Share on Facebook

Main News Page

ਸਿੱਖਾਂ ਨੂੰ ਚਾਹੀਦਾ ਹੈ ਕਿ ਸੌਦਾ ਸਾਧ ਦੇ ਖਿਲਾਫ਼ ਜਾਰੀ ਹੁਕਮਨਾਮੇ ਦੀ ਪਿਛਲੀ ਸਿਆਸਤ ਨੂੰ ਸਮਝਣ

ਸੌਦਾ ਸਾਧ ਦੇ ਖਿਲਾਫ਼ ਜਾਰੀ ਹੁਕਮਨਾਮੇ ਪਿਛੇ ਸਿਆਸਤ ਇਹ ਸੀ, ਕਿ ਸੌਦਾ ਸਾਧ ਨੇ ਵੋਟਾਂ ਕਾਂਗਰਸ ਨੂੰ ਪਾਉਣ ਵਾਸਤੇ ਆਖ ਦਿੱਤਾ ਸੀ| ਇਹਨਾਂ ਜਥੇਦਾਰਾਂ ਨੇ ਆਵਦੇ ਮਾਲਿਕ ਬਾਦਲ ਦੇ ਇਸ਼ਾਰੇ ਤੇ ਸਮਾਜ ਨੂੰ ਵੰਡਣ ਵਾਲਾ ਹੁਕਮਨਾਮਾ ਜਾਰੀ ਕਰ ਦਿੱਤਾ | ਜਦ ਮਾਲਿਕ ਬਾਦਲ ਨੇ ਵੇਖਿਆ ਕਿ ਪੰਜਾਬ ਦੇ ਹਾਲਾਤ ਜਿਆਦਾ ਖਰਾਬ ਹੋ ਰਹੇ ਹਨ ਅਤੇ ਡੇਰਾ ਪ੍ਰੇਮੀਆਂ ਦਾ ਹਥ ਉੱਪਰ ਹੋ ਰਿਹਾ ਹੈ | ਜਿਸ ਨਾਲ ਬਾਦਲ ਨੂੰ ਆਵਦੀ ਕੁਰਸੀ ਖਤਰੇ ਵਿੱਚ ਦਿੱਸੀ, ਤਾਂ ਇਸਨੇ ਆਵਦੇ ਕਰਿੰਦੇ ਜਥੇਦਾਰਾਂ ਨੂੰ ਆਖ ਕੇ ਮਸਲੇ ਨੂੰ ਲਮਕਾਉਣਾ ਸ਼ੁਰੂ ਕੀਤਾ, ਅਤੇ ਬਾਅਦ ਵਿੱਚ ਆਖ ਦਿੱਤਾ ਕੇ ਸਮਾਜ ਵਿੱਚ ਵੰਡੀਆਂ ਨਾਂ ਪਾਵੋ ਅਤੇ ਇਹਨਾਂ ਪ੍ਰੇਮੀਆਂ ਨਾਲ ਨਰ੍ਮੀ ਵਰਤੋ,| ਅਤੇ ਬਾਅਦ ਵਿੱਚ ਸਾਰਾ ਸੰਸਾਰ ਆਖ ਰਿਹਾ ਹੈ ਕੇ ਇਸ੍ਨੇ ਸੌਦਾ ਸਾਧ ਨਾਲ ਸਮਝੋਤਾ ਕਰਕੇ ਆਵਦੀ ਨੂੰਹ ਹਰਸਿਮਰਤ ਬਾਦਲ ਨੂੰ ਜਿਤ੍ਵਾਇਆ ਹੈ |  ਪਰ ਭੋਲੇ ਸਿੱਖ ਅੱਜ ਵੀ ਉਸ ਸਿਆਸਤ ਨੂੰ ਹੁਕਮਨਾਮਾ ਹੀ ਸਮਝੀ ਫਿਰਦੇ ਹਨ, ਗਲਤੀ ਸੌਦਾ ਸਾਧ ਨੇ ਕੀਤੀ ਸੀ ਸਜਾ ਵੀ ਉਸਨੂੰ ਮਿਲਣੀ ਚਾਹੀਦੀ ਹੈ | ਇਸ ਲਈ ਸਮਾਜ ਨੂੰ ਵੰਡਣ ਦੀ ਕੀ ਲੋੜ ਹੈ, ਨਾਲੇ ਡਾਂਗਾਂ ਨਾਲ ਕਦੀ ਧਰਮ ਵਿੱਚ ਵਾਧਾ ਨਹੀਂ ਹੋਇਆ | ਗੁਰੂ ਨੇ ਧਰਮ ਡਾਂਗਾਂ ਚਲਾ ਕੇ ਨਹੀਂ, ਡਾਂਗਾਂ ਰੋਕ ਕੇ ਚਲਾਇਆ ਸੀ |

ਵੋਟਾਂ ਖਾਤਿਰ ਇਹ ਬਾਦਲ ਲਾਣਾ ਕਿਸੇ ਹਦ ਤੱਕ ਜਾ ਸਕਦਾ ਹੈ | ਵੋਟਾਂ ਖਾਤਿਰ ਇਸ੍ਨੇ ਪ੍ਰੋਫੈ. ਦਰਸ਼ਨ ਸਿੰਘ ਖਾਲਸਾ ਦੀ ਜੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਇਸਨੂੰ ਡਰ ਸੀ ਕੇ ਜੇ ਪ੍ਰੋਫੈ. ਸਾਹਿਬ ਪੰਜਾਬ ਵਿੱਚ ਸਰਗਰਮ ਹੋ ਗਏ, ਤਾਂ ਸ਼ਿਰੋਮਣੀ ਕਮੇਟੀ ਸਾਡੇ ਹਥੋਂ ਗਈ |

ਇਸ੍ਨੇ ਫਿਰ ਆਵਦੇ ਪਾਲਤੂ ਜਥੇਦਾਰਾਂ ਨੂੰ ਵਰਤਿਆ ਅਤੇ ਬਿਨਾਂ ਕਸੂਰ ਸਾਬਿਤ ਕਿਤਿਆਂ, ਧਰਮ ਦੀਆਂ ਸਾਰੀਆਂ ਹਦਾਂ ਨੂੰ ਤੋੜ ਕੇ ਇਕ ਅਸਲੀ ਸੰਤ ਨੂੰ ਸੂਲੀ ਤੇ ਟੰਗਨ ਦੀ ਕੋਸ਼ਿਸ਼ ਕੀਤੀ |

ਸਮਝਦ਼ਾਰ ਸਿੱਖਾਂ ਨੇ ਤਾਂ ਇਹਨਾਂ ਕੂੜ੍ਹਨਾਮਿਆਂ ਨੂੰ ਮੁਢੋਂ ਹੀ ਰੱਦ ਕੀਤਾ ਹੈ | ਅਤੇ ਕੁਝ ਭੋਲੇ ਸਿੱਖਾਂ ਨੂੰ ਜਿਵੇਂ ਜਿਵੇਂ ਇਸ ਸਭ ਦੇ ਪਿਛਲੀ ਸਿਆਸਤ ਦੀ ਸਮਝ ਆ ਰਹੀ ਹੈ, ਉਹਨਾਂ ਦੀਆਂ ਅਖਾਂ ਖੁਲ ਰਹੀਆਂ ਹਨ |

ਇਸ ਕਰਕੇ ਇਹਨਾਂ ਸਮਾਜ ਨੂੰ ਵੰਡਣ ਵਾਲੀਆਂ ਕਾਰਵਾਈਆਂ ਦਾ ਸਿੱਖਾਂ ਨੂੰ ਹਿੱਸਾ ਨਹੀਂ ਬਨਣਾ ਚਾਹੀਦਾ |


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top