Share on Facebook

Main News Page

ਦਸਮ ਗ੍ਰੰਥੀਆਂ ਦੀ ਕਾਂਵਾਂ ਰੌਲੀ

ਪ੍ਰੋ. ਦਰਸ਼ਨ ਸਿੰਘ ਹੋਰਾਂ ਦੇ ਪ੍ਰੋਗ੍ਰਾਮ ਤੋਂ ਦੋ ਕੁ ਹਫਤੇ ਪਹਿਲਾਂ, ਅਮਰੀਕਾ ਦੇ ਸ਼ਹਿਰ ਫਰਿਜਨੋ ਵਿਚ ਲੋਕਲ ਰਡਿਓ ਤੋਂ ਦਰਸ਼ਨ ਸਿੰਘ ਤੇ ਦਸਮ ਗਰੰਥ ਬਾਰੇ ਦੋ ਘੰਟੇ ਦਾ ਇਕ ਟਾਕ ਸ਼ੋ ਕੀਤਾ ਗਿਆ | ਜਿਸਨੂੰ ਸਾਡੇ ਵੀਰ ਹਰਪ੍ਰੀਤ ਸਿੰਘ ਜੀ ਹੋਰਾਂ ਨੇਂ ਹੋਸ੍ਟ ਕੀਤਾ | ਜਿਸ ਵਿਚ ਕਾਫੀ ਸਾਰੇ ਵੀਰਾਂ ਨੇਂ ਭਾਗ ਲਿਆ |

ਸਭ ਤੋਂ ਪਹਿਲਾਂ ਦਸਮ ਗ੍ਰੰਥੀ ਨਛੱਤਰ ਸਿੰਘ ਧਾਲੀਵਾਲ ਨੇਂ ਪ੍ਰੋ. ਦਰਸ਼ਨ ਸਿੰਘ ਤੇ ਕਾਫੀ ਸਾਰੇ ਝੂਠ, ਜਿਸ ਤਰਾਂ ਕਿ ਰਹਿਤ ਮਰਯਾਦਾ ਬਾਰੇ ਕਿੰਤੂ ਪ੍ਰੰਤੂ ਕਰਨਾ ਅਤੇ ਨਾਲ ਹੀ ਅਮ੍ਰਿਤ ਬਾਰੇ ਗਲਤ ਬੋਲਣਾਂ ਅਤੇ ਨਾਲ ਹੀ ਨੁਪ ਕੌਰ ਦੇ ਚਰਿਤਰ ਬਾਰੇ, ਕਿ ਉਸਦੇ ਵਿਚ ਜੋ ਪ੍ਰੋ. ਦਰਸ਼ਨ ਸਿੰਘ ਕਹਿ ਰਹਿਆ ਹੈ ਲੇਕਿਨ ਐਸਾ ਕੁਝ ਭੀ ਨਹੀਂ ਹੈ | ਇਹ ਸਾਰੀਆਂ ਗੱਲਾਂ ਕਹਿ ਕੇ ਸੁਰੂਆਤ ਕੀਤੀ | ਜਿਸਦਾ ਜਵਾਬ ਵੀਰ ਮੋਹਿੰਦਰ ਸਿੰਘ ਜੀ ਨੇਂ ਬਹੁਤ ਹੀ ਵਧੀਆ ਦਿਤੇ |

ਉਨ੍ਹਾਂ ਨੇਂ ਦੱਸਿਆ ਕਿ ਅੱਜ ਤੱਕ ਉਨ੍ਹਾਂ ਨੇਂ ਤਾਂ ਕਦੇ ਭੀ ਆਪਣੇਂ ਕੰਨੀਂ ਇਕ ਵਾਰ ਭੀ ਪ੍ਰੋ. ਦਰਸ਼ਨ ਸਿੰਘ ਜੀ ਨੂੰ ਰਹਿਤ ਮਰਯਾਦਾ ਦੇ ਖਿਲਾਫ਼ ਜਾਂ ਅਮ੍ਰਿਤ ਦੇ ਖਿਲਾਫ਼ ਬੋਲਦਿਆਂ ਨਹੀਂ ਸੁਣਿਆਂ | ਫਿਰ ਨਛੱਤਰ ਸਿੰਘ ਨੇਂ ਦਸਮ ਗਰੰਥ ਨੂੰ ਚੋਰ ਮੋਰੀ ਰਾਹੀਂ, ਸਹੀ ਸਿਧ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਗਰੰਥ ਜੀ ਤਾਂ ਸਾਰੀ ਦੁਨੀਆਂ ਦੇ ਗੁਰੂ ਹਨ, ਪਰ ਦਸਮ ਗਰੰਥ ਕੇਵਲ ਸਿਖਾਂ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇਂ ਲਿਖਿਆ ਸੀ | ਜਿਸਦਾ ਜਵਾਬ ਵੀਰ ਹਰਪ੍ਰੀਤ ਹੋਰਾਂ ਨੇਂ ਬਹੁਤ ਹੀ ਵਧੀਆ ਦਿੱਤਾ, ਕਿ ਕੋਈ ਭੀ ਗੁਰੂ ਸਾਹਿਬਾਨ ਦੀ ਗੱਲ ਕੇਵਲ ਇਕ ਕੌਮ ਵਾਸਤੇ ਨਹੀਂ ਹੁੰਦੀ | ਸਗੋਂ ਗੁਰੂ ਸਾਹਿਬਾਨ ਦੀ ਗੱਲ ਤਾਂ ਸਾਰੇ ਸੰਸਾਰ ਵਾਸਤੇ ਸਾਂਝੀ ਹੁੰਦੀ ਹੈ | ਫਿਰ ਉਸ੍ਨੇ ਇਹ ਗੱਲ ਕਹਿਨੀਂ ਸੁਰੂ ਕੀਤੀ, ਕਿ ਦਰਸ਼ਨ ਸਿੰਘ ਗੁਰੂ ਗੋਬਿੰਦ ਸਿੰਘ ਬਾਰੇ ਕਹਿ ਰਹਿਆ ਹੈ ਕਿ ਉਹ ਜੁੱਤੀ ਅਤੇ ਚੋਲਾ ਛੱਡ ਕੇ ਭੱਜੇ ਸਨ, ਪਰ ਮੈਂ ਤਾਂ ਕੇਵਲ ਜੁੱਤੀ ਬਾਰੇ ਹੀ ਮੰਨਦਾ ਹਾਂ ਚੋਲੇ ਬਾਰੇ ਨਹੀਂ | ਇਸ ਗੱਲ ਦਾ ਜਵਾਬ ਵੀਰ ਹਰਪ੍ਰੀਤ ਜੀ ਨੇਂ ਇਹ ਕਹਿ ਕੇ ਦਿੱਤਾ, ਕੇ ਸਾਨੂੰ ਸ਼ਰਮ ਕਰਨੀਂ ਚਾਹੀਦੀ ਹੈ ਜੇਕਰ ਅਸੀਂ ਆਪ ਹੀ ਇਹੋ ਜਿਹੀਆਂ ਗੱਲਾਂ ਗੁਰੂ ਜੀ ਦੇ ਨਾਲ ਜੋੜ੍ਹ ਰਹੇ ਹਾਂ | ਕਿਉਂਕੇ ਕੋਈ ਭੀ ਸੱਚਾ ਸਿਖ ਐਸੀ ਗੱਲ ਗੁਰੂ ਜੀ ਦੇ ਜੀਵਨ ਨਾਲ ਨਹੀਂ ਜੋੜ੍ਹ ਸਕਦਾ | ਫਿਰ ਨਛੱਤਰ ਸਿੰਘ ਨੇ ਕਹਿਣਾ ਸੁਰੂ ਕੀਤਾ, ਕਿ ਅਸੀਂ ਦਸਮ ਗਰੰਥ ਬਾਰੇ ਬਹਿਸ਼ ਕਰਨ ਨੂੰ ਤਿਆਰ ਹਾਂ | ਜਿਸਦਾ ਜਵਾਬ ਦਾਸ ਨੇ ਦਿੱਤਾ ਕਿ ਤੁਸੀਂ ਸਾਨੂੰ ਦਿਨ ਅਤੇ ਸਮਾਂ ਦਿਓ ਅਸੀਂ ਭੀ ਤਿਆਰ ਹਾਂ,| ਅਤੇ ਭਾਈ ਲਾਲੋ ਸੰਸਥਾ ਵਾਲਿਆਂ ਤੋਂ ਪੰਜ ਕਰੋੜ੍ਹ ਰੁਪਿਆ ਜਿੱਤੋ | ਜੇਕਰ ਤੁਸੀਂ ਇਕ ਭੀ ਤੁਕ ਗੁਰੂ ਸਾਹਿਬ ਜੀ ਦੀ ਸਾਬਤ ਕਰ ਦੇਵੋ | ਇਸਤੇ ਇਕ ਹੋਰ ਕਾਲਰ ਨੇ ਦਾਸ ਨੂੰ ਪੁਛਿਆ, ਕੇ ਜੇਕਰ ਇਕ ਭੀ ਤੁਕ ਗੁਰੂ ਜੀ ਦੀ ਨਹੀਂ ਤਾਂ ਫਿਰ ਤਿੰਨ ਬਣੀਆਂ ਬਾਰੇ ਤੁਹਾਡੇ ਕਿ ਵਿਚਾਰ ਹਨ | ਇਸਦਾ ਜਵਾਬ ਦਾਸ ਨੇ ਇਸ ਤਰਾਂ ਦਿੱਤਾ, ਕਿ ਇਹ ਜੋ ਫੇਸਲਾ ਪੰਥਕ ਹੈ,| ਇਹ ਨਿਤਨੇਮ ਦਾ ਹਿੱਸਾ ਜਰੂਰ ਹੈ, ਪਰ ਇਨ੍ਹਾਂ ਨੂੰ ਗੁਰੂ ਗਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ, ਅਤੇ ਇਸਤੋਂ ਬਾਅਦ ਦਾਸ ਨੇ ਇਹ ਭੀ ਕਹਿਆ ਕੇ ਜੇਕਰ ਕੋਈ ਭੀ ਤਬਦੀਲੀ ਆਉਣ ਵਾਲੇ ਸਮੇਂ ਵਿਚ ਹੁੰਦੀ ਹੈ, ਤਾਂ ਦਾਸ ਇਨ੍ਹਾਂ ਨੂੰ ਤਿਆਗਨ ਵਾਸਤੇ ਇੱਕ ਸ੍ਕੇਟ ਭੀ ਨਹੀਂ ਲਾਏਗਾ |

ਇਸ ਤੋਂ ਬਾਅਦ ਦਸਮ ਗ੍ਰੰਥੀ ਬਹੁਤ ਗੁੱਸੇ ਵਿਚ ਆ ਗਿਆ | ਜਦੋਂ ਦਾਸ ਨੇਂ ੧੯੩੨ ਦੇ ਮਤੇ ਬਾਰੇ ਦੱਸਿਆ ਕਿ ਉਸ ਮਤੇ ਮੁਤਾਬਕ ਦਸਮ ਗਰੰਥ ਦਾ ਨਾਂ ਤਾਂ ਗੁਰੂ ਘਰਾਂ ਦੇ ਵਿਚ ਪ੍ਰਕਾਸ਼ ਕੀਤਾ ਜਾ ਸਕਦਾ ਹੈ, ਤੇ ਨਾਂ ਹੀ ਇਸਦਾ ਪਾਠ ਕੀਤਾ ਜਾ ਸਕਦਾ ਹੈ, ਅਤੇ ਅਕਾਲ ਤਖ਼ਤ ਦੀ ਰਹਿਤ ਮਰਯਾਦਾ ਮੁਤਾਬਕ ਭੀ ਇਸਦਾ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਮੰਜੀ ਨਹੀਂ ਲਈ ਜਾ ਸਕਦੀ | ਅਤੇ ਦਾਸ ਨੇ ਇਹ ਭੀ ਕਹਿਆ ਕਿ ਇਸਨੂੰ ਤਾਂ ਗਰੰਥ ਕਹਿੰਦਿਆਂ ਭੀ ਸ਼ਰਮ ਆਉਂਦੀ ਹੈ | ਅਤੇ ਜੋ ਮੇਰੇ ਵੀਰ ਇਸਨੂੰ ਸਹੀ ਠਹਿਰਾ ਰਹੇ ਹਨ ਉਨ੍ਹਾਂ ਨੂੰ ਚਾਹਿਦਾ ਹੈ, ਕਿ ਉਹ ਆਪਣੇ ਘਰੀਂ ਇਸਦਾ ਅਖੰਡ ਪਾਠ ਕਰਵਾਉਣ | ਅਤੇ ਵਿਆਖਿਆ ਕਰਵਾਉਣ ਤੇ ਖਰਚਾ ਅਸੀਂ ਦੇ ਦੇਵਾਂਗੇ | ਇਸਤੇ ਦਸਮ ਗ੍ਰੰਥੀ ਬਹੁਤ ਹੀ ਜਿਆਦਾ ਗੁੱਸੇ ਵਿਚ ਆਕੇ ਤੇ ਗੁਰੂ ਗਰੰਥ ਸਾਹਿਬ ਜੀ ਦੀ ਬਾਣੀਂ ਤੇ ਹੀ ਕਿੰਤੂ ਪ੍ਰੰਤੂ ਕਰਨ ਲੱਗ ਪਿਆ | ਤੇ ਹਵਾਲਾ ਦੇ ਕੇ ਕਹਿਣ ਲੱਗਾ ਕੇ ਗੁਰੂ ਗਰੰਥ ਸਾਹਿਬ ਵਿਚ ਭੀ || ਕਾਮ ਕ੍ਰੋਧ ਕਾਇਆਂ ਕੋ ਗਲੇ || ਲਿਖਿਆ ਹੋਇਆ ਹੈ | ਇਸਤੇ ਦਾਸ ਨੇ ਕਹਿਆ ਕੇ ਤੁਸੀਂ ਕੋਈ ਭੀ ਸ਼ਬਦ ਲੈ ਆਓ | ਦਾਸ ਉਸੇ ਸ਼ਬਦ ਦੀ ਹੀ ਕਥਾ ਸੰਗਤ ਵਿਚ ਸੁਣਾ ਸਕਦਾ ਹੈ |

ਪਰ ਦਸਮ ਗ੍ਰੰਥੀ ਗੁਰੂ ਗਰੰਥ ਸਾਹਿਬ ਤੇ ਹੀ ਕਿੰਤੂ ਪ੍ਰੰਤੂ ਕਰਦਾ ਰਹਿਆ | ਇਸਤੋਂ ਬਾਅਦ ਵੀਰ ਹਰਪ੍ਰੀਤ ਸਿੰਘ ਨੇਂ ਦੱਸਿਆ ਕਿ ਜੋ ਲਿਖਤ ਭਾਈ ਚਮਕੋਰ ਸਿੰਘ ਜੀ ਮੇਨੂੰ ਦੇ ਕੇ ਗਏ ਸਨ, ਉਹ ਤਾਂ ਇਕੱਲਿਆਂ ਬੈਠ ਕੇ ਭੀ ਨਹੀਂ ਪੜ੍ਹੀ ਜਾ ਸਕਦੀ | ਤਾਂ ਦਸਮ ਗ੍ਰੰਥੀ ਦਾਸ ਨੂੰ ਤੂੰ ਤੂੰ ਕਰਨ ਲੱਗ ਪਿਆ | ਜਿਸਦੀ ਖਾਤਿਰ ਵੀਰ ਹਰਪ੍ਰੀਤ ਜੀ ਹੋਰਾਂ ਨੂੰ ਦਸਮ ਗ੍ਰੰਥੀ ਨੂੰ ਕਈ ਵਾਰ ਵਿਚੋਂ ਸਮਝਾਉਣਾਂ ਪਿਆ | ਇਸਤੋਂ ਬਾਅਦ ਵੀਰ ਗਿੱਲ ਸੇਲਮਾਂ ਵਾਲੇ ਭੀ ਫ਼ੋਨ ਤੇ ਆਏ ਤੇ ਉਨ੍ਹਾਂ ਨੇਂ ਭੀ ਚੰਗੇ ਵਿਚਾਰ ਸੰਗਤ ਅੱਗੇ ਰਖੇ |

ਫਿਰ ਇਕ ਹੋਰ ਵੀਰ ਨੇਂ ਹਰੀ ਸਿੰਘ ਰੰਧਾਵੇ ਵਾਲੇ ਦਾ ਪ੍ਰਮਾਣ ਦੇ ਕੇ ਦੱਸਿਆ, ਕਿ ਇਹ ਦਸਮ ਗ੍ਰੰਥੀ ਸਮਾਂ ਦੇ ਕੇ ਵਿਚਾਰ ਕਰਨ ਤੋਂ ਭੱਜ ਜਾਂਦੇ ਹਨ | ਇਨ੍ਹਾਂ ਕੁਝ੍ਹ ਸੁਣਨ ਤੋਂ ਬਾਅਦ ਦਸਮ ਗ੍ਰੰਥੀ ਆਪਣੇਂ ਅਸਲੀ ਸੁਭਾ ਦੇ ਮੁਤਾਬਕ ਕਾਫੀ ਗਰਮੀਂ ਵਿਚ ਆ ਕੇ ਗੁਰੂ ਗਰੰਥ ਸਾਹਿਬ ਜੀ ਤੇ ਹੀ ਨਜਲਾ ਸੁੱਟਦਾ ਰਹਿਆ | ਫਿਰ ਅਖੀਰ ਵਿਚ ਦਾਸ ਨੇਂ ਸਾਰੇ ਵੀਰਾਂ ਦੇ ਅੱਗੇ ਇਕ ਬੇਨਤੀ ਕੀਤੀ ਕੇ ਸਾਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੇ ਕਦੀ ਭੀ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹਿਦਾ | ਕਿਉਂਕੇ ਇਸ ਤਰਾਂ ਕਰਨ ਦੇ ਨਾਲ ਸਾਡਾ ਦੁਸ਼ਮਨ ਆਪਣੇਂ ਕੰਮ ਵਿਚ ਕਾਮਯਾਬ ਹੋ ਰਹਿਆ ਹੈ | ਅਤੇ ਅਖੀਰ ਵਿਚ ਹਰਪ੍ਰੀਤ ਸਿੰਘ ਨੇ ਭੀ ਆਪਣੇ ਵਧੀਆ ਵਿਚਾਰ ਸੰਗਤ ਅੱਗੇ ਰਖ੍ਹੇ| ਪਰ ਦਸਮ ਗ੍ਰੰਥੀ ਆਪਣੇਂ ਕੂੜ ਗਰੰਥ ਨੂੰ ਸਹੀ ਠਹਿਰਾਉਣ ਦੀ ਖਾਤਿਰ, ਗੁਰੂ ਗਰੰਥ ਸਾਹਿਬ ਤੇ ਹੀ ਕਿੰਤੂ ਕਰਦਾ ਰਹਿਆ |

ਚਮਕੌਰ ਸਿੰਘ
ਫਰਿਜਨੋ ਕੈਲੀਫ਼ੋਰਨਿਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top