Share on Facebook

Main News Page

ਪ੍ਰਸ਼ਾਸਨ ਅਤੇ ਸਰਕਾਰ ਨੇ ਸੌਦਾ ਸਾਧ ਅੱਗੇ ਸਿਰ ਝੁਕਾਇਆ, ਏ.ਐਸ.ਆਈ ਕੀਤਾ ਮੁਅੱਤਲ, ਪਰ ਗੁਰਦੁਆਰਾ ਸਾਹਿਬ ਦੀ ਭੰਨਤੋੜ੍ਹ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ
Monday, 07 March 2011 16:09

* ਸੌਦਾ ਸਾਧ ਚੇਲਿਆਂ ਨੇ ਰੇਲ ਰੋਕ ਜੀ.ਟੀ.ਰੋਡ ਤੇ ਲਾਇਆ ਧਰਨਾ
* ਪੀ.ਆਰ.ਟੀ.ਸੀ ਦੀ ਬੱਸ ਫੂਕੀ ਅਤੇ ਚਾਰ ਕਾਰਾਂ ਭੰਨੀਆ
* ਏ.ਐਸ.ਆਈ ਮੁਅੱਤਲ ਕਰਨ ਤੇ ਧਰਨਾ ਸਮਾਪਤ
* ਸੌਦਾ ਸਾਧ ਦੇ ਚੇਲਿਆਂ ਦਾ ਮੋਗੇ ਦੀਆਂ ਸੜਕਾਂ 'ਤੇ ਹਿੰਸਕ ਨਾਚ
* ਬੱਸ ਨੂੰ ਲਾਈ ਅੱਗ, ਕੀਤੀ ਭੰਨਤੋੜ, ਨਿਹੱਥੀਆਂ ਸਵਾਰੀਆਂ ਦੀ ਕੀਤੀ ਕੁੱਟਮਾਰ, ਬੱਚਿਆਂ ਨੂੰ ਵੀ ਨਹੀਂ ਬਖਸ਼ਿਆ

ਲੁਧਿਆਣਾ ਮਾਰਗ ਤੇ ਸੌਦਾ ਸਾਧ ਚੇਲਿਆਂ ਵਲੋਂ ਰੋਕੀ ਗਈ ਰੇਲਗਡੀ ਮੋਗਾ ਦੇ ਬਾਈਪਾਸ ਤੇ ਫੂਕੀ ਗਈ ਬਸ

ਮੋਗਾ, 7 ਮਾਰਚ- (ਸਵਰਨ ਗੁਲਾਟੀ): ਐਤਵਾਰ ਨੂੰ ਪਿੰਡ ਧਲੇਕੇ ਵਿਖੇ ਸੌਦਾ ਸਾਧ ਚੇਲਿਆਂ ਅਤੇ ਏਕਨੂਰ ਖਾਲਸਾ ਫੌਜ ਦੇ ਵਿਚ ਹੋਏ ਵਿਵਾਦ ਵਿਚ ਸੋਮਵਾਰ ਨੂੰ ਵੀ ਮੋਗਾ ਵਿਚ ਤਨਾਤਨੀ ਦਾ ਮਾਹੌਲ ਬਣਿਆ ਰਿਹਾ। ਸੋਮਵਾਰ ਦੀ ਦੁਪਹਿਰ ਪਿੰਡ ਧਲੇਕੇ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਹੋਈ ਸਿਖ ਕਾਰਕੁੰਨਾਂ ਦੀ ਬੈਠਕ ਵਿਚ ਪ੍ਰਸ਼ਾਸਨ ਨੂੰ ਦੋ ਦਿਨ ਦੇ ਅੰਦਰ ਗੁਰਦੁਆਰਾ ਤੇ ਹਮਲਾ ਕਰਨ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ, ਵਿਚਾਰ ਵਟਾਂਦਰਾ ਕੀਤਾ ਤੇ ਫੈਸਲਾ ਕੀਤਾ ਅਤੇ 10 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੁਲਾ ਕੇ ਉਹਨਾਂ ਦਾ ਫਤਵਾ ਲੈਣ ਦਾ ਐਲਾਨ ਕੀਤਾ।
ਦੂਜੇ ਪਾਸੇ ਸੌਦਾ ਸਾਧ ਚੇਲਿਆਂ ਨੇ ਐਤਵਾਰ ਨੂੰ ਧਲੇਕੇ ਪਿੰਡ ਵਿਚ ਸੌਦਾ ਸਾਧ ਚੇਲਿਆਂ ਨਾਲ ਮਾਰਕੁਟ ਕਰਨ ਦੇ ਦੋਸ਼ ਵਿਚ ਪੁਲੀਸ ਦੇ ਇਕ ਏ.ਐਸ.ਆਈ ਸਮੇਤ ਹੋਰਨਾਂ ਦੂਜੇ ਗਰੁਪ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮੋਗਾ-ਲੁਧਿਆਣਾ ਰੇਲ ਮਾਰਗ ਤੇ ਫਿਰੋਜ਼ਪੁਰ ਨੂੰ ਜਾ ਰਹੀ ਰੇਲ ਗਡੀ ਨੂੰ ਰੋਕੀ ਰਖਿਆ। ਭੜਕੇ ਸੌਦਾ ਸਾਧ ਚੇਲਿਆਂ ਨੇ ਧਵਨ ਪੈਲੇਸ ਦੇ ਕੋਲ ਧਰਨਾ ਲਗਾ ਕੇ ਮਾਰਗ ਜਾਮ ਕਰ ਦਿਤਾ। ਇਸ ਤੋਂ ਪਹਿਲਾਂ ਦੋ ਦੁਕਾਨਾਂ ਦੀ ਭੰਨਤੋੜ ਕਰਨ ਸਮੇਤ ਇਕ ਪੀ.ਆਰ.ਟੀ.ਸੀ ਦੀ ਬੱਸਨੂੰ ਅਗ ਲਗਾ ਦਿਤੀ ਅਤੇ ਪੈਲੇਸ ਵਿਚ ਖੜੀਆ ਦੋ ਕਾਰਾਂ ਦੀ ਵੀ ਭੰਨਤੋੜ ਕੀਤੀ ਗਈ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਕਲ ਪਿੰਡ ਧਲੇਕੇ ਵਿਖੇ ਜਿਹਨਾਂ ਪੁਲੀਸ ਕਰਮਚਾਰੀਆਂ ਨੇ ਸੌਦਾ ਸਾਧ ਚੇਲਿਆਂ ਤੇ ਵਧੀਕੀ ਕੀਤੀ ਹੈ ਉਹਨਾਂ ਵਿਰੁਧ ਕਾਰਵਾਈ ਕੀਤੀ ਜਾਵੇ ਅਤੇ ਦੂਜੀ ਪਾਰਟੀ ਦੇ ਦੋਸ਼ੀ ਵੀ ਗ੍ਰਿਫਤਾਰ ਕੀਤੇ ਜਾਣ। ਜਿਸ ਤੇ ਵਧੀਕ ਡਿਪਟੀ ਕਮਿਸ਼ਨਰ ਡਾ. ਅਭਿਨਵ ਤਿਰਖਾ ਅਤੇ ਐਸ.ਐਸ.ਪੀ ਸਨੇਹਦੀਪ ਸ਼ਰਮਾ ਨੇ ਧਰਨਾਕਾਰੀਆਂ ਵਿਚ ਆ ਕੇ ਦੋਸ਼ੀ ਪੁਲੀਸ ਮੁਲਜ਼ਮਾਂ ਵਿਰੁਧ ਕਾਰਵਾਈ ਕਰਨ ਦਾ ਭਰੋਸਾ ਦਿਤੇ ਜਾਣ ਤੇ ਸੌਦਾ ਸਾਧ ਚੇਲਿਆਂ ਨੇ ਕਰੀਬ ਸਵਾ ਪੰਜ ਵਜੇ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ। ਜਿਸ ਤੇ ਪ੍ਰਸਾਸਨ ਨੇ ਸੁਖ ਦਾ ਸਾਹ ਲਿਆ।

ਸੋਮਵਾਰ ਨੂੰ ਪਿੰਡ ਧਲਕੇ ਵਿਖੇ ਐਤਵਾਰ ਨੂੰ ਸੌਦਾ ਸਾਧ ਚੇਲਿਆਂ ਅਤੇ ਸਿਖ ਸੰਗਠਨਾਂ ਦੇ ਵਿਚ ਹੋਏ ਝਗੜੇ ਅਤੇ ਗੁਰਦੁਆਰਾ ਤੇ ਹੋਏ ਹਮਲੇ ਨੂੰ ਲੈ ਕੇ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਸਮਰਥਕਾਂ ਸਮੇਤ ਪੁਜਣ ਨੂੰ ਲੈ ਕੇ ਸਥਿਤੀ ਤਨਾਵ ਪੂਰਨ ਬਣ ਰਹੀ। ਜਿਸਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ, ਐਸ.ਡੀ.ਐਮ ਅਜਮੇਰ ਸਿੰਘ, ਐਸ.ਪੀ (ਐਚ) ਜਗਮੋਹਨ ਸਿੰਘ ਸਮੇਤ ਹੋਰ ਪੁਲੀਸ ਅਧਿਕਾਰੀ ਪਿੰਡ ਵਿਚ ਹਾਜ਼ਰ ਰਹੇ। ਸਿਖ ਸੰਗਠਨਾਂ ਦੀ ਹੋਈ ਮੀਟਿੰਗ ਉਪਰੰਤ ਸੰਤ ਸਮਾਜ ਦੇ ਬਾਬਾ ਕੁਲਦੀਪ ਸਿੰਘ ਨੇ ਦਸਿਆ ਕਿ ਪ੍ਰਸਾਸਨ ਨੂੰ 10 ਮਾਰਚ ਤਕ ਚੇਤਾਵਨੀ ਦਿਤੀ ਗਈ ਹੈ ਕਿ ਜੇਕਰ ਗੁਰਦੁਆਰਾ ਸਾਹਿਬ ਵਿਚ ਆ ਕੇ ਭੰਨਤੋੜ ਕਰਨ ਵਾਲੇ ਸੌਦਾ ਸਾਧ ਚੇਲਿਆਂ ਵਿਰੁਧ ਦੋ ਦਿਨ ਦੇ ਅੰਦਰ ਕੋਈ ਕਾਰਵਾਈ ਨਾਂ ਕੀਤੀ ਤਾ ਅਕਾਲ ਤਖਤ ਦੇ ਜਥੇਦਾਰ ਪਿੰਡ ਵਿਚ ਪਹੁੰਚ ਕੇ ਫੈਸਲਾ ਸੁਨਾਉਣਗੇ। ਇਸ ਮੌਕੇ ਤੇ ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਹਰੀ ਸਿੰਘ ਜੀਰਾ, ਅਮਰਜੀਤ ਸਿੰਘ ਖਾਲਸਾ, ਬਾਬਾ ਮਹਿੰਦਰ ਸਿੰਘ ਜਨੇਰ ਆਦਿ ਹਾਜ਼ਰ ਸਨ।

ਉਧਰ, ਐਤਵਾਰ ਨੂੰ ਪਿੰਡ ਧਲਕੇ ਵਿਖੇ ਸੌਦਾ ਸਾਧ ਚੇਲਿਆਂ ਦੇ ਘਰਾਂ ਤੇ ਭੰਨਤੋੜ ਕਰਨ ਸਮੇਤ ਉਹਨਾਂ ਨਾਲ ਮਾਰਕੁਟ ਕਰਨ ਦੇ ਰੋਸ਼ ਵਜੋਂ ਸੌਦਾ ਸਾਧ ਚੇਲਿਆਂ ਨੇ ਸੋਮਵਾਰ ਨੂੰ ਨਾਮ ਚਰਚਾ ਤੋਂ ਉਪਰੰਤ ਮੀਟਿੰਗ ਕਰਨ ਉਪਰੰਤ ਲੁਧਿਆਣਾ ਤੋਂ ਫਿਰੋਜ਼ਪੁਰ ਜਾ ਰਹੀ ਪੈਸੇਂਜਰ ਰੇਲ ਗਡੀ ਨੂੰ ਰੋਕੀ ਰਖਿਆ। ਭੜਕੇ ਸੌਦਾ ਸਾਧ ਚੇਲਿਆਂ ਨੇ ਕੋਟਕਪੂਰਾ ਬਾਈਪਾਸ ਤੇ ਪੀ.ਆਰ.ਟੀ.ਸੀ ਬਰਨਾਲਾ ਦੀ ਬੱਸਨੂੰ ਅਗ ਲਾ ਦਿਤੀ। ਬਾਈਪਾਸ ਦੇ ਕੋਲ ਹੀ ਇਕ ਪੈਲਸ ਵਿਚ ਗਏ ਚੇਲਿਆਂ ਨੇ ਖੜੀਆਂ ਕਾਰਾਂ ਦੇ ਸ਼ੀਸ਼ੇ ਤੋੜ ਦਿਤੇ। ਧਰਨੇ ਤੇ ਬੈਠੇ ਸੌਦਾ ਸਾਧ ਚੇਲਿਆਂ ਦਾ ਦੋਸ਼ ਸੀ ਕਿ ਪ੍ਰਸਾਸਨ ਨੇ ਉਹਨਾਂ ਦੇ 18 ਲੋਕਾਂ ਵਿਰੁਧ ਕੇਸ ਦਰਜ ਕੀਤਾ ਗਿਆ ਹਾ। ਜਦ ਕਿ ਉਹਨਾਂ ਵਲੋਂ ਦਰਜ ਕਰਵਾਏ ਮਾਮਲੇ ਵਿਚ ਸਿਰਫ ਤਿੰਨ ਲੋਕਾਂ ਵਿਰੁਧ ਹੀ ਕੇਸ ਦਰਜ ਕੀਤਾ ਗਿਆ। ਸੌਦਾ ਸਾਧ ਚੇਲਿਆਂ ਦਾ ਦੋਸ਼ ਸੀ ਕਿ ਧਲੇਕੇ ਵਿਚ ਸੁਰਖਿਆ ਦੇ ਲਈ ਹਾਜ਼ਰ ਸਹਾਇਕ ਸਬ ਇੰਸਪੈਕਟਰ ਜਗਦੀਸ਼ ਲਾਲ ਨੇ ਇਕ ਸੌਦਾ ਸਾਧ ਪ੍ਰੇਮੀ ਦੀ ਮਾਰਕੁਟ ਕੀਤੀ ਅਤੇ ਉਹਨਾਂ ਦੇ ਗੁਰੂ ਵਿਰੁਧ ਮਾੜੇ ਸ਼ਬਦ ਕਹੇ।

ਇਸ ਘਟਨਾ ਦੇ ਕਾਰਨ ਮੋਗਾ ਵਿਚ ਸਥਿਤੀ ਤਨਾਅ ਪੂਰਨ ਵੇਖਦੇ ਹੋਏ ਬਠਿੰਡਾ ਜੋਨ ਦੇ ਆਈ.ਜੀ ਨਿਰਮਲ ਸਿੰਘ ਢਿਲੋ, ਫਰੀਦਕੋਟ ਦੇ ਐਸ.ਐਸ.ਪੀ ਵੀ ਮੋਗਾ ਵਿਚ ਹਾਜ਼ਰ ਰਹੇ। ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਏ.ਐਸ.ਆਈ ਨੂੰ ਮੁਅੱਤਲਕਰਨ ਅਤੇ ਜਿਆਦਤੀ ਕਰਨ ਵਾਲੇ ਅਨਸਰਾਂ ਵਿਰੁਧ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਅਤੇ ਉਪਰੰਤ ਸੌਦਾ ਸਾਧ ਚੇਲਿਆਂ ਨੂੰ ਭਾਰੀ ਸੁਰਖਿਆ ਵਿਚ ਡੇਰੇ ਵਿਚ ਪਹੁੰਚਾਇਆ ਗਿਆ। ਕਿਉਂਕਿ ਸੌਦਾ ਸਾਧ ਚੇਲਿਆਂ ਦਾ ਕਹਿਣਾ ਸੀ ਕਿ ਸੋਈ ਦੇ ਵਰਕਰ ਉਹਨਾਂ ਤੇ ਹਮਲਾ ਕਰ ਸਕਦੇ ਹਨ। ਇਸ ਮੌਕੇ ਤੇ ਗੁਰਮੀਤ ਸਿੰਘ ਟ੍ਰੈਫਿਕ ਇੰਚਾਰਜ ਮੋਗਾ ਨੇ ਆਪਣੇ ਪੁਲਸ ਕਰਮਚਾਰੀਆਂ ਦੇ ਸਾਥ ਬੜੀ ਜਬਰਦਸਤੀ ਕਰ ਬੱਸਾਂ ਨੂੰ ਵਾਪਸ ਮੋੜ ਦਿੱਤਾ ਅਤੇ ਵਾਹਨਾਂ ਨੂੰ ਵੀ ਵਾਪਸ ਮੋੜਿਆ ਤਾਂ ਕਿ ਧਰਨਾ ਕਰਮੀ ਉਨ੍ਹਾਂਨੂੰ ਅੱਗ ਨਾ ਲਗਾ ਦੇਣ ਅਤੇ ਉਨ੍ਹਾਂਨੇ ਬੜੀ ਮਿਹਨਤ ਸਦਕਾ ਅੱਗ ਨੂੰ ਬੁਝਾਇਆ। ਧਰਨਾ ਕਰਮੀ ਮੰਗ ਕਰ ਰਹੇ ਹਨ ਕਿ ਪਿੰਡ ਧੱਲੇਕੇ ਵਿਖੇ ਸਾਡੇ ਨਾਲ ਹੋਏ ਧੱਕੇਸ਼ਾਹੀ ਅਤੇ ਸਾਡੇ ਪ੍ਰੇਮੀਆਂ ਨੂੰ ਕੀਤੀ ਗਈ ਬੁਰੀ ਤਰ੍ਹਾਂਕੁੱਟ ਮਾਰ ਕਰ ਕੇ ਜਖ਼ਮੀ ਕੀਤਾ ਗਿਆ ਹੈ। ਉਹ ਸੜਕ ਤੇ ਨਾਮ ਚਰਚਾ ਕਰਦੇ ਰਹੇ ਲੇਕਿਨ ਉਨ੍ਹਾਂਨੇ ਆਪਣੇ ਡੇਰਾ ਪ੍ਰੇਮੀਆ ਨੂੰ ਸਾਰੇ ਪਾਸਿਓ ਡਾਂਗਾ ਨਾਲ ਤਾਇਨਾਤ ਕਰ ਰੱਖਿਆ ਸੀ।

ਸਥਿਤੀ ਕਾਫ਼ੀ ਨਾਜੁਕ ਬਣੀ ਹੋਈ ਹੈ, ਪ੍ਰੰਤੂ ਡੇਰਾ ਪ੍ਰੇਮੀਆਂ ਅਤੇ ਪ੍ਰਸ਼ਾਸ਼ਨ ਦਰਮਿਆਨ ਗੱਲਬਾਤ ਚਲਦੀ ਰਹੀ ਅਤੇ ਅੰਤ ਵਿੱਚ ਪ੍ਰਸ਼ਾਸ਼ਨ ਅਤੇ ਡੇਰਾ ਪ੍ਰੇਮੀਆਂ ਦੇ ਵਿਚਕਾਰ ਗੱਲਬਾਤ ਸਫ਼ਲ ਹੋ ਗਈ। ਜਿਸ ਤੇ ਏ.ਡੀ.ਸੀ. ਅਭਿਨਵ ਤ੍ਰਿਖਾ ਨੇ ਸਮੂਹ ਡੇਰਾ ਪ੍ਰੇਮੀਆਂ ਦੇ ਕੋਲ ਖੜੇ ਹੋ ਕੇ, ਜਿਸ ਪੁਲਸ ਕਰਮਚਾਰੀ ਜਗਦੀਸ਼ ਲਾਲ ਤੇ ਡੇਰਾ ਪ੍ਰੇਮੀ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾ ਰਹੇ ਹਨ ਅਤੇ ਉਸ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਹੈ ਅਤੇ ਹੋਰ ਲੋਕਾਂ ਦੇ ਖਿਲਾਫ਼ ਕਾਰਵਾਈ ਜਾਰੀ ਹੈ। ਉਨ੍ਹਾਂਸਾਰੇ ਡੇਰਾ ਪ੍ਰੇਮੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਡੇਰਾ ਪ੍ਰੇਮੀਆਂ ਵੱਲੋਂ ਇਹ ਸ਼ੰਕਾ ਜਤਾਈ ਜਾਨ ਤੇ ਕੁਝ ਹਥਿਆਰ ਬੰਦ ਲੋਕਾਂ ਨੇ ਸਾਡੀ ਸੰਗਤ ਤੇ ਜਾਂਦੇ ਸਮੇਂ ਹਮਲਾ ਕਰ ਸਕਦੇ ਹਨ। ਜਿਸ ਤੇ ਐਸ.ਪੀ. ਸਿਟੀ ਗੁਰਤੇਜਿੰਦਰ ਸਿੰਘ ਔਲਖ, ਐਸ.ਪੀ. ਜਗਮੋਹਨ ਸਿੰਘ ਨੇ ਉਨਾਂ ਵਿਸ਼ਵਾਸ ਦਿਵਾਇਆ ਕਿ ਇਥੇ ਸਾਰੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

ਡੇਰਾ ਪ੍ਰੇਮੀਆਂ ਨੇ ਪ੍ਰਸ਼ਾਸ਼ਨ ਤੋਂ ਇਹ ਮੰਗ ਕੀਤੀ ਕਿ ਉਹ ਹਮਲਾਵਰਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲੈਣ। ਪਿੰਡ ਧਲੇਕੇ ਵਿਖੇ ਡੇਰਾ ਪ੍ਰੇਮੀਆਂ ਅਤੇ ਸਿ¤ਖ ਕਾਰਕੁੰਨਾਂ ਵਿਚਕਾਰ ਹੋਏ ਵਿਵਾਦ ਕਾਰਨ ਜਖ਼ਮੀ ਹੋਏ ਦੋਨ੍ਹਾਂ ਪੱਖਾਂ ਦੇ ਚਾਰ ਕਾਰਕੁੰਨਾਂ ਦੇ ਬਿਆਨਾ ਦੇ ਅਧਾਰ ਤੇ ਥਾਣਾ ਸਦਰ ਪੁਲਿਸ ਨੇ ਦੋਨ੍ਹਾਂਪ¤ਖਾਂ ਦੇ 21 ਕਾਰਕੁੰਨਾਂ ਤੇ ਹਿੰਸਾ ਫਲਾਉਣ ਅਤੇ ਭੰਨਤੋੜ ਕਰਨ ਨੂੰ ਲੈਕੇ ਮਾਮਲਾ ਦਰਜ ਕਰ ਲਿਆ। ਜਾਣਕਾਰੀ ਦੇ ਅਨੁਸਾਰ ਗੁਰਦੁਆਰਾ ਸੁਖ ਸਾਗਰ ਧ¤ਲੇਕੇ ਦੇ ਜਖਮੀ ਗ੍ਰੰਥੀ ਗੁਰਸੇਵਕ ਸਿੰਘ ਨੇ ਥਾਣਾ ਸਦਰ ਪੁਲਿਸ ਨੂੰ ਆਪਣੇ ਬਿਆਨਾ ਵਿਚ ਦੱਸਿਆ ਸੀ ਕਿ ਡੇਰਾ ਪ੍ਰੇਮੀ ਨੈਬ ਸਿੰਘ, ਲੋਹਾਰ ਸਿੰਘ, ਉ¤ਕਾ ਸਿੰਘ, ਜੀਤਾ, ਸੇਵਕ ਸਿੰਘ, ਕੇਵਲ ਸਿੰਘ, ਅੰਗ੍ਰੇਜ ਸਿੰਘ, ਨਿਸ਼ਾਨ ਸਿੰਘ, ਘੁਮਾਂਦਾ ਸਿੰਘ, ਰੂਪ ਸਿੰਘ, ਲਖਾ ਸਿੰਘ, ਸੀਰਾ ਸਿੰਘ, ਸਾਧੂ ਸਿੰਘ, ਬਿ¤ਟੂ, ਦਰਸ਼ਨ ਸਿੰਘ, ਹਰਦੀਪ ਸਿੰਘ, ਧਰਮ ਸਿੰਘ, ਸੰਤਾ ਸਿੰਘ ਵਾਸੀ ਧ¤ਲੇਕੇ ਵਲੋਂ ਐਤਵਾਰ ਦੀ ਸ਼ਾਮ ਕਰੀਬ 3.30 ਵਜੇ ਗੁਰਦੁਆਰਾ ਸਾਹਿਬ ਤੇ ਪੱਥਰਬਾਜੀ ਤੇ ਭੰਨਤੋੜ ਕਰਨ ਤੋਂ ਇਲਾਵਾ ਬੂਟਾ ਸਿੰਘ ਨੂੰ ਜਖ਼ਮੀ ਕਰ ਦਿੱਤਾ।

ਥਾਣਾ ਸਦਰ ਪੁਲਿਸ ਦੇ ਏਐਸਆਈ ਭੂਪਿੰਦਰ ਸਿੰਘ ਨੇ ਜਖ਼ਮੀ ਗ੍ਰੰਥੀ ਗੁਰਸੇਵਕ ਸਿੰਘ ਦੇ ਸਿਵਲ ਹਸਪਤਾਲ ਜਾ ਕੇ ਬਿਆਨ ਦਰਜ ਕਰਨ ਉਪਰੰਤ 18 ਡੇਰਾ ਪ੍ਰੇਮੀਆਂ ਤੇ ਭਾਰਤੀ ਦੰਡਾਵਲੀ ਐਕਟ ਦੀ ਧਾਰਾ 295 ਏ, 427, 323, 324, 148, 149 ਦੇ ਤਹਿਤ ਮਾਮਲਾ ਦਰਜ ਕਰ ਲਿਆ। ਦੂਜੇ ਪਾਸੇ ਪੁਲਿਸ ਨੂੰ ਡੇਰਾ ਪ੍ਰੇਮੀ ਕੁਲਦੀਪ ਸਿੰਘ ਧ¤ਲੇਕੇ ਨੇ ਥਾਣਾ ਸਦਰ ਪੁਲਿਸ ਦੇ ਐਸਆਈਵੇਦ ਪ੍ਰਕਾਸ਼ ਨੂੰ ਦਿਤੇ ਬਿਆਨਾ ਵਿਚ ਦ¤ਸਿਆ ਕਿ ਅਮਨਦੀਪ ਸਿੰਘ, ਬਿੰਦਰ ਸਿੰਘ ਤੇ ਛਿੰਦਰ ਸਿੰਘ ੇ ਐਤਵਾਰ ਦੀ ਸ਼ਾਮ ਉਨਾਂ ਤੇ ਉਸ ਵਕਤ ਹਮਲਾ ਕੀਤਾ ਜਦ ਉਹ ਟਰੈਕਟਰ ਟਰਾਲੀ ਤੇ ਨਾਮ ਚਰਚਾ ਦੇ ਖਤਮ ਹੋਣ ਉਪਰੰਤ ਟੈਂਟ ਦਾ ਸਮਾਨ ਵਾਪਿਸ ਕਰਨ ਜਾ ਰਹੇ ਸਨ। ਸਿ¤ਖ ਸੰਗਠਨਾਂ ਦੇ ਕਾਰਕੁੰਨਾਂ ਨੇ ਉਨਾਂ ਤੇ ਲਾਠੀਆਂ ਤੇ ਕ੍ਰਿਪਾਨਾ ਨਾਲ ਹਮਲਾ ਕਰ ਜਖ਼ਮੀ ਕਰ ਦਿੱਤਾ ਸੀ। ਥਾਣਾ ਸਦਰ ਦੇ ਐਸਆਈ ਵੇਦ ਪ੍ਰਕਾਸ਼ ਨੇ ਜਖ਼ਮੀ ਕੁਲਦੀਪ ਸਿੰਘ ਦੇ ਬਿਆਨਾ ਦੇ ਅਧਾਰ ਤੇ ਭਾਰਤੀ ਦੰਡਾਵਲੀ ਐਕਟ ਦੀ ਧਾਰਾ 295 ਏ, 451, 427, 323, 324, 148, 149 ਦੇ ਤਹਿਤ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਏਐਸਆਈ ਭੁਪਿੰਦਰ ਸਿੰਘ ਅਤੇ ਸਬ ਇੰਸਪੈਕਟਰ ਵੇਦ ਪ੍ਰਕਾਸ਼ ਦਾ ਕਹਿਣਾ ਹੈ ਕਿ ਅਜੇ ਕਿਸੇ ਦੇ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਪੁਲਿਸ ਅਜੇ ਜਾਂਚ ਕਰ ਰਹੀ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top