Share on Facebook

Main News Page

ਪੰਜਾਬ ਸਰਕਾਰ ਦਾ ਨਵਾਂ ਕਾਰਨਾਮਾ: ਨਾਨਕਸ਼ਾਹੀ ਵਰ੍ਹਾ 22 ਮਾਰਚ ਤੋਂ ਵਿਸਾਖੀ 21 ਅਪ੍ਰੈਲ ਨੂੰ

ਮੁੱਲਾਂਪੁਰ ਦਾਖਾ, (13 ਮਾਰਚ , ਪੀ.ਐਸ.ਐਨ): ਇੱਕ ਪਾਸੇ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਹਲਕਿਆਂ 'ਚ ਰੌਲਾ ਹੈ, ਕੋਈ ਸੋਧੇ ਨਾਨਕਸ਼ਾਹੀ ਕੈਲੰਡਰ ਨੂੰ ਅਪਨਾਉਣ ਦੀ ਗੱਲ ਕਰ ਰਿਹਾ ਹੈ ਅਤੇ ਕੋਈ ਪੁਰੇਵਾਲ ਕੈਲੰਡਰ ਨੂੰ ਅਪਨਾਈ ਰੱਖਣ ਤੇ ਜ਼ੋਰ ਦੇ ਰਿਹਾ ਹੈ। ਪਰੰਤੂ ਪੰਜਾਬ ਸਰਕਾਰ ਦਾ ਦੇਸੀ ਮਹੀਨਿਆਂ ਨੂੰ ਲੈ ਕੇ ਆਪਣਾ ਨਵਾਂ ਹੀ ਸ਼ੋਸਾ ਛੱਡਿਆ ਹੋਇਆ ਹੈ। ਪੰਜਾਬ ਸਰਕਾਰ ਵਲੋਂ ਨਵੇਂ ਸਾਲ ਦੀ ਜਾਰੀ ਕੀਤੀ ਡਾਇਰੀ, ਜਿਹੜੀ ਪੰਜਾਬ ਸਰਕਾਰ ਦੀ ਮੋਹਰ ਥੱਲੇ ਚੇਤ ਭਾਵ ਨਵੇਂ ਦੇਸੀ ਵਰੇ ਦਾ ਅਰੰਭ 22 ਮਾਰਚ ਤੋਂ ਹੋਣਾ ਹੈ।

ਪੰਜਾਬ ਸਰਕਾਰ ਦੀ ਇਸ ਡਾਇਰੀ 'ਚ ਦੇਸੀ ਮਹੀਨਿਆਂ ਦੀਆਂ ਤਰੀਕਾਂ ਪੂਰੀ ਤਰ੍ਹਾਂਗਲਤ ਛਾਪੀਆਂ ਗਈਆਂ ਹਨ। ਪਹਿਲੀ ਜਨਵਰੀ ਨੂੰ 17 ਪੋਹ ਬਿਕਰਮੀ ਸੰਮਤ ਅਨੁਸਾਰ 19 ਪੋਹ ਨਾਨਕਸ਼ਾਹੀ ਜੰਤਰੀ ਅਨੁਸਾਰ ਸੀ, ਪਰੰਤੂ ਪੰਜਾਬ ਸਰਕਾਰ ਦੀ ਇਸ ਡਾਇਰੀ 'ਚ ਪਹਿਲੀ ਜਨਵਰੀ ਨੂੰ 11 ਪੋਹ ਦੱਸੀ ਗਈ ਹੈ। ਇਸੇ ਤਰ੍ਹਾਂਵਿਸਾਖੀ ਦਾ ਦਿਹਾੜਾ ਪੰਜਾਬ ਸਰਕਾਰ ਅਨੁਸਾਰ 21 ਅਪ੍ਰੈਲ ਨੂੰ ਹੋਵੇਗਾ, ਜਦੋਂ ਕਿ ਲੰਘੀ ਮਾਘੀ ਇਸ ਡਾਇਰੀ ਅਨੁਸਾਰ 21 ਜਨਵਰੀ ਨੂੰ ਮਨਾਈ ਜਾਣੀ ਚਾਹੀਦੀ ਸੀ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਸਰਕਾਰ ਦੀ ਡਾਇਰੀ ਹੀ ਗਲਤ ਜਾਣਕਾਰੀ ਦਿੰਦੀ ਹੈ ਉਸਤੇ ਆਮ ਲੋਕ ਕਿਵੇਂ ਭਰੋਸਾ ਕਰਨਗੇ?

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top