Share on Facebook

Main News Page

ਸ਼ਹੀਦਾਂ ਦੇ ਡੁੱਲੇ ਖੂਨ ਦਾ ਮੁੱਲ ਵੱਟਣ ਦੀ ਫੇਰ ਤਿਆਰੀ

ਸਿੱਖ ਕੌਮ ਨੂੰ ਬਾਦਲ ਵਰਗਿਆਂ ਜਾਂ ਇਸ ਦੇ ਚਮਚਿਆਂ ਦੀਆਂ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਅੱਜ ਕੱਲ ਇਹ ਲੋਟੂ ਟੋਲਾ ਹੋਂਦ ਕਤਲੇਆਮ ਨੂੰ ਗੰਦੀ ਰਾਜਨੀਤੀ ਲਈ ਵਰਤਣਾ ਚਾਹੁੰਦਾ ਹੈ। ਇਹ ਝੂਠੇ ਰਾਜਨੀਤਕ ਲੋਕ ਸਿੱਖ ਕੌਮ ਨੂੰ ਹਮੇਸ਼ਾ ਗੁੰਮਰਾਹ ਕਰਦੇ ਰਹਿੰਦੇ ਨੇ, ਹੁਣ ਵੀ ਇਹਨਾਂ ਦਾ ਮਕਸਦ ਸਿੱਖਾਂ ਲਈ ਇਨਸਾਫ ਦੀ ਮੰਗ ਕਰਨਾ ਨਹੀਂ ਹੈ, ਸਗੋਂ ਛਲਾਵੇ ਨਾਲ ਸਿੱਖਾਂ ਨੂੰ ਕਾਂਗਰਸ ਦੇ ਵਿਰੁੱਧ ਕਰਕੇ ਸ਼ਰੋਮਣੀ ਕਮੇਟੀ ਅਤੇ ਪੰਜਾਬ ਦੀ ਰਾਜਸੱਤਾ ਤੇ ਦੁਬਾਰਾ ਕਬਜਾ ਕਰਨਾ ਹੈ। ਦੁੱਖ ਉਦੋਂ ਹੋਰ ਵੀ ਜਿਆਦਾ ਹੁੰਦਾ ਹੈ ਜਦੋਂ ਸਾਡੇ ਭੋਲੇ ਭਾਲੇ ਵੀਰ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ, ਕੌਮੀ ਨੁਕਸਾਨ ਕਰ ਬੈਠਦੇ ਨੇ। ਠੀਕ ਹੈ ਸਾਨੂੰ ਇਨਸਾਫ ਲੈਣ ਲਈ ਜੋ ਸੰਭਵ ਯਤਨ ਹਨ ਕਰਦੇ ਰਹਿਣਾ ਚਾਹੀਦਾ ਹੈ। ਪਰ ਇਨ੍ਹਾਂ ਬਰਸਾਤੀ ਡੱਡੂਆਂ ਨੂੰ ਨੇੜੇ ਨਹੀਂ ਆਉਣ ਦੇਣਾ ਚਾਹੀਦਾ। ਜੋ ਸ਼ਹੀਦ ਹੋ ਗਏ ਉਹ ਕੌਮ ਦੇ ਹੀਰੇ ਹਨ, ਉਹਨਾਂ ਦੀਆਂ ਯਾਦਾਂ ਮਨਾਉਣੀਆਂ ਸਾਡਾ ਫਰਜ਼ ਹੈ, ਪਰ ਅਸੀਂ ਇਹ ਹੱਕ ਕਿਸੇ ਨੂੰ ਵੀ ਨਾ ਦੇਈਏ, ਕਿ ਉਹ ਸ਼ਹੀਦਾਂ ਦੇ ਡੁੱਲੇ ਖੁਨ ਦਾ ਮੁੱਲ ਵੱਟ ਸਕਣ । ਕਦੀ ਕਦੀ ਕੁਝ ਵਿਅਕਤੀ ਸਿਰਫ ਇਸ ਕਰਕੇ ਰੌਲਾ ਪਾਉਂਦੇ ਨੇ ਕਿ ਬਾਦਲ ਉਹਨਾਂ ਦਾ ਮੁੱਲ ਕੁਝ ਵੱਧ ਪਾ ਸਕੇ।

ਪਿੱਛੇ ਜਿਹੇ ਇੱਕ ਬਟੇਰਾ ਕਰਨੈਲ ਸਿੰਘ ਪੰਜੋਲੀ ਬਾਦਲ ਦੇ ਵਿਰੁੱਧ ਬਹੁਤ ਬੋਲਿਆ ਕਰਦਾ ਸੀ, ਪਰ ਬਾਦਲ ਨੇ ਜਦ ਇੱਕ ਬੁਰਕੀ ਪਾਈ ਤਾਂ ਉਸਨੇ ਬਾਦਲ ਦੇ ਪੈਰਾਂ ਵਿੱਚ ਡਿਗਣ ਲੱਗਿਆਂ ਇੱਕ ਪਲ ਨਾਂ ਲਗਾਇਆ । ਹਾਂ ਸਾਨੂੰ ਦਿੱਲੀ ਤਖਤ ਤੋਂ ਇਨਸਾਫ ਦੀ ਕੋਈ ਆਸ ਨਹੀਂ ਹੈ। ਜੋ ਕੁਝ ਨਵੰਬਰ 1984 ਵਿੱਚ ਹੋਇਆ ਉਹ ਬ੍ਰਾਹਮਣੀ ਹਕੂਮਤ ਦੇ ਮੱਥੇ ਤੇ ਨਾਂ ਧੋਤਾ ਜਾ ਸਕਣ ਵਾਲਾ ਕਲੰਕ ਹੈ। ਪਰ ਜਿਸ ਪਾਪਣ ਇੰਦਰਾ ਨੂੰ ਸੋਧਣ ਤੋਂ ਬਾਅਦ, ਬੇਕਸੂਰ ਸਿੱਖਾਂ ਦਾ ਖੂਨ ਡੋਲਿਆ ਗਿਆ, ਉਸ ਪਾਪਣ ਇੰਦਰਾ ਨੂੰ ਦਰਬਾਰ ਸਾਹਿਬ ਦੇ ਉੱਤੇ ਕੀਤੇ ਹਮਲੇ ਦੇ ਧੰਨਵਾਦ ਵਜੋਂ ਇੰਦਰਾ ਨੂੰ ਦੁਰਗਾ ਦਾ ਖਿਤਾਬ ਦੇਣ ਵਾਲੇ ਕੌਣ ਲੋਕ ਸਨ, ਉਹ ਇਹਨਾਂ ਦੇ ਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਹੋਰੀਂ ਸਨ, ਜਿਹਨਾਂ ਦੇ ਨਾਲ ਬਾਦਲਾਂ ਦੀ ਅੱਜ ਵੀ ਸਾਂਝ ਬਰਕਰਾਰ ਹੈ। ਇਹ ਲੋਕ ਸਿੱਖ ਸੰਘਰਸ਼ ਨੂੰ ਖਤਮ ਕਰਨ ਲਈ ਤਾਕਤ ਵਰਤਣ ਦੀ ਖੁੱਲੀ ਵਕਾਲਤ ਕਰਦੇ ਰਹੇ ਹਨ, ਇਹਨਾਂ ਦੀ ਵੀ ਸਰਕਾਰ ਆਈ ਪਰ ਹਮੇਸ਼ਾਂ ਦੀ ਤਰਾਂ ਸਿੱਖ ਕੌਮ ਨੂੰ ਇਹਨਾਂ ਤੋਂ ਵੀ ਇਨਸਾਫ ਨਾ ਮਿਲਿਅ। ਬਾਦਲ ਹੋਰਾਂ ਨੇ ਖੁਦ ਦਿੱਲੀ ਜਾਂ ਹੋਰ ਥਾਵਾਂ ਤੇ ਕੀਤੇ ਗਏ ਕਤਲੇਆਮ ਤੋਂ ਕਈ ਸੈਂਕੜੇ ਗੁਣਾ ਜਿਆਦਾ, ਪੰਜਾਬ ਵਿੱਚ ਨਰਕਵਾਸੀ ਬੇਅੰਤਾ ਅਤੇ ਬੁੱਚੜ ਕੇ.ਪੀ. ਗਿੱਲ ਤੇ ਉਸਦੇ ਸਾਥੀਆਂ ਵਲੋਂ ਜੋ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਗਿਆ, ਉਹ ਹਰ ਇੱਕ ਨੂੰ ਯਾਦ ਹੀ ਹੋਵੇਗਾ। ਇਸ ਦੀਆਂ ਫੋਰਸਾਂ ਦੇ ਕੁਝ ਗਿਰੇ ਹੋਏ ਕਮਾਂਡਰਾਂ ਵਿੱਚੋਂ ਇਜਹਾਰ ਆਲਮ, ਸੁਮੇਧ ਸੈਣੀ ਵਰਗੇ ਪਾਪੀਆਂ ਦੀ ਪੁਸ਼ਤਪਨਾਹੀ, ਇਹ ਬਾਦਲ ਸਰਕਾਰ ਕਰ ਰਹੀ ਏ, ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਕਾਤਿਲਾਂ ਨੂੰ ਖੁਦ ਬਚਾਅ ਰਹੀ ਹੈ। ਹੋਰ ਅਨੇਕਾਂ ਸਿੱਖਾਂ ਦੇ ਕਾਤਲਾਂ ਨੂੰ ਇਹ ਸਰਕਾਰ ਮਦਦ ਦੇ ਰਹੀ ਹੈ, ਤੇ ਬਚਾ ਰਹੀ ਏ। ਪੰਜਾਬ ਵਿੱਚ ਕਤਲ ਕੀਤੇ ਗਏ ਤੇ ਕਾਤਲਾਂ ਦੀ ਸ਼ਨਾਖਤ ਕਰਨ ਲਈ ਜਸਟਿਸ ਕੁਲਦੀਪ ਸਿੰਘ ਜੀ ਵਲੋਂ ਕਾਇਮ ਕੀਤੇ ਗਏ ਪੀਪਲਜ਼ ਕਮੀਸ਼ਨ ਦੇ ਰਾਹ ਵਿੱਚ ਰੋੜੇ ਅਟਕਾਉਣ ਵਾਲੇ ਇਹ ਹੀ ਹਨ।

ਅੱਜ ਆਰ.ਐਸ.ਐਸ. ਦੇ ਢਹੇ ਚੜ੍ਹ ਕੇ ਸਿੱਖੀ ਦਾ ਕਿਸੇ ਵੀ ਹੋਰ ਜਰਵਾਣੇ ਨਾਲੋਂ ਵੱਧ ਨੁਕਸਾਨ ਕਰਨ ਵਾਲੇ, ਸਿੱਖ ਪਰੰਪਰਾਵਾਂ ਦਾ ਘਾਣ ਕਰਨ ਵਾਲੇ ਜਰਖਰੀਦ ਜਥੇਦਾਰਾਂ (ਗੁਲਾਮਾਂ) ਕੋਲੋਂ ਪੰਥ ਦਰਦੀਆਂ ਨੂੰ ਛਿਕਵਾਉਣ ਵਾਲੇ, ਕੌਮ ਦੀ ਅੱਡਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੀ ਰੂਹ ਦਾ ਕਤਲ ਕਰਨ ਵਾਲੇ ਇਹਨਾਂ ਲੋਕਾਂ ਨੂੰ, ਕੌਮ ਦਾ ਲਹੂ ਪੀਣ ਵਾਲੀਆਂ ਜੋਕਾਂ ਨੂੰ ਮੂੰਹ ਨਾ ਲਾਇਆ ਜਾਵੇ। ਨਹੀਂ ਤਾਂ ਇਹ ਪਾਪੀ, ਸਿੱਖ ਕੌਮ ਦੀਆਂ ਬਾਕੀ ਬਚਦੀਆਂ ਕਦਰਾਂ ਕੀਮਤਾਂ ਦਾ ਵੀ ਘਾਣ ਕਰਕੇ ਰੱਖ ਦੇਣਗੇ। ਇਹਨਾਂ ਨੂੰ ਸਿੱਖੀ ਜਾਂ ਪੰਥ ਨਾਲ ਕੋਈ ਪਿਆਰ ਨਹੀਂ। ਬਚੋ ਇਹਨਾਂ ਦੇ ਛਲਾਵਿਆਂ ਤੋਂ ਬਚੋ…………………………………… ਬਚੋ………………………… ਬਚੋ……………………

ਰੇਸ਼ਮ ਸਿੰਘ
317-538-7116


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top