Share on Facebook

Main News Page

ਭਾਰਤ ਨੂੰ ਅਸਲ ਖ਼ਤਰਾ ਬ੍ਰਾਹਮਣਵਾਦੀ ਅੱਤਵਾਦ ਤੋਂ

ਮੇਰਾ ਇਹ ਲੇਖ ਮੂਲ ਰੂਪ ਵਿਚ ਮਹਾਂਰਾਸ਼ਟਰ ਪੁਲਿਸ ਦੇ ਇਕ ਰਿਟਾਇਡ ਆਈ.ਜੀ ਐਂਸ.ਐਂਮ. ਮੁਸ਼ਰਿਫ ਵਲੋਂ ਲਿਖੀ ਕਿਤਾਬ “Who Killed Karkae? : The Real face of terrorism in India” ਦਾ ਵਿਸ਼ਲੇਸ਼ਣ ਹੈ ਜਿਸ ਵਿਚ ਮੁਸ਼ਰਿਫ ਨੇ ਭਾਰਤ ਨੂੰ ਅਸਲ ਖ਼ਤਰਾ ਬ੍ਰਾਹਮਣਵਾਦੀਆਂ ਤੋਂ ਦਰਸਾਇਆ ਹੈ ਤੇ ਇਹ ਗੱਲਾਂ ਕੇਵਲ ਲਿਖਣ ਮਾਤਰ ਨਹੀਂ ਸਗੋਂ ਇਸ ਸਬੰਧੀ ਤੱਥ ਵੀ ਦਰਸਾਏ ਹਨ।

ਮੁਸ਼ਰਿਫ ਨੇ ਇਹ ਸਾਰੇ ਤੱਥ ਆਪਣੇ ਪੁਲਿਸ ਜੀਵਨ ਦੇ ਤਜਰਬੇ, ਅਖਬਾਰੀ ਰਿਪੋਰਟਾਂ ‘ਤੇ ਆਧਾਰਤ ਦਰਸਾਏ ਹਨ ਤੇ ਭਾਰਤ ਵਿਚ ਇਕ ਤਰ੍ਹਾਂ ਪਹਿਲੀ ਵਾਰ ‘ਇਸਲਾਮਿਕ ਅੱਤਵਾਦ’ ਦੇ ਪਿੱਛੇ ਅਸਲ ਦੋਸ਼ੀਆਂ ਦਾ ਪਰਦਾ ਫਾਸ਼ ਕੀਤਾ ਹੈ। ਇਸ ਕਿਤਾਬ ਮੁਤਾਬਕ ਮਾਂਲੇਗਾਂਵ ਬੰਬ ਧਮਾਕੇ 2008 ਦੀ ਜਾਂਚ ਕਰਨ ਵਾਲੇ ਅੱਤਵਾਦ ਵਿਰੋਧੀ ਦਸਤੇ ਦੇ ਮੁਖੀ ਹਿੰਮਤ ਕਰਕਰੇ ਦੀ ਸਨਸਨੀਖੇਜ਼ ਹੱਤਿਆ ਪਿੱਛੇ ਉਹੀ ਲੋਕ ਸਨ ਜੋ ਅਖੌਤੀ ‘ਇਸਲਾਮਿਕ-ਅੱਤਵਾਦ’ ਦੀ ਧਾਰਨਾ ਨੂੰ ਆਮ ਹਿੰਦੂਆਂ ਵਿਚ ਫੈਲਾਉਂਣ ਅਤੇ ਹਿੰਦੂ-ਮੁਸਲਿਮ ਫਿਰਕੂ ਦੰਗਿਆਂ ਲਈ ਦੋਸ਼ੀ ਰਹੇ ਹਨ।

ਭਾਰਤ ਵਿਚ ਪਿਛਲੇ ਦਿਨੀਂ ‘ਭਗਵਾਂ-ਅੱਤਵਾਦ’ ਦੇ ਨਾਮ ਉਂਤੇ ਵਿਸ਼ਾਲ ਚਰਚਾ ਹੋਈ, ਪਰ ਮੁਸ਼ਰਿਫ ਨੇ ‘ਹਿੰਦੂ-ਰਾਸ਼ਟਰ’ ਦੇ ਨਾਮ ਦੇ ਫੱਟੇ ਥੱਲੇ ‘ਬ੍ਰਾਹਮਣ-ਰਾਸ਼ਟਰ’ ਦੀ ਸਥਾਪਨਾ ਕਰਨ ਦੀ ਸੋਚਣ ਵਾਲਿਆਂ ਲਈ ‘ਬ੍ਰਾਹਮਣਵਾਦੀ’ ਸਬਦ ਵਰਤਿਆ ਹੈ। ‘ਬ੍ਰਾਹਮਣਵਾਦੀ’ ਤੋਂ ਭਾਵ ਕਿ ਸਮਾਜ ਵਿਚ ਵੰਡੀਆਂ ਪਾਉਂਣ ਵਾਲੀ ਮਨੂੰ ਸਮਰਿਤੀ ਦੀ ਉਪਾਸ਼ਕ ਛੋਟੀ ਜਿਹੀ ਜਮਾਤ ਤੋਂ ਹੈ ਜੋ ਆਪਣੇ ਆਪ ਨੂੰ ਜਨਮ ਤੋਂ ਹੀ ਸਭ ਤੋਂ ਉਂਤਮ ਮੰਨਦੀ ਹੈ।

ਮੁਸ਼ਰਿਫ ਆਪਣੀ ਇਸ ਕਿਤਾਬ ਨੂੰ ਇਕ ਖੋਜ ਕਾਰਜ ਮੰਨਦਾ ਹੈ ਤੇ ਇਸ ਕਿਤਾਬ ਨੂੰ ਲਿਖਣ ਦੀ ਪ੍ਰੇਰਨਾ ਉਹ ਆਪਣੇ ਆਪ ਨੂੰ ਮਹਾਂਰਾਸ਼ਟਰ ਦੇ ਕੋਹਲਾਪੁਰ ਜਿਲ੍ਹੇ ਦੇ ਕਾਗਾਲ ਕਸਬੇ ਦਾ ਵਾਸੀ ਹੋਣਾ ਮੰਨਦਾ ਹੈ ਜੋ ਕਿ ਭਾਰਤ ਵਿਚ ਹਿੰਦੂ-ਮੁਸਲਿਮ ਦੰਗਿਆਂ ਤੋਂ ਹਮੇਸ਼ਾ ਮੁਕਤ ਰਿਹਾ ਹੈ ਜਿਸਦਾ ਕਾਰਨ ਕੋਹਲਾਪੁਰ ਰਿਆਸਤ ਦੇ ਮਹਾਰਾਜ ਛਤਰਪਤੀ ਸ਼ਾਹੂ ਜੀ ਸਨ ਜਿਹਨਾਂ ਨੇ ਆਪਣੀ ਰਿਆਸਤ ਵਿਚ ਸਮਾਜਿਕ, ਆਰਥਿਕ ਤੇ ਵਿਦਿਅਕ ਨੀਤੀਆਂ ਅਜਿਹੀਆਂ ਬਣਾਈਆਂ ਤਾਂ ਜੋ ਹਰੇਕ ਫਿਰਕੇ ਦੇ ਲੋਕਾਂ ਵਿਚ ਸ਼ਾਂਤੀ ਤੇ ਇਕਸਾਰਤਾ ਬਣੀ ਰਹੀ। ਛਤਰਪਤੀ ਸ਼ਾਹੂ ਨੇ ਕੋਹਲਾਪੁਰ ਰਿਆਸਤ ਵਿਚ 1902 ਵਿਚ ਹੀ ਭਾਰਤੀ ਇਤਿਹਾਸ ਵਿਚ ਪਹਿਲੀ ਵਾਰ ਸਰਕਾਰੀ ਨੌਕਰੀਆਂ ਵਿਚ 50 ਫੀਸਦੀ ਰਾਖਵਾਂਕਰਨ ਸਮਾਜਿਕ ਤੇ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਲਈ ਕੀਤਾ ਸੀ ਤੇ ਖਾਸ ਗੱਲ ਕਿ ਇਸ ਰਾਖਵੇਕਰਨ ਵਿਚ ਜਾਤ, ਧਰਮ, ਨਸਲ ਲਈ ਕੋਈ ਥਾਂ ਨਹੀਂ ਸੀ।

1976 ਵਿਚ ਪੁਲਿਸ ਸੇਵਾ ਵਿਚ ਸ਼ਾਮਲ ਹੋਏ ਮੁਸ਼ਰਿਫ ਨੇ 2005 ਵਿਚ ਸਵੈ-ਇੱਛਕ ਤੌਰ ‘ਤੇ ਸੇਵਾ-ਮੁਕਤ ਹੋ ਕੇ ਸਮਾਜਿਕ ਸੇਵਾਵਾਂ ਵਿਚ ਯੋਗਦਾਨ ਪਾਉਂਣਾ ਸ਼ੁਰੂ ਕਰ ਦਿੱਤਾ। ਮੁਸ਼ਰਿਫ ਨੇ ਆਪਣੇ ਕਾਰਜਕਾਲ ਵਿਚ ਜਿੱਥੇ ਫਿਰਕੂ ਦੰਗਿਆਂ ਨੂੰ ਕਾਨੂੰਨ ਮੁਤਬਕ ਨਿਬੜਨ ਦੇ ਹੀਲੇ ਕੀਤੇ ਉਂਥੇ ਉਸਨੇ ਇਹਨਾਂ ਦੰਗਿਆਂ ਪਿੱਛੇ ਸਮਾਜਿਕ ਸਰੋਕਾਰਾਂ ਦੀ ਵੀ ਪੜਚੋਲ ਕੀਤੀ। ਉਸਨੇ ਇਹ ਮਹਿਸੂਸ ਕੀਤਾ ਕਿ ਹਿੰਦੂ-ਮੁਸਲਿਮ ਦੰਗੇ ਦੋਵਾਂ ਭਾਈਚਾਰਿਆਂ ਵਿਚ ਕਿਸੇ ਗੈਰ-ਨਸਲੀ ਜਾਂ ਕਿਸੇ ਅਚਾਨਕ ਉਂਠੇ ਮੁੱਦਿਆਂ ਕਾਰਨ ਨਹੀਂ ਸਨ ਸਗੋਂ ਇਹ ਬ੍ਰਾਹਮਣਵਾਦੀ ਜਥੇਬੰਦੀਆਂ ਵਲੋਂ ਸਮਾਜ ਵਿਚ ਫਿਰਕੂ ਫਸਾਦ ਕਰਾਉਂਣ ਦੇ ਇਰਾਦਿਆਂ ਕਾਰਨ ਹੋ ਰਹੇ ਹਨ।

ਮੁਸ਼ਰਿਫ ਨੇ ਹਿੰਦੂ-ਮੁਸਲਿਮ ਦੰਗਿਆਂ ਨੂੰ ਮਂਧਕਾਲੀਨ ਇਤਿਹਾਸ ਨਾਲ ਜੋੜ ਕੇ ਵੇਖਿਆ ਪਰ ਉਸਨੂੰ ਆਮ ਹਿੰਦੂਆਂ ਤੇ ਮੁਸਲਮਾਨਾਂ ਵਿਚ ਸਮਾਜਿਕ ਤੌਰ ‘ਤੇ ਵਿਚਰਦਿਆਂ ਕਦੀ ਵੀ ਦੰਗੇ ਨਾ ਹੋਣ ਦੀ ਜਾਣਕਾਰੀ ਮਿਲੀ।

20ਵੀਂ ਸਦੀ ਤੇ ਖਾਸ ਤੌਰ ‘ਤੇ 1893 ਦਾ ਵਰ੍ਹਾ ਹਿੰਦੂ-ਮੁਸਲਿਮ ਦੰਗਿਆਂ ਦੀ ਸ਼ੁਰੂਆਤ ਹੈ ਜੋ ਕਿ ਅੱਜ ਤੱਕ ਨਿਰਵਿਘਨ ਜਾਰੀ ਹੈ। 19ਵੀਂ ਸਦੀ ਦੇ ਅੰਤ ਵਿਚ ਕਈ ਸੁਧਾਰ ਅੰਦੋਲਨਾਂ ਦਾ ਆਰੰਭ ਹੋਇਆ ਜਿਹਨਾਂ ਨੇ ਬ੍ਰਾਹਮਣਵਾਦੀ ਸਿਧਾਤਾਂ ਨੂੰ ਸੱਟ ਮਾਰੀ ਤੇ ਆਮ ਹਿੰਦੂ ਜੋ ਕਿ ਬ੍ਰਾਹਮਣਵਾਦ ਦੁਆਰਾ ਸਦੀਆਂ ਤੋਂ ਲਤਾੜਿਆ ਜਾ ਹਿਾ ਸੀ, ਨੇ ਆਪਣੇ ਹੱਕਾਂ ਲਈ ਆਵਾਜ ਬੁਲੰਦ ਕਰਨੀ ਸ਼ੁਰੂ ਕੀਤੀ। ਇਹਨਾਂ ਅੰਦੋਲਨਾਂ ਵਿਚ ਮਹਾਤਮਾ ਜੋਤਿਬਾ ਫੂਲੇ ਨੇ ਪੂਨੇ ਤੋਂ ਬ੍ਰਾਹਮਣਵਾਦੀ ਨੀਤੀਆਂ ਦਾ ਪਾਜ਼ ਉਘਾੜਨ ਦਾ ਬੀੜਾ ਚੁੱਕਿਆ ਜਿਸਦੀ ਹਮਾਇਤ ਕੋਹਲਾਪੁਰ ਦੇ ਮਹਾਰਾਜਾ ਸ਼ਾਹੂ ਜੀ, ਬੜੌਦਾ ਦੇ ਮਹਾਰਾਜਾ ਗਾਇਕਵਾੜ ਪੇਰੀਆਰ ਤੇ ਨਾਰਾਇਣ ਗੁਰੂ ਨੇ ਬ੍ਰਾਹਮਣਵਾਦ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕੀਤਾ। ਇਹਨਾਂ ਲਹਿਰਾਂ ਨੇ ਬ੍ਰਾਹਮਣਵਾਦ ਦੇ ਸਿਧਾਤਾਂ ਨੂੰ ਭਾਰੀ ਸੱਟ ਮਾਰੀ ਤੇ ਬ੍ਰਾਹਮਣਵਾਦ ਦੁਆਰਾ ਮਨੂੰ ਸਮਰਿਤੀ ਰਾਹੀਂ ਸਿਰਜੇ ਸਮਾਜਿਕ ਢਾਂਚੇ ਨੂੰ ਚੈਲੰਜ ਕਰਨਾ ਸ਼ੁਰੂ ਕੀਤਾ ਤਾਂ ਇਸ ਸਭ ਕਾਸੇ ਦੀ ਤਕਲੀਫ ਉਹਨਾਂ ਬ੍ਰਾਹਮਣਾਂ ਨੂੰ ਹੋਣੀ ਸੁਭਾਵਿਕ ਸੀ ਜਿਹਨਾਂ ਦਾ ਪ੍ਰਭਾਵ ਦਿਨੋਂ-ਦਿਨ ਘੱਟ ਰਿਹਾ ਸੀ ਤੇ ਜਿਹਨਾਂ ਨੇ ਸਦੀਆਂ ਤੋਂ ਬਹੁਜਨਾਂ ਨੂੰ ਆਪਣੀ ਸੇਵਾ ਵਿਚ ਹਾਜ਼ਰ ਕੀਤਾ ਹੋਇਆ ਸੀ।

ਇਸ ਸਮੇਂ ਦੌਰਾਨ ਪੂਨੇ ਦੇ ਬ੍ਰਾਹਮਣਾਂ ਨੇ ਆਮ ਹਿੰਦੂਆਂ ਦਾ ਧਿਆਨ ਸੁਧਾਰਾਂ ਤੋਂ ਹਟਾਉਂਣ ਲਈ ਹਿੰਦੂ-ਮੁਸਲਿਮ ਵੰਡ ਨੀਤੀ ਅਪਣਾਈ ਤੇ ਤਜਰਬੇ ਦੇ ਤੌਰ ‘ਤੇ ਪਹਿਲਾ ਹਿੰਦੂ-ਮੁਸਲਿਮ ਦੰਗਾ 1893 ਵਿਚ ਪੂਨੇ ਵਿਚ ਹੋਇਆ ਤੇ ਉਸ ਤੋਂ ਬਾਅਦ ਬੰਬੇ ਵਿਚ ਤੇ ਇਸ ਤੋਂ ਬਾਅਦ ਹਿੰਦੂ-ਮੁਸਲਿਮ ਦੰਗਿਆ ਦੀ ਇਕ ਐਸੀ ਲੜੀ ਚੱਲੀ ਜੋ ਅੱਜ ਤੱਕ ਜਾਰੀ ਹੈ ਤੇ ਅੱਜ ਇਹ ਬ੍ਰਾਹਮਣਵਾਦ ਲੋਕਾਂ ਵਿਚ ਇਹ ਗੱਲ ਮਨਾਉਂਣ ਲਈ ਕਾਫੀ ਹੱਦ ਤੱਕ ਸਫਲ ਹੋ ਚੁੱਕਾ ਹੈ ਕਿ ਮੁਸਲਮਾਨ ਸੱਚੇ ਦੇਸ਼ ਭਗਤ ਨਹੀਂ ਸਗੋਂ ਪਾਕਿਸਤਾਨ ਦੇ ਹਮਾਇਤੀ ਹਨ ਤੇ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਹਨ।

1925 ਵਿਚ ਇਹਨਾਂ ਬ੍ਰਾਹਮਣਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਮੀ ਸੰਸਥਾ ਬਣਾਈ ਜਿਸਦੇ ਮੁਖੀ ਗੋਲਵਰਕਰ ਨੇ ਆਪਣੀ ਕਿਤਾਬ ‘We or Our Nationhood Defined’ ਵਿਚ ਜਰਮਨੀ ਦੇ ਨਾਜ਼ੀ ਤਾਨਾਸ਼ਾਹ ਹਿਟਲਰ ਦੀਆਂ ਯਹੂਦੀ ਵਿਰੋਧੀ ਨੀਤੀਆਂ ਦੀ ਸਰਾਹਨਾ ਕੀਤੀ ਤੇ ਉਸ ਮੁਤਾਬਕ ਆਪਣੀਆਂ ਨੀਤੀਆਂ ਚਲਾਉਂਣੀਆਂ ਸ਼ੁਰੂ ਕੀਤੀਆਂ ਤਾਂ ਜੋ ਇਕ ਪਾਸੇ ਤਾਂ ਸਮਾਜਿਕ ਸੁਧਾਰਾਂ ਨੂੰ ਰੋਕਿਆ ਜਾਵੇ ਤੇ ਨਾਲ ਹੀ ਆਮ ਹਿੰਦੂਆਂ (ਬਹੁਜਨਾਂ) ਨੂੰ ਮੁਸਲਮਾਨਾਂ ਨਾਲ ਲੜ੍ਹਾ ਕੇ ਰੱਖਿਆ ਜਾਵੇ। 1893 ਵਿਚ ਸ਼ੁਰੂ ਹੋਏ ਦੰਗੇ ਸਾਰੀ 20ਵੀਂ ਸਦੀ ਵਿਚ ਚੱਲੇ ਜਿਹਨਾਂ ਦਾ ਸਿੱਟਾ 1992 ਵਿਚ ਬਾਬਰੀ ਮਸਜਿਦ ਨੂੰ ਢਾਹੁਣਾ ਤੇ 2002 ਵਿਚ ਗੁਜਰਾਤ ਕਤਲੇਆਮ ਦੇ ਰੂਪ ਵਿਚ ਨਿਕਲੇ।

1947 ਤੋਂ ਪਹਿਲਾਂ ਆਰ.ਐਂਸ.ਐਂਸ ਨੇ ਦੋ ਮੰਤਵੀ ਪ੍ਰੋਗਰਾਮ ਰੱਖਿਆ ਇਕ ਮੀਡੀਏ ‘ਤੇ ਕੰਟਰੋਲ ਤੇ ਦੂਜਾ ਵਿਦਵਤਾ ਉਂਤੇ ਕੰਟਰੋਲ ਅਤੇ ਇਹਨਾਂ ਦੋਵਾਂ ਮੰਤਵਾਂ ਵਿਚ ਬ੍ਰਾਹਮਣ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕੇ ਹਨ ਤੇ ਇਸ ਕੰਟਰੋਲ ਤਹਿਤ ਅੱਜ ਭਾਰਤ ਦਾ ਮੁੱਖ ਧਾਰਾ ਵਾਲਾ ਮੀਡੀਆ ਬ੍ਰਾਹਮਣਵਾਦੀ ਪ੍ਰਚਾਰ ਦਾ ਵੱਡਾ ਹਥਿਆਰ ਹੈ ਅਤੇ ਇਸ ਦੁਆਰਾ ਬਣਾਏ ਗਏ ਅਖੌਤੀ ਵਿਦਵਾਨ ਨਾ ਕੇਵਲ ਭਾਰਤੀ ਸੰਸਕ੍ਰਿਤੀ ਸਗੋਂ ਹੋਰਨਾਂ ਧਰਮਾਂ ਦੀ ਵਿਆਖਿਆ ਕਰਨ ਨੂੰ ਵੀ ਆਪਣਾ ਹੱਕ ਸਮਝਦੇ ਹਨ।

ਮੁਸ਼ਰਿਫ ਨੇ ਇਸ ਗੱਲ ਦਾ ਸਨਸਨੀਖੇਜ਼ ਪ੍ਰਗਟਾਵਾ ਕੀਤਾ ਹੈ ਕਿ ਭਾਰਤ ਦੀ ਖੁਫੀਆ ਏਜੰਸੀ ਇੰਟੈਲੀਜੈਂਸ ਬਿਓਰੋ (IB) ਉਂਤੇ ਬ੍ਰਾਹਮਣਾਂ ਦਾ ਪੂਰੀ ਤਰ੍ਹਾਂ ਕੰਟਰੋਲ 1947 ਤੋਂ 10 ਸਾਲਾਂ ਦੇ ਦਰਮਿਆਨ ਹੋ ਚੁੱਕਾ ਸੀ ਤੇ ਇਸ ਏਜੰਸੀ ਨੇ ਆਰ.ਐਂਸ.ਐਂਸ ਦੇ ਸਮਾਜਿਕ ਤੇ ਧਾਰਮਿਕ ਪ੍ਰੋਗਰਾਮਾਂ ਤੇ ਮੰਤਵਾਂ ਨੂੰ ਸਿਰੇ ਚੜਾਉਂਣ ਵਿਚ ਹਰ ਤਰ੍ਹਾਂ ਦੀ ਮਦਦ ਕੀਤੀ ਹੈ। ਅੱਜ ਭਾਰਤ ਵਿਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਬ੍ਰਾਹਮਣਵਾਦ ਆਈ.ਬੀ. ਦੇ ਰਾਹੀਂ ਆਪਣਾ ਪ੍ਰਚਾਰ-ਪ੍ਰਸਾਰ ਤੇ ਯੋਜਨਾਵਾਂ ਸਿਰੇ ਚੜ੍ਹਾ ਰਿਹਾ ਹੈ ਤੇ ਆਈ.ਬੀ 21ਵੀਂ ਸਦੀ ਵਿਚ ਏਨੀ ਮਜਬੂਤ ਸੰਸਥਾ ਬਣ ਚੁੱਕੀ ਹੈ ਕਿ ਇਸਨੇ ਜਾਣਕਾਰੀ ਦੇਣ ਦੀ ਆਪਣੀ ਜਿੰਮੇਵਾਰੀ ਦੇ ਨਾਲ-ਨਾਲ ਜਾਂਚਾਂ ਨੂੰ ਪ੍ਰਭਾਵਤ ਕਰਨ ਦਾ ਕੰਮ ਵੀ ਆਰੰਭ ਦਿੱਤਾ ਹੈ।

ਆਈ.ਬੀ. ਬਾਰੇ ਮਰਾਠੀ ਪੰਦਰਵਾੜੇ ‘ਬਹੁਜਨ ਸੰਘਰਸ਼’ ਦੇ 30 ਅਪਰੈਲ 2007 ਦੇ ਅੰਕ ਵਿਚ ਲਿਖਿਆ ਹੈ ਕਿ ਆਈ.ਬੀ. ਵਿਚ ਦੋ ਤਰ੍ਹਾਂ ਦੇ ਅਫਸਰ ਹਨ- ਪਹਿਲੇ ਪੱਕੇ ਤੌਰ ‘ਤੇ ਨਿਯੁਕਤ ਦੇ ਦੂਜੇ ਵੱਖ-ਵੱਖ-ਪ੍ਰਾਂਤਾਂ ਤੋਂ ਡੈਪੂਟੇਸ਼ਨ ਤੋਂ ਲਿਆਂਦੇ ਅਫਸਰ। ਆਈ.ਬੀ. ਦਾ ਇਕ ਸਮੇਂ ਡਾਇਰੈਂਕਟਰ ਰਿਹਾ ਵੀ.ਜੀ. ਵੈਦਿਆ ਦਾ ਸਕਾ ਭਰਾ ਐਂਮ.ਜੀ ਵੈਦਿਆ ਮਹਾਂਰਾਸ਼ਟਰ ਪ੍ਰਾਂਤ ਦਾ ਆਰ.ਐਂਸ.ਐਂਸ ਦਾ ਪ੍ਰਧਾਨ ਸੀ। ਉਸ ਰਸਾਲੇ ਨੇ ਦਾਅਵਾ ਕੀਤਾ ਕਿ ਜੇ ਆਈ.ਬੀ. ਦੇ ਅਫਸਰਾਂ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਸਹਿਜੇ ਹੀ ਸਿੱਧ ਹੋ ਜਾਵੇਗਾ ਕਿ ਆਈ.ਬੀ. ਦੇ ਅਫਸਰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਆਰ.ਐਂਸ.ਐਂਸ ਦੇ ਵਫਾਦਾਰ ਰਹੇ ਹਨ ਤੇ ਕੁਝ ਅਜਿਹੇ ਅਫਸਰ ਕੇਵਲ ਰਿਕਾਰਡ ਲਈ ਵੀ ਹਨ ਜੋ ਆਰ.ਐਂਸ.ਐਂਸ ਤੋਂ ਮੁਕਤ ਹਨ ਪਰ ਉਹਨਾਂ ਦੀ ਕੋਈ ਅਹਿਮੀਅਤ ਨਹੀਂ।

ਮੁਸ਼ਰਿਫ ਨੇ ਦਾਅਵਾ ਕੀਤਾ ਕਿ ਆਈ.ਬੀ. ਤਾਂ ਆਰ.ਐਂਸ.ਐਂਸ ਨਾਲੋਂ ਵੀ ਵੱਧ ਬ੍ਰਾਹਮਣਵਾਦੀ ਹੋ ਚੁੱਕੀ ਹੈ ਜਿਸਦੀ ਮਿਸਾਲ ‘ਮੁਸਲਿਮ ਇੰਡੀਆ’ ਨਾਮੀ ਰਸਾਲੇ ਵਿਚ ਸਾਬਕਾ ਡੀ.ਜੀ.ਪੀ ਕੇ.ਐਂਸ ਸੁਬਰਾਮਨੀਅਮ ਨੇ ਦੱਸਿਆ ਕਿ ਜਦੋਂ ਕੇਂਦਰ ਦੀ ਹੋਮ ਮਨਿਸਟਰੀ ਦਾ ਸੈਕਟਰੀ ਇਕ ਮੁਸਲਮਾਨ ਸੀ ਤਾਂ ਆਈ.ਬੀ. ਦਾ ਡਾਇਰੈਕਟਰ ਉਸਨੂੰ ਰਿਪੋਰਟਾਂ ਨਹੀਂ ਸੀ ਦੇਖਣ ਲਈ ਦਿੰਦਾ।

ਮੁਸ਼ਰਿਫ ਦੇ ਦੱਸਣ ਮੁਤਾਬਕ ਆਈ.ਬੀ. ਦਾ ਡਾਇਰੈਕਟਰ ਸਰਕਾਰ ਵਲੋਂ ਨਿਯੁਕਤ ਨਹੀਂ ਕੀਤਾ ਜਾਂਦਾ ਸਗੋਂ ਰਿਟਾਇਰ ਹੋਣ ਵਾਲਾ ਡਾਇਰੈਕਟਰ ਨਵੇਂ ਡਾਇਰੈਕਟਰ ਦੀ ਨਿਯੁਕਤੀ ਕਰਦਾ ਹੈ ਜਿਸਨੂੰ ਸਰਕਾਰ ਮਾਨਤਾ ਦਿੰਦੀ ਹੈ ਤੇ ਡਾਇਰੈਕਟਰ ਦਾ ਕੰਮ ਰੋਜ਼ਾਨਾ 15-20 ਮਿੰਟਾਂ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਦੇਸ਼ ਦੇ ਸਮਾਜਿਕ, ਧਾਰਮਿਕ ਤੇ ਹੋਰ ਹਲਾਤਾਂ ਬਾਰੇ ਸੰਖੇਪ ਵਿਚ ਜਾਣਕਾਰੀ ਦੇਣੀ ਹੁੰਦੀ ਹੈ। ਇਹ ਵੀ ਗੌਰ ਕਰਨਯੋਗ ਗੱਲ ਹੈ ਕਿ 1993 ਤੱਕ ਆਈ.ਬੀ. ਵਿਚ ਇਕ ਵੀ ਮੁਸਲਮਾਨ ਅਫਸਰ ਨਹੀਂ ਸੀ ਤੇ ਇਸ ਗੱਲ ਦੇ ਉਛਲਣ ਤੋਂ ਬਾਅਦ ਰਿਕਾਰਡ ਲਈ ਕੁਝ ਮੁਸਲਮਾਨਾਂ ਦੀ ਨਿਯੁਕਤੀ ਆਈ.ਬੀ. ਵਿਚ ਕੀਤੀ ਗਈ ਜਿਹਨਾਂ ਦੀ ਕੋਈ ਅਹਿਮੀਅਤ ਨਹੀਂ ਸੀ।

ਮੁਸ਼ਰਿਫ ਕਹਿੰਦਾ ਹੈ ਕਿ ਆਈ.ਬੀ. ਆਪਣੇ ਆਪ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਂਸ.ਆਈ ਦੀ ਤਰਜ਼ ਉਂਤੇ ਸਥਾਪਤ ਹੋਣਾ ਚਾਹੰਦੀ ਹੈ। ਜਿਸ ਤਰ੍ਹਾਂ ਆਈ.ਐਂਸ.ਆਈ ਬਹੁ-ਮੂੰਹੀ ਰਾਖਸ਼ਸ਼ ਬਣ ਕੇ ਆਪਣੇ ਮੁਲਕ ਨੂੰ ਖਾ ਰਹੀ ਹੈ ਉਸ ਤਰ੍ਹਾਂ ਆਉਂਣ ਵਾਲੇ ਸਮੇਂ ਵਿਚ ਆਈ.ਬੀ. ਵੀ ਭਾਰਤ ਨੂੰ ਬ੍ਰਾਹਮਣਵਾਦ ਦੀ ਜਕੜ ਵਿਚ ਲਿਆ ਕੇ ਤੋੜਨ ਦੇ ਰਾਹ ਪੈ ਚੁੱਕੀ ਹੈ।

ਬ੍ਰਾਹਮਣ ਰਾਸ਼ਟਰਵਾਦੀਆਂ ਵਲੋਂ ਆਮ ਹਿੰਦੂਆਂ ਨੂੰ ਮੀਡੀਏ ਤੇ ਆਈ.ਬੀ. ਰਾਹੀਂ ਮੁਸਲਮਾਨਾਂ ਦੇ ਖਿਲਾਫ ਤਾਂ ਖੜ੍ਹਾ ਕੀਤਾ ਜਾ ਰਿਹਾ ਹੈ ਪਰ ਬ੍ਰਾਹਮਣਾਂ ਵਲੋਂ ਸਦੀਆਂ ਤੋਂ ਦਲਿਤਾਂ ਤੇ ਹੇਠਲੇ ਅਖੌਤੀ ਹਿੰਦੂਆਂ ਉਂਤੇ ਕੀਤੇ ਤਸ਼ੱਦਦ ਦਾ ਹਿਸਾਬ ਕੌਣ ਚੁੱਕਤਾ ਕਰੇਗਾ?

ਮੁਸ਼ਰਿਫ ਨੇ ਇਸ ਕਿਤਾਬ ਵਿਚ ਮੁੱਖ ਰੂਪ ਵਿਚ ਪਿਛਲੇ ਸਮੇਂ ਦੌਰਾਨ ਭਾਰਤ ਵਿਚ ਹੋਏ ਬੰਬ ਧਮਾਕਿਆਂ ਬਾਰੇ ਜ਼ਿਕਰ ਕੀਤਾ ਹੈ ਕਿ ਆਈ.ਬੀ. ਵਿਚ ਬ੍ਰਾਹਮਣਵਾਦੀ ਤੱਤਾਂ ਦੇ ਕਾਰਨ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀਆਂ ਪੂਰੇ ਭਾਰਤ ਵਿਚ ਸਰਗਰਮ ਹੋਈਆਂ ਹਨ ਕਿਉਂਕਿ 1947 ਤੋਂ ਬਾਅਦ ਬ੍ਰਾਹਮਣਵਾਦੀਆਂ ਨੇ ਸਮਾਜਿਕ ਤੇ ਧਾਰਮਿਕ ਕੰਟਰੋਲ ਕਾਇਮ ਕਰਨ ਦੀ ਨੀਤੀ ਤੋਂ ਅੱਗੇ ਸਿਆਸੀ ਕੰਟਰੋਲ ਵੱਲ ਨੂੰ ਵੱਧਣਾ ਸ਼ੁਰੂ ਕੀਤਾ ਜਿਸਦੀ ਪ੍ਰਤੱਖ ਉਦਾਹਰਨ 1992 ਵਿਚ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਆਮ ਹਿੰਦੂਆਂ ਨੇ ਬ੍ਰਾਹਮਣਵਾਦੀਆਂ ਦੀ ਸਿਆਸੀ ਪਾਰਟੀ ਭਾਜਪਾ ਵੱਲ ਨੂੰ ਉਂਲਰਨਾ ਸ਼ੁਰੂ ਕੀਤਾ ਤੇ ਜਦੋਂ ਇਹਨਾਂ ਨੂੰ ਭਾਰਤ ਸਰਕਾਰ ਬਣਾਉਂਣ ਦਾ ਮੌਕਾ ਮਿਲ ਗਿਆ ਤਾਂ ਇਹਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹੋ ਗਏ ਤਾਂ ਫਿਰ ਗੁਜਰਾਤ ਵਿਚ 2002 ਮੁਸਲਿਮ ਕਤਲੇਆਮ ਨੇ ਇਹਨਾਂ ਦੀ ਸਾਖ਼ ਨੂੰ ਹਿੰਦੂਆਂ ਵਿਚ ਵਧਾਇਆ ਤਾਂ ਹੁਣ ਇਹ ਮੀਡੀਏ ਤੇ ਆਈ.ਬੀ. ਰਾਹੀਂ ਇਸ ਗੱਲ ਨੂੰ ਦ੍ਰਿੜ ਕਰਨ ਵਿਚ ਲੱਗੀਆਂ ਹੋਈਆਂ ਹਨ ਕਿ ਮੁਸਲਮਾਨਾਂ ਨੂੰ ਦੇਸ਼ ਵਿਰੋਧੀ ਗਰਦਾਨ ਕੇ ‘ਇਸਲਾਮਕ-ਅੱਤਵਾਦ’ ਦਾ ਰੌਲਾ ਪਾ ਕੇ ਵੋਟ ਦੀ ਰਾਜਨੀਤੀ ਰਾਹੀਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਵੋਟਾਂ ਵਿਚ ਤਬਦੀਲ ਕੀਤਾ ਜਾ ਸਕੇ ਜਿਸ ਤਹਿਤ ਇਹਨਾਂ ਦੀਆਂ ਅੱਤਵਾਦੀ ਜਥੇਬੰਦੀਆਂ ਨੇ ‘ਇਸਲਾਮਕ-ਅੱਤਵਾਦ’ ਦੇ ਬੈਨਰ ਹੇਠ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕਈ ਬੰਬ ਧਮਾਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਕਰਵਾਏ।

ਮੁਸ਼ਰਿਫ ਕੋਲ ਇਸ ਗੱਲ ਦੇ ਪੁਖਤਾ ਤੱਥ ਹਨ ਕਿ ਭਾਰਤ ਵਿਚ ਪਿਛਲੇ 5-6 ਸਾਲਾਂ ਵਿਚ ਹੋਏ ਬੰਬ ਧਮਾਕੇ ਇਹਨਾਂ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀਆਂ ਨੇ ਕਰਵਾਏ ਹਨ। ਹਿੰਮਤ ਕਰਕਰੇ, ਜੋ ਕਿ ਇਸ ਬ੍ਰਾਹਮਣੀ ਅੱਤਵਾਦ ਦਾ ਪਾਜ ਉਘਾੜਨ ਲਈ ਪੂਰਾ ਯਤਨਸ਼ੀਲ ਸੀ, ਨੂੰ ਵੀ ਇਸਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਂਣੀ ਪਈ।ਮਾਂਲੇਗਾਂਵ ਵਿਚਲੇ ਅਕਤੂਬਰ-ਨਵੰਬਰ 2008 ਦੇ ਬੰਬ ਧਮਾਕਿਆਂ ਦੇ 11 ਬ੍ਰਾਹਮਣ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਭਰ ਵਿਚ ਬੰਬ ਧਮਾਕੇ ਰੁਕ ਗਏ। ਬ੍ਰਾਹਮਣਵਾਦੀ ਅੱਤਵਾਦੀ ਆਈ.ਬੀ. ਦੀ ਸਹਾਇਤਾ ਨਾਲ ਥਾਂ-ਥਾਂ ਬੰਬ ਧਮਾਕੇ ਕਰਕੇ ਇਸਨੂੰ ਅਖੌਤੀ ਮੁਸਲਿਮ ਅੱਤਵਾਦ ਦੇ ਭੂਤ ਨਾਲ ਜੋੜ ਦਿੰਦੇ ਤੇ ਅੱਜ ਭਾਰਤ ਵਾਸੀ ਮੁਸਲਿਮ ਅੱਤਵਾਦ ਦੇ ਨਾਮ ਨੂੰ ਮਾਨਤਾ ਦੇ ਚੁੱਕੇ ਹਨ ਪਰ ਸਿਤਮਜ਼ਰੀਫੀ ਦੀ ਗੱਲ ਹੈ ਕਿ ਏਜੰਸੀਆਂ ਤੇ ਉਹਨਾਂ ਦੇ ਸਟੈਨੋਗਰਾਫਰ ਬਣੇ ਹੋਏ ਅਖੌਤੀ ਧਰਮ ਨਿਰਪਂਖ ਮੀਡੀਆ ਵਾਲੇ ਕੁਝ ਭਾਰਤੀ ਮੁਸਲਮਾਨਾਂ ਨੂੰ ਵੀ ਇਹ ਮਨਾਉਂਣ ਵਿਚ ਸਫਲ ਹੋ ਗਏ ਹਨ ਕਿ ਭਾਰਤ ਨੂੰ ‘ਇਸਲਾਮਕ-ਅੱਤਵਾਦ’ ਦਾ ਖਤਰਾ ਹੈ।

ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀ ਸਨਾਤਨ ਸੰਸਥਾ ਵਲੋਂ 16 ਅਕਤੂਬਰ 2009 ਨੂੰ ਇਕ ਵਾਰ ਫਿਰ ਗੋਆ ਦੇ ਮਾਰਗਾਂਵ ਦੇ ਇਲਾਕੇ ਵਿਚ ਜਿੱਥੇ ਹਿੰਦੂਆਂ ਵਲੋਂ ਵੱਡੇ ਇਕੱਠ ਵਿਚ ਦੀਵਾਲੀ ਮਨਾਉਂਣੀ ਸੀ, ਬੰਬ ਧਮਾਕੇ ਕਰਕੇ ‘ਇਸਲਾਮਕ-ਅੱਤਵਾਦ’ ਦਾ ਰੌਲਾ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਬਦਕਿਸਮਤੀ ਸਨਾਤਨ-ਸੰਸਥਾ ਦੀ ਜਾਂ ਖੁਸ਼ਕਿਸਮਤੀ ਭਾਰਤ ਦੀ ਕਿ ਇਹਨਾਂ ਬੰਬਾਂ ਵਿਚੋਂ ਇਕ ਲਗਾਉਂਦੇ ਸਮੇਂ ਹੀ ਫਟ ਗਿਆ ਜਿਸ ਨਾਲ ਸਨਾਤਨ-ਸੰਸਥਾ ਦੇ ਦੋ ਵਰਕਰ ਮਾਰੇ ਗਏ। ਬਾਅਦ ਵਿਚ ਗੋਆ ਪੁਲਿਸ ਨੇ ਦੋ ਜਿੰਦਾ ਬੰਬ ਨਕਾਰਾ ਕਰ ਦਿੱਤੇ ਤੇ ਉਹਨਾਂ ਜਿੰਦਾ ਬੰਬਾਂ ਨੂੰ ਇਸਲਾਮਕ-ਅੱਤਵਾਦ ਦੇ ਖਾਤੇ ਪਾਉਂਣ ਲਈ ਇਕ ਬੈਗ ਵਿਚ ਬੰਬ ਪਾ ਕੇ ਉਸ ਉਪਰ ਉਰਦੂ ਵਿਚ ‘ਖਾਨ ਮਾਰਕਿਟ’ ਲਿਖ ਦਿੱਤਾ ਗਿਆ। ਇਰਾਦਾ ਸਾਫ ਜ਼ਾਹਰ ਸੀ ਕਿ ਹਰ ਕਿਸੇ ਨੇ ਯਕੀਨ ਕਰ ਲੈਣਾ ਸੀ ਕਿ ਇਹ ਬੰਬ ਫਟੇ ਨਹੀਂ ਤੇ ਜੇ ਫਟ ਜਾਂਦੇ ਤਾਂ ਹਿੰਦੂਆਂ ਦੇ ਤਿਓਹਾਰ ਦੀਵਾਲੀ ਉਂਤੇ ਅਨੇਕਾਂ ਹਿੰਦੂ ਮਾਰੇ ਜਾਂਦੇ ਤੇ ਹਜ਼ਾਰਾਂ ਮੁਸਲਮਾਨ ਨੌਜਵਾਨਾਂ ਨੂੰ ਦੇਸ਼ ਭਰ ਵਿਚੋਂ ਗ੍ਰਿਫਤਾਰ ਕਰਕੇ ਉਹਨਾਂ ਉਂਤੇ ਅਣਮਨੁੱਖੀ ਤਸ਼ੱਦਦ ਢਾਹਿਆ ਜਾਣਾ ਸੀ ਤੇ ਅਖੌਤੀ ‘ਇਸਲਾਮਕ-ਅੱਤਵਾਦ’ ਦੇ ਭੂਤ ਦਾ ਰੌਲਾ ਏਜੰਸੀਆਂ ਨੇ ਪਾ ਲੈਣਾ ਸੀ ਪਰ ਇਹ ਨਾ ਹੋ ਸਕਿਆ। ਇਸ ਕੇਸ ਦੀ ਜਾਂਚ ਵਿਚ ਗੋਆ ਪੁਲਿਸ ਨੇ ਸਨਾਤਨ ਸੰਸਥਾ ਅਤੇ ਮਾਂਲੇਗਾਂਵ ਬੰਬ ਧਮਾਕਿਆਂ ਦੇ ਦੋਸ਼ੀ ਕਰਨਲ ਪੁਰੋਹਿਤ ਤੇ ਸਾਧਵੀ ਪ੍ਰਗਿਆ ਠਾਕੁਰ ਦੀ ਅੱਤਵਾਦੀ ਜਥੇਬੰਦੀ ਅਭਿਨਵ-ਭਾਰਤ ਨਾਲ ਸਬੰਧ ਪਾਏ।

ਇਹ ਘਟਨਾ ਪ੍ਰਮਾਣ ਹੈ ਕਿ ਬ੍ਰਾਹਮਣਵਾਦੀ ਲੋਕ ਭਾਰਤ ਵਿਚ ਬੰਬ ਧਮਾਕੇ ਕਰਕੇ ਆਮ ਹਿੰਦੂਆਂ ਨੂੰ ਮੁਸਲਮਾਨਾਂ ਦੇ ਵਿਰੁੱਧ ਕਰਨ ਲਈ ਬ੍ਰਾਹਮਣੀ ਮੀਡੀਏ ਰਾਹੀਂ ਉਹਨਾਂ ਬੰਬ ਧਮਾਕਿਆਂ ਨੂੰ ਮੁਸਲਮਾਨਾਂ ਨਾਲ ਜੋੜ ਦਿੰਦੇ ਹਨ।

ਮੁਸ਼ਰਿਫ ਨੇ ਕਿਤਾਬ ਰਾਹੀਂ ਇਸ ਤੱਥ ਨੂੰ ਬਲ ਦਿੱਤਾ ਹੈ ਕਿ ਹਿੰਮਤ ਕਰਕਰੇ ਜੋ ਕਿ ਅੱਤਵਾਦ ਵਿਰੋਧੀ ਦਸਤੇ ਦਾ ਮੁਖੀ ਸੀ, ਨੇ ਬੜੀ ਦਲੇਰੀ ਨਾਲ ਬ੍ਰਾਹਮਣਵਾਦੀ ਅੱਤਵਾਦ ਦਾ ਪਰਦਾ ਫਾਸ਼ ਕੀਤਾ ਤੇ ਆਈ.ਬੀ. ਨੇ 26/11 ਦੇ ਮੁੰਬਈ ਹਮਲੇ ਨੂੰ ਜਾਣ-ਬੁੱਝ ਕੇ ਹੋਣ ਦਿੱਤਾ ਜਿਸ ਵਿਚ ਹਿੰਮਤ ਕਰਕਰੇ ਨੂੰ ਬੁੱਚੜ ਤਰੀਕੇ ਨਾਲ ਮਾਰ ਕੇ ਮਾਲੇਗਾਂਵ ਬੰਬ ਧਮਾਕਿਆਂ ਦੀ ਜਾਂਚ ਵਿਚ ਰੁਕਾਵਟ ਪਾ ਦਿੱਤੀ ਤੇ ਅੱਤਵਾਦ ਵਿਰੋਧੀ ਦਸਤੇ ਦੇ ਨਵੇਂ ਮੁਖੀ ਵਜੋਂ ਉਸ ਫਿਰਕੂ ਤੇ ਵਿਵਾਦਪੂਰਨ ਅਫਸਰ ਕੇ.ਪੀ. ਰਘੂਵੰਸ਼ੀ ਦੀ ਨਿਯੁਕਤੀ ਹਿੰਮਤ ਕਰਕਰੇ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਕਰ ਦਿੱਤੀ ਜਿਸਨੇ ਮਾਲੇਗਾਂਵ ਬੰਬ ਧਮਾਕਿਆਂ ਰਾਹੀਂ ਬ੍ਰਾਹਮਣਵਾਦੀ ਅੱਤਵਾਦ ਦੇ ਨੰਗੇ ਹੋ ਰਹੇ ਚਿਹਰੇ ਨੂੰ ਮੁੜ ਢੱਕ ਦਿੱਤਾ।

ਐਂਸ.ਐਂਮ. ਮੁਸ਼ਰਿਫ ਨੇ ਇਸ ਕਿਤਾਬ ਰਾਹੀਂ ਉਹਨਾਂ ਪ੍ਰਸ਼ਨਾਂ ਦੇ ਉਂਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਪਹਿਲਾਂ ਨਿਸਚਿਤ ਕੀਤੇ 1893 ਦੇ ਹਿੰਦੂ-ਮੁਸਲਿਮ ਦੰਗਿਆਂ ਤੋਂ ਮੁੰਬਈ 26/11 ਦੇ ਅੱਤਵਾਦੀ ਹਮਲਿਆਂ ਦਰਮਿਆਨ ਉਤਪੰਨ ਹੋਏ ਹਨ:

  1. 1893 ਵਿਚ ਬ੍ਰਾਹਮਣਾਂ ਨੇ ਅਚਾਨਕ ਜਾਣ-ਬੁੱਝ ਕੇ ਮੁਸਲਿਮ ਵਿਰੋਧੀ ਵਾਤਾਵਰਣ ਸਿਰਜ ਕੇ ਹਿੰਦੂ-ਮੁਸਲਿਮ ਦੰਗੇ ਕਿਉਂ ਭੜਕਾਉਂਣੇ ਸ਼ੁਰੂ ਕੀਤੇ, ਜਦੋਂ ਕਿ ਬ੍ਰਾਹਮਣਾਂ ਤੇ ਮੁਸਲਮਾਨਾਂ ਵਿਚ ਮੱਧਕਾਲ ਤੇ ਉਸ ਤੋਂ ਬਾਅਦ ਮਿਲਵਰਤਨ ਵਾਲਾ ਵਾਤਾਵਰਣ ਰਿਹਾ ਹੈ?
  2. ਭਾਰਤ ਦੀ ਖੁਫੀਆ ਏਜੰਸੀ ਆਈ.ਬੀ. ਸਰਕਾਰ ਨੂੰ ਆਰ.ਐਂਸ. ਐਂਸ ਵਲੋਂ ਖੁੱਲੇਆਮ ਆਪਣੀਆਂ ਸ਼ਾਖਾਵਾਂ ਰਾਹੀਂ ਮੁਸਲਿਮ ਵਿਰੋਧੀ ਜ਼ਹਿਰ ਪ੍ਰਸਾਰਣ ਸਬੰਧੀ ਹਨੇਰੇ ਵਿਚ ਕਿਉਂ ਰੱਖ ਰਹੀ ਹੈ?
  3. ਜਦੋਂ ਕਿ ਦੇਸ਼ ਵਿਚ ਪਿਛਲੇ 60 ਸਾਲਾਂ ਤੋਂ ਫਿਰਕੂ ਫਸਾਦ ਹੋ ਰਹੇ ਹਨ ਤਾਂ ਫਿਰ ਆਈ.ਬੀ. ਨੇ ਸਰਕਾਰ ਨੂੰ ਸਹੀ ਤੇ ਸਮੇਂ ਸਿਰ ਇਮਾਨਦਾਰੀ ਨਾਲ ਰਿਪੋਰਟ ਤੇ ਸਲਾਹ ਦੇ ਕੇ ਕੰਟਰੋਲ ਕਿਉਂ ਨਹੀਂ ਕਰਵਾਇਆ?
  4. 21ਵੀਂ ਸਦੀ ਦੇ ਅਰੰਭ ਵਿਚ ਆਈ.ਬੀ ਨੇ ਅਚਾਨਕ ਹੀ ਖੁਫੀਆਂ ਰਿਪੋਰਟਾਂ ਅਧੀਨ ਇਹ ਅਫਵਾਹਾਂ ਕਿਉਂ ਉਡਾਉਂਣੀਆਂ ਸ਼ੁਰੂ ਕਰ ਦਿੱਤੀਆਂ ਕਿ ਮਹੱਤਵਪੂਰਨ ਵੀ.ਵੀ.ਆਈ.ਪੀ. ਵਿਅਕਤੀਆਂ ਤੇ ਧਾਰਮਿਕ ਥਾਵਾਂ ਨੂੰ ਅਖੌਤੀ ਇਸਲਾਮਕ ਅੱਤਵਾਦੀ ਜਥੇਬੰਦੀਆਂ ਤੋਂ ਖਤਰਾ ਹੈ?
  5. ਆਈ.ਬੀ. ਨੇ ਸਰਕਾਰ ਨੂੰ ਕੁਝ ਬ੍ਰਾਹਮਣਵਾਦੀ ਅਤੱਵਾਦੀ ਜਥੇਬੰਦੀਆਂ ਵਲੋਂ ਆਪਣੇ ਕੇਡਰ ਨੂੰ ਅੱਤਵਾਦ-ਸਿਖਲਾਈ, ਹਥਿਆਰ, ਅਸਲਾ-ਬਾਰੂਦ ਇਕੱਠੇ ਕਰਨ, ਬੰਬ ਬਣਾਉਂਣ ਤੇ ਬੰਬ ਧਮਾਕੇ ਕਰਨ ਦੀਆਂ ਤਿਆਰੀਆਂ ਕਰਨ ਸਬੰਧੀ ਚੇਤਨ ਕਿਉਂ ਨਹੀਂ ਕੀਤਾ?
  6. ਆਈ.ਬੀ. ਨੇ ਭਾਰਤ ਸਰਕਾਰ ਨੂੰ ਅਭਿਨਵ-ਭਾਰਤ ਨਾਮੀ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀ ਦੀਆਂ ਹਿੰਦੂ ਰਾਸ਼ਟਰ ਬਣਾਉਂਣ ਦੀਆਂ ਗਤੀਵਿਧੀਆਂ ਸਬੰਧੀ ਹਨੇਰੇ ਵਿਚ ਕਿਉਂ ਰੱਖਿਆ ?
  7. ਆਈ.ਬੀ. ਨੇ ਹਰੇਕ ਬੰਬ ਧਮਾਕੇ ਤੇ ਅੱਤਵਾਦੀ ਹਮਲੇ ਦੇ ਕੇਸ ਵਿਚ ਗੈਰ-ਜਰੂਰੀ ਦਖਲ ਕਿਉਂ ਦੇਣਾ ਸ਼ੁਰੂ ਕਰ ਦਿੱਤਾ? ਜਦ ਕਿ ਇਸਦੀ ਮੁੱਖ ਡਿਊਟੀ ਖੁਫੀਆ ਜਾਣਕਾਰੀ ਇਕੱਤਰ ਕਰਨਾ ਹੈ।
  8. ਆਈ.ਬੀ. ਨੇ ਮੁੰਬਈ ਅੱਤਵਾਦੀ ਹਮਲਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਨੂੰ ਰੋਕ ਕੇ ਕਿਉਂ ਰੱਖਿਆ ਤੇ ਮੁੰਬਈ ਪੁਲਿਸ ਤੇ ਪੱਛਮੀ ਜਲ ਸੈਨਾ ਕਮਾਂਡ ਨਾਲ ਵੀ ਇਸਨੂੰ ਕਿਉਂ ਸਾਂਝਾ ਨਾ ਕੀਤਾ?
  9. ਆਈ.ਬੀ. ਨੇ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਅੱਤਵਾਦੀਆਂ ਦੇ ਸ਼ੱਕੀ 35 ਮੋਬਾਈਲ ਫੋਨਾਂ ਨੂੰ ਪੰਜ ਦਿਨ ਪਹਿਲਾਂ ਨੰਬਰ ਮਿਲਣ ਦੇ ਬਾਵਜੂਦ ਵੀ ਨਿਰੀਖਣ ਅਧੀਨ ਕਿਉਂ ਨਾ ਰੱਖਿਆ?
  10. ਆਈ.ਬੀ. ਨੇ ਹਿੰਮਤ ਕਰਕਰੇ ਦੀ ਮੌਤ ਤੋਂ ਕੁਝ ਘੰਟਿਆਂ ਦਰਮਿਆਨ ਹੀ ਅੱਤਵਾਦ ਵਿਰੋਧੀ ਦਸਤੇ ਦੇ ਮੁਖੀ ਵਜੋਂ ਫਿਰਕੂ ਤੇ ਵਿਵਾਦਪੂਰਨ ਪੁਲਿਸ ਅਫਸਰ ਕੇ.ਪੀ. ਰਘੂਵੰਸ਼ੀ ਨੂੰ ਕਿਉਂ ਨਿਯੁਕਤ ਕੀਤਾ?
  11. ਆਈ.ਬੀ. ਨੇ ਮੁੰਬਈ ਹਮਲਿਆਂ ਦੇ ਕੇਸ ਦੀ ਜਾਂਚ ਤੁਰੰਤ ਆਪਣੇ ਹੱਥਾਂ ਵਿਚ ਕਿਉਂ ਲਈ ਤੇ ਐਂਫ.ਬੀ.ਆਈ ਵਰਗੀ ਵਿਦੇਸ਼ੀ ਜਾਂਚ ਏਜੰਸੀ ਨੂੰ ਇਸ ਵਿਚ ਸ਼ਾਮਲ ਕਿਉਂ ਕੀਤਾ ਜੋ ਕਿ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਹੈ।

ਮੁਸ਼ਰਿਫ ਦੀ ਕਿਤਾਬ ਇਸ ਸਿੱਟੇ ‘ਤੇ ਪੁੱਜਦੀ ਹੈ ਕਿ ਉਪਰ ਲਿਖੇ ਸਾਰੇ ਤੱਥ ਆਪਸ ਵਿਚ ਜੁੜੇ ਤੇ ਤਾਲਮੇਲਸ਼ੁਦਾ ਹਨ। ਇਸ ਖੇਡ ਵਿਚ ਹਿੰਦੂਆਂ ਦਾ ਛੋਟਾ ਜਿਹਾ ਹਿੱਸਾ ਬ੍ਰਾਹਮਣ, ਬ੍ਰਾਹਮਣਵਾਦ ਨਾਲ ਓਤ-ਪੋਤ ਗੈਰ-ਬ੍ਰਾਹਮਣ ਤੇ ਬ੍ਰਾਹਮਣਵਾਦ ਦੀ ਤਾਕਤ ਆਈ.ਬੀ. ਤੇ ਮੀਡੀਏ ਦਾ ਇਕ ਵੱਡਾ ਭਾਗ ਸ਼ਾਮਲ ਹੈ। ਇਹਨਾਂ ਦਾ ਮਕਸਦ ਭਾਰਤੀ ਸਮਾਜ ਉਂਤੇ ਬ੍ਰਾਹਮਣਵਾਦ ਦਾ ਪੂਰਾ ਕੰਟਰੋਲ ਕਾਇਮ ਕਰਨਾ ਹੈ।
ਮੁਸ਼ਰਿਫ ਦੇ ਮੁਤਾਬਕ ਜੇ ਹਿੰਮਤ ਕਰਕਰੇ ਨੂੰ 26/11 ਦੇ ਮੁੰਬਈ ਹਮਲੇ ਵਿਚ ਨਾ ਮਰਵਾਇਆ ਜਾਂਦਾ ਤਾਂ ਹੁਣ ਤੱਕ ਭਾਰਤ ਵਿਚ ਬ੍ਰਾਹਮਣਵਾਦੀ ਅੱਤਵਾਦ ਦਾ ਪੂਰਾ ਜਾਲ ਸਾਹਮਣੇ ਆ ਜਾਂਦਾ ਪਰ ਬ੍ਰਾਹਮਣਾਂ ਦੀ ਆਈ.ਬੀ. ਨੇ ਮੁੰਬਈ ਹਮਲਾ ਜਾਣ-ਬੁੱਝ ਕੇ ਹੋਣ ਦਿੱਤਾ ਤੇ ਇਸ ਰਾਹੀਂ ਇਕ ਤਾਂ ਹਿੰਮਤ ਕਰਕਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਦੂਜਾ ‘ਇਸਲਾਮਕ-ਅੱਤਵਾਦ’ ਦਾ ਰੌਲਾ ਹੋਰ ਉਂਚੀ ਤਰ੍ਹਾਂ ਪਾਇਆ ਗਿਆ।

ਮੁਸ਼ਰਿਫ ਦੇ ਮੁਤਾਬਕ ਇਸ ਕਿਤਾਬ ਵਿਚ ਉਪਰ ਲਿਖੀਆਂ ਘਟਨਾਵਾਂ ਨੂੰ ਲੜੀਵਾਰ ਲਿਖਿਆ ਗਿਆ ਹੈ। ਉਸਨੇ ਇਹ ਤੱਥ ਕੱਢਿਆ ਹੈ ਕਿ ਹਰੇਕ ਬੰਬ ਧਮਾਕੇ ਪਿੱਛੋਂ ਸੈਂਕੜੇ ਮੁਸਲਿਮ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਬੰਬ ਧਮਾਕੇ ਨਾ ਰੁਕੇ ਪਰ ਜਦੋਂ 2008 ਦੇ ਮਾਲੇਗਾਂਵ ਬੰਬ ਧਮਾਕਿਆਂ ਦੇ ਦੋਸ਼ ਵਿਚ ਅਸਲ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਬੰਬ ਧਮਾਕੇ ਲਗਭਗ ਪੂਰੀ ਤਰ੍ਹਾਂ ਰੁਕ ਗਏ।

ਮੁਸ਼ਰਿਫ ਨੇ ਪਾਠਕਾਂ ਤੋਂ ਆਸ ਕੀਤੀ ਹੈ ਤੇ ਦਾਅਵਾ ਵੀ ਕਿ ਜੋ ਵੀ ਇਸ ਕਿਤਾਬ ਨੂੰ ਪੂਰੇ ਧਿਆਨ ਨਾਲ ਪੜ੍ਹੇਗਾ ਤਾਂ ਉਹ ਇਸ ਲਿਖਤ ਤੇ ਵਿਆਖਿਆ ਉਂਤੇ ਪੁਲਿਸ ਦੀ ਜਾਣਕਾਰੀ ਨਾਲੋਂ ਵੱਧ ਵਿਸਵਾਸ਼ ਕਰੇਗਾ। ਉਸਨੇ ਦਾਅਵਾ ਕੀਤਾ ਹੈ ਕਿ ਉਸ ਵਲੋਂ ਪੇਸ਼ ਕੀਤੇ ਨਵੇਂ ਤੱਥਾਂ ਦੀ ਰੋਸ਼ਨੀ ਵਿਚ ਸਾਰੇ ਮਾਮਲੇ ਦੀ ਕਿਸੇ ਨਿਰਪਂਖ ਏਜੰਸੀ ਜਾਂ ਉਂਚ ਪੱਧਰੀ ਕਮਿਸ਼ਨ ਤੋਂ ਜਾਂਚ ਕਰਵਾਈ ਜਾਵੇ।

ਮੁਸ਼ਰਿਫ ਨੇ ਕਿਹਾ ਹੈ ਕਿ ਮੈਨੂੰ ਪਤਾ ਹੈ ਕਿ ਬ੍ਰਾਹਮਣਵਾਦੀ ਇਹਨਾਂ ਤੱਥਾਂ ਦਾ ਕਿਸੇ ਤਿੰਨਾਂ ਵਿਚੋਂ ਇਕ ਤਰੀਕੇ ਨਾਲ ਪ੍ਰਤੀਕਰਮ ਕਰਨਗੇ।

  1. ਉਹ ਇਹਨਾਂ ਤੱਥਾਂ ਨੂੰ ਅਣਦੇਖਿਆ ਕਰ ਸਕਦੇ ਹਨ ਜੋ ਕਿ ਸੰਭਵ ਨਹੀਂ ਕਿਉਂਕਿ ਮਾਮਲਾ ਸੰਜੀਦਾ ਹੈ। ਜਾਂ
  2. ਉਹ ਕਿਤਾਬ ਵਿਚੋਂ ਗੈਰ-ਮਕਸਦੀ ਹਿੱਸੇ ਕੱਢਕੇ ਲੋਕ-ਰਾਇ ਬਣਾਉਂਣ ਦਾ ਯਤਨ ਕਰਨਗੇ। ਜਾਂ
  3. ਉਹ ਬਾਬਾ ਸਾਹਿਬ ਅੰਬੇਦਕਰ ਦੀ ਕਿਤਾਬ ‘The Riddles of Hindustan’ ’ ਦੇ ਵਿਰੋਧ ਕਰਨ ਵਾਂਗ ਪਰਦੇ ਦੇ ਪਿੱਛੇ ਰਹਿ ਕੇ ਆਮ ਹਿੰਦੂਆਂ ਨੂੰ ਭੜਕਾਉਂਣ ਦੀ ਨੀਤੀ ਅਪਣਾਉਂਣਗੇ।

ਮੁਸ਼ਰਿਫ ਦੀ ਪਾਠਕਾਂ ਨੂੰ ਬੇਨਤੀ ਹੈ ਕਿ ਪੂਰੀ ਕਿਤਾਬ ਪੜ੍ਹਨ ਤੋਂ ਬਿਨਾਂ ਕੋਈ ਵੀ ਪ੍ਰਤੀਕਿਰਿਆ ਨਾ ਕੀਤੀ ਜਾਵੇ ਅਤੇ ਨਾ ਹੀ ਕਿਤਾਬ ਲਿਖਣ ਦੇ ਮੰਤਵ ਨੂੰ ਖਤਮ ਕਰਨ ਲਈ ਬ੍ਰਾਹਮਣਵਾਦੀ ਪ੍ਰਾਪੇਗੰਡੇ ਦੇ ਝਾਂਸੇ ਵਿਚ ਆਉਂਣ।

ਸੋ ਉਕਤ ਕਿਤਾਬ ਭਾਰਤ ਵਿਚ ਬ੍ਰਾਹਮਣਵਾਦੀ ਨੀਤੀਆਂ ਦਾ ਪੂਰਾ ਪਾਜ਼ ਉਘਾੜਦੀ ਪ੍ਰਤੀਤ ਹੁੰਦੀ ਹੈ। ਸਿੱਖੀ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਨੇ 15ਵੀਂ ਸਦੀ ਵਿਚ ਤੇ ਭਗਤ ਕਬੀਰ, ਭਗਤ ਰਵੀਦਾਸ, ਭਗਤ ਨਾਮਦੇਵ ਤੇ ਹੋਰਨਾਂ ਨੇ ਇਸ ਤੋਂ ਵੀ ਪਹਿਲਾਂ ਬ੍ਰਾਹਮਣਵਾਦ ਵਿਰੁੱਧ ਝੰਡਾ ਬੁਲੰਦ ਕੀਤਾ ਸੀ, ਜਿਸ ਦਾ ਸੰਘਰਸ਼ ਅੱਜ ਵੀ ਵੱਖ-ਵੱਖ ਰੂਪਾਂ ਵੇਸਾਂ ਵਿਚ ਚੱਲ ਰਿਹਾ ਹੈ। ਲੋੜ ਹੈ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਮੁਸ਼ਰਿਫ ਜਿਹੇ ਲੋਕ ਬ੍ਰਾਹਮਣਵਾਦੀ ਅੱਤਵਾਦ ਤੇ ਬ੍ਰਾਹਮਣਵਾਦੀ ਨੀਤੀਆਂ ਵਿਰੁੱਧ ਇਕ ਆਵਾਜ਼ ਬਣ ਕੇ ਇਕੱਠੇ ਹੋਣ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ
0091-98554-01843
jsmanjhpur@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top