Share on Facebook

Main News Page

ਸਿੱਖ ਫੈਡਰੇਸ਼ਨ ਜਰਮਨੀ ਵੱਲੋਂ
14 ਮਾਰਚ ਨੂੰ ਨਾਨਕਸ਼ਾਹੀ ਸੰਮਤ 543 ਦੀ ਸੂਹੀ ਸਵੇਰ ਦੀ ਆਮਦ ਤੇ ਸਮੂਹ ਨਾਨਕ ਲੇਵਾ ਸਿੱਖ ਜਗਤ ਨੂੰ ਕੋਟਿਨ ਕੋਟਿ ਵਧਾਈਆਂ!

ਮਨੁੱਖਤਾ ਦੇ ਰਹਿਬਰ ਜਗਤ ਗੁਰੂ ਨਾਨਕ ਦੇਵ ਜੀ ਦੇ ਚਲਾਏ, ਨਿਰਾਲੇ ਸਿੱਖ ਪੰਥ ਦੇ, ਨਾਨਕਸ਼ਾਹੀ ਸੰਮਤ ਦੇ ਨਵੇਂ ਸਾਲ, 14 ਮਾਰਚ ਦੀ ਸੂਹੀ ਸਵੇਰ ਦੀ ਆਮਦ ਤੇ ਸਮੂਹ ਨਾਨਕ ਲੇਵਾ ਸਿੱਖ ਜਗਤ ਨੂੰ ਕੋਟਿਨ ਕੋਟਿ ਵਧਾਈਆਂ। ਇਹ ਨਾਨਕਸ਼ਾਹੀ ਸੰਮਤ ਦਾ ਨਵ੍ਹਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ। ਉਥੇ ਬਿਖੜੇ ਪੈਡਿਆਂ ਵਿੱਚੋ ਗੁਜ਼ਰ ਰਿਹੀ ਸਿੱਖ ਕੌਮ ਨੂੰ ਅਕਾਲ ਪੁਰਖ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਇਸ ਸਥਿਤੀ ਵਿੱਚੋ ਬਾਹਰ ਕੱਢ ਲਵੇ। ਅਕਾਲ ਪੁਰਖ ਸਿੱਖ ਕੌਮ ਤੇ ਕ੍ਰਿਪਾ ਕਰੇ ਕਿ ਇਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ, “ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਨਿਓ ਗ੍ਰੰਥ!” ਅਨੁਸਾਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਆਪਣਾ ਨਿਸਚਾ ਰੱਖੇ, ਤੇ ਇਸ ਤੋਂ ਹੀ ਸੇਧ ਲੈ ਕੇ ਪੰਥਕ ਮੱਸਲਿਆਂ ਨੂੰ ਹੱਲ ਕਰੇ। ਗੁਰੂ ਨਾਨਕ ਦੇਵ ਜੀ ਨੇ ਇਲਾਹੀ ਬਾਣੀ, ਰੂਪੀ ਵੀਚਾਰਧਾਰਾ ਦੁਆਰਾ ਸਿੱਖ ਕੌਮ ਨੂੰ ਜਿਨ੍ਹਾਂ ਬਿਪਰ ਦੀਆਂ ਰੀਤਾਂ ਵਿੱਚੋ ਬਾਹਰ ਕੱਢਿਆ ਸੀ।

ਅੱਜ ਉਸੇ ਵਿੱਚ ਧੱਸਦੀ ਜਾ ਰਹੀ ਕੌਮ ਨੂੰ ਅਕਾਲਪੁਰਖ ਸੋਝੀ ਬਖਸ਼ੇ, ਤੇ ਉਹ ਬਾਬੇ ਨਾਨਕ ਦੇ ਇਸ ਚਲਾਏ ਨਿਰਾਲੇ ਸਿੱਖ ਪੰਥ ਨੂੰ ਨਿਰਾਲਾ ਰੱਖ ਸਕੇ ਤੇ ਇਸ ਦੀ ਮਹਿਕ ਦੁਨੀਆਂ ਵਿੱਚ ਬਿਖੇਰ ਸਕੇ। ਬ੍ਰਾਹਮਣਵਾਦੀ ਸੋਚ ਤੇ ਅੱਜ ਤੋਂ 543 ਸਾਲ ਪਹਿਲਾਂ ਜਦੋਂ ਗੁਰੂ ਨਾਨਕ ਦੇਵ ਜੀ, ਨੇ ਇਸ ਦੇ ਕਰਮਕਾਂਡੀ, ਉਚ ਨੀਚ, ਜਾਤ ਪਾਤ, ਤੇ ਜਨੇਉ ਪਾਉਣ ਤੋਂ ਇਨਕਾਰ ਕਰ ਕਿ ਧਰਮ ਦੇ ਨਾ ਤੇ ਹੋ ਰਹੇ ਅਧਰਮ ਤੇ ਚੋਟ ਮਾਰੀ ਸੀ। ਇਹ ਬਿਪਰਵਾਦ ਗੁਰੂ ਨਾਨਕ ਦੇਵ ਜੀ ਤੇ ਉਸ ਦੀ ਵੀਚਾਰਧਾਰਾ ਅਨੁਸਾਰ ਚੱਲਣ ਵਾਲੇ ਗੁਰੂ ਸਾਹਿਬਾਂ ਤੇ ਇਸ ਦੇ ਸਿੱਖਾਂ ਤੇ ਉਸੇ ਦਿਨ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਹਮਲੇ ਕਰਦਾ ਆ ਰਿਹਾ ਹੈ। ਉਹ ਮੌਕੇ ਦੀਆਂ ਸਰਕਾਰਾਂ ਕੋਲ ਸਿੱਖੀ ਦੇ ਖਿਲਾਫ ਕੰਨ ਭਰਕੇ, ਹਕੂਮਤਾਂ ਨਾਲ ਮਿਲਕੇ ਸਿੱਖਾਂ ਤੇ ਜ਼ੁਲਮ ਤਸ਼ਦੱਦ ਤੇ ਹਮਲੇ ਕਰਕੇ, ਹਕੂਮਤ ਵਿੱਚ ਹੋਣ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ, ਇਸ ਦੀ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਬਲਿਆਂ ਵਿੱਚ ਸ਼ਹੀਦ ਕਰਨਾ, ਸਿੱਖ ਕੌਮ ਦੇ ਪਵਿੱਤਰ ਰੂਹਾਨੀਅਤ ਦੇ ਪ੍ਰਤੀਕ ਗੁਰਧਾਮਾਂ ਤੇ ਹਮਲੇ ਕਰਕੇ, ਉਨ੍ਹਾਂ ਨੂੰ ਢਹਿ ਢੇਰੀ ਕਰਨਾ, ਸਿੱਖ ਕੌਮ ਦੇ ਸੁਨਿਹਰੀ ਇਤਿਹਾਸ ਵਿੱਚ ਬ੍ਰਾਹਮਣਵਾਦੀ ਸੋਚ ਦੇ ਲਿਖਾਰੀਆਂ ਦੁਆਰਾ ਰਲ ਗੱਡ ਕਰਨਾ, ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਖੋਰਾ ਲਾਉਣ ਲਈ ਬ੍ਰਾਹਮਣਵਾਦੀ ਸੋਚ ਵਾਲੇ ਵਿਦਵਾਨ, ਸੰਤ ਸਮਾਜ, ਡੇਰੇਦਾਰ, ਕੁਰਸੀ ਦੇ ਲਾਲਚੀ ਰਾਜਨੀਤਿਕ ਆਗੂਆਂ ਦੀ ਖਰੀਦੋ ਫਰੋਖਤ ਕਰਕੇ, ਵਿਕਾਊ ਪ੍ਰੈਸ, ਮੀਡੀਆ ਤੇ ਜ਼ਮੀਰ ਵੇਚੂ ਜਨਰਲਿਸਟਾਂ ਦੁਆਰਾ ਸਿੱਖ ਕੌਮ ਤੇ ਸ਼ਰੀਰਕ ਤੇ ਮਾਨਸਿਕ ਤੌਰ ਤੇ ਹਮਲੇ ਅੱਜ ਤੱਕ ਨਿਰੰਤਰ ਜਾਰੀ ਹੈ। ਬ੍ਰਾਹਮਣਵਾਦੀ ਸੋਚ ਨੇ ਆਪਣੇ ਸੰਵਿਧਾਨ ਵਿੱਚ ਵੀ ਸਿੱਖ ਕੌਮ ਨੂੰ ਵੱਖਰੀ ਕੌਮ ਮੰਨਣ ਤੋਂ ਇਨਕਾਰ ਕੀਤਾ ਹੋਇਆ ਹੈ।

ਸਿੱਖ ਕੌਮ ਦੀ ਵੱਖਰੀ ਨਿਆਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜੋ ਸ੍ਰ. ਪਾਲ ਸਿੰਘ ਪੁਰੇਵਾਲ ਨੇ ਬਹੁਤ ਮਿਹਨਤ ਨਾਲ ਤਿਆਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2003 ਵਿੱਚ ਜਾਰੀ ਹੋਇਆ ਸੀ। ਜੋ ਕਿ ਬਿਪਰਾਂ ਨੂੰ ਕਿਸੇ ਵੀ ਤਰ੍ਹਾਂ ਭਾਉਂਦਾ ਨਹੀਂ ਸੀ, ਤੇ ਉਨ੍ਹਾਂ ਨੇ ਆਪਣੇ ਹੱਥ ਠੋਕਿਆਂ ਦੁਆਰਾ, ਸੋਧਾਂ ਦੇ ਨਾਮ ਤੇ ਇਸਦਾ ਬਿਕ੍ਰਮੀਕਰਣ ਕਰਕੇ ਇਸ ਤੇ ਵੀ ਭਗਵਾਂ ਰੰਗ ਚਾੜ ਦਿੱਤਾ, ਬੇਸ਼ੱਕ ਬਹੁਗਿਣਤੀ ਸਿੱਖ ਕੌਮ ਨੇ ਇਸ ਨੂੰ ਨਕਾਰ ਦਿੱਤਾ ਹੈ। ਸੋ ਆਉ ਨਾਨਕਸ਼ਾਹੀ ਸੰਮਤ 543 ਦੀ 14 ਮਾਰਚ ਦੀ ਸੂਹੀ ਸਵੇਰ ਦੀ ਆਮਦ ਤੇ ਨਿੱਜੀ ਸਵਾਰਥਾਂ ਤੇ ਕੁਰਸੀ ਦੇ ਲਾਲਚ ਕਰਕੇ, ਬਿਪਰਾਂ ਦੀ ਝੋਲੀ ਵਿੱਚ ਪੈ ਚੁੱਕੇ ਧਾਰਮਿਕ ਤੇ ਸਿਆਸੀ ਸਿੱਖ ਆਗੂਆਂ ਲਈ ਵੀ ਅਰਦਾਸ ਕਰੀਏ, ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈ ਸਾਰਾ, ਜਬ ਇਹ ਗਏ ਬਿਪ੍ਰਨ ਕੀ ਰੀਤ, ਮੈ ਨਾ ਕਰੋ ਇਨ ਕੀ ਪ੍ਰਤੀਤ ਨੂੰ ਸਮਝਕੇ ਤੇ ਬਿਪਰਾਂ ਦੀ ਸੋਚ ਛੱਡ ਕੇ, ਗੁਰੂ ਦੇ ਨਿਆਰੇ ਖਾਲਸੇ ਬਣ ਜਾਣ। ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਣ ਵਾਲਾ ਖਾਲਸਾ ਪੰਥ, ਨਾਨਕਸ਼ਾਹੀ ਸੰਮਤ 543 ਦੀ ਆਮਦ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਬਿਪਰਵਾਦੀ ਸੋਚ ਵੱਲੋ ਬਾਹਰੀ ਤੇ ਸਿੱਖੀ ਭੇਸ ਵਾਲੇ ਅੰਦਰੂਨੀ ਹਮਲਿਆਂ ਨੂੰ ਗੰਭੀਰਤਾ ਨਾਲ ਵੀਚਾਰੇ ਤੇ ਇਹਨਾਂ ਬਿਪਰਵਾਦੀ ਹਮਲਿਆਂ ਦਾ ਸਦੀਵੀ ਹੱਲ, ਸਿੱਖ ਕੌਮ ਦਾ ਆਪਣਾ ਪ੍ਰਭੂਸੱਤਾ ਸੰਪਨ ਆਜ਼ਾਦ ਦੇਸ਼ ਹੈ। ਜਿਸ ਦੀ ਖਾਤਰ ਸਿੱਖ ਕੌਮ ਦੇ ਅਣਖੀ ਸਰੂਬੀਰਾ ਨੇ ਅਥਾਹ ਕੁਰਬਾਨੀਆਂ ਕੀਤੀਆਂ ਹਨ। ਸੋ ਆਉ ਇਸ ਨਵੇਂ ਵਰ੍ਹੇ ਤੇ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ, ਕਿ ਸਮੂਹ ਲੋਕਾਈ ਲਈ ਨਾਨਕਸ਼ਾਹੀ ਸੰਮਤ ਖੁਸ਼ੀਆਂ ਭਰਿਆ ਆਵੇ ਤੇ ਉਨ੍ਹਾਂ ਹਕੂਮਤਾਂ ਨੂੰ ਸੋਝੀ ਆਵੇ, ਜੋ ਆਪਣੇ ਰਾਜ ਸ਼ਕਤੀ ਦੇ ਨਸ਼ੇ ਵਿੱਚ ਮਨੁੱਖਤਾਂ ਤੇ ਜ਼ੁਲਮ ਕਰਦੀਆਂ ਹਨ, ਤੇ ਉਨ੍ਹਾਂ ਦੇ ਹੱਕ ਹਕੂਕਾਂ ਤੋਂ ਵਾਝਾਂ ਰੱਖਦੀਆਂ ਹਨ। ਦੁਨੀਆਂ ਅੰਦਰ ਆਪਣੀਆਂ ਕੌਮਾਂ ਦੇ ਹੱਕਾਂ ਹਿੱਤਾਂ ਦੀ ਖਾਤਰ ਸੰਘਰਸ਼ ਕਰ ਰਹੇ, ਸਮੂੰਹ ਸੰਘਰਸ਼ਕਾਰੀਆਂ ਨੂੰ ਇਸ ਨਵੇਂ ਸਾਲ ਤੇ ਸਫਲਤਾ ਮਿਲੇ।

ਸਿੱਖ ਕੌਮ ਦੇ ਅਜ਼ਾਦ ਵਤਨ ਦਾ ਚਾਹਵਾਨ
ਭਾਈ ਗੁਰਚਰਨ ਸਿੰਘ ਗੁਰਾਇਆ, ਜਨਰਲ ਸਕੱਤਰ ਸਿੱਖ ਫੈਡਰੇਸ਼ਨ ਜਰਮਨੀ
10775031568


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top