ਪਹਿਲੀ ਗੱਲਬਾਤ ਦੌਰਾਨ ਕਿਰਪਾਲ ਸਿੰਘ ਉਕਤ ਕਾਰਨਾਂ ਕਰਕੇ ਸਹਿਮਤ ਨਹੀਂ ਸੀ। ਪਰਿਵਾਰ ਅਨੁਸਾਰ 'ਸ਼ਬਦ ਗੁਰੂ ਗ੍ਰੰਥ ਸਾਹਿਬ ਜੀ' ਦਾ ਨਵਾˆ ਟੀਕਾ ਤਿਆਰ ਕਰਨ ਦਾ ਕੰਮ ਅਜੇ ਪੂਰਾ ਨਹੀˆ ਹੋਇਆ, ਇਸ ਲਈ ਉਨ੍ਹਾˆ (ਕਿਰਪਾਲ ਸਿੰਘ) ਨਾਲ (ਉਨ੍ਹਾˆ ਦੀ ਸ਼ਰਤ ਅਨੁਸਾਰ) ਗੱਲ ਕਰਨ ਦਾ ਕੋਈ ਫਾਇਦਾ ਨਹੀˆ ਲਗਦਾ। ਜੇ ਇਹ ਸੱਚ ਹੈ ਤਾਂ ਇਨ੍ਹਾਂ ਦੇ ਇਸ ਦੋਸ਼ ਵਿੱਚ ਕਿਹੜੀ ਸੱਚਾਈ ਹੈ ਕਿ ਕਿਰਪਾਲ ਸਿੰਘ ਇਨ੍ਹਾਂ ਨੂੰ ਗੁਰੂ ਪਦ ਲਈ ਵੀਚਾਰ ਚਰਚਾ ਕਰਨ ਲਈ ਮਜ਼ਬੂਰ ਕਰ ਰਿਹਾ ਹੈ?

ਸ: ਮਨਜੀਤ ਸਿੰਘ ਖ਼ਾਲਸਾ ਮੋਹਾਲੀ ਨੇ ਆਪਣੇ 2 ਮਾਰਚ ਅਤੇ ਮੈਂ ਆਪਣੇ 9 ਮਾਰਚ ਦੇ ਪੱਤਰ ਵਿੱਚ ਜੇ ਇਸ ਪੱਤਰ ਅਤੇ ਸ: ਹਰਦੇਵ ਸਿੰਘ ਦੇ 7 ਮਾਰਚ ਵਾਲੇ ਪੱਤਰ ਦਾ ਹਵਾਲਾ ਦਿੱਤਾ ਸੀ ਤਾਂ ਪਰਿਵਾਰ ਨੂੰ ਗੁਰੂ ਪਦ ’ਤੇ ਚਰਚਾ ਕਰਨ ਲਈ ਮਜ਼ਬੂਰ ਕਰਨ ਲਈ ਨਹੀਂ ਸੀ ਬਲਕਿ ਤੁਹਾਡੇ ਵਲੋਂ ਆਪਣੇ ਆਪ ਨੂੰ ਸਿਧਾਂਤ ਤੇ ਦੂਸਰੇ ਨੂੰ ਸਖ਼ਸ਼ੀਅਤ ਨਾਲ ਜੁੜੇ ਹੋਏ ਦਰਸਾਉਣ ਲਈ ਲਿਖੇ ਇਨ੍ਹਾਂ ਸ਼ਬਦਾਂ: “ਕਿਉˆਕਿ ਅਸੀˆ ਕਿਸੇ ਸਖਸ਼ੀਅਤ ਨਾਲ ਜੁੜੀ ਵੈਬਸਾਈਟ ਵਾˆਗੂ ਇੱਕ ਪਾਸੜ ਵਿਚਾਰ ਛਾਪਣ ਨੂੰ ਗੁਰਮਤਿ ਅਤੇ ਸੁਹਿਰਦ ਪੱਤਰਕਾਰਤਾ ਦੇ ਨਿਯਮ ਤੋˆ ਉਲਟ ਮੰਨਦੇ ਹਾˆ।’ਤੱਤ ਗੁਰਮਤਿ ਪਰਿਵਾਰ’ ਵੈਬਸਾਈਟ ਰਾਹੀˆ ਗੁਰਮਤਿ ਦੇ ਨਜ਼ਰੀਏ ਮੁਤਾਬਕ ਆਪਣਾ ਪੱਖ ਪੇਸ਼ ਕਰਨ ਦਾ ਯਤਨ ਕਰਦਾ ਹੈ ਨਾ ਕਿ ਕਿਸੇ ਸਖਸ਼ੀਅਤ ਨਾਲ ਜੁੜ ਕੇ ਉਸ ਸਖਸ਼ੀਅਤ ਦੇ ਨਜ਼ਰੀਏ ਤੋˆ ਗੁਰਮਤਿ ਨੂੰ ਪੇਸ਼ ਕਰਨ ਦਾ। ਨਾਲ ਹੀ ਅਸੀˆ ਵਿਚਾਰਾˆ ਦੀ ਅਸਿਹਮਤੀ ਰੱਖਣ ਵਾਲਿਆˆ ਦੇ ਪੱਖ ਨੂੰ ਵੀ ਯੋਗ ਸਥਾਨ ਦੇˆਦੇ ਹਾˆ ਅਤੇ ਇੱਕ ਪਾਸੜ ਵਿਚਾਰ ਛਾਪ ਕੇ ਪਾਠਕਾˆ ਨੂੰ ਗੁੰਮਰਾਹ ਕਰਨ ਤੋˆ ਪ੍ਰਹੇਜ਼ ਕਰਦੇ ਹਾˆ।’ ਦੇ ਜਵਾਬ ਵਿੱਚ ਹੀ ਇਹ ਹਵਾਲੇ ਦੇ ਕੇ ਪੁੱਛਿਆ ਸੀ ਕਿ ਪਰਿਵਾਰ ਦੀ ਸਾਈਟ ਤਾˆ ਕਿਸੇ ਸਖ਼ਸ਼ੀਅਤ ਨਾਲ ਜੁੜੀ ਹੋਈ ਨਹੀˆ ਹੈ ਫਿਰ ਇਹ ਪੱਤਰ ਪਾਉਣ ਵਿੱਚ ਇਨ੍ਹਾˆ ਨੂੰ ਕੀ ਮੁਸ਼ਕਲ ਸੀ? ਦੂਸਰੇ ਪਾਸੇ ਅਨੋਖੀ ਨਿਮ੍ਰਤਾ ਤੇ ਸਤਿਕਾਰ ਸਹਿਤ ਬੇਨਤੀਆਂ ਕਰਨ ਨੂੰ, ਇਹ ਇਹ ਨਿਸ਼ਕਾਮ ਵੀਰ ਜੀ ਮਜ਼ਬੂਰ ਕਰਨਾ ਮੰਨਦੇ ਹੀ ਨਹੀਂ ਤਾਂ ਇਨ੍ਹਾਂ ਦੇ ਪੈਮਾਨੇ ਵੱਖਰੇ ਵੱਖਰੇ ਨਹੀਂ ਹੈ?

ਖ਼ੁਦ ਤਾਂ ਕਿੰਨੀ ਵਾਰ ਲਿਖ ਚੁੱਕੇ ਹਨ: ਸੱਚ ਸੰਪੂਰਨ ਹੁੰਦਾ ਹੈ, ਹਿੱਸਿਆˆ ਵਿੱਚ ਨਹੀˆ ਵੰਡਿਆ ਹੁੰਦਾ ਕਿ ਪਹਿਲਾˆ ਥੋੜਾ ਸੱਚ ਪੇਸ਼ ਕਰ ਲਈਏ ਫੇਰ ਥੋੜਾ ਹੋਰ ਸੱਚ ਪੇਸ਼ ਕਰਾˆਗੇ, ਉਸ ਤੋˆ ਬਾਅਦ ਹੋਰ, ਫੇਰ ਹੋਰ। ਪਰ ਜੇ ਮਨਜੀਤ ਸਿੰਘ ਜੀ ਨੇ ਪੁੱਛਿਆ: ਇਹ ਸੱਚ ਹੈ ਕਿ ਸੱਚ ਸੰਪੂਰਨ ਹੁੰਦਾ ਹੈ ਹਿੱਸਿਆˆ ਵਿੱਚ ਨਹੀˆ ਵੰਡਿਆ ਹੁੰਦਾ, ਪਰ ਇਹ ਦੱਸੋ ਕਿ ਗੁਰੂ ਨਾਨਕ ਸਾਹਿਬ ਨੇ ਪਹਿਲੇ ਹੀ ਦਿਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਕੇ ਉਸ ਨੂੰ ਗੁਰਗੱਦੀ ਕਿਉਂ ਨਹੀਂ ਦੇ ਦਿੱਤੀ? ਉਸੇ ਹੀ ਦਿਨ ਖੰਡੇ ਬਾਟੇ ਦੀ ਪਹੁਲ ਛਕਾ ਕੇ ਖ਼ਾਲਸਾ ਅਕਾਲ ਪੁਰਖ਼ ਕੀ ਫ਼ੌਜ ਕਿਉਂ ਨਹੀਂ ਬਣਾ ਦਿੱਤੀ? (ਤੁਹਾਡੇ ਅਨੁਸਾਰ) ਇਸ ਛੋਟੇ ਜਿਹੇ ਕੰਮ ਲਈ ਉਨ੍ਹਾˆ 239 ਸਾਲ ਕਿਉਂ ਲਗਾਏ? ਉਨ੍ਹਾˆ ਦੇ ਦੋ ਸਰੂਪਾˆ ਨੂੰ ਸ਼ਹੀਦੀਆˆ ਕਿਉਂ ਦੇਣੀਆˆ ਪਈਆˆ? ਕੀ ਇਹ ਇਤਿਹਾਸਕ ਸਚਾਈ ਨਹੀਂ ਹੈ ਕਿ ਗੁਰੂ ਸਾਹਿਬਾਨ ਵਲੋਂ 239 ਸਾਲਾˆ ਦੀ ਘੜੀ ਲੰਬੀ ਵਿਉਂਤਬੰਦ ਨੀਤੀ ਅਤੇ ਜਥੇਬੰਦਕ ਢਾˆਚੇ ਕਾਰਣ ਸਿੱਖ ਲਹਿਰ ਨੇ ਜੋ ਇਤਿਹਾਸ ਰਚਿਆ ਅੱਜ ਤੱਕ ਹੋਰ ਕੋਈ ਨਹੀਂ ਰਚ ਸਕਿਆ। ਤਾਂ ਉਸ ਦਾ ਜਵਾਬ ਜਾਣ ਬੁਝ ਕੇ ਟਾਲ ਗਏ। ਜਦ ਵੇਖਿਆ ਕਿ ਇਹ ਅਤਿ ਨਿਮ੍ਰਤਾ ਅਤੇ ਸਤਿਕਾਰ ਸਹਿਤ ਸੁਹਿਰਦ ਬੇਨਤੀਆਂ ਕਰਨ ਵਾਲਾ ਨਿਸ਼ਕਾਮ ਪਰਿਵਾਰ ਵੀ ਸਪੋਕਸਮੈਨ ਦੇ ਸਮਰਥਕਾਂ ਵਾਂਗ ਦੂਸਰੇ ’ਤੇ ਸਖ਼ਸ਼ੀਅਤ-ਪ੍ਰਸਤ, ਗਲਤ ਬਿਆਨੀਆਂ ਕਰਨ ਅਤੇ ਆਪਣੀ ਗੱਲ ਬਦਲਣ ਵਿੱਚ ਮਾਹਰ ਹੋਣ ਦੇ ਬੇਤੁਕੇ ਦੋਸ਼ ਮੜ੍ਹਨ ਲੱਗ ਪਿਆ ਹੈ। ਜੇ ਇਨ੍ਹਾਂ ਦੇ ਜਵਾਬ ਦੇਣੇ ਜਾਰੀ ਰੱਖੇ ਤਾਂ ਸਿਧਾਂਤਕ ਤੌਰ ’ਤੇ ਲੜੀ ਜਾ ਰਹੀ ਲੜਾਈ ਨਿਜੀ ਲੜਾਈ ਬਣ ਰਹੀ ਹੈ ਜਿਸ ਨਾਲ ਜਾਗ੍ਰਿਤ ਧਿਰਾਂ ਵਿੱਚ ਨਿਰਾਸ਼ਤਾ ਫੈਲ ਸਕਦੀ ਹੈ, ਅਤੇ ਜੇ ਨਾ ਦਿੱਤੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਬਹਾਲ ਕਰਵਾਉਣ ਵਾਲੇ ਆਗੂ ਨੂੰ ਸਿਧਾਂਤਹੀਣ ਆਗੂ ਸਿੱਧ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਹਾਲਤਾਂ ਵਿੱਚ ਦਸਮ ਗੰ੍ਰਥੀ ਇਸ ਦਾ ਲਾਭ ਉਠਾ ਰਹੇ ਹਨ।

ਮੈਨੂੰ ਸਵ: ਮਾਸਟਰ ਤਾਰਾ ਸਿੰਘ ਜੀ ਦੇ ਇਹ ਬਚਨ ਯਾਦ ਆਏ: ਜੋ ਆਪਣੇ ਮੂੰਹੋਂ ਆਪਣੀ ਵਡਿਆਈ ਕਰਦਾ ਹੈ, ਉਹ ਅਹੰਕਾਰੀ ਹੈ। ਜੋ ਆਪਣੇ ਮੂੰਹੋˆ ਆਪਣੀ ਨਿੰਦਿਆ ਕਰਦਾ ਹੈ, ਉਹ ਪਾਖੰਡੀ ਹੈ। ਜੋ ਆਪਣੇ ਮੂੰਹੋˆ ਆਪਣੇ ਸਬੰਧੀ ਵਿਹਲੀਆˆ ਗੱਲਾˆ ਕਰਦਾ ਹੈ, ਉਹ ਮੂਰਖ ਹੈ। ਇਸ ਲਈ ਲੋਕ ਸਾਨੂੰ ਇਨ੍ਹਾਂ ਤਿੰਨਾਂ ਸ਼੍ਰੇਣੀਆਂ ਵਿਚੋਂ ਕਿਸੇ ਇਕ ਸ਼੍ਰੇਣੀ ਵਿੱਚ ਤਾਂ ਜਰੂਰ ਰੱਖਣਗੇ ਹੀ। ਇਸ ਲਈ 8 ਮਾਰਚ ਨੂੰ ਇਹ ਸ਼ਬਦ ਲਿਖੇ: “ਸਪੋਕਸਮੈਨ, ਤੱਤਗੁਰਮਤਿ ਪਰਿਵਾਰ ਅਤੇ ਚੰਦੀ ਸਾਹਿਬ ਦਾ ਰਵਈਆ ਘੱਟ ਤੋˆ ਘੱਟ ਮੈਨੂੰ ਤਾˆ ਆਪਣੀ ਕਲਮ ਸੁੱਟਣ ਲਈ ਮਜ਼ਬੂਰ ਕਰ ਰਿਹਾ ਹੈ। ਮੈਨੂੰ ਇਹ ਫੈਸਲਾ ਲੈਣਾ ਅਤਿ ਕਠਿਨ ਜਾਪ ਰਿਹਾ ਹੈ। ਜਾਗਰੂਕ ਕਹਾਉਣ ਵਾਲੇ ਸਿੱਖ ਮੇਰੀ ਫੈਸਲਾ ਕਰਨ ਵਿੱਚ ਮੱਦਦ ਕਰ ਸਕਦੇ ਹਨ ਪਰ ਅਫਸੋਸ ਕਿ ਸਾਰੇ ਹੀ ਤਮਾਸ਼ਬੀਨ ਬਣੇ ਨਜ਼ਰ ਆ ਰਹੇ ਹਨ ਤੇ ਕੋਈ ਵੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਹੀ ਨਹੀˆ ਕਰ ਰਿਹਾ। ਜਦ ਤੱਕ ਕੋਈ ਸੁਹਿਰਦ ਸਲਾਹ ਨਹੀˆ ਮਿਲਦੀ ਉਨ੍ਹੀ ਦੇਰ ਮੈ ਆਪਣੀ ਕਲਮ ਪਾਸੇ ਰੱਖ ਕੇ ਕੁੱਝ ਚਿਰ ਆਰਾਮ ਕਰਨ ਦਾ ਫੈਸਲਾ ਕੀਤਾ ਹੈ।

ਮੇਰਾ ਇਹ ਪੱਤਰ ਪੜ੍ਹਦੇ ਸਾਰ ਸ: ਹਰਨੇਕ ਸਿੰਘ ਨਿਊਜ਼ੀਲੈਂਡ ਨੇ ਤੁਰੰਤ ਮੇਰੇ ਨਾਲ ਫ਼ੋਨ ’ਤੇ ਸੰਪਰਕ ਕੀਤਾ, ਤੇ ਉਨ੍ਹਾਂ ਮੇਰੇ ਵਲੋਂ ਉਠਾਏ ਸਾਰੇ ਹੀ ਮੁੱਦਿਆਂ ਨਾਲ ਸਹਿਮਤੀ ਜਤਾਉਂਦੇ ਹੋਏ ਸਲਾਹ ਦਿੱਤੀ ਕਿ ਕਲਮ ਰੱਖਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਜਾਵੇ ਪਰ ਤੱਤ ਗੁਰਮਤ ਵਾਲਿਆਂ ਦੇ ਕਿਸੇ ਪੱਤਰ ਦੇ ਜਵਾਬ ਦੇਣ ਦੀ ਲੋੜ ਨਹੀਂ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਂ ਹਮੇਸ਼ਾਂ ਵਾਸਤੇ ਕਲਮ ਰੱਖਣ ਦਾ ਤਾਂ ਫੈਸਲਾ ਹਾਲੀ ਲਿਆ ਹੀ ਨਹੀਂ, ਕੁਝ ਦਿਨ ਆਰਾਮ ਕਰਨ ਦਾ ਹੀ ਲਿਆ ਹੈ। ਇਸ ਲਈ ਮੈਨੂੰ ਹਾਲੀ ਕੁਝ ਦਿਨ ਆਰਾਮ ਕਰਨ ਦਿਓ। ਇਤਨੇ ਵਿੱਚ ਕੁਝ ਹੋਰ ਪੰਥ ਦਰਦੀਆਂ ਦੀਆਂ ਸਲਾਹਾਂ ਵੀ ਮਿਲ ਜਾਣਗੀਆਂ, ਸਭ ਦੇ ਆਧਾਰ ’ਤੇ ਹੀ ਮੈਂ ਕੋਈ ਫੈਸਲਾ ਕਰਾਂਗਾ। ਸ: ਹਰਨੇਕ ਸਿੰਘ ਨੂੰ ਮੈਂ ਇੱਕ ਪੰਥ ਦਰਦੀ ਹੀ ਸਮਝਦਾ ਹਾਂ, ਕਿਉਂਕਿ ਉਨ੍ਹਾਂ ਨਾਲ ਜਦੋਂ ਵੀ ਗੱਲ ਹੁੰਦੀ ਹੈ ਉਹ ਹਮੇਸ਼ਾਂ ਨਿਰਪੱਖ ਤੇ ਉਸਾਰੂ ਹੁੰਦੀ ਹੈ, ਤੇ ਉਨ੍ਹਾਂ ਕਦੀ ਵੀ ਇੱਕ ਧੜੇ ਦੀ ਗੱਲ ਨਹੀਂ ਕੀਤੀ। ਉਨ੍ਹਾਂ ਨੇ ਇਹੀ ਨੇਕ ਸਲਾਹ ਲਿਖਤੀ ਰੂਪ ਵਿੱਚ ਮੇਰੀ ਫੇਸਬੁੱਕ ਵਿੱਚ ਵੀ ਪਾ ਦਿੱਤੀ।

ਇਸੇ ਤਰ੍ਹਾਂ ਦੀ ਦੂਸਰੀ ਸਲਾਹ ਮੈਨੂੰ ਸ: ਸਰਬਜੀਤ ਸਿੰਘ ਕੈਲੇਫ਼ੋਰਨੀਆ ਦੀ ਆਈ। ਉਨ੍ਹਾਂ ਨਾਲ ਬੇਸ਼ੱਕ ਮੇਰਾ ਰਾਬਤਾ ਪਿਛਲੇ ਦੋ ਤਿੰਨ ਮਹੀਨੇ ਤੋਂ ਹੀ ਬਣਿਆ ਹੈ, ਪਰ ਹੁਣ ਹਫਤੇ ਵਿਚ ਤਕਰੀਬਨ 4-5 ਵਾਰੀ ਸੰਪਰਕ ਹੁੰਦਾ ਹੈ ਤੇ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਕਾਫੀ ਸਮਝ ਗਏ ਹਾਂ। ਪਰ ਉਨ੍ਹਾਂ ਨੂੰ ਵੀ ਹਾਲੀ ਕੁਝ ਦਿਨ ਉਡੀਕਣ ਲਈ ਹੀ ਕਿਹਾ। ਇਤਨੇ ਵਿੱਚ ਉਨ੍ਹਾਂ ਦਾ 12 ਮਾਰਚ ਨੂੰ ਫਿਰ ਫ਼ੋਨ ਆ ਗਿਆ ਕਿ ਐਤਵਾਰ ਰਾਤ ਨੂੰ ਸ਼ੇਰੇ ਪੰਜਾਬ ਰੇਡੀਓ ’ਤੇ ਸੱਚ ਖੋਜ ਅਕੈਡਮੀ ਦੇ ਧਰਮ ਸਿੰਘ ਨਿਹੰਗ ਨਾਲ ਦਸਮ ਗ੍ਰੰਥ ਸਬੰਧੀ ਲਾਈਵ ਟਾਕ ਸ਼ੋਅ ਹੋਣੀ ਹੈ, ਉਹ ਜਰੂਰ ਸੁਣਨਾ ਤੇ ਪਹਿਲਾਂ ਵਾਂਗ ਇਸ ਦੀ ਲਿਖਤੀ ਰੀਪੋਰਟ ਤਿਆਰ ਕਰਕੇ ਮੀਡੀਏ ਨੂੰ ਜਰੂਰ ਭੇਜਣਾ। ਪਰ ਜਦ ਮੈਂ ਆਪਣਾ ਆਰਾਮ ਕਰਨ ਦਾ ਫੈਸਲਾ ਦੁਹਰਾਇਆ, ਤਾਂ ਉਨ੍ਹਾਂ ਮੈਨੁੂੰ ਜੋਰ ਦੇ ਕੇ ਕਿਹਾ, ਕਿ ਉਹ ਵਾਪਸ ਲੈ ਲਿਆ ਜਾਵੇ। ਇਸੇ ਸਬੰਧ ਵਿੱਚ 14 ਮਾਰਚ ਦੀ ਸ਼ਾਮ ਨੂੰ ਸ: ਅਵਤਾਰ ਸਿੰਘ ਜੀ ਮਿਸ਼ਨਰੀ ਯੂ.ਐਸ.ਏ, ਸ: ਕੁਲਦੀਪ ਸਿੰਘ ਸ਼ੇਰੇ ਪੰਜਾਬ ਰੇਡੀਓ ਕੈਨੇਡਾ ਤੇ ਸ: ਕੁਲਦੀਪ ਸਿੰਘ ਨਿਊਯਾਰਕ ਜਾਗੋਖ਼ਾਲਸਾਡਾਟਕਾਮ ਦੇ ਸੰਪਾਦਕ ਸਾਹਿਬ ਵਲੋਂ ਵੀ ਇਸ ਮਸਲੇ ਅਤੇ ਮੌਜੂਦਾ ਦੌਰ ਦੀਆਂ ਪੰਥਕ ਸਮੱਸਿਆਵਾਂ ’ਤੇ ਖੁਲ੍ਹ ਕੇ ਵੀਚਾਰਾਂ ਹੋਈਆਂ। 13 ਮਾਰਚ ਨੂੰ ਸ਼ੇਰੇ ਪੰਜਾਬ ਰੇਡੀਓ ’ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਦੌਰਾਨ ਨਿਹੰਗ ਧਰਮ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਜੀ ’ਤੇ ਕੀਤੇ ਗਏ ਹਮਲੇ ਦਾ ਜੋ ਪਰਦਾ ਫ਼ਾਸ਼ ਕੀਤਾ ਗਿਆ ਸੀ, ਉਹ ਸੁਣ ਕੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਪੰਥਕ ਦਰਦ ਰੱਖਣ ਵਾਲਾ ਸਿੱਖ, ਕਿਸੇ ਰੋਸ ਜਾਂ ਆਰਾਮ ਕਰਨ ਦਾ ਬਹਾਨਾ ਲਾ ਸਕੇ ਅਤੇ ਨਾ ਹੀ ਇਸ ਮਕਸਦ ਲਈ ਮੇਰਾ ਬਹਾਨਾ ਸੀ। ਮਕਸਦ ਸਿਰਫ ਇਹ ਸੀ ਕਿ ਜਵਾਬ ਦਰ ਜਵਾਬ ਦੇਣ ਤੋਂ ਥੋਹੜਾ ਰੁਕ ਕੇ ਮਾਹੌਲ ਠੰਡਾ ਕੀਤਾ ਜਾਵੇ। ਸੋ ਬੜੀ ਦੇਰ ਰਾਤ ਤੱਕ ਜਾਗ ਕੇ ਧਰਮ ਸਿੰਘ ਦੀਆਂ ਸਿੱਖ ਇਤਿਹਾਸ ਵਿਗਾੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਦੇਣ ਵਲੇ ਹਮਲੇ ਦੀ ਵਿਸਥਾਰਤ ਰੀਪੋਰਟ ਭੇਜੀ ਜਿਹੜੀ ਤਕਰੀਬਨ ਹਰ ਪੰਥਕ ਸਾਈਟ ’ਤੇ ਪੈ ਚੁੱਕੀ ਹੈ।

ਐਤਵਾਰ ਨੂੰ ਮੇਰੇ 8 ਮਾਰਚ ਦੇ ਪੱਤਰ ਦਾ ਜਵਾਬ ਵੀ ਪਰਿਵਾਰ ਨੇ ਆਪਣੀ ਸਾਈਟ’ਤੇ ਪਾ ਦਿੱਤਾ ਤਾਂ ਵੇਖਿਆ ਕਿ ਉਹ ਮੇਰੀ ਭਾਵਨਾ ਨੂੰ ਸਮਝੇ ਬਗੈਰ ਹੀ ਉਹੀ ਪੁਰਾਣੀਆਂ ਗੱਲਾਂ ਹੀ ਦੁਹਰਾ ਰਹੇ ਹਨ, ਤੇ ਇਨ੍ਹਾਂ ਨਾਲ ਉਲਝੇ ਰਹਿਣਾ ਵੀ ਸਮੇਂ ਤੇ ਸ਼ਕਤੀ ਦੀ ਬਰਬਾਦੀ ਹੈ, ਤੇ ਕਲਮ ਰੱਖਣ ਦੇ ਵੀ ਕਾਇਰਤਾ, ਹਉਂਮੈ ਜਾਂ ਜ਼ਿਦ ਕਈ ਅਰਥ ਦੇ ਸਕਦੇ ਹਨ, ਇਸ ਲਈ ਅਪਣੀ ਕਲਮ ਨੂੰ ਮੁੜ ਚੁੱਕਣਾ ਹੀ ਬਿਹਤਰ ਸਮਝਦਿਆਂ, ਇਹ ਵੀ ਫੈਸਲਾ ਕੀਤਾ ਕਿ ਆਪਣੀ ਇਹ ਆਖ਼ਰੀ ਸਪੱਸ਼ਟੀਕਰਨ ਦਿੰਦਿਆਂ ਪਰਿਵਾਰ ਨੂੰ ਸਪਸ਼ਟ ਕਰ ਦਿਆਂ:

  1. ਜੇ ਪਰਿਵਾਰ ਇਹ ਸਮਝ ਬੈਠਾ ਹੈ ਕਿ ਤੱਤ ਗੁਰਮਤਿ ਅਤੇ ਪੂਰੇ ਸੱਚ ਦਾ ਸਰਟੀਫੀਕੇਟ ਦੇਣ ਦੇ ਕੇਵਲ ਉਹ ਹੀ ਅਧਿਕਾਰੀ ਹਨ, ਤੇ ਉਨ੍ਹਾਂ ਤੋਂ ਸਰਟੀਫੀਕੇਟ ਲਏ ਬਿਨਾਂ ਕੋਈ ਵੀ ਜਾਗਰੂਕ ਲਹਿਰ ਵਿੱਚ ਹਿੱਸਾ ਨਹੀਂ ਲੈ ਸਕਦਾ, ਤਾਂ ਕਿਰਪਾ ਕਰਕੇ ਆਪਣੀ ਯਾਰਡ ਸਟਿੱਕ ਅਨੁਸਾਰ ਤਿਆਰ ਕੀਤਾ ਪ੍ਰੋਫਾਰਮਾ ਭੇਜ ਦੇਣ, ਮੈਂ ਉਸ ’ਤੇ ਦਸਤਖ਼ਤ ਕਰ ਕੇ ਭੇਜ ਦੇਵਾਂਗਾ। ਕਿਉਂਕਿ ਜੇ ਮੈਂ ਆਪਣੇ ਹਿਸਾਬ ਨਾਲ ਸ਼ਬਦਾਵਲੀ ਲਿਖੀ ਤਾਂ ਪਹਿਲਾਂ ਦੀ ਤਰ੍ਹਾਂ ਵਿਆਕਰਣਿਕ ਤੇ ਤਕਨੀਕੀ ਨੁਕਸ ਕੱਢ ਕੇ ਉਨ੍ਹਾਂ ਨੇ ਨੁਕਤਾਚੀਨੀ ਜਾਰੀ ਰੱਖਣੀ ਹੈ।
  2. ਪਰ ਜੇ ਆਪਣੇ ਵਾਰ ਵਾਰ ਲਿਖੇ ਸ਼ਬਦਾਂ ’ਤੇ ਕਾਇਮ ਹਨ ਕਿ ਉਨ੍ਹਾਂ ਦਾ ਫੈਸਲਾ ਅੰਤਿਮ ਨਹੀਂ, ਤੇ ਉਹੀ ਗੱਲ ਕਰਦੇ ਹਨ ਜੋ ਗੁਰਮਤਿ ਅਨੁਸਾਰ ਉਨ੍ਹਾਂ ਦੀ ਸਮਝ ਵਿਚ ਆਇਆ ਹੈ ਤਾਂ ਉਨ੍ਹਾਂ ਨੂੰ ਬੇਨਤੀ ਹੈ, ਕਿ ਉਹ ਇਹ ਵੀ ਸਮਝ ਲੈਣ ਕਿ ਸਮਝ ਸਭ ਦੀ ਆਪੋ ਆਪਣੀ ਹੈ, ਜਿਨ੍ਹਾਂ ਕੁ ਪ੍ਰੋ: ਦਰਸ਼ਨ ਸਿੰਘ ਅਤੇ ਉਸ ਦੇ ਸਮਰਥਕਾਂ ਦੀ ਸਮਝ ਵਿਚ ਆਇਆ ਹੈ, ਉਸ ਸੂਝ ਨਾਲ ਉਹ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਕੰਮ ਕਰਨ ਦਿਓ। ਪਰਿਵਾਰ ਵੀ ਨੇਕ ਸਲਾਹਾਂ ਦੇਣ ਦੀ ਥਾਂ ਆਪਣਾ ਕੰਮ ਕਰਨ ਵਿੱਚ ਸਮਾਂ ਲਗਾਵੇ।
  3. 6 ਮਾਰਚ ਦੀ ਸੰਪਾਦਕੀ ਵਿੱਚ ਪਰਿਵਾਰ ਨੇ “ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ॥ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ॥ ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ॥ ਹਮਾਰਾ ਧੜਾ ਹਰਿ ਰਹਿਆ ਸਮਾਈ॥1॥ (ਪੰਨਾ 366)” ਗੁਰਬਾਣੀ ਦੀ ਤੁਕ ਵਰਤ ਕੇ ਆਪਣੇ ਆਪ ਨੂੰ ਸਿਧਾਂਤਵਾਦੀ ਅਤੇ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਨੂੰ ਆਪਣੇ ਸੁਆਰਥ ਪੂਰੇ ਕਰਨ ਲਈ ਕੁੜਮਾਚਾਰੀ ਜਾਂ ਸਿਕਦਾਰ ਚਉਧਰੀਆਂ ਨਾਲ ਧੜੇ ਬਣਾਉਣ ਵਾਲੇ ਸਿੱਧ ਕਰਨ ਦਾ ਯਤਨ ਕੀਤਾ ਹੈ। ਮੈਂ ਸਪਸ਼ਟ ਕਰ ਦਿਆਂ, ਕਿ ਪ੍ਰੋ: ਦਰਸ਼ਨ ਸਿੰਘ ਨਾ ਤਾਂ ਮੇਰੀ ਕਿਸੇ ਕੁੜਮਾਚਾਰੀ ’ਚੋਂ ਹੈ ਅਤੇ ਨਾ ਹੀ ਉਹ ਕੋਈ ਸਿਕਦਾਰ ਚਉਧਰੀ ਹੈ ਜਿਹੜਾ ਮੇਰਾ ਕੋਈ ਸੁਆਰਥ ਪੂਰਾ ਕਰ ਸਕਦਾ ਹੈ। ਮੇਰਾ ਇੱਕੋ ਇੱਕ ਸੁਆਰਥ ਹੈ, ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਬਹਾਲ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਜੇ ਨਿਜੀ ਸੁਆਰਥ ਹੀ ਪੂਰਾ ਕਰਨਾ ਮੇਰਾ ਮਨੋਰਥ ਹੋਵੇ ਤਾਂ ਕੀ ਪ੍ਰਕਾਸ਼ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਧੜਾ ਨਹੀਂ ਸੀ ਕੀਤਾ ਜਾ ਸਕਦਾ?
  4. ਜੇ ਉਹ ਇਹ ਸਮਝਦੇ ਹਨ ਕਿ ਨਿਮ੍ਰਤਾ ਅਤੇ ਸਤਿਕਾਰ ਸਹਿਤ ਸੁਹਿਰਦ ਸਲਾਹਾਂ ਦੇਣ ਤੋਂ ਸਿਵਾਏ, ਉਨ੍ਹਾਂ ਕੋਲ ਹੋਰ ਕੋਈ ਕਰਨ ਵਾਲਾ ਕੰਮ ਹੀ ਨਹੀਂ, ਤਾਂ ਇਹ ਸੇਵਾ ਪੂਰੀ ਨਿਸ਼ਕਾਮਤਾ ਨਾਲ ਨਿਭਾਉਣ ਦਾ ਕੀਤਾ ਪ੍ਰਣ ਉਹ ਤੋੜ ਨਹੀਂ ਸਕਦੇ, ਤਾਂ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਸਖ਼ਸ਼ੀਅਤ ਪ੍ਰਸਤੀ ਦੀ ਜਿਹੜੀ ਤਖ਼ਤੀ ਮੇਰੇ ਲਈ ਲਿਖ ਕੇ ਭੇਜਣਗੇ, ਉਹ ਮੈਂ ਆਪਣੇ ਗਲੇ ਵਿੱਚ ਪਾਉਣ ਲਈ ਤਿਆਰ ਹਾਂ।
  5. ਜੇ ਕਰ ਹੋਰ ਕੋਈ ਮਦ ਬਾਕੀ ਰਹਿੰਦੀ ਹੈ, ਤਾਂ ਵੀ ਸ਼ਾਮਲ ਕਰ ਲੈਣ ਜੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੀ। ਪਰ ਮੈਂ ਨਾ ਤਾਂ ਸਪੋਕਸਮੈਨ ਵਾਂਗ ਕਿਸੇ ਨੂੰ ਕਾਂ, ਚਿੜੀ, ਕੁੱਤਾ, ਬਿੱਲਾ ਲਿਖ ਸਕਦਾ ਹਾਂ ਅਤੇ ਨਾ ਹੀ ਤੱਤ ਗੁਰਮਤਿ ਪਰਿਵਾਰ ਵਾਂਗ ਆਪਣੇ ਆਪ ਨੂੰ ਸਤਿਕਾਰ ਸਹਿਤ, ਸੁਹਿਰਦ ਤੇ ਨਿਸ਼ਕਾਮ ਸਲਾਹਾਂ ਦੇਣ ਵਾਲਾ ਨਿਮ੍ਰਤਾ ਦਾ ਪੁੰਜ ਸਾਬਤ ਕਰਨ ਵਿੱਚ ਕੋਈ ਦਿਲਚਸਪੀ ਰੱਖਦਾ ਹਾਂ। ਮੈਂ ਭਾਸ਼ਾ ਉਹੀ ਵਰਤ ਸਕਦਾ ਹਾਂ ਜੋ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤਣ ਦੀ ਮੈਨੂੰ ਆਦਤ ਪਈ ਹੋਈ ਹੈ। ਇਸ ਤੋਂ ਬਦਲਣਾ ਮੈਨੂੰ ਬਨਾਉਟੀਪੁਣਾ ਲਗਦਾ ਹੈ। ਇਸ ਲਈ ਜੇ ਕਰ ਮੇਰੀ ਭਾਸ਼ਾ ਕਿਸੇ ਨੂੰ ਪਸੰਦ ਨਾ ਆਵੇ ਤਾਂ ਮੁਆਫ਼ ਕੀਤਾ ਜਾਵੇ ਜੀ।
  6. ਮੇਰੇ ’ਤੇ ਆਪਣੀ ਗੱਲ ਬਦਲਣ ਦਾ ਦੋਸ਼ ਲਾਉਣ ਵਾਲੇ ਵੀਰ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਦੇ ਏਜੰਡੇ ਵਿਚ ਆਪਣਾ ਸੁਝਾਅ ਧਿਆਨ ਨਾਲ ਪੜ੍ਹਨ: 2. ਦੂਜੇ ਨੁਕਤੇ ਵਿਚ ਪਟਨਾ ਅਤੇ ਨਾˆਦੇੜ ਦੇ ਇਤਿਹਾਸਕ ਗੁਰਧਾਮਾˆ ਲਈ 'ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ' ਗਲਤ ਪ੍ਰਚਲਿਤ ਲਫਜ਼ ਵਰਤੇ ਗਏ ਹਨ। ਜਾਗਰੂਕ ਵਿਦਵਾਨ ਕਾਫੀ ਸਮੇਂ ਤੋਂ ਹੋਕਾ ਦੇ ਰਹੇ ਹਨ, ਕਿ ਸਿੱਖ ਸਮਾਜ ਵਿਚ 'ਸਾਹਿਬ' ਲਫਜ਼ ਦੀ ਹੋ ਰਹੀˆ ਦੁਰ-ਵਰਤੋˆ (ਥੜਾ ਸਾਹਿਬ, ਰੀਠਾ ਸਾਹਿਬ, ਚੌਲਾ ਸਾਹਿਬ ਆਦਿ-ਆਦਿ) ਰੋਕਣ ਦੇ ਜਤਨ ਕਰਨੇ ਚਾਹੀਦੇ ਹਨ। ਨਾਲ ਹੀ ਕੁਝ ਥਾਵਾˆ 'ਤੇ ਹੋ ਰਹੇ ਬਚਿੱਤਰ ਨਾਟਕ ਦੇ (ਕੁ) ਪ੍ਰਕਾਸ਼ ਨੂੰ ਮੁੱਦਾ ਬਣਾਉਣ ਦੀ ਥਾˆ ਦਸਮ ਗ੍ਰੰਥ ਨੂੰ ਮੁੱਢੋਂ ਰੱਦ ਕਰਨ ਨਾਲ ਇਹ ਮੁੱਦਾ ਆਪੇ ਖਤਮ ਹੋ ਜਾˆਦਾ ਹੈ।
  7. ਪਰ ਜਦੋਂ ਨਾˆਦੇੜ ਅਤੇ ਪਟਨਾ ਦੇ ਇਤਿਹਾਸਕ ਗੁਰਧਾਮਾˆ ਲਈ 'ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ' ਵਰਤਣ ਦੇ ਇਤਰਾਜ਼ ਨੂੰ ਗਲਤ ਦੱਸਿਆ ਤਾਂ ਪਰਿਵਾਰ ਨੇ ਪੱਖ ਪੇਸ਼ ਕੀਤਾ:- “ਬੌਖਲਾਹਟ ਤੇ ਗੁੱਸੇ ਦਾ ਪੱਲਾ ਛੱਡ ਕੇ ਸਹੀ ਤਰੀਕੇ ਪੜ੍ਹਨ ਦਾ ਯਤਨ ਕਰੋ ਜੀ। ਇਤਰਾਜ਼ ਸਿਰਫ 'ਪਟਨਾ ਸਾਹਿਬ', ਹਜ਼ੂਰ ਸਾਹਿਬ' ਲਫਜ਼ਾˆ ਤੇ ਸੀ ਅਤੇ ਪੰਜ ਤਖਤਾˆ ਦੀ ਥਿਉਰੀ ਨੂੰ ਪ੍ਰੋਢਤਾ ਦੇਣ ਤੇ ਸੀ, ਨਾ ਕਿ ਇਨ੍ਹਾˆ ਨੂੰ 'ਇਤਿਹਾਸਕ ਸਥਾਨ' ਮੰਨਣ ਤੋਂ। ਗੁੱਸੇ ਵਿਚ ਮੁੰਗੇਰੀ ਲਾਲ ਨੂੰ ਯਾਦ ਕਰਕੇ ਐਵੇਂ ਗੱਲਾˆ ਘੜਨਾ ਚੰਗਾ ਨਹੀਂ ਹੁੰਦਾ ਜੀ।’’ ਧਿਆਨ ਨਾਲ ਪੜ੍ਹੋ ਪਰਿਵਾਰ ਦੇ ਸੁਝਾਅ ਨੰਬਰ 2 ਵਿੱਚ ਕਿਧਰੇ ਵੀ ਪੰਜ ਤਖ਼ਤਾਂ ਦੀ ਥਿਊਰੀ ਦਾ ਕੋਈ ਜ਼ਿਕਰ ਨਹੀਂ ਹੈ। ਜੇ ਪਟਨਾ ਨਾਲ ਸਾਹਿਬ ਸ਼ਬਦ ਲਾਉਣਾ ਗੁਰਮਤਿ ਵਿਰੋਧੀ ਹੈ, ਤਾਂ ਨਨਕਾਨਾ ਸਾਹਿਬ ਬਾਰੇ ਕੀ ਖ਼ਿਆਲ ਹੈ ਜੀ? ਆਪਣੀ ਗੱਲ ਬਦਲਣ ਲਈ ਗੱਲਾਂ ਕੌਣ ਘੜ ਰਿਹਾ ਹੈ?
  8. ਪ੍ਰੋ: ਦਰਸ਼ਨ ਸਿੰਘ ਦਾ ਮੈਂ ਉਤਨਾ ਚਿਰ ਸਮਰਥਨ ਕਰਦਾ ਰਹਾਂਗਾ, ਜਿਤਨਾ ਚਿਰ ਉਹ ਮੌਜੂਦਾ ਸਮੇਂ ਜਨਤਕ ਤੌਰ ’ਤੇ ਲਏ ਗਏ ਸਟੈਂਡ ’ਤੇ ਕਾਇਮ ਰਹਿਣਗੇ।

ਕਿਰਪਾਲ ਸਿੰਘ ਬਠਿੰਡਾ
(ਮੋਬ:) 98544 80797, (ਘਰ) 0164 2210 797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top