Share on Facebook

Main News Page

ਅਮਰਜੀਤ ਸਿੰਘ ਚੰਦੀ ਜੀ ਅਤੇ ਤੱਤ ਗੁਰਮਤਿ ਪਰਿਵਾਰ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਨੂੰ ਕਿਰਪਾਲ ਸਿੰਘ ਬਠਿੰਡਾ ਵਲੋਂ ਜਵਾਬ

ਸਤਿਕਾਰਯੋਗ ਅਮਰਜੀਤ ਸਿੰਘ ਚੰਦੀ ਜੀ, ਤੱਤ ਗੁਰਮਤਿ ਪਰਿਵਾਰ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਅਤੇ ਸਮੁਚੇ ਪਾਠਕ ਵੀਰ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਖੂਹ ਵਿਚ ਛਾਲ ਮਾਰਨ ਤੋˆ ਪਹਿਲਾˆ ਸੌ ਵਾਰ ਸੋਚਣ ਦੀ ਲੋੜ ਹੈ, ਪਰ ਪਹਾੜ ਤੇ ਚੜ੍ਹਨ ਲਈ ਵੱਡੀ ਤਿਆਰੀ ਦੀ ਲੋੜ ਹੈ” ਸਿਰਲੇਖ ਹੇਠ ਲਿਖੇ ਲੇਖ ਵਿੱਚ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਜਿਸ ਸਬੰਧੀ ਪਹਿਲਾਂ ਹੀ ਵੀਚਾਰ ਚਰਚਾ ਹੋ ਚੁੱਕੀ ਹੈ ਕਿ ਇਕ ਨੀਤੀਗਤ ਫੈਸਲੇ ਅਧੀਨ ਸਿਖ ਰਹਿਤ ਮਰਿਆਦਾ ਤੇ ਕੋਈ ਕਿੰਤੂ ਕੀਤੇ ਬਗੈਰ ਇਸ ਦੇ ਸਹਾਰੇ ਅਖੌਤੀ ਦਸਮ ਗੰ੍ਰਥ ਦਾ ਪ੍ਰਕਾਸ਼ ਹਟਾਉਣ ਲਈ ਸਾਰੀਆਂ ਜਾਗਰੂਕ ਧਿਰਾਂ ਮਿਲ ਕੇ ਚਲਣਗੀਆਂ, ਉਸ ਫੈਸਲੇ ਨੂੰ ਦਰ ਕਿਨਾਰ ਕਰਕੇ ਵਾਰ ਵਾਰ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਸਬੰਧੀ ਚਰਚਾ ਛੇੜ ਕੇ ਜਾਗਰੂਕ ਧਿਰਾਂ ਵਿੱਚ ਦੂਰੀ ਵਧਾ ਕੇ ਦਸਮ ਗੰ੍ਰਥੀਆਂ ਨੂੰ ਲਾਭ ਨਾ ਪਹੁੰਚਾਇਆ ਜਾਵੇ। ਦੂਸਰੀ ਬੇਨਤੀ ਕੀਤੀ ਗਈ ਸੀ ਕਿ ਜੋਗਿੰਦਰ ਸਿੰਘ ਮੁੱਖ ਸੰਪਾਦਕ ਸਪੋਕਸਮੈਨ ਅਤੇ ਪ੍ਰੋ: ਦਰਸ਼ਨ ਸਿੰਘ ਦੀ ਵੀਚਾਰਧਾਰਾ ਅਤੇ ਕੰਮ ਕਰਨ ਦੇ ਢੰਗ ਵਿਚ ਬਹੁਤ ਜਿਆਦਾ ਅੰਤਰ ਹੈ, ਉਨ੍ਹਾਂ ਦਾ ਮਿਲ ਕੇ ਚਲਣਾਂ ਸੰਭਵ ਨਹੀਂ ਹੈ, ਜਿਤਨੀ ਵਾਰ ਵੀ ਦੋਵਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦਾ ਨਤੀਜਾ ਹਮੇਸ਼ਾਂ ਉਲਟਾ ਹੀ ਨਿਕਲਦਾ ਰਿਹਾ ਭਾਵ ਦੂਰੀਆਂ ਹੋਰ ਵਧਦੀਆਂ ਗਈਆਂ। ਇਸ ਲਈ ਅਪਨਾਏ ਜਾ ਚੁੱਕੇ ਤਰੀਕਿਆਂ ਨੂੰ ਵਾਰ ਵਾਰ ਅਪਨਾਉਣ ਦੀ ਸਲਾਹ ਦੇ ਕੇ ਹੋਰ ਦੂਰੀਆਂ ਵਧਾਉਣ ਦੀ ਥਾਂ ਤੁਹਾਡੇ ਕੋਲ ਦੋਵਾਂ ਵਿੱਚੋਂ ਇੱਕ ਚੋਣ ਹੈ ਕਿ ਤੁਸੀਂ ਦੋਵਾਂ ਵਿਚੋਂ ਇੱਕ ਦਾ ਸਾਥ ਦੇ ਸਕਦੇ ਹੋ ਪਰ ਇਹ ਧਿਆਨ ਰੱਖਣਾ ਕਿ ਕੋਈ ਤਹਾਨੂੰ ਨਾਲ ਲੈ ਕੇ ਖ਼ੂਹ ਵਿੱਚ ਛਾਲ ਨਾ ਮਾਰ ਦੇਵੇ ਜਾਂ ਦੂਸਰੀ ਧਿਰ ਜੇ ਅੱਗੇ ਚੱਲਣ ਤੋਂ ਨਾਂਹ ਕਰ ਦੇਵੇ ਤਾਂ ਉਸ ਨੂੰ ਉਥੇ ਹੀ ਛੱਡ ਕੇ ਤੁਸੀਂ ਆਪਣਾ ਸਫਰ ਜਾਰੀ ਰੱਖ ਸਕਦੇ ਹੋ। ਤੀਸਰੀ ਬੇਨਤੀ ਕੀਤੀ ਸੀ ਕਿ ਤੱਤ ਗੁਰਮਤਿ ਪਰਿਵਾਰ ਵਲੋਂ ਸਪੋਕਸਮੈਨ ਦੇ ਸਮਰਥਕਾਂ ਅਤੇ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਦੀ ਤੁਲਨਾ ਕਰਕੇ ਬਰਾਬਰ ਦੇ ਦੋਸ਼ੀ ਐਲਾਨੇ ਹਨ, ਉਹ ਫੈਸਲਾ ਗਲਤ ਹੈ। ਤੁਹਾਡੇ ਵਲੋਂ ਬਰਾਬਰ ਦੇ ਦੋਸ਼ੀ ਹੋਣ ਦਾ ਅਧਾਰ ਦੱਸਿਆ ਜਾਵੇ। ਇਸ ਦਾ ਕੋਈ ਜਵਾਬ ਦੇਣ ਦੀ ਥਾਂ ਤੁਸੀਂ ਆਪਣੇ ਪੱਤਰਾਂ ਅਤੇ 6 ਮਾਰਚ ਦੀ ਸੰਪਾਦਕੀ ’ਹਮਾਰਾ ਧੜਾ ਹਰਿ ਰਹਿਆ ਸਮਾਈ॥’ ਵਿੱਚ ਪਹਿਲਾਂ ਹੀ ਕਈ ਵਾਰ ਦੁਹਰਾਏ ਜਾ ਚੁੱਕੇ ਉਪਦੇਸ਼ ਨੂੰ ਮੁੜ ਦੁਹਰਾਉਣ ਤੋਂ ਇਲਾਵਾ ਜਿਸ ਤਰ੍ਹਾਂ ਤੁਸੀ ਮੈਨੂੰ ਸਖ਼ਸ਼ੀਅਤ ਪ੍ਰਸਤ ਦੱਸ ਕੇ ਵਾਰ ਵਾਰ ਸਖ਼ਸ਼ੀਅਤ ਪ੍ਰਸਤੀ ਦੀਆਂ ਐਨਕਾਂ ਉਤਾਰਨ ਦਾ ਉਪਦੇਸ਼ ਦੇ ਰਹੇ ਹੋ, ਮੈਨੂੰ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਤੁਸੀਂ ਮੈਨੂੰ ਉਪਦੇਸ਼ ਨਹੀਂ ਸਿੱਧੇ ਤੌਰ ’ਤੇ ਗਾਲਾਂ ਕੱਢ ਰਹੇ ਹੋ! ਤੁਹਾਨੂੰ ਤਾਂ ਸਭ ਜਾਣਕਾਰੀ ਹੈ ਪਰ ਪਾਠਕਾਂ ਨੂੰ ਮੈਂ ਆਪਣੇ ਵਾਰੇ ਕੁਝ ਜਾਣਕਾਰੀ ਦੇ ਕੇ ਤੁਹਾਥੋਂ ਪੁੱਛਣ ਦੀ ਗੁਸਤਾਖ਼ੀ ਕਰ ਰਿਹਾ ਹਾਂ ਕਿ ਤੁਹਾਨੂੰ ਮੇਰੇ ਵਿੱਚ ਸਖ਼ਸ਼ੀਅਤ ਪ੍ਰਸਤੀ ਕਿਥੋਂ ਨਜ਼ਰ ਆਈ?

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਹੋਂਦ 1979-80 ਤੋਂ ਹੀ ਮੈਂ ਇਸ ਨਾਲ ਜੁੜਿਆ ਹੋਇਆ ਸੀ। ਮੈ ਜੋ ਵੀ ਗੁਰਮਤਿ ਅਤੇ ਸਿੱਖ ਇਤਿਹਾਸ ਦੀ ਸੋਝੀ ਪ੍ਰਾਪਤ ਕੀਤੀ ਹੈ ਇਹ ਸਭ ਸਿੱਖ ਮਿਸ਼ਨਰੀ ਕਾਲਜ ਦੀ ਹੀ ਦੇਣ ਹੈ। 1999-2000 ਵਿਚ ਜਦੋਂ ਸ: ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦੀ ਪੁਸਤਕ ਲੜੀ ’ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਪੜ੍ਹੀਆਂ ਤੇ ਇਸ ਦਾ ਮੁੱਦਾ ਸਪੋਕਸਮੈਨ ਨੇ ਚੁੱਕਿਆ ਤਾਂ ਬੇਸ਼ੱਕ ਮੈਂ ਇਸ ਦਾ ਪਹਿਲਾਂ ਹੀ ਪਾਠਕ ਸੀ ਪਰ ਇਸ ਤੋਂ ਬਾਅਦ ਮੈਂ ਇਸ ਦਾ ਕੱਟੜ ਸਮਰਥਕ ਬਣ ਗਿਆ। ਇਸ ਤੋਂ ਪਹਿਲਾਂ ਬੇਸ਼ਕ ਮੈਂ ਪ੍ਰੋ: ਦਰਸ਼ਨ ਸਿੰਘ ਵਲੋਂ ਪੰਥ ਲਈ ਨਿਭਾਈਆਂ ਸੇਵਾਵਾਂ ਕਾਰਣ ਉਨ੍ਹਾਂ ਦਾ ਸਤਿਕਾਰ ਕਰਦਾ ਸੀ ਪਰ ਉਨ੍ਹਾਂ ਨਾਲ ਕਦੀ ਵੀ ਮੇਰੀ ਨਿਜੀ ਨੇੜਤਾ ਜਾਂ ਫ਼ੋਨ ਰਾਹੀਂ ਵੀ ਕੋਈ ਸੰਪਰਕ ਨਹੀਂ ਸੀ। 31 ਦਸੰਬਰ 2007 ਦੀ ਰਾਤ ਨੂੰ ਦਿੱਲੀ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਵਲੋਂ ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਲੱਖੀ ਸ਼ਾਹ ਵਣਜ਼ਾਰਾ ਹਾਲ ਵਿੱਚ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰੋ: ਦਰਸ਼ਨ ਸਿੰਘ ਨੇ ਕੀਰਤਨ ਕੀਤਾ। ਵਿਆਖਿਆ ਦੌਰਾਨ ਉਨ੍ਹਾਂ ਬਹੁਤ ਹੀ ਸੋਹਣੇ ਢੰਗ ਨਾਲ ਗੁਰਮਤਿ ਸਿਧਾਂਤ ਨੂੰ ਪੇਸ਼ ਕੀਤਾ। ਇਹ ਸਾਰਾ ਪ੍ਰੋਗਰਾਮ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਸਿੱਧਾ ਪ੍ਰਸਾਰਤ ਹੋਣ ਕਰਕੇ ਮੈਂ ਘਰ ਵਿੱਚ ਬੈਠਿਆਂ ਹੀ ਇਸ ਦਾ ਅਨੰਦ ਮਾਣਿਆ ਤੇ ਅਗਲੇ ਦਿਨ ਪ੍ਰੋ: ਸਾਹਿਬ ਵਲੋਂ ਪ੍ਰਗਟ ਕੀਤੇ ਗੁਰਮਤਿ ਅਨੁਸਾਰੀ ਵੀਚਾਰਾਂ ਨੂੰ ਹੂਬਹੂ ਖ਼ਬਰ ਵਿੱਚ ਲਿਖ ਕੇ ਸਪੋਕਸਮੈਨ ਨੂੰ ਭੇਜ ਦਿੱਤੀ।

2 ਜਨਵਰੀ 2008 ਨੂੰ ਇਹ ਖ਼ਬਰ ਛਪ ਜਾਣ ਬਾਅਦ ਪਹਿਲੀ ਵਾਰ ਮੈਂ ਪ੍ਰੋ: ਦਰਸ਼ਨ ਸਿੰਘ ਨਾਲ ਫ਼ੋਨ ’ਤੇ ਸੰਪਰਕ ਕਰਕੇ ਉਨ੍ਹਾਂ ਵਲੋਂ ਪ੍ਰਗਟ ਕੀਤੇ ਵੀਚਾਰਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਗੱਲਬਾਤ ਦੌਰਾਨ ਮੈਂ ਮਹਿਸੂਸ ਕੀਤਾ ਕਿ ਜਿਨ੍ਹਾਂ ਖ਼ੁਸ਼ ਮੈ ਉਨ੍ਹਾਂ ਦੇ ਵੀਚਾਰ ਸੁਣ ਕੇ ਹੋਇਆ ਸੀ ਉਤਨਾ ਹੀ ਮੇਰੇ ਵਲੋਂ ਲਿਖੀ ਖ਼ਬਰ ਨੂੰ ਉਨ੍ਹਾਂ ਨੇ ਵੀ ਪਸੰਦ ਕੀਤਾ ਹੈ। ਇਸ ਦਾ ਲਾਹਾ ਖਟਦਿਆਂ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਵੀ ਆ ਰਿਹਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਉਸ ਦੌਰਾਨ ਜਰੂਰ ਟਾਈਮ ਮਿਲੇਗਾ, ਇਸ ਲਈ ਚੰਗਾ ਹੋਵੇਗਾ ਜੇ ਅਜੇਹੇ ਮੌਕੇ ਆਮ ਤੌਰ ’ਤੇ ਬਚਿਤਰ ਨਾਟਕ ਵਿੱਚੋਂ ਪੜ੍ਹੀਆਂ ਜਾਂਦੀਆਂ ਗੁਰਮਤਿ ਵਿਰੋਧੀ ਰਚਨਾਵਾਂ ਨੂੰ ਤੁਸੀਂ ਗੁਰਬਾਣੀ ਦੀ ਕਸਵੱਟੀ ’ਤੇ ਪਰਖ ਕੇ ਉਸ ਦਾ ਵਿਸ਼ਲੇਸ਼ਣ ਕਰ ਦਿਓ। ਉਨ੍ਹਾਂ ਕਿਹਾ ਕਿ ਮਨ ਤਾਂ ਉਨ੍ਹਾਂ ਦਾ ਵੀ ਹੈ, ਪਰ ਜੇ ਗੁਰੂ ਨੇ ਚਾਹਿਆ ਤਾਂ ਉਹ ਕੋਸ਼ਿਸ਼ ਕਰਨਗੇ। 5 ਜਨਵਰੀ ਨੂੰ ਉਨ੍ਹਾਂ ਬਹੁਤ ਸੋਹਣੇ ਢੰਗ ਨਾਲ ਉਹ ਹੀ ਵੀਚਾਰ ਪੇਸ਼ ਕੀਤੇ ਜੋ ਗੁਰਮਤਿ ਅਨੁਸਾਰ ਸਨ ਅਤੇ ਜਿਨ੍ਹਾਂ ਨੂੰ ਜਾਗਰੂਕ ਕਹਾਉਣ ਵਾਲਾ ਧੜਾ ਪ੍ਰਚਾਰਣਾ ਚਾਹੁੰਦਾ ਸੀ। ਇਸ ਉਪ੍ਰੰਤ ਉਨ੍ਹਾਂ ਨੂੰ ਤਿੰਨ ਦਿਨ ਲਗਾਤਾਰ ਸ਼ਾਮ ਨੂੰ ਵਿਸ਼ੇਸ਼ ਤੌਰ ’ਤੇ ਟਾਈਮ ਦਿੱਤਾ ਗਿਆ ਤੇ ਏਡੀ ਵੱਡੀ ਪੰਥਕ ਸਟੇਜ ’ਤੇ ਪਹਿਲੀ ਵਾਰ ਬਚਿਤਰ ਨਾਟਕ ਦਾ ਖੁੱਲ੍ਹ ਕੇ ਵਿਸ਼ਲੇਸ਼ਣ ਕੀਤਾ ਗਿਆ ਜਿਸ ਦਾ ਟੀਵੀ ਚੈਨਲ ’ਤੇ ਸਿਧਾ ਪ੍ਰਸਾਰਣ ਹੋ ਰਿਹਾ ਸੀ। ਪ੍ਰੋ: ਦਰਸ਼ਨ ਸਿੰਘ ਦੀ ਇਸ ਯੋਗਤਾ ਦਾ ਸਿਰਫ ਮੈ ਹੀ ਪ੍ਰਸੰਸਕ ਨਹੀਂ ਬਣਿਆ ਸਗੋਂ ਤੱਤ ਗੁਰਮਤਿ ਪਰਿਵਾਰ ਦੇ 13 ਫਰਵਰੀ ਦੀ ਸੰਪਾਦਕੀ ਵਿਚੋਂ ਉਨ੍ਹਾਂ ਦੇ ਵੀਚਾਰ ਪੜ੍ਹੋ: ’ਪ੍ਰੋ. ਦਰਸ਼ਨ ਸਿੰਘ ਜੀ ਕੌਮ ਦੀ ਬਹੁਤ ਹੀ ਮਾਨਯੋਗ ਅਤੇ ਕਾਬਿਲ ਸਖਸ਼ੀਅਤ ਹਨ। 84 ਤੋˆ ਬਾਅਦ ਕਾਲੇ ਬੱਦਲਾˆ ਵਾਲੇ ਦੌਰ ਵਿਚ ਵੀ ਉਨ੍ਹਾˆ ਨੇ ਨਿਡਰਤਾ ਨਾਲ ਕੀਰਤਨ ਰਾਹੀˆ ਪ੍ਰਚਾਰ ਕਰਕੇ ਕੌਮ ਨੂੰ ਕਾਫੀ ਹੌਸਲਾ ਦਿੱਤਾ। ਬੇਸ਼ੱਕ ਦਸਮ ਗ੍ਰੰਥ ਪ੍ਰਤੀ ਉਨ੍ਹਾˆ ਦੀ ਪਹੁੰਚ ਕਾਫੀ ਸਮੇˆ ਤੱਕ ਜਾਗਰੂਕਤਾ ਵਾਲੀ ਨਹੀˆ ਸੀ ਪਰ ਇਹ ਨਿਰੋਲ ਅਨਜਾਣਪੁਣੇ ਕਾਰਨ ਸੀ, ਜੋ ਇਤਨੀ ਗਲਤ ਗੱਲ ਨਹੀˆ ਹੈ। ਵੱਡੀ ਗੱਲ ਇਹ ਹੈ ਕਿ ਜਿਵੇˆ ਹੀ ਉਨ੍ਹਾˆ ਨੂੰ ਦਸਮ ਗ੍ਰੰਥ ਦਾ ਸੱਚ ਸਮਝ ਆਉਣ ਲੱਗ ਪਿਆ, ਉਨ੍ਹਾˆ ਨੇ ਆਪਣੀ ਇਸ ਪੁਰਾਣੀ ਸੋਚ ਨੂੰ ਤਿਆਗਣ ਵਿਚ ਬਿਲਕੁਲ ਵੀ ਸੰਕੋਚ ਨਹੀˆ ਕੀਤਾ। ਐਸੀ ਹਿੰਮਤ ਵਿਰਲੇ ਹੀ ਕਰ ਸਕਦੇ ਹਨ। ਉਨ੍ਹਾˆ ਨੇ ਤਾˆ ਇਸ ਤੋˆ ਵੀ ਅੱਗੇ ਜਾˆਦੇ ਹੋਏ, ਦਸਮ ਗ੍ਰੰਥ ਬਾਰੇ ਸੱਚ ਪ੍ਰਗਟ ਕਰਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ। ਉਨ੍ਹਾˆ ਦੇ ਇਸ ਖੇਤਰ ਵਿਚ ਆਉਣ ਨਾਲ ਜਾਗਰੂਕ ਪੰਥ ਦੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਤੱਕੜਾ ਬਲ ਮਿਲਿਆ। ਜਾਗਰੂਕ ਪੰਥ ਨੂੰ ਉਨ੍ਹਾˆ ਵਿਚ ਇਸ ਲਹਿਰ ਦਾ ਇਕ ਦੰਮਦਾਰ ਅਤੇ ਪ੍ਰਭਾਵਸ਼ਾਲੀ ਆਗੂ ਨਜ਼ਰ ਆਉਣ ਲੱਗ ਪਿਆ’।

ਇਸੇ ਦੌਰਾਨ ਜੋਗਿੰਦਰ ਸਿੰਘ ਸਪੋਕਸਮੈਨ ਵਲੋਂ ਏਕਸ ਕੇ ਬਾਰਕ ਜਥੇਬੰਦੀ ਬਣਾਉਣ ਦਾ ਅਮਲ ਸ਼ੁਰੂ ਹੋ ਗਿਆ ਜਿਸ ਦੀਆਂ ਮੀਟਿੰਗਾਂ ਵਿੱਚ ਮੈਂ ਉਨ੍ਹਾਂ ਨੂੰ ਸਲਾਹ ਦੇ ਬੈਠਾ ਕਿ ਗੁਰੂ ਗੰ੍ਰਥ ਸਾਹਿਬ ਦੀ ਪ੍ਰਮਾਣਕਤਾ ਨੂੰ ਸ਼ੱਕੀ ਬਣਾਉਣ ਵਾਲੀਆਂ ਲਿਖਤਾਂ ਨੂੰ ਅਖ਼ਬਾਰੀ ਚਰਚਾ ਦਾ ਵਿਸ਼ਾ ਨਾ ਬਣਾਇਆ ਜਾਵੇ ਕਿਉਂਕਿ ਇੱਕ ਪੰਥਕ ਅਖ਼ਬਾਰ ਵਿੱਚ ਛਪੀਆਂ ਇਹ ਲਿਖਤਾਂ ਪੰਥ ਲਈ ਕਾਫੀ ਨੁਕਸਾਨਦਾਇਕ ਸਿੱਧ ਹੋ ਸਕਦੀਆਂ ਹਨ। ਬੱਸ ਇਹੋ ਸਲਾਹ ਸਪੋਕਸਮੈਨ ਨਾਲੋਂ ਮੇਰੀ ਦੂਰੀਆਂ ਦਾ ਕਾਰਣ ਬਣ ਗਈ। ਉੱਧਰ ਪ੍ਰੋ: ਦਰਸ਼ਨ ਸਿੰਘ ਵਲੋਂ ਅਖੌਤੀ ਦਸਮ ਗ੍ਰੰਥ ਵਿਰੁੱਧ ਵਿੱਢੀ ਮੁਹਿੰਮ ਸਦਕਾ ਉਨ੍ਹਾਂ ਨੂੰ ਅਖੌਤੀ ਜਥੇਦਾਰਾਂ ਨੇ ਆਪਣੇ ਕੂੜਨਾਮੇ ਰਾਹੀਂ ਪੰਥ ਵਿੱਚੋਂ ਛੇਕ ਦਿੱਤਾ। ਹੁਣ ਤੱਤ ਗੁਰਮਤਿ ਪਰਿਵਾਰ ਸਮੇਤ ਜੇ ਕਿਸੇ ਨੂੰ ਮੇਰੇ ’ਤੇ ਸਖ਼ਸ਼ੀਅਤ ਪ੍ਰਸਤ ਹੋਣ ਦਾ ਸ਼ੱਕ ਹੈ ਤਾਂ ਕਿਰਪਾ ਕਰਕੇ ਮੇਰੇ ਹੇਠ ਲਿਖੇ ਸਵਾਲਾਂ ਦਾ ਜਵਾਬ ਦੇਣ:-

  1. ਵੀਹ ਸਾਲਾਂ ਤੋਂ ਜੁੜੇ ਸਿੱਖ ਮਿਸ਼ਨਰੀ ਕਾਲਜ ਨੂੰ ਛੱਡ ਕੇ ਸਪੋਕਸਮੈਨ ਨਾਲ ਜੁੜਨਾ ਕੀ ਮੇਰੀ ਸਖ਼ਸ਼ੀਅਤ ਪ੍ਰਸਤੀ ਸੀ ਜਾਂ ਸਿਧਾਂਤ ਨੂੰ ਲਾਗੂ ਕਰਵਾਉਣ ਦੀ ਪ੍ਰਬਲ ਇੱਛਾ?
  2. 10 ਸਾਲਾਂ ਤੋਂ ਵੱਧ ਸਮਾ ਸਪੋਕਸਮੈਨ ਦਾ ਕੱਟੜ ਸਮਰਥਕ ਰਹਿਣ ਪਿਛੋਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਕਤਾ ਦੇ ਵਿਸ਼ੇ ’ਤੇ ਮਤਭੇਦ ਹੋਣ ਕਰਕੇ ਸਪੋਕਸਮੈਨ ਨਾਲ ਦੂਰੀਆਂ ਵਧਣ ਦਾ ਕਾਰਣ ਮੇਰੀ ਸਖ਼ਸ਼ੀਅਤ ਪ੍ਰਸਤੀ ਹੈ ਜਾਂ ਸਿਧਾਂਤ ’ਤੇ ਪਹਿਰਾ ਦੇਣਾ?
  3. ਤੱਤ ਗੁਰਮਤਿ ਪਰਿਵਾਰ ਦੇ ਸ਼ਬਦਾਂ ਵਿੱਚ ’ਜਾਗਰੂਕ ਲਹਿਰ ਦੇ ਇਕ ਦੰਮਦਾਰ ਅਤੇ ਪ੍ਰਭਾਵਸ਼ਾਲੀ ਆਗੂ’ ਨੂੰ ਸਮਰਥਨ ਦੇਣਾ ਮੇਰੀ ਸਖ਼ਸ਼ੀਅਤ ਪ੍ਰਸਤੀ ਹੈ ਜਾਂ ਸਿਧਾਂਤਵਾਦੀ ਹੋਣਾ ਹੈ?
  4. ਪ੍ਰੋ: ਦਰਸ਼ਨ ਸਿੰਘ ਨੂੰ ’ਜਾਗਰੂਕ ਲਹਿਰ ਦੇ ਇਕ ਦੰਮਦਾਰ ਅਤੇ ਪ੍ਰਭਾਵਸ਼ਾਲੀ ਆਗੂ’ ਮੰਨ ਕੇ ਵੀ ਉਸ ਨੂੰ ਵਾਰ ਵਾਰ ਆਪਣੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਲਈ ਮਜ਼ਬੂਰ ਕਰਨਾ ਅਤੇ ਸਮਰਥਕਾਂ ਨੂੰ ਸਖ਼ਸ਼ੀਅਤ ਪ੍ਰਸਤ ਦੱਸਣਾ, ਆਪਣੇ ਆਪ ਨੂੰ ਸਿਧਾਂਤਵਾਦੀ ਦੱਸਣਾ ਹੈ ਜਾਂ ਜਾਗਰੂਕ ਲਹਿਰ ਨੂੰ ਆਗੂ ਰਹਿਤ ਕਰਨਾ ਹੈ?
  5. ਜਿਹੜਾ ਪਰਿਵਾਰ ਇਹ ਵੀ ਮੰਨ ਰਿਹਾ ਹੈ ਕਿ: ’ਜਿਵੇˆ ਹੀ ਪ੍ਰੋ: ਦਰਸ਼ਨ ਸਿੰਘ ਨੂੰ ਦਸਮ ਗ੍ਰੰਥ ਦਾ ਸੱਚ ਸਮਝ ਆਉਣ ਲੱਗ ਪਿਆ, ਉਨ੍ਹਾˆ ਨੇ ਆਪਣੀ ਇਸ ਪੁਰਾਣੀ ਸੋਚ ਨੂੰ ਤਿਆਗਣ ਵਿਚ ਬਿਲਕੁਲ ਵੀ ਸੰਕੋਚ ਨਹੀˆ ਕੀਤਾ। ਐਸੀ ਹਿੰਮਤ ਵਿਰਲੇ ਹੀ ਕਰ ਸਕਦੇ ਹਨ। ਉਨ੍ਹਾˆ ਨੇ ਤਾˆ ਇਸ ਤੋˆ ਵੀ ਅੱਗੇ ਜਾˆਦੇ ਹੋਏ, ਦਸਮ ਗ੍ਰੰਥ ਬਾਰੇ ਸੱਚ ਪ੍ਰਗਟ ਕਰਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ’। ਕੀ ਉਹ ਪਰਿਵਾਰ ਹੁਣ ਇਹ ਸਮਝ ਬੈਠਾ ਹੈ ਕਿ ਜੇ ਉਨ੍ਹਾਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਸਿਧਾਂਤ ਦਾ ਪਾਠ ਨਾ ਪੜ੍ਹਾਇਆ ਤਾਂ ਇਸ ਤੋਂ ਅੱਗੇ ਉਨ੍ਹਾਂ ਨੂੰ ਕੋਈ ਸਮਝ ਹੀ ਨਹੀਂ ਆਉਣੀ?
  6. ਗੁਰਮਤਿ ਨੂੰ ਲਾਗੂ ਕਰਵਾਉਣ ਲਈ ਕੋਈ ਨੀਤੀ ਘੜ੍ਹਨ ਨੂੰ ਚਾਣਕੀਯਾ ਨੀਤੀ ਕਹਿ ਕੇ ਰੱਦ ਕਰਨ ਵਾਲੇ ਦੱਸ ਸਕਦੇ ਹਨ ਕਿ ਸਿੱਖਾਂ ਕੋਲ ਸ਼ਾਨਦਾਰ ਫ਼ਲਸਫਾ, ਇਤਿਹਾਸ ਤੇ ਕੁਰਬਾਨੀ ਦਾ ਜ਼ਜ਼ਬਾ ਹੋਣ ਦੇ ਬਾਵਯੂਦ ਵੀ ਅੱਜ ਤੱਕ ਕੋਈ ਪ੍ਰਪਤੀ ਕਿਉਂ ਨਹੀਂ ਕਰ ਸਕੇ? ਕੀ ਨੀਤੀ ਦੀ ਘਾਟ ਕਾਰਣ ਸਿੱਖਾਂ ਦਾ ਘਾਣ ਤਾਂ ਨਹੀਂ ਹੋ ਰਿਹਾ? ਜਿਨ੍ਹਾਂ ਕੋਲ ਨੀਤੀ ਹੈ ਉਨ੍ਹਾਂ ਨੇ 7 ਸਾਲਾਂ ਤੋਂ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ ਵੀ 15 ਦਿਨਾਂ ’ਚ ਰੱਦ ਕਰਕੇ ਸਾਨੂੂੰ ਅੰਗੂਠਾ ਵਿਖਾ ਦਿੱਤਾ ਅਤੇ ਅਸੀਂ ਸਿਰਫ ਲੇਖ ਲਿਖਣ ਤੇ ਸਿਧਾਂਤ ਪੜ੍ਹਾਉਣ ਤੱਕ ਹੀ ਸਿਮਟ ਕੇ ਰਹਿ ਗਏ ਹਾਂ।
  7. ਕੀ ਨੀਤੀ ਦੀ ਘਾਟ ਕਾਰਣ ਹੀ ਅਸੀਂ ਪ੍ਰੋ: ਦਰਸ਼ਨ ਸਿੰਘ ਨਾਲ ਅਜੇਹਾ ਵਿਵਹਾਰ ਕਰਕੇ ਗੁਰਮਤਿ ਦੇ ਅਨੇਕਾਂ ਹੋਰ ਪ੍ਰਚਾਰਕਾਂ ਦੇ ਇਸ ਜਾਗਰੂਕ ਲਹਿਰ ਵਿੱਚ ਕੁੱਦਣ ਦਾ ਰਾਹ ਰੋਕ ਕੇ ਲਹਿਰ ਨੂੰ ਵੱਡਾ ਨੁਕਸਾਨ ਨਹੀਂ ਪਹੁੰਚਾ ਰਹੇ?
  8. ਪ੍ਰੋ: ਦਰਸ਼ਨ ਸਿੰਘ ਦੇ ਇਸ ਲਹਿਰ ਵਿੱਚ ਕੁੱਦਣ ਨਾਲ ਜੋ ਉਭਾਰ ਆਇਆ ਸੀ ਉਸ ਦਾ 2010 ਦੇ ਸ਼ੁਰੂ ਵਿੱਚ ਸਪੋਕਸਮੈਨ ਨੇ ਵਿਰੋਧ ਕਰਕੇ ਨੁਕਸਾਨ ਕੀਤਾ ਤੇ ਹੁਣ ਜੇ ਦੁਬਾਰਾ ਜੋਰ ਫੜਨ ਲੱਗੀ ਹੈ ਤਾਂ ਇਸ ਨੂੰ ਫ਼ੇਲ ਕਰਨ ਲਈ ਤੱਤ ਗੁਰਮਤਿ ਪਰਿਵਾਰ ਉਸ ਤੋਂ ਵੀ ਵੱਧ ਉਤਾਵਲਾ ਕਿਉਂ ਦਿੱਸ ਰਿਹਾ ਹੈ?
  9. ਪ੍ਰੋ: ਦਰਸ਼ਨ ਸਿੰਘ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਇਜ਼ ਦੱਸਣ ਲਈ ਤੱਤ ਗੁਰਮਤਿ ਨੇ ਗੁਰਮੀਤ ਸਿੰਘ ਆਸਟ੍ਰੇਲੀਆ ਨੂੰ ਨਿਰਪੱਖ ਵਿਦਵਾਨ ਦੱਸਦਿਆਂ ਉਸ ਦਾ ਪੱਤਰ 4 ਮਾਰਚ ਨੂੰ ਪੋਸਟ ਕੀਤਾ ਹੈ। ਜਰਾ ਉਸ ਦੀ ਨਿਰਪੱਖਤਾ ਵੇਖਣ ਲਈ, ਉਸ ਵਲੋਂ ਮੈਨੂੰ ਭੇਜੀਆਂ ਗਈਆਂ ਈ-ਮੇਲ ਪੜ੍ਹ ਕੇ ਵੇਖੋ। ਜਿਹੜੇ ਸਵਾਲ ਤੱਤ ਗੁਰਮਤਿ ਪਰਿਵਾਰ ਸਪੋਕਸਮੈਨ ਨੂੰ ਪੁੱਛ ਚੁੱਕਾ ਹੈ, ਅਤੇ ਜਿਨ੍ਹਾਂ ਨਾਲ ਸ: ਗੁਰਮੀਤ ਸਿੰਘ ਵੀ ਸਹਿਮਤ ਹੈ, ਜੇ ਉਹੀ ਸਵਾਲ ਮੈਂ ਸਪੋਕਸਮੈਨ ਅਤੇ ਉਸ ਦੇ ਸਮਰਥਕਾਂ ਤੋਂ ਸਿੱਖ ਮਾਰਗ ਰਾਹੀਂ ਪੁੱਛ ਰਿਹਾ ਹਾਂ, ਤਾਂ ਉਹ ਮੈਨੂੰ ਸਲਾਹ ਦੇ ਰਿਹਾ ਹੈ : ਜਿਸ ਤਰ੍ਹਾਂ ਹਰ ਮਨੁੱਖ ਗਲਤੀ ਕਰ ਸਕਦਾ ਹੈ, ਉਸੇ ਤਰ੍ਹਾਂ ਜੋਗਿੰਦਰ ਸਿੰਘ ਨੇ ਵੀ ਕੀਤੀ ਹੈ, ਪਰ ਤੁਸੀਂ ਉਸ ਨੂੰ ਨਿਸ਼ਾਨਾ ਸਿਰਫ ਇਸ ਲਈ ਬਣਾਇਆ ਹੈ, ਕਿ ਉਸ ਨੂੰ ਪੁਜਾਰੀਆਂ ਨੇ ਛੇਕ ਦਿੱਤਾ ਹੈ। ਪਰ ਤੁਸੀਂ ਦੂਸਰੇ ਸੰਪਾਦਕਾਂ, ਸਿਆਸੀ/ਧਾਰਮਿਕ ਵਪਾਰੀਆਂ ਜਿਨ੍ਹਾਂ ਨੇ ਸਿੱਖ ਧਰਮ ਨੂੰ ਆਰ.ਐਸ.ਐਸ/ਕਾਂਗਰਸ/ਡੇਰਾਵਾਦ ਦੇ ਮੂੰਹ ਵਿੱਚ ਧੱਕ ਦਿੱਤਾ ਹੈ, ਉਨ੍ਹਾਂ ਵਿਰੁਧ ਆਪਣਾ ਪੈੱਨ ਜਾਂ ਮੂੰਹ ਕਿਉਂ ਨਹੀਂ ਖੋਲ੍ਹਦੇ? ਕਿਰਪਾ ਕਰਕੇ ਸਿੱਖ ਮਾਰਗ ’ਤੇ ਉਸ ਦਾ ਵਿਰੋਧ ਕਰਨਾ ਛੱਡ ਦਿਓ। ਤੁਸੀਂ ਆਪਣੇ ਵੀਚਾਰ ਅਜੀਤ, ਜੱਗਬਾਣੀ ਜਾਂ ਹਿੰਦੀ ਦੇ ਅਖ਼ਬਾਰਾਂ ਵਿੱਚ ਲਿਖ ਸਕਦੇ ਹੋ। ਜਾਂ ਇਸ ਕੰਮ ਲਈ ਆਪਣਾ ਹੀ ਅਖ਼ਬਾਰ ਸ਼ੁਰੂ ਕਿਉਂ ਨਹੀਂ ਕਰ ਲੈਂਦੇ? (ਇੱਕ ਹੋਰ ਵਿਦਵਾਨ ਨੇ ਇਹ ਵੀ ਇਤਰਾਜ਼ ਕੀਤਾ ਸੀ, ਮੈਂ ਆਪਣੇ ਵੀਚਾਰ ਸੱਚ ਦੀ ਪਟਾਰੀ ਅਖ਼ਬਾਰ ਵਿੱਚ ਕਿਉਂ ਛਪਵਾਏ ਹਨ? ਮੈਨੂੰ ਦੱਸਿਆ ਜਾਵੇ ਕਿ ਮੈਂ ਕਿਸ ਦੀ ਸਲਾਹ ਮੰਨਾ?)
  10. ਇਹੀ ਸ: ਗੁਰਮੀਤ ਸਿੰਘ 2003 ਵਿਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਤੇ 2010 ਵਿਚ ਸੋਧੇ ਗਏ ਕੈਲੰਡਰ ਦੋਵਾਂ ਨੂੰ ਹੀ ਰੱਦ ਕਰਦੇ ਹੋਏ ਸੁਝਾ ਦੇ ਰਹੇ ਹਨ, ਕਿ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਦੀ ਤਰੀਖ 27 ਮਾਰਚ ਜਾਂ 20 ਅਕਤੂਬਰ ਵਿਚੋਂ ਇਕ ਤਹਿ ਕਰਕੇ ਉਸ ਮਿਤੀ ਤੋਂ ਹੀ ਲਾਗੂ ਕਰਨਾ ਚਾਹੀਦਾ ਹੈ (ਭਾਵ ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ) ਅਤੇ ਸਾਰੇ ਇਤਿਹਾਸਕ ਦਿਹਾੜੇ ਅੰਗੇਰਜ਼ੀ ਮਹੀਨਿਆਂ ਦੀ ਤਰੀਖਾਂ ਅਨੁਸਾਰ ਨਿਸਚਤ ਕੀਤੇ ਜਾਣ। ਕੀ ਇਹ ਨਿਰਪੱਖ ਰਾਇ ਹੈ ਜਾਂ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਲਈ ਇੱਕ ਢੁੱਚਰ? ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 23 ਪੋਹ ਦਾ ਪਰਵਾਨ ਨਹੀਂ ਕਰਦੇ, ਉਹ 22 ਦਸੰਬਰ ਦਾ ਕਿਵੇਂ ਪ੍ਰਵਾਨ ਕਰ ਲੈਣਗੇ? ਗੁਰਬਾਣੀ ਵਿੱਚ ਕਿਧਰੇ ਵੀ ਜਨਵਰੀ... ਦਸੰਬਰ ਮਹੀਨੇ ਨਹੀਂ ਵਰਤੇ ਗਏ ਤਾਂ ਇਨ੍ਹਾਂ ਮਹੀਨਿਆਂ ਦੇ ਨਾਵਾਂ ਵਾਲੇ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਕੌਣ ਆਖੇਗਾ?
  11. ਇਹੋ ਜਿਹੀਆਂ ਸਲਾਹਾਂ ਦੇਣ ਵਾਲੇ ਨਿਰਪੱਖ ਵਿਦਵਾਨ ਸ: ਗੁਰਮੀਤ ਸਿੰਘ ਨੂੰ, ਪੁਜਾਰੀਆਂ ਵਲੋਂ ਛੇਕੇ ਗਏ ਪ੍ਰੋ: ਦਰਸ਼ਨ ਸਿੰਘ ਨੂੰ ਉਸੇ ਹੀ ਸਿੱਖ ਮਾਰਗ ’ਤੇ ਤੱਤ ਗੁਰਮਤਿ ਪਰਿਵਾਰ ਵਲੋਂ ਸਿਧਾਂਤਹੀਣ ਦੱਸਣ ਵਿੱਚ ਕੋਈ ਗਲਤੀ ਨਹੀਂ ਲਗਦੀ, ਸਗੋਂ ਇਸ ਨੂੰ ਜਾਇਜ਼ ਠਹਿਰਾਇਆ ਹੈ। ਸ਼ਾਇਦ ਇਸੇ ਕਾਰਣ ਤੱਤ ਗੁਰਮਤਿ ਪ੍ਰਵਾਰ ਨੂੰ ਉਹ ਨਿਰਪੱਖ ਜਾਪ ਰਿਹਾ ਹੈ?
  12. 3 ਮਾਰਚ ਨੂੰ ਤੱਤ ਗੁਰਮਤਿ ਪਰਿਵਾਰ ਨੇ ਮੇਰੇ ’ਤੇ ਦੋਸ਼ ਲਾਇਆ ਹੈ ਕਿ ਮੈਂ ਤਸਵੀਰ ਦੀ ਦੁਰਵਰਤੋˆ ਕਰਕੇ ਪਾਠਕਾˆ ਨੂੰ ਗੁੰਮਰਾਹ ਕਰਨ ਦਾ ਅਫਸੋਸਜਨਕ ਯਤਨ ਕੀਤਾ ਹੈ। ਪਰ ਉਸੇ ਪੱਤਰ ਦਾ ਹਵਾਲਾ ਦੇ ਕੇ ਪਰਿਵਾਰ ਦੇ ਵਿਦਵਾਨਾਂ ਦੀ ਸੂਚੀ ਵਿੱਚ ਸ਼ਾਮਲ ਸ: ਹਰਦੇਵ ਸਿੰਘ ਜੰਮੂ ਨੇ 7 ਮਾਰਚ ਨੂੰ ਸਿੰਘ ਸਭਾ ਯੂ.ਐੱਸ.ਏ. ਡਾਟ ਕਾਮ ’ਤੇ ਪਾਏ ਆਪਣੇ ਪੱਤਰ ਵਿੱਚ ਲਿਖਿਆ ਹੈ: ਸਮੇˆ ਦੀ ਲੋੜ ਅਨੁਸਾਰ 'ਪੁਨਰ-ਜਾਗ੍ਰਿਤੀ ਲਈ ਇਕ ਸਟਰੈਟਜੀ ਦੇ ਰੂਪ ਵਿਚ ਚੁੱਕੇ ਗਏ ਕਦਮ ਜਾˆ ਪਹਿਲਾ ਮੀਲ ਪੱਥਰ ਮੰਨਦਿਆˆ' ਹੋਇਆˆ ਇਸ ਨੂੰ ਸੁਹਿਰਦਤਾ ਨਾਲ ਦਿੱਤਾ ਸੀ। ਪਰ ਅੱਜ ਕੋਈ ਹੋਰ ਸੱਜਣ ਇਸ ਸਟਰੈਟਜੀ ਨੂੰ ਲੈ ਕੇ ਚੱਲ ਰਹੇ ਹੋਣ ਤਾˆ ਉਹ ਗਲਤ ਕਿਵੇˆ ਹੋ ਗਏ? ਅਗਰ ਉਹ ਸਾਰੇ ਸਮਝੌਤਾਵਾਦੀ ਹਨ ਤਾˆ ਐਸਾ ਸਿਧਾˆਤਕ ਸਮਝੌਤਾ ਆਪ ਜੀ ਨੇ ਵੀ ਇੱਕ ਦਿਨ ਲਿਖਤੀ ਰੂਪ ਵਿੱਚ ਕੀਤਾ ਸੀ। ਫ਼ਰਕ ਕੇਵਲ 'ਸਮੇˆ ਸੀਮਾ' ਦਾ ਹੋ ਸਕਦਾ ਹੈ, ਜੋ ਕਿ ਐਸੇ ਸਮੇਂ ਇਕ ਸਮਝੌਤਾਵਾਦ ਵਿੱਚ ਜ਼ਿਆਦਾ ਮਾਇਨੇ ਨਹੀˆ ਰੱਖਦੀ। ਕੋਈ ਇੱਕ ਸਾਲ ਲਈ ਸਮਝੌਤਾ ਕਰੇ ਤੇ ਦੂਜਾ ਚਾਰ ਸਾਲ ਲਈ, ਕੋਈ ਫ਼ਰਕ ਨਹੀˆ ਪੈˆਦਾ।ਇਸ ਨੂੰ ਸਮਝਣ ਦੀ ਲੋੜ ਹੈ। ਆਪ ਜੀ ਨਾਲ ਕੁੱਝ ਚਿਰ ਪਹਿਲਾˆ ਸਿੱਖ ਰਹਿਤ ਮਰਿਯਾਦਾ ਬਾਰੇ ਵਿਚਾਰਾˆ ਹੋਈਆˆ ਸਨ, ਜਿਨ੍ਹਾˆ ਦੇ ਪਰਿਪੇਖ ਵਿੱਚ ਸਿਧਾˆਤ ਅਤੇ ਕੌਮੀ ਰਹਿਤ ਵਿੱਚਲੇ ਸਬੰਧ ਅਤੇ ਅੰਤਰ ਬਾਰੇ ਕੁੱਝ ਸਵਾਲ ਅਜੇ ਜਵਾਬਾˆ ਦੀ ਭਾਲ ਵਿੱਚ ਹਨ। ਆਸ ਹੈ ਕਿ ਆਪ ਜੀ ਸਿਧਾˆਤਕ ਸਪਸ਼ਟਤਾ ਅਤੇ ਸਮਝੌਤਾਵਾਦ ਨੂੰ ਸਪਸ਼ਟ ਕਰੋਗੇ। ਜਿਗਿਆਸਾ ਵਸ, ਆਪ ਜੀ ਵਲੋˆ ਜਨਤਕ ਕੀਤੇ ਲਿਖਤੀ ਸਮਰਥਨ ਵਿੱਚ ਮੈˆ ਇਨ੍ਹਾˆ ਜਵਾਬਾˆ ਦੇ ਸ੍ਹਾਮਣੇ ਆਉˆਣ ਦੀ ਸੰਭਾਵਨਾ ਤਲਾਸ਼ ਰਿਹਾ ਹਾˆ।
  13. ਚਾਰ ਮਾਰਚ ਨੂੰ ਸ: ਇੰਦਰਜੀਤ ਸਿੰਘ ਕਾਨਪੁਰ ਦੀ ਪਾਈ ਚਿੱਠੀ ਨਾਲ ਤੱਤ ਗੁਰਮਤਿ ਪਰਿਵਾਰ ਨੇ ਆਪਣੇ ਸੰਪਾਦਕੀ ਨੋਟ ਵਿੱਚ ਲਿਖਿਆ ਹੈ:- ’ਵੀਰ ਕ੍ਰਿਪਾਲ ਸਿੰਘ ਜੀ ਬਠਿੰਡਾ ਅਤੇ ਮਨਜੀਤ ਸਿੰਘ ਜੀ ਖਾਲਸਾ ਮੋਹਾਲੀ ਤੋˆ ਬਾਅਦ ਵੀਰ ਇੰਦਰਜੀਤ ਸਿੰਘ ਜੀ ਕਾਨਪੁਰ ਨੇ ਇਕ ਵਾਰ ਫੇਰ ਰੋਸ ਵਜੋˆ ਖੱਤ ਲਿੱਖ, ਕੇ ਪ੍ਰੋ. ਦਰਸ਼ਨ ਸਿੰਘ ਜੀ ਦੀ ਦਸਮ ਗ੍ਰੰਥ ਸਬੰਧੀ ਗਲਤ ਪਹੁੰਚ ਨੂੰ ਸੁਧਾਰਨ ਦੇ ਪਰਿਵਾਰ ਵੱਲੋˆ ਦਿੱਤੇ ਸੁਝਾਅ 'ਤੇ ਇਤਰਾਜ਼ ਕੀਤਾ ਹੈ। ਪ੍ਰੋ. ਦਰਸ਼ਨ ਸਿੰਘ ਦੀ ਸਖਸ਼ੀਅਤ ਨਾਲ ਜੁੜੇ ਤਿੰਨੋˆ ਵੀਰ ਇਕ ਦੂਜੇ ਦਾ ਹਵਾਲਾ ਦੇ ਕੇ, ਪਰਿਵਾਰ ਵੱਲੋˆ ਉਨ੍ਹਾˆ ਸਵਾਲਾˆ ਦੇ ਜਵਾਬ ਨਾ ਦੇਣ ਲਈ ਗਿਲਾ ਕਰ ਰਹੇ ਹਨ, ਪਰ ਉਨ੍ਹਾˆ ਨੂੰ ਸਮਝਣ ਦੀ ਲੋੜ ਹੈ ਕਿ ਸੁਹਿਰਦਤਾ ਨਾਲ ਆਪਣਾ ਪੱਖ ਪੇਸ਼ ਕਰਨ ਲਈ ਸਮਾˆ ਲਗਦਾ ਹੈ। ਪਹਿਲੇ ਦੋਨਾˆ ਵੀਰਾˆ ਸਮੇਤ ਇੰਦਰਜੀਤ ਸਿੰਘ ਜੀ ਕਾਨਪੁਰ ਦੇ ਖੱਤ ਬਾਰੇ 'ਪਰਿਵਾਰ' ਦਾ ਪੱਖ ਜਲਦੀ ਹੀ ਰੱਖਣ ਦਾ ਯਤਨ ਕੀਤਾ ਜਾਵੇਗਾ। ਅਸੀˆ ਇਹ ਵੀ ਵਿਸ਼ਵਾਸ਼ ਦੁਆਉˆਦੇ ਹਾˆ ਕਿ ਆਪਣਾ ਪੱਖ ਪੇਸ਼ ਕਰਦੇ ਸਮੇਂ, ਅਸੀˆ ਨਾ ਤਾˆ ਇਨ੍ਹਾˆ ਵੀਰਾˆ ਦੀ ਤਰ੍ਹਾˆ ਬੌਖਲਾਹਟ ਵਿਚ ਆਵਾˆਗੇ, ਅਤੇ ਨਾ ਹੀ ਮੁੱਖ ਨੁਕਤੇ ਨੂੰ ਛੱਡ ਕੇ ਇਕ ਦੂਜੇ ਨੂੰ ਸੱਚਾ-ਝੂਠਾ ਹੋਣ ਦੇ ਸਰਟੀਫੀਕੇਟ ਜਾਰੀ ਕਰਾˆਗੇ। ਹਾਲ ਦੀ ਘੜੀ ਅਸੀˆ ਵੀਰ ਇੰਦਰਜੀਤ ਸਿੰਘ ਜੀ ਕਾਨਪੁਰ ਦਾ ਖੱਤ ਹੂ-ਬ-ਹੂ ਛਾਪ ਰਹੇ ਹਾˆ, ਕਿਉˆਕਿ ਅਸੀˆ ਕਿਸੇ ਸਖਸ਼ੀਅਤ ਨਾਲ ਜੁੜੀ ਵੈਬਸਾਈਟ ਵਾˆਗੂ, ਇਕ ਪਾਸੜ ਵਿਚਾਰ ਛਾਪਣ ਨੂੰ ਗੁਰਮਤਿ ਅਤੇ ਸੁਹਿਰਦ ਪੱਤਰਕਾਰਤਾ ਦੇ ਨਿਯਮ ਤੋˆ ਉਲਟ ਮੰਨਦੇ ਹਾˆ। 'ਤੱਤ ਗੁਰਮਤਿ ਪਰਿਵਾਰ' ਵੈਬਸਾਈਟ ਰਾਹੀˆ ਗੁਰਮਤਿ ਦੇ ਨਜ਼ਰੀਏ ਮੁਤਾਬਕ ਆਪਣਾ ਪੱਖ ਪੇਸ਼ ਕਰਨ ਦਾ ਯਤਨ ਕਰਦਾ ਹੈ, ਨਾ ਕਿ ਕਿਸੇ ਸਖਸ਼ੀਅਤ ਨਾਲ ਜੁੜ ਕੇ ਉਸ ਸਖਸ਼ੀਅਤ ਦੇ ਨਜ਼ਰੀਏ ਤੋਂ ਗੁਰਮਤਿ ਨੂੰ ਪੇਸ਼ ਕਰਨ ਦਾ। ਨਾਲ ਹੀ ਅਸੀˆ ਵਿਚਾਰਾˆ ਦੀ ਅਸਿਹਮਤੀ ਰੱਖਣ ਵਾਲਿਆˆ ਦੇ ਪੱਖ ਨੂੰ ਵੀ ਯੋਗ ਸਥਾਨ ਦੇˆਦੇ ਹਾˆ ਅਤੇ ਇਕ ਪਾਸੜ ਵਿਚਾਰ ਛਾਪ ਕੇ ਪਾਠਕਾˆ ਨੂੰ ਗੁੰਮਰਾਹ ਕਰਨ ਤੋˆ ਪ੍ਰਹੇਜ਼ ਕਰਦੇ ਹਾˆ। ਆਪਣੇ ਆਪ ਨੂੰ ਨਿਸ਼ਕਾਮ ਤੇ ਨਿਰਪੱਖ ਦੱਸਣ ਵਾਲੇ ਵੀਰ ਦੱਸਣ ਕਿ ਉਨ੍ਹਾਂ ਸ: ਹਰਦੇਵ ਸਿੰਘ ਦਾ 7 ਮਾਰਚ ਵਾਲਾ ਪੱਤਰ ਅਤੇ ਮੇਰਾ 31 ਦਸੰਬਰ 2010 ਵਾਲਾ ਪੱਤਰ ਅੱਜ ਤੱਕ ਇਨ੍ਹਾਂ ਆਪਣੀ ਵੈੱਬਸਾਈਟ ’ਤੇ ਹੁਣ ਤੱਕ ਕਿਉਂ ਨਹੀਂ ਪਾਇਆ। ਇਹ ਤਾਂ ਕਿਸੇ ਸਖ਼ਸ਼ੀਅਤ ਨਾਲ ਜੁੜੀ ਹੋਈ ਨਹੀਂ ਹੈ, ਫਿਰ ਇਹ ਪੱਤਰ ਪਾਉਣ ਵਿੱਚ ਇਨ੍ਹਾਂ ਨੂੰ ਕੀ ਮੁਸ਼ਕਲ ਸੀ? ਜੇ ਖ਼ੁਦ ਸਮਝਦੇ ਹਨ ਕਿ ਇਨ੍ਹਾਂ ਵਲੋਂ ਹੀ ਉਠਾਏ ਮੁੱਦੇ ਸਬੰਧੀ ਪੁੱਛੇ ਗਏ ਕਿਸੇ ਸਵਾਲ ਦਾ ਸੁਹਿਰਦ ਜਵਾਬ ਦੇਣ ਲਈ ਸਮਾ ਲਗਦਾ ਹੈ, ਤਾਂ ਇੱਕ ਪੰਥਕ ਮੁੱਦੇ ’ਤੇ ਪ੍ਰੋ: ਦਰਸ਼ਨ ਸਿੰਘ ਤੋਂ ਤਟ ਫੱਟ ਸਪਸ਼ਟੀਕਰਨ ਮੰਗਣ ਲਈ ਇਤਨੇ ਕਾਹਲੇ ਕਿਉਂ ਪਏ ਹਨ ਜਦੋਂ ਕਿ ਉਹ ਕਈ ਵਾਰ ਬੇਨਤੀਆਂ ਕਰ ਚੁੱਕੇ ਹਨ, ਕਿ ਹੋ ਚੁੱਕੇ ਪੰਥਕ ਫੈਸਲੇ ਨੂੰ ਬਦਲਣ ਲਈ ਉਹ ਇਕੱਲੇ ਆਪਣੇ ਤੌਰ ’ਤੇ ਬਦਲਣ ਦਾ ਕੋਈ ਅਧਿਕਾਰ ਨਹੀਂ ਰੱਖਦੇ? ਜੇ ਕਿਸੇ ਫੈਸਲੇ ਨੂੰ ਸੋਧਣ ਜਾਂ ਬਦਲਣ ਦੀ ਲੋੜ ਹੈ ਤਾਂ ਇਹ ਪੰਥਕ ਵਿਧੀ ਵਿਧਾਨ ਅਪਨਾ ਕੇ ਹੀ ਕੀਤਾ ਜਾ ਸਕਦਾ ਹੈ। ਇਸ ਲਈ ਇਹ ਮੰਗ ਰੱਖਣ ਤੋਂ ਪਹਿਲਾਂ ਪੰਥਕ ਸ਼ਕਤੀ ਕਾਇਮ ਕੀਤੀ ਜਾਵੇ।
  14. ਪ੍ਰੋ: ਦਰਸ਼ਨ ਸਿੰਘ ਜੀ ਦਾ ਦਸਮ ਗ੍ਰੰਥ ਸਬੰਧੀ ਸਟੈˆਡ ਗਲਤ ਸਾਬਤ ਕਰਨ ਲਈ, 4 ਮਾਰਚ ਨੂੰ ਹੀ ਤੱਤ ਗੁਰਮਤਿ ਪਰਵਾਰ ਵਲੋਂ ਸਿੱਖ ਮਾਰਗ ਦੇ ਸੰਪਾਦਕ ਦਾ 23 ਨਵੰਬਰ 2009 ਦਾ ਸੰਪਾਦਕੀ ਨੋਟ ਪੋਸਟ ਕੀਤਾ ਹੈ। ਜਿਸ ਦਾ ਤੱਤਸਾਰ ਹੈ ਕਿ, ਜਿਸ ਸਮੇਂ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨੇ ਨੂੰ ਛੇਕਿਆ ਸੀ ਤਾˆ 'ਸਿੱਖਮਾਰਗ', ਸਪੋਕਸਮੈਨ ਅਤੇ ਕੁੱਝ ਕੁ ਹੋਰ ਸਿੰਘਾˆ ਤੋˆ ਬਿਨਾ ਕੋਈ ਵੀ ਖੁੱਲ੍ਹ ਕੇ ਸਾਹਮਣੇ ਨਹੀˆ ਆਇਆ। ਜਿਸ ਤਰ੍ਹਾˆ ਹੁਣ ਦਰਸ਼ਨ ਸਿੰਘ ਦੀ ਪਿੱਠ ਤੇ ਆਇਆ ਹੈ ਹਾਲਾˆ ਕਿ ਕਾਲਾ ਅਫਗਾਨਾ ਦਸਮ ਗ੍ਰੰਥ ਬਾਰੇ ਦਰਸ਼ਨ ਸਿੰਘ ਨਾਲੋˆ ਸੌ ਗੁਣਾ ਵਧੇਰੇ ਸਪਸ਼ਟ ਹੈ। ਕਾਰਨ ਸਪਸ਼ਟ ਹੈ ਕਿ ਰਾਗੀ ਦਰਸ਼ਨ ਸਿੰਘ ਵਿੱਚ ਕੀਰਤਨ ਕਰਨ ਦਾ ਜੋ ਗੁਣ ਹੈ ਲੋਕੀ ਉਸ ਨਾਲ ਦਹਾਕਿਆˆ ਤੋˆ ਜੁੜੇ ਹੋਏ ਹਨ ਅਤੇ ਆਮ ਲੋਕਾˆ ਵਿੱਚ ਸਿਧਾˆਤ ਨਾਲੋˆ ਬੰਦਾ ਪ੍ਰਸਤੀ ਜ਼ਿਆਦਾ ਹੈ। ਇਸੇ ਕਰਕੇ ਹੀ ਦਸਮ ਗ੍ਰੰਥੀਏ ਉਸ ਦੀ ਹੀ ਸਭ ਤੋˆ ਜ਼ਿਆਦਾ ਵਿਰੋਧਤਾ ਕਰਦੇ ਹਨ। ਹੁਣ ਜਿਸ ਪ੍ਰੋ: ਦਰਸ਼ਨ ਸਿੰਘ ਨੂੰ ਦਸਮ ਗੰ੍ਰਥੀਏ ਤੇ ਪੁਜਾਰੀ, ਕਾਲੇ ਅਫ਼ਗਾਨੇ ਤੇ ਸਪੋਕਸਮੈਨ ਨਾਲੋਂ ਵੀ ਵੱਧ ਖ਼ਤਰਨਾਕ ਸਮਝ ਕੇ ਉਸ ਦੀ ਜਿਆਦਾ ਵਿਰੋਧਤਾ ਕਰਦੇ ਹਨ, ਉਹ ਪ੍ਰੋ: ਦਰਸ਼ਨ ਸਿੰਘ ਜੇ ਅੱਜ ਸਾਡੇ ਪਾਲੇ ਵਿੱਚ ਆਇਆ ਹੈ, ਤੇ ਲੋਕ ਉਸ ਨਾਲ ਜੁੜ ਰਹੇ ਹਨ ਤਾਂ ਉਸ ਦਾ ਲਾਹਾ ਖੱਟਣ ਦੀ ਥਾਂ ਉਸ ਦੀ ਵਿਰੋਧਤਾ ਕਰਕੇ ਕਿਹੜੀ ਪੰਥਕ ਸੇਵਾ ਕਰ ਰਹੇ ਹੋ?
  15. ਤੱਤ ਗੁਰਮਤਿ ਪ੍ਰਵਾਰ ਦੇ ਦੂਸਰੇ ਨਿਰਪੱਖ ਵਿਦਵਾਨ ਗੁਰਮੀਤ ਸਿੰਘ ਆਸਟ੍ਰੇਲੀਆ ਦੇ ਪੋਸਟ ਕੀਤੇ ਪੱਤਰ ਵਿਚ ਉਹ ਮੈਨੂੰ (ਕਿਰਪਾਲ ਸਿੰਘ) ਅਤੇ ਹਰਲਾਜ ਸਿੰਘ ਬਹਾਦਰਪੁਰ ਨੂੰ ਸਬੋਧਨ ਕੀਤੇ ਪੱਤਰ ਵਿੱਚ ਲਿਖ ਰਹੇ ਹਨ ਕਿ ਜਿਸ ਸਮੇਂ ਕਾਲਾ ਅਫ਼ਗਾਨਾ ਅਤੇ ਜੋਗਿੰਦਰ ਸਿੰਘ ਸੰਪਾਦਕ ਸਪੋਕਸਮੈਨ ਨੂੰ ਪੁਜਾਰੀਆਂ ਨੇ ਛੇਕਿਆ ਸੀ, ਉਸ ਸਮੇਂ ਪ੍ਰੋ: ਦਰਸ਼ਨ ਸਿੰਘ ਜਾਂ ਹੋਰ ਕਿਸੇ ਸੰਸਥਾ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ ਹੁਣ ਤੁਸੀਂ ਦੋਵੇਂ (ਪ੍ਰੋ: ਦਰਸਨ ਸਿੰਘ ਦੇ ਹੱਕ ਵਿੱਚ) ਇਸ ਤਰ੍ਹਾਂ ਅਵਾਜ਼ ਉਠਾ ਰਹੇ ਹੋ, ਜਿਵੇਂ ਤੁਸੀਂ ਸਾਰੀ ਦੁਨੀਆਂ ਵਿੱਚ ਫੈਲੀ ਸਿਖ ਕੌਮ ਦੇ ਕਸਟੋਡੀਅਨ ਹੋਵੋ। ਲਗਦਾ ਹੈ ਕਿ ਇਸ ਸਮੇਂ ਭਾਈ ਗੁਰਮੀਤ ਸਿੰਘ ਜੀ ਨੇ ਨਿਰਪੱਖਤਾ ਦੀ ਐਨਕ ਲਾਹ ਦਿੱਤੀ ਹੋਵੇ, ਨਹੀਂ ਤਾਂ ਉਨ੍ਹਾਂ ਨੂੰ ਜਰੂਰ ਦਿੱਸ ਜਾਂਦਾ ਕਿ ਕਾਲਾ ਅਫ਼ਗਨਾ ਜੀ ਅਤੇ ਸੰਪਾਦਕ ਜੋਗਿੰਦਰ ਸਿੰਘ ਜੀ ਨੂੰ ਜਿਸ ਸਮੇਂ ਪੁਜਾਰੀਆਂ ਨੇ ਛੇਕਿਆ ਸੀ, ਉਸ ਸਮੇਂ ਸਾਡਾ ਦੋਵਾਂ ਦਾ ਸਮਰੱਥਨ ਕਿਸੇ ਵੀ ਹੋਰ ਜਾਗਰੂਕ ਸਿੱਖ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ। ਇਸ ਗੱਲ ਦੀ ਤਸਦੀਕ ਤੁਸੀਂ ਅੱਜ ਵੀ ਕਾਲਾ ਅਫ਼ਗਾਨਾ ਜੀ ਅਤੇ ਜੋਗਿੰਦਰ ਸਿੰਘ ਸੰਪਾਦਕ ਸਾਹਿਬ ਤੋਂ ਕਰ ਸਕਦੇ ਹੋ। ਇਸੇ ਚਿੱਠੀ ਵਿੱਚ ਗੁਰਮੀਤ ਸਿੰਘ ਜੀ ਇਹ ਵੀ ਲਿਖ ਰਹੇ ਹਨ ਕਿ ਸ਼ਾਇਦ ਉਸ ਸਮੇਂ ਪ੍ਰੋ: ਦਰਸ਼ਨ ਸਿੰਘ ਵਲੋਂ ਸਮਰੱਥਨ ਨਾ ਦੇਣ ਦੇ ਕਾਰਣ ਹੀ ਇਨ੍ਹਾਂ ਦੇ ਮਤਭੇਦ ਵਧੇ ਹੋਣ ਜਿਹੜੇ ਕਿ ਉਨ੍ਹਾਂ ਨੂੰ ਹੁਣ ਬੈਠ ਕੇ ਦੂਰ ਕਰ ਲੈਣੇ ਚਾਹੀਦੇ ਹਨ। ਭਾਈ ਗੁਰਮੀਤ ਸਿੰਘ ਦੀ ਨਿਰਪੱਖਤਾ ਇਥੇ ਵੀ ਸ਼ੱਕੀ ਜਾਪਦੀ ਹੈ ਨਹੀਂ ਤਾਂ ਉਹ ਇਹ ਜਰੂਰ ਸਮਝ ਜਾਂਦੇ ਕਿ ਜਿਹੜੇ ਦੋਸ਼ਾਂ ਅਧੀਨ ਕਾਲਾ ਅਫ਼ਗਾਨਾ ਜੀ ਅਤੇ ਜੋਗਿੰਦਰ ਸਿੰਘ ਜੀ ਨੂੰ ਛੇਕਿਆ ਗਿਆ ਸੀ ਉਨ੍ਹਾਂ ਨਾਲ ਤਾਂ ਪ੍ਰੋ: ਦਰਸ਼ਨ ਸਿੰਘ ਉਸ ਸਮੇਂ ਵੀ ਅਤੇ ਅੱਜ ਵੀ ਸਹਿਮਤ ਨਹੀਂ ਹਨ, ਪਰ ਫਿਰ ਵੀ ਉਨ੍ਹਾਂ ਨੇ ਜਨਤਕ ਤੌਰ ’ਤੇ ਉਨ੍ਹਾਂ ਦਾ ਅੱਜ ਤੱਕ ਕਦੀ ਵਿਰੋਧ ਨਹੀਂ ਕੀਤਾ। ਕਾਲਾ ਅਫ਼ਗਾਨਾ ਜੀ ਨੂੰ ਤਾਂ ਉਨ੍ਹਾਂ ਆਪਣੇ ਘਰ ਬੁਲਾ ਕੇ ਸਤਿਕਾਰ ਵਜੋਂ ਉਨ੍ਹਾਂ ਨੂੰ ਸਿਰੋਪਾ ਤੇ ਬਸਤਰ ਭੇਂਟ ਕੀਤੇ ਸਨ ਅਤੇ ਇਸ ਤਰ੍ਹਾਂ ਪੁਜਾਰੀਆਂ ਦੇ ਕੂੜਨਾਮੇ ਦੀ ਉਲੰਘਣਾ ਕਰ ਕੇ ਉਸ ਨੂੰ ਸ਼ਰੇਆਮ ਰੱਦ ਕੀਤਾ ਸੀ। ਦੂਸਰੇ ਪਾਸੇ ਜਿੰਨੀ ਗੱਲ ਪਿੱਛੇ ਪ੍ਰੋ: ਦਰਸ਼ਨ ਸਿੰਘ ਨੂੰ ਛੇਕਿਆ ਗਿਆ ਹੈ, ਉਹ ਭਾਂਵੇ ਜੋਗਿੰਦਰ ਸਿੰਘ ਆਪਣੇ ਪੱਧਰ ਤੋਂ ਘੱਟ ਹੀ ਸਮਝਦਾ ਹੈ, ਪਰ ਪ੍ਰੋ: ਸਾਹਿਬ ਦੀ ਉਨ੍ਹੀ ਗੱਲ ਨਾਲ ਤਾਂ ਉਹ ਸਹਿਮਤ ਹੈ ਹੀ ਹੈ, ਪਰ ਇਸ ਦੇ ਬਾਵਜੂਦ ਉਸ ਨੂੰ ਸਤਿਕਾਰ ਵਜੋਂ ਆਪਣੇ ਘਰ ਸੱਦਣਾ ਤਾਂ ਇੱਕ ਪਾਸੇ ਰਿਹਾ, ਉਲਟਾ ਉਨ੍ਹਾਂ ’ਤੇ ਇਹ ਦੋਸ਼ ਲਾ ਰਿਹਾ ਹੈ ਕਿ ਬਿਨਾਂ ਸੱਦੇ ਤੋਂ ਉਸ ਨੇ ਮੇਰੇ ਘਰ ਆ ਕੇ ਕੀਰਤਨ ਕਿਉਂ ਨਹੀਂ ਕੀਤਾ? ਉਸ (ਪ੍ਰੋ: ਦਰਸ਼ਨ ਸਿੰਘ) ਦੀਆਂ ਖ਼ਬਰਾਂ ਲਾਉਣ ਪਿੱਛੇ ਉਸ (ਜੋਗਿੰਦਰ ਸਿੰਘ) ਦੇ ਘਰ ਆ ਕੇ ਉਸ ਦਾ ਧੰਨਵਾਦ ਕਿਉਂ ਨਹੀਂ ਕੀਤਾ? (ਹਾਲਾਂਕਿ ਖ਼ਬਰਾਂ ਲਾਉਣ ਬਦਲੇ ਉਸ ਤੋਂ ਰੱਜ ਕੇ ਇਸ਼ਤਿਹਾਰ ਲੈ ਚੁੱਕਾ ਸੀ) ਗੁਰਮੀਤ ਸਿੰਘ ਨੂੰ ਨਿਰਪੱਖ ਦੱਸ ਕੇ ਉਸ ਦਾ ਇਹ ਪੱਤਰ ਪੋਸਟ ਕਰਕੇ ਤਾਂ ਪਰਿਵਾਰ ਨੇ ਆਪਣੀ ਨਿਰਪੱਖਤਾ ਹੀ ਸ਼ੱਕ ਦੇ ਘੇਰੇ ਵਿੱਚ ਲੈ ਆਂਦੀ ਹੈ।
  16. ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਦੇ ਏਜੰਡੇ ਵਿੱਚ ਕਿਉਂਕਿ ਤਹਿਸ਼ੁਦਾ ਨੀਤੀ ਅਧੀਨ ਕਿਸੇ ਪੜਾਵਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਤੱਤ ਗੁਰਮਤਿ ਪਰਿਵਾਰ ਵਲੋਂ ਵਾਰ ਸਪੱਸ਼ਟੀਕਰਨ ਮੰਗਣ ’ਤੇ ਮੈਂ ਪੜਾਵਾਂ ਦਾ ਵੇਰਵਾ ਇਸ ਤਰ੍ਹਾਂ ਦੇ ਦਿਤਾ

    (ੳ) ਪਹਿਲਾˆ ਗੁਰਦੁਆਰਿਆˆ ਅਤੇ ਡੇਰਿਆˆ ਵਿਚੋˆ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਵਿਚ ਸਜਾਏ ਗਏ ਅਖੌਤੀ ਦਸਮ ਗ੍ਰੰਥ ਦੀਆˆ ਪ੍ਰਤੀਆˆ ਨੂੰ ਚੁਕਵਾਉˆਣਾ।

    (ਅ) ਫਿਰ ਦਸਮ ਗ੍ਰੰਥ ਦੀਆˆ ਕਾਮ-ਉਕਸਾਊ ਅਤੇ ਨਿਰੋਲ ਬ੍ਰਾਹਮਣਵਾਦੀ ਰਚਨਾਵਾˆ ਪ੍ਰਤੀ ਸੰਗਤਾˆ ਨੂੰ ਜਾਗਰੂਕ ਕਰਨਾ।

    (ੲ) ਅਤੇ ਫਿਰ ਰਹਿਤ ਮਰਿਯਾਦਾ ਤੋˆ ਮਾਨਤਾ ਪ੍ਰਾਪਤ ਦਸਮ ਗ੍ਰੰਥ ਦੀਆˆ ਰਚਨਾਵਾˆ ਬਾਰੇ ਵਿਦਵਾਨਾˆ ਤੋˆ ਚਰਚਾ ਕਰਵਾਉˆਣਾ।

    ਪੜਾਅ (ਅ) ਮੈ ਨਿਰੋਲ ਆਪਣੇ ਸਥਾਨਕ ਦੋਸਤਾਂ ਦੀ ਸਲਾਹ ’ਤੇ ਦਰਜ਼ ਕੀਤਾ ਸੀ, ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਨ ਨੂੰ ਦਸਮ ਗ੍ਰੰਥੀਆਂ ਦੇ ਹੱਕ ਵਿੱਚ ਬੋਲਣ ਵਾਲਿਆਂ ਦੀ ਵੀ ਵੱਡੀ ਗਿਣਤੀ ਗਲਤ ਮੰਨਦੀ ਹੈ, ਪਰ ਉਹ ਚੁੱਪ ਸਿਰਫ ਇਸੇ ਕਾਰਣ ਹਨ, ਕਿ ਜੇ ਇਹ ਮੰਗ ਮੰਨ ਲਈ ਗਈ ਤਾਂ ਦਸਮ ਗ੍ਰੰਥ ਦੇ ਵਿਰੋਧੀ ਇਸ ਤੋਂ ਅੱਗੇ ਵਧ ਸਕਦੇ ਹਨ। ਇਸ ਲਈ ਤੁਸੀਂ ਵੀ ਹਾਲੀ ਦਸਮ ਗੰ੍ਰਥ ਦੀ ਮੰਜੀ ਚੁਕਵਾਉਣ ਦੀ ਹੀ ਗੱਲ ਕਰੋ ਅਗਲੀ ਗੱਲ ਫਿਰ ਵੇਖੀ ਜਾਏਗੀ, ਕਿਉਂਕਿ ਦਸਮ ਗੰ੍ਰਥੀ ਜਿਸ ਢੰਗ ਨਾਲ ਪ੍ਰਚਾਰ ਕਰ ਰਹੇ ਹਨ, ਕਿ ਸਾਨੂੰ ਸਿਖਿਆ ਦੇਣ ਲਈ ਗੁਰੂ ਸਾਹਿਬ ਨੇ ਆਚਰਣਹੀਣ ਔਰਤਾਂ ਦੇ ਚਰਿਤਰ ਦਰਜ਼ ਕਰ ਕੇ, ਸਾਨੂੰ ਇਨ੍ਹਾਂ ਤੋਂ ਬਚਣ ਦੀ ਪ੍ਰੇਰਣਾ ਦਿੱਤੀ ਗਈ ਹੈ। ਇਸ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਅਗਿਆਨਤਾ ਤੇ ਅਨਭੋਲਤਾ ਕਾਰਣ ਬਹੁਤੇ ਸਿੱਖ ਸਾਡੀਆਂ ਦਲੀਲਾਂ ਸੁਣਨ ਲਈ ਤਿਆਰ ਨਹੀਂ ਹਨ। ਜਿਨ੍ਹਾਂ ਚਿਰ ਅਨਭੋਲ ਸਿਖ ਸਾਡੇ ਨਾਲ ਨਹੀਂ ਜੁੜਦੇ, ਉਨ੍ਹਾਂ ਚਿਰ ਸਾਡੇ ਸਿਧਾਂਤ ਦੇ ਪਾਠ ਦੀ ਕੀਮਤ ਸਿਰਫ ਉਨ੍ਹਾਂ ਤੱਕ ਹੀ ਸੀਮਤ ਹੈ, ਜਿਹੜੇ ਪਹਿਲਾਂ ਹੀ ਇਸ ਨੂੰ ਸਮਝ ਚੁੱਕੇ ਹਨ। ਇਸ ਲਈ ਪਹਿਲੇ ਪੜਾਅ ਵਿੱਚ ਸਿਰਫ ਦਸਮ ਗ੍ਰੰਥ ਦੀ ਮੰਜੀ ਚੁਕਾਉਣ ਦੀ ਹੀ ਗੱਲ ਕੀਤੀ ਜਾਵੇ। ਮੇਰਾ ਨਿਜੀ ਤਜਰਬਾ ਵੀ ਇਹੋ ਸੀ ਇਸ ਲਈ ਮੈਂ ਉਨ੍ਹਾਂ ਦੀ ਸਲਾਹ ਮੰਨ ਕੇ ਇਸ ਨੂੰ ਦੂਜੇ ਪੜਾਅ ਵਿੱਚ ਲਿੱਖ ਦਿੱਤਾ। ਤੱਤ ਗੁਰਮਤਿ ਪਰਿਵਾਰ ਨੇ ਇਸ ਦੀ ਵਾਲ ਦੀ ਖੱਲ ਲਾਹੁਣ ਵਾਂਗ ਨੁਕਤਾ ਚੀਨੀ ਕੀਤੀ ਕਿ ਆਪਣੇ ਨੀਯਤ ਕੀਤੇ ਪੜਾਵਾਂ ਦੀ ਕਿਰਪਾਲ ਸਿੰਘ ਅਤੇ ਪ੍ਰੋ: ਦਰਸ਼ਨ ਸਿੰਘ ਖ਼ੁਦ ਹੀ ਉਲੰਘਣਾ ਕਰ ਰਹੇ ਹਨ, ਤਾਂ ਜੇ ਅਸੀਂ ਤੀਜੇ ਪੜਾਅ ਦੀ ਗੱਲ ਕਰ ਰਹੇ ਹਾਂ ਰੋਸ ਕਿਉਂ? ਨਿਰਪੱਖ ਤੇ ਨਿਸ਼ਕਾਮ ਵੀਰ ਜੀਓ, ਜੇ ਤੁਹਾਨੂੰ ਇਹ ਸਮਝ ਆ ਗਈ ਹੈ, ਕਿ ਅਸੀਂ ਪਹਿਲਾਂ ਹੀ ਉਲੰਘਣਾ ਕਰਕੇ ਦੂਜੇ ਪੜਾਅ ਵਿੱਚ ਪਹੁੰਚ ਚੁੱਕੇ ਹਾਂ ਤਾਂ ਥੋਹੜਾ ਜਿਹਾ ਸਬਰ ਕਰੋ ਸ਼ਾਇਦ ਅਸੀਂ ਤੀਜੇ ਪੜਾਅ ਵਿਚ ਵੀ ਪਹੁੰਚ ਜਾਈਏ। ਜੇ ਨਾ ਵੀ ਪਹੁੰਚੇ ਤਾਂ ਤੁਸੀਂ ਕਿਸ ਮਰਜ਼ ਦੀ ਦਵਾਈ ਹੋ? ਬਾਅਦ ਵਿੱਚ ਤੁਸੀਂ ਆਪਣੇ ਤੌਰ ’ਤੇ ਤੀਜੇ ਪੜਾਅ ਵਿੱਚ ਕਿਉਂ ਨਹੀਂ ਪਹੁੰਚ ਸਕਦੇ? ਜੇ ਤੁਸੀਂ ਪ੍ਰੋ ਦਰਸ਼ਨ ਸਿੰਘ ਜਾਂ ਉਨ੍ਹਾਂ ਦੇ ਸਮਰਥਕਾਂ ਨੂੰ ਅੜੀਕਾ ਸਮਝਦੇ ਹੋ, ਕਿ ਜੇ ਇਹ ਨਾ ਹੋਣ ਤਾਂ ਅਸੀਂ ਸਿੱਧੇ ਅੱਜ ਹੀ ਇੱਕੋ ਹੀ ਝਟਕੇ ਵਿੱਚ ਸਾਰੇ ਮਸਲੇ ਹੱਲ ਕਰ ਸਕਦੇ ਹਾਂ, ਤਾਂ ਘੱਟ ਤੋਂ ਘੱਟ ਮੈਂ ਤਾਂ ਆਪਣੀ ਕਲਮ ਤੋੜ ਕੇ ਸੁੱਟਣ ਨੂੰ ਤਿਆਰ ਹਾਂ, ਬਾਕੀ ਵੀ ਸ਼ਾਇਦ ਇਹੀ ਸੋਚਦੇ ਹੋਣ।

  17. ਅੱਗੇ ਲਿਖਦੇ ਹਨ (ਪਹਿਲੇ ਦੋ ਪੜਾਅ ਖਤਮ ਹੋਣ ਤੋˆ ਬਾਅਦ) ਤੀਜੇ ਪੜਾਅ 'ਤੇ ਵਿਦਵਾਨਾˆ ਕੋਲੋˆ ਖੋਜ ਕਰਵਾਈ ਜਾਵੇਗੀ। ਭਾਵ ਕਿ ਤੁਸੀˆ (ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈˆਟ) ਹੁਣ ਤੱਕ ਇਨ੍ਹਾˆ ਰਚਨਾਵਾˆ ਨੂੰ ਦਸਮੇਸ਼ ਕ੍ਰਿਤ ਮੰਨਦੇ ਹੋ। ਤੀਜੇ ਪੜਾਅ ਵਿਚ ਇਨ੍ਹਾˆ ਬਾਰੇ ਸੋਚੋਗੇ। ਇਸ ਦਾ ਮਤਲਬ ਬੇਨਤੀ ਚੌਪਈ, ਭਗੌਤੀ ਵਾਲੇ ਬੰਦ, ਜਾਪ, ਸਵਈਏ ਆਦਿ ਬਾਰੇ ਤੁਸੀˆ ਡਾ. ਰਤਨ ਸਿੰਘ ਜੱਗੀ, ਗਿਆਨੀ ਭਾਗ ਸਿੰਘ ਜੀ ਅੰਬਾਲਾ, ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜਸਬਿੰਦਰ ਸਿੰਘ ਜੀ ਦੁਬਈ, ਦਲਬੀਰ ਸਿੰਘ ਜੀ ਦਿੱਲੀ, ਡਾ. ਗੁਰਮੁੱਖ ਸਿੰਘ ਜੀ ਦਿੱਲੀ ਵਲੋˆ ਕੀਤੀ ਖੋਜ ਨੂੰ ਸਹੀ ਨਹੀˆ ਮੰਨਦੇ? ਅਤੇ ਇਨ੍ਹਾˆ ਸਾਰੀਆˆ (ਪੰਥ ਪ੍ਰਵਾਣਿਤ) ਰਚਨਾਵਾˆ ਨੂੰ ਦਸਮੇਸ਼ ਕ੍ਰਿਤ ਮੰਨਦੇ ਹੋ? ਮੈਂ ਤਾਂ ਭੁਲੇਖੇ ਵਿੱਚ ਸੀ ਕਿ ਤੁਹਾਡੀ ਦਸਮ ਗ੍ਰੰਥ ਸਬੰਧੀ ਖੋਜ ਬਹੁਤ ਜਿਆਦਾ ਹੈ, ਪਰ ਹੁਣ ਪਤਾ ਲੱਗਾ ਹੈ ਕਿ ਤੁਹਾਨੂੰ ਤਾਂ ਇਹ ਹੀ ਨਹੀਂ ਪਤਾ ਕਿ ਡਾ. ਰਤਨ ਸਿੰਘ ਜੱਗੀ, ਗਿਆਨੀ ਭਾਗ ਸਿੰਘ ਜੀ ਅੰਬਾਲਾ, ਨੇ ਜਾਪ, ਸਵਈਏ ’ਤੇ ਕਿਤੂੰ ਨਹੀਂ ਕੀਤਾ। ਜੇ ਕਿਤੇ ਕੀਤਾ ਹੈ ਤਾਂ ਮੇਰੀ ਜਾਣਕਾਰੀ ’ਚ ਵਾਧਾ ਕਰਨ ਲਈ ਲਈ ਮੈਨੂੰ ਪੁਸਤਕ ਦਾ ਪੰਨਾ ਨੰਬਰ ਦੱਸਿਆ ਜਾਵੇ। ਜਿਥੋਂ ਤੱਕ ਮੇਰੀ ਜਾਣਕਾਰੀ ਹੈ ਡਾ: ਜੱਗੀ ਨੇ ਦਸਮ ਗ੍ਰੰਥ ਦੀ ਰਚਨਾ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਹੈ: ਇੱਕ ਹਿੱਸਾ ਦਸਮ ਪਾਤਸ਼ਾਹ ਦੀ ਕ੍ਰਿਤ ਹੈ, ਦੂਜੇ ਹਿੱਸੇ ਨੂੰ ਦਸਮ ਪਾਤਸ਼ਾਹ ਦੀ ਬਾਣੀ ਬਿਲਕੁਲ ਨਹੀਂ ਮੰਨਿਆ ਜਾ ਸਕਦਾ, ਜਿਸ ਵਿੱਚ ਕਬਿਯੋ ਬਾਚ ਚੌਪਈ ਸਮੇਤ ਸਮੁੱਚੇ ਤ੍ਰਿਅ ਚਰਿਤਰ ਸ਼ਾਮਲ ਹਨ। ਅਤੇ ਤੀਜੇ ਹਿੱਸੇ ਦੀ ਵਿਦਵਾਨਾਂ ਤੋਂ ਪੜਚੋਲ ਕਰਵਾਉਣ ਦੀ ਲੋੜ ਹੈ। ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜਸਬਿੰਦਰ ਸਿੰਘ ਜੀ ਦੁਬਈ, ਦਲਬੀਰ ਸਿੰਘ ਜੀ ਦਿੱਲੀ, ਡਾ. ਗੁਰਮੁੱਖ ਸਿੰਘ ਜੀ ਦਿੱਲੀ ਵਾਲਿਆਂ ਨੇ ਜਰੂਰ ਸਮੁਚੇ ਦਸਮ ਗ੍ਰੰਥ ਨੂੰ ਰੱਦ ਕੀਤਾ ਹੈ, ਪਰ ਪ੍ਰੋ: ਦਰਸ਼ਨ ਸਿੰਘ ਦਾ ਉਹ ਖੁਲ੍ਹ ਕੇ ਇਤਨਾ ਵਿਰੋਧ ਨਹੀਂ ਕਰ ਰਹੇ, ਜਿੰਨੀਆਂ ਲੇਖ ਲੜੀਆਂ ਸ਼ੁਰੂ ਕਰਕੇ ਤੁਸੀਂ ਪ੍ਰੋ: ਦਰਸ਼ਨ ਸਿੰਘ ਨੂੰ ਸਿਧਾਂਤ ਦਾ ਪਾਠ ਪੜਾਉਣ ਨੂੰ ਆਪਣਾ ਮੁੱਖ ਮੁਦਾ ਬਣਾ ਲਿਆ ਹੈ।
  18. ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਵਲੋਂ ਤਿਅਰ ਕੀਤਾ ਏਜੰਡਾ ਤੱਤ ਗੁਰਮਤਿ ਪਰਿਵਾਰ ਨੂੰ ਵੀਚਾਰ ਕਰਨ ਲਈ ਭੇਜਿਆ ਗਿਆ। ਇਨ੍ਹਾਂ ਨੇ ਕਿਸ ਤਰ੍ਹਾਂ ਵਾਲ ਦੀ ਖੱਲ ਲਾਹੀ ਉਸ ਦਾ ਪੂਰਾ ਵੇਰਵਾ ਤਾਂ ਇਨ੍ਹਾਂ ਵਲੋਂ ਪੇਸ਼ ਕੀਤੇ ਵੀਚਾਰ ਪੜ੍ਹਨ ਤੋਂ ਮਿਲ ਸਕਦਾ ਹੈ, ਜੋ ਇਨ੍ਹਾਂ ਨੇ ਵੈੱਬਸਾਈਟ ਤੇ ਵੀ ਪਾ ਦਿੱਤੇ ਹਨ। ਪਰ ਟੂਕ ਮਾਤਰ ਵੇਖੋ:- ਮੂਲ ਏਜੰਡੇ ਵਿਚ ਇਕ ਮਦ ਸ਼ਾਮਲ ਸੀ: ਪੰਥਕ ਅਸਥਾਨਾˆ ਤੇ ਕੀਰਤਨ-ਕਥਾ ਕੇਵਲ ਗੁਰਬਾਣੀ ਦੀ ਹੀ ਕੀਤੀ ਜਾ ਸਕਦੀ ਹੈ ਜਾˆ ਭਾਈ ਗੁਰਦਾਸ, ਭਾਈ ਨੰਦ ਲਾਲ ਅਤੇ ਇਤਿਹਾਸਕ ਪੁਸਤਕਾˆ ਵਿੱਚੋˆ ਗੁਰਮਤਿ ਦ੍ਰਿੜਾਉˆਦੀ ਰਚਨਾ ਦਾ ਪ੍ਰਮਾਣ ਦਿੱਤਾ ਜਾ ਸਕਦਾ ਹੈ। ਗੁਰਬਾਣੀ ਦੀਆˆ ਤੁਕਾˆ ਵਿਗਾੜ ਕੇ ਬਣਾਈਆˆ ਧਾਰਨਾਵਾˆ ਬਿਲਕੁਲ ਨਹੀˆ ਪੜ੍ਹੀਆˆ ਜਾ ਸਕਦੀਆˆ। ਇਨ੍ਹਾਂ ਨੇ ਆਪਣੇ ਸੁਝਾਅ ਵਿੱਚ ਲਿਖਿਆ: ਕੀਰਤਨ ਲਈ ਗੁਰਬਾਣੀ ਦੀ ਹੱਦ ਸਪਸ਼ਟ ਹੋਣੀ ਚਾਹੀਦੀ ਹੈ। ਇਸ ਨੁਕਤੇ ਵਿਚ 'ਜਾˆ' ਲਫਜ਼ ਲਾਉਣ ਦੀ ਲੋੜ ਨਹੀˆ ਭਾਸਦੀ।'ਪਰਿਵਾਰ' ਦੀ ਗੁਰਮਤਿ ਸਮਝ ਅਨੁਸਾਰ, ਇਸ ਮੂਵਮੈˆਟ ਦਾ ਏਜੰਡਾ ਇਸ ਤਰਾˆ ਹੋਣਾ ਚਾਹੀਦਾ ਹੈ: ਖਾਲਸਾ ਪੰਥ ਦੇ ਗੁਰਧਾਮਾˆ 'ਤੇ ਕੀਰਤਨ ਸਿਰਫ 'ਗੁਰੂ ਗ੍ਰੰਥ ਸਾਹਿਬ ਜੀ' ਦੀ ਬਾਣੀ ਦਾ ਹੀ ਹੋ ਸਕਦਾ ਹੈ। ਕਥਾ ਜਾˆ ਵਿਚਾਰ ਵੇਲੇ ਗੁਰਮਤਿ ਦੀ ਕਸਵੱਟੀ ਤੇ ਖਰੀ ਉਤਰਦੀ ਅਤੇ ਸਿੱਖੀ ਸਿਧਾˆਤਾˆ ਨੂੰ ਸਪਸ਼ਟ ਕਰਦੀ ਕਿਸੇ ਵੀ ਰਚਨਾ ਦਾ ਹਵਾਲਾ ਹੀ ਦਿੱਤਾ ਜਾ ਸਕਦਾ ਹੈ। ਹੁਣ ਇਨ੍ਹਾਂ ਦੇ ਸੁਝਾਅ ਅਨੁਸਾਰ ਤਾਂ ਸਵੱਯੇ (ਸ੍ਰਾਵਗ ਸੁਧ ਸਮੂਹ...), ਸਵੱਯੇ (ਦੀਨਨ ਕੀ ਪ੍ਰਤਿਪਾਲ...), ਚੌਪਈ (ਪ੍ਰਣਵੋ ਆਦਿ ਏਕੰਕਾਰਾ...), ਅਕਾਲ ਉਸਤਤਿ ਵਿਚੋਂ 33 ਸਵੱਯੇ, 20 ਕਬਿੱਤ ਸਮੇਤ ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ॥ ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ॥’ ਆਦਿ ਸਭ ਕੁਝ ਪੜ੍ਹਿਆ ਜਾ ਸਕਦਾ ਹੈ ਕਿਉਂਕਿ ਇਹ ਗੁਰਬਾਣੀ ਦੀ ਕਸਵੱਟੀ ’ਤੇ ਖਰੇ ਉਤਰਦੇ ਹਨ ਅਤੇ ਸਿੱਖੀ ਸਿਧਾਂਤ ਨੂੰ ਸਪਸ਼ਟ ਵੀ ਕਰਦੇ ਹਨ। ਜੇ ਇਹ ਰਚਨਾਵਾਂ ਕੀਰਤਨ ਦੌਰਾਨ ਪੜ੍ਹਨੀਆਂ ਇਨ੍ਹਾਂ ਨੂੰ ਮਨਜੂਰ ਹੈ ਤਾਂ ਨਿਤਨੇਮ ਵਿੱਚ ਜਾਪੁ ਸਵੱਈਏ ਇਨ੍ਹਾਂ ਨੂੰ ਕਿਉਂ ਚੁਭ ਰਹੇ ਹਨ?
  19. ਦੂਜੇ ਨੁਕਤੇ ਵਿਚ ਲਿਖ ਰਹੇ ਹਨ ਪਟਨਾ ਅਤੇ ਨਾˆਦੇੜ ਦੇ ਇਤਿਹਾਸਕ ਗੁਰਧਾਮਾˆ ਲਈ 'ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ' ਗਲਤ ਪ੍ਰਚਲਿਤ ਲਫਜ਼ ਵਰਤੇ ਗਏ ਹਨ। ਸਦਕੇ ਜਾਈਏ ਇਨ੍ਹਾਂ ਦੇ ਸਿਧਾਂਤ ਦੇ, ਜੇ ਉਥੇ ਅਖੌਤੀ ਦਸਮ ਗਰੰਥ ਦਾ ਪ੍ਰਕਾਸ਼ ਹੋ ਰਿਹਾ ਹੈ, ਤਾਂ ਕੀ ਉਸ ਨੂੰ ਅਸੀਂ ਗੁਰੂ ਨਾਲ ਸਬੰਧਤ ਇਤਿਹਾਸਕ ਗੁਰਧਾਮ ਮੰਨਣ ਤੋਂ ਹੀ ਇਨਕਾਰ ਕਰਨਾ ਹੈ, ਜਾਂ ਨਨਕਾਣਾ ਸਾਹਿਬ ਵਾਂਗ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਉਥੇ ਗੁਰਮਤਿ ਲਾਗੂ ਕਰਨੀ ਚਾਹੀਦੀ ਹੈ?
  20. ਤੱਤ ਗੁਰਮਤਿ ਪਰਿਵਾਰ ਤਾਂ ਕਾਫੀ ਦੇਰ ਤੋਂ ਸਿਧਾਂਤ ਪੜਾਉਣ ਦਾ ਆਪਣਾ ਸ਼ੌਕ ਪੂਰਾ ਕਰ ਹੀ ਰਿਹਾ ਸੀ, ਪਰ ਹੁਣ ਤਾਂ ਇਕ ਹੋਰ ਵਿਦਵਾਨ ਅਮਰਜੀਤ ਸਿੰਘ ਚੰਦੀ ਜੀ ਇਸ ਤੋਂ ਵੀ ਵੱਡਾ ਮਾਰਕਾ ਮਾਰਕੇ 7 ਮਾਰਚ ਨੂੰ ਲਿਖ ਗਏ ਹਨ: ਪ੍ਰੋ. ਦਰਸ਼ਨ ਸਿੰਘ ਜੀ ਦੇ ਨਿੱਜੀ ਸਮਰਥਕਾˆ ਨੇ ਤਾਣੀ ਹੀ ਉਲਝਾ ਦਿੱਤੀ। ਚੰਦੀ ਸਾਹਿਬ ਇਹ ਗੱਲ ਤਾਂ ਮੰਨ ਲੈਂਦੇ ਹਾਂ, ਕਿ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਨੇ ਹੀ ਸਾਰੀ ਤਾਣੀ ਉਲਝਾਈ ਹੋਵੇਗੀ, ਪਰ ਤਸੀਂ ਖ਼ੁਦ ਕੋਈ ਤੰਦ ਸੁਲਝਾਉਣ ਦੀ ਵੀ ਕੋਸ਼ਿਸ ਕੀਤੀ ਹੈ। ਉਹ ਲਿਖ ਰਹੇ ਹਨ ’ਉਨ੍ਹਾˆ ਦਾ ਪਹਿਲਾ ਟੀਚਾ, ਹਰ ਥਾˆ ਤੋˆ ਗੁਰੂ ਗਰੰਥ ਸਾਹਿਬ ਦੇ ਬਰਾਬਰ ਸਥਾਪਤ ਕੀਤੇ ਅਖੌਤੀ ਦਸਮ ਗਰੰਥ ਨੂੰ ਹਟਾਉਣਾ ਹੈ। ਜਦ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਉਸ ਗੰਦ ਦੇ ਪੋਥੇ ਨੂੰ ਹਟਾਉਣ ਦੇ ਉਪਰਾਲੇ ਵਜੋˆ, ਪੰਥ ਵਿਚ ਖਾਨਾ-ਜੰਗੀ ਦੀ ਸੰਭਾਵਨਾ ਬਹੁਤ ਪਰਬਲ ਹੈ। ਇਹ ਸਿੱਖਾˆ ਨੂੰ ਉਹ ਕੰਮ ਕਰਨ ਲਈ ਕਿਉˆ ਨਹੀˆ ਕਹਿੰਦੇ, ਜੋ ਕਰਨਾ ਚਾਹੀਦਾ ਹੈ, ਯਾਨੀ ਫਿਲਹਾਲ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ ਜਾਵੇ। ਕੀ ਇਸ ਵਿਚ ਰਹਿਤ ਮਰਯਾਦਾ ਦੀ ਡਫਲੀ ਦੀ ਸੁਰ ਦਾ ਮਿਲ-ਗੋਭਾ ਕਰਨਾ ਜ਼ਰੂਰੀ ਹੈ ? ਜਦ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੀ ਗੱਲ ਸਿੱਖ ਸਮਝ ਲੈਣਗੇ ਤਾˆ ਬਾਕੀ ਸਾਰੀਆˆ ਚੀਜ਼ਾˆ ਨੂੰ ਉਹ ਆਪਣੇ-ਆਪ ਰੱਦ ਕਰ ਦੇਣਗੇ। ਇਸ ਨਾਲ ਆਪਸੀ ਵਿਚਾਰਾˆ ਦਾ ਟਕਰਾਅ ਵੀ ਨਹੀˆ ਹੋਵੇਗਾ, ਅਤੇ ਸਿੱਖ ਇਕ ਕਾਫਲੇ ਦੇ ਰੂਪ ਵਿਚ, ਆਈ ਮੁਸੀਬਤ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਣਗੇ। ਨਹੀˆ ਤਾˆ ਇਤਿਹਾਸ ਆਪਣੇ ਆਪ ਨੂੰ ਦੁਹਰਾਏਗਾ ਅਤੇ ਆਪਸੀ ਫੁੱਟ ਕਾਰਨ, ਪੰਥ ਦੋਖੀ, ਪੰਥ ਤੇ ਪੂਰੀ ਤਰ੍ਹਾˆ ਹਾਵੀ ਹੋ ਜਾਣਗੇ। ਦੱਸੋ ਹੁਣ ਚੰਦੀ ਸਾਹਿਬ ਦੀ ਮੰਨੀਏ ਜਾਂ ਤੱਤ ਗੁਰਮਿਤਿ ਪਰਿਵਾਰ ਦੀ। ਇੱਕ ਦਾ ਸਿਧਾਂਤ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਕੋਈ ਗੱਲ ਹੀ ਨਾ ਕੀਤੀ ਜਾਵੇ, ਕਿਉਂਕਿ ਇਸ ਨਾਲ ਖਾਨਾ-ਜੰਗੀ ਦੀ ਸੰਭਾਵਨਾ ਬਹੁਤ ਪਰਬਲ ਹੈ। ਪਰ ਦੂਜੇ ਦਾ ਸਿਧਾਂਤ ਹੈ ਕਿ ਜਿਹੜੇ ਸਮੁਚੇ ਦਸਮ ਗ੍ਰੰਥ ਨੂੰ ਰੱਦ ਨਹੀਂ ਕਰਦੇ, ਉਹ ਜਾਗਰੂਕ ਸਿਖਾਂ ਦੀ ਏਕਤਾ ਵਿੱਚ ਰੋੜਾ ਹੈ।
  21. ਤੱਤ ਗਰਮਤਿ ਪਰਿਵਾਰ ਇੱਕ ਥਾਂ ਲਿਖ ਰਿਹਾ ਹੈ :- ਪ੍ਰੋ: ਦਰਸ਼ਨ ਸਿੰਘ ਨੂੰ ਪੁਜਾਰੀਆਂ ਵਲੋਂ ਛੇਕੇ ਜਾਣ ਪਿਛੋਂ ਸੰਸਥਾਗਤ ਤੌਰ ’ਤੇ ਸਿਰਫ ਪਰਿਵਾਰ ਨੇ ਹੀ ਸਮਰੱਥਨ ਦਿੱਤਾ ਪਰ 6 ਮਾਰਚ ਨ ਨੂੰ 'ਤੱਤ ਗੁਰਮਤਿ ਪਰਿਵਾਰ' ਦੀ ਮੁੱਢਲੀ ਜਾਣਕਾਰੀ ਵਿਚ ਲੋੜੀˆਦੀਆˆ ਸੋਧਾˆ’ ਸਿਰਲੇਖ ਹੇਠ ਲਿਖ ਰਹੇ ਹਨ ਕਿ ਇਹ ਸਪੱਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਇਹ ਕੋਈ ਸੰਸਥਾ, ਜੱਥੇਬੰਦੀ ਜਾˆ ਕਾਲਜ ਆਦਿ ਨਹੀˆ ਹੈ ਅਤੇ ਨਾ ਹੀ ਇਸਦੇ ਕੋਈ ਪ੍ਰਧਾਨ, ਸੈਕਟਰੀ, ਚੈਅਰਮੈਨ ਆਦਿ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਕੋਈ ਸੰਸਥਾ ਹੈ ਹੀ ਨਹੀਂ, ਉਸ ਨੇ ਸੰਸਥਾਗਤ ਰੂਪ ਵਿੱਚ ਸਮਰਥਨ ਕਿਸ ਹੈਸੀਹਤ ਵਿੱਚ ਦਿੱਤਾ?
    ਸਤਿਕਾਰ ਵੀਰ ਜੀਉ, ਤੁਹਾਡੇ ਸਿਧਾਂਤਕ ਲੇਖ ਤੇ ਨਿਰਪੱਖ ਸੁਝਾਅ ਹਵਾਈ ਫਾਇਰ ਕਰਨ ਤੋਂ ਵੱਧ ਕੁਝ ਨਹੀਂ, ਪਰ ਯਾਦ ਰੱਖੋ ਮੈਦਾਨ ਹਮੇਸ਼ਾਂ ਉਨ੍ਹਾਂ ਦੇ ਹੱਥ ਹੀ ਆ ਸਕਦਾ ਹੈ ਜਿਹੜੇ ਜਮੀਨੀ ਲੜਾਈ ਲੜ ਸਕਣ ਦੇ ਕਾਬਲ ਹੋਣ। ਅਫ਼ਗਾਨਸਤਾਨ ਦੀ ਮਿਸਾਲ ਸਾਰੀ ਦੁਨੀਆਂ ਦੇ ਸਾਹਮਣੇ ਹੈ। ਅਮਰੀਕਾ ਨੇ ਮਿਜ਼ਾਇਲਾਂ ਨਾਲ ਹਵਾਈ ਹਮਲੇ ਕਰ ਕੇ ਅਫ਼ਗਾਨਸਤਾਨ ਤਬਾਹ ਤਾਂ ਕਰ ਦਿੱਤਾ, ਪਰ ਲਾਦੇਨ ਉਨ੍ਹਾਂ ਦੇ ਹੱਥ ਨਹੀਂ ਲੱਗਾ ਤੇ ਉਹ ਅੱਜ ਵੀ ਅਮਰੀਕਾ ਨੂੰ ਧਮਕੀਆਂ ਦੇ ਰਿਹਾ ਹੈ। ਇਸੇ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਧਰਮ ਦੇ ਖੇਤਰ ਵਿੱਚ ਜ਼ਮੀਨੀ ਲੜਾਈ ਲੜਨ ਦੇ ਕਾਬਲ ਜਰਨੈਲ ਹਨ। ਉਨ੍ਹਾਂ ਨੂੰ ਸਮਰੱਥਨ ਦੇਣਾ, ਟੀਚੇ ਦੀ ਪ੍ਰਾਪਤੀ ਲਈ ਇੱਕ ਕਦਮ ਪੁੱਟਣਾ ਹੈ, ਇਸ ਨੂੰ ਸਖ਼ਸ਼ੀਅਤ ਪ੍ਰਸਤੀ ਕਹਿਣਾ ਮੂਲੋਂ ਗਲਤ ਹੈ। ਇਸ ਲਈ ਬੇਨਤੀ ਹੈ ਕਿ ਆਪਣੀ ਸੋਚ ਵਿੱਚ ਥੋੜ੍ਹਾ ਸੁਧਾਰ ਲਿਆ ਕੇ, ਉਨ੍ਹਾਂ ਨੂੰ ਸਮਰਥਨ ਦੇਣਾ ਸ਼ੁਰੂ ਕਰੋ। ਜੇ ਸਮਰੱਥਨ ਨਹੀਂ ਵੀ ਦੇ ਸਕਦੇ ਤਾਂ ਵੀ ਕੋਈ ਗੱਲ ਨਹੀਂ ਜਾਗਰੂਕ ਧਿਰਾਂ ਵਿੱਚ ਘਰੇਲੂ ਸ਼ਬਦੀ ਗੋਲਾਬਾਰੀ ਕਰਨ ਤੋਂ ਗੁਰੇਜ਼ ਕਰਨ ਦੀ ਹੀ ਕ੍ਰਿਪਾ ਕਰਕੇ, ਆਪੋ ਆਪਣੇ ਢੰਗ ਨਾਲ ਕੰਮ ਕਰਨ ਦੇ ਰਾਹ ਹੀ ਪੈ ਜਾਣ ਦੀ ਹੀ ਖੇਚਲ ਕਰ ਲਓ ਜੀ।
  22. ਸਪੋਕਸਮੈਨ, ਤੱਤ ਗੁਰਮਤਿ ਪਰਿਵਾਰ ਅਤੇ ਚੰਦੀ ਸਾਹਿਬ ਦਾ ਰਵਈਆ ਘੱਟ ਤੋਂ ਘੱਟ ਮੈਨੂੰ ਤਾਂ ਆਪਣੀ ਕਲਮ ਸੁੱਟਣ ਲਈ ਮਜ਼ਬੂਰ ਕਰ ਰਿਹਾ ਹੈ। ਮੈਨੂੰ ਇਹ ਫੈਸਲਾ ਲੈਣਾ ਅਤਿ ਕਠਿਨ ਜਾਪ ਰਿਹਾ ਹੈ। ਜਾਗਰੂਕ ਕਹਾਉਣ ਵਾਲੇ ਸਿੱਖ ਮੇਰੀ ਫੈਸਲਾ ਕਰਨ ਵਿੱਚ ਮੱਦਦ ਕਰ ਸਕਦੇ ਹਨ, ਪਰ ਅਫਸੋਸ ਕਿ ਸਾਰੇ ਹੀ ਤਮਾਸ਼ਬੀਨ ਬਣੇ ਨਜ਼ਰ ਆ ਰਹੇ ਹਨ, ਤੇ ਕੋਈ ਵੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ। ਜਦ ਤੱਕ ਕੋਈ ਸੁਹਿਰਦ ਸਲਾਹ ਨਹੀਂ ਮਿਲਦੀ, ਉਨ੍ਹੀਂ ਦੇਰ ਮੈਂ ਆਪਣੀ ਕਲਮ ਪਾਸੇ ਰੱਖ ਕੇ ਕੁਝ ਚਿਰ ਆਰਾਮ ਕਰਨ ਦਾ ਫੈਸਲਾ ਕੀਤਾ ਹੈ।

ਕਈ ਪਾਸੇ ਤੋਂ ਵੱਜੇ ਤੀਰਾਂ ਦੇ ਦਰਦ ਨਾਲ ਹੋ ਸਕਦਾ ਹੈ, ਮੈਂ ਕਿਸੇ ਲਈ ਚੁਭਵੀਂ ਗੱਲ ਲਿਖ ਗਿਆ ਹੋਵਾਂ, ਇਸ ਲਈ ਸਭ ਤੋਂ ਮੁਆਫ਼ੀ ਮੰਗਦਾ ਹਾਂ, ਅੱਗੇ ਮੁਆਫ਼ ਕਰਨ ਆਪਣੇ ਵੀਰਾਂ ਦੀ ਮਰਜ਼ੀ ਹੈ ਕਿਸੇ ’ਤੇ ਕੋਈ ਰੋਸ ਨਹੀਂ।

ਕਿਰਪਾਲ ਸਿੰਘ ਬਠਿੰਡਾ
(ਮੋਬ:) 98544 80797, (ਘਰ) 0164 2210797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top