Share on Facebook

Main News Page

ਗੁਰਦੁਆਰਿਆਂ ’ਤੇ ਡੇਰਾ ਚੇਲਿਆਂ ਵਲੋਂ ਲਗਾਤਾਰ ਹੋ ਰਹੇ ਹਮਲੇ, ਘਿਨਾਉਣੀ ਸਾਜਿਸ਼ ਦਾ ਹਿੱਸਾ: ਸੰਤ ਦਾਦੂਵਾਲ
Monday, 07 March 2011 19:30

ਅੱਜ ਪੰਜਾਬ ਦੀ ਧਰਤੀ ਤੇ ਸਾਡੇ ਗੁਰ ਅਸਥਾਨਾਂ ਅਤੇ ਗੁਰੂ ਘਰ ਦੇ ਸੇਵਾਦਾਰਾਂ ਉਤੇ ਜੋ ਡੇਰਾ ਪ੍ਰੇਮੀਆਂ ਵਲੋਂ ਹਮਲੇ ਹੋ ਰਹੇ ਹਨ, ਇਹ ਬਹੁਤ ਹੀ ਘਿਨਾਉਣੀ ਸਾਜਿਸ਼ ਦਾ ਹਿੱਸਾ ਹਨ, ਇਸ ਵਿਚ ਸਿਆਸੀ ਲੋਕਾਂ ਦਾ ਸਾਰਾ ਕਸੂਰ ਹੈ ਜੋ ਇਹਨਾਂ ਨਾਲ ਨੋਟਾਂ ਅਤੇ ਵੋਟਾਂ ਦੇ ਸਮਝੌਤੇ ਕਰਕੇ ਡੇਰਾ ਪ੍ਰੇਮੀਆਂ ਨੂੰ ਸ਼ਹਿ ਦੇ ਰਹੇ ਹਨ, ਅਤੇ ਇਸ ਵਿਚ ਪੁਲਿਸ ਪ੍ਰਸ਼ਾਸ਼ਨ ਦਾ ਉਨ੍ਹਾਂਹੀ ਕਸੂਰ ਹੈ, ਜੋ ਕਿ ਮੌਕੇ ਤੇ ਹਾਜ਼ਰ ਸੀ ਅਤੇ ਇਨ੍ਹਾਂਦੀ ਹਾਜ਼ਰੀ ਵਿਚ ਸੌਦਾ ਸਾਧ ਦੇ ਗੁੰਡਿਆਂ ਨੇ ਹਮਲਾ ਕੀਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਦਾਦੂਵਾਲ ਵਲੋਂ ਜਖਮੀ ਸਿੰਘਾਂ ਦਾ ਪਤਾ ਲੈਣ ਸਮੇਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਕੀਤਾ। ਮੋਗਾ ਦੇ ਨਜ਼ਦੀਕੀ ਪਿੰਡ ਧੱਲੇਕੇ ਵਿਖੇ ਬੀਤੇ 6 ਮਾਰਚ ਨੂੰ ਡੇਰਾ ਪ੍ਰੇਮੀਆਂ ਵੱਲੋਂ ਗੁਰਦੁਆਰਾ ਸੁੱਖ ਸਾਗਰ ਤੇ ਪੱਥਰਾਅ ਕਰਕੇ ਬੇਅਦਬੀ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਗੁਰਦੁਆਰਾ ਸੁੱਖ ਸਾਗਰ ਧੱਲੇਕੇ ਵਿਖੇ ਸਿੱਖ ਆਗੂਆਂ ਦਾ ਇਕ ਭਾਰੀ ਇੱਕਠ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਸਾਹਿਬ ਦੀ ਅਗਵਾਈ ਵਿੱਚ ਹੋਇਆ ਜਿਸ ਵਿੱਚ ਦਮਦਮੀ ਟਕਸਾਲ ਚੌਂਕ ਮਹਿਤਾ ਬਾਬਾ ਕੁਲਦੀਪ ਸਿੰਘ, ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਬਾਬਾ ਅਮਰਜੀਤ ਸਿੰਘ ਖਾਲਸਾ ਕਣਕਵਾਲ ਭੰਗੂਆਂ, ਬਾਬਾ ਹਰੀ ਸਿੰਘ ਜ਼ੀਰਾ, ਬਾਬਾ ਕੁਲਦੀਪ ਸਿੰਘ ਧੱਲੇਕੇ ਪ੍ਰਧਾਨ ਸੰਤ ਸਮਾਜ ਜ਼ਿਲਾ ਮੋਗਾ ਦੇ ਇਲਾਵਾ ਗੁਰਦੁਆਰਾ ਸਾਹਿਬ ਪ੍ਰਬੰਧਕੀ ਕਮੇਟੀ ਅਤੇ ਪਿੰਡ ਦੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਇਸ ਮੌਕੇ ਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਪਿੰਡ ਵਿੱਚ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਪਿੰਡ ਨੂੰ ਸੀਲ ਕੀਤਾ ਹੋਇਆ ਸੀ। ਸਥਿਤੀ ਦਾ ਜਾਇਜ਼ਾ ਲੈਣ ਲਈ ਏ.ਡੀ.ਸੀ. ਅਭਿਨਵ ਤ੍ਰਿਖਾ, ਐਸ.ਡੀ.ਐਮ .ਅਜਮੇਰ ਸਿੰਘ, ਐਸ.ਪੀ.ਐਚ ਜਗਮੋਹਨ ਸਿੰਘ ਸਮੇਤ ਹੋਰ ਪ੍ਰਸ਼ਾਸ਼ਨਿਕ ਅਤੇ ਪੁਲਸ ਅਧਿਕਾਰੀ ਮੌਜੂਦ ਸਨ। ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਾਰੇ ਧਾਰਮਿਕ ਆਗੂਆਂ ਨੇ ਗੁਰਦੁਆਰਾ ਸਾਹਿਬ ਤੇ ਡੇਰਾ ਪ੍ਰੇਮੀਆਂ ਵੱਲੋਂ ਕੀਤੇ ਗਏ ਹਮਲੇ ਅਤੇ ਪਿੰਡ ਦੇ ਕਈ ਲੋਕਾਂ ਦੇ ਘਰਾਂ 'ਚ ਵੜ ਕੇ ਮਾਰ ਕੁੱਟ ਕਰਕੇ ਫਾਇਰ ਕਰਨ ਦੇ ਇਲਾਕ ਭੰੜ ਤੋੜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸਿੱਖ ਆਗੂਆਂ ਨੇ ਜ਼ਿਲਾ ਪ੍ਰਸ਼ਾਸ਼ਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਦੋ ਦਿਨਾਂ ਦੇ ਅੰਦਰ-ਅੰਦਰ 10 ਮਾਰਚ ਤੱਕ ਗੁਰਦੁਆਰਾ ਸਾਹਿਬ ਤੇ ਹਮਲਾ ਕਰਨ ਵਾਲਿਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਅਸੀਂ ਅਗਲੇਰੀ ਕਾਰਵਾਈ ਕਰਨ ਦੇ ਲਈ ਮਜ਼ਬੂਰ ਹੋਵਾਂਗੇ ਜਿਸ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸ਼ਨ ਦੀ ਹੋਵੇਗੀ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜ ਤਖ਼ਤ ਸਾਹਿਬਾਨਾਂ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜਿਸ ਵਿੱਚ ਸਿੱਖ ਸੰਗਤ ਦੀ ਰਾਏ ਨਾਲ ਅਗਲੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂਪੁਲਸ ਦੀ ਨਿੰਦਾ ਕਰਦਿਆਂ ਕਿਹਾ ਕਿ ਅੱਜ ਵੀ ਕਈ ਸਿੱਖ ਆਗੂਆਂ ਨੂੰ ਇਥੇ ਆਉਣ ਲਈ ਜਬਰਦਸਤੀ ਰੋਕਿਆ ਗਿਆ ਹੈ ਜੋ ਕਿ ਗਲਤ ਹੈ, ਕਿਉਂਕਿ ਸਿੱਖ ਸੰਗਤ ਨੂੰ ਇਹ ਹੱਕ ਹੈ ਕਿ ਉਹ ਆਪਣੇ ਪਵਿੱਤਰ ਸਥਾਨਾਂ ਦੀ ਸੁਰੱਖਿਆ ਕਰ ਸਕਣ। ਇਸ ਮੌਕੇ ਤੇ ਦਮਦਮੀ ਟਕਸਾਲ ਦੇ ਬਾਬਾ ਕੁਲਦੀਪ ਸਿੰਘ ਨੇ ਕਿਹਾ ਕਿ ਜੋ ਟਕਰਾਅ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਦਰਮਿਆਨ ਹੋ ਰਹੇ ਹਨ ਉਸ ਦੇ ਲਈ ਰਾਜਨੀਤਕ ਨੇਤਾ ਪੂਰੀ ਤਰਾ ਜ਼ਿੰਮੇਵਾਰ ਹਨ ਅਤੇ ਉਹ ਆਪਣੀ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂਨੇ ਪਿੰਡ ਦੇ ਲੋਕਾ ਨਾਲ ਹਮਦਰਦੀ ਪ੍ਰਗਟ ਕਰਦੇ ਘਟਨਾ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਸੀਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਗੱਲਬਾਤ ਕਰਾਂਗੇ ਅਤੇ ਡੇਰਾ ਸੱਚਾ ਸੌਦਾ ਦੇ ਵਿਰੁੱਧ ਜੋ ਹੁਕਮਨਾਮਾ 7 ਮਈ 2007 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜ਼ਾਰੀ ਕੀਤਾ ਗਿਆ ਸੀ ਉਸ ਨੂੰ ਤੁਰੰਤ ਲਾਗੂ ਕਰਨ ਦੀ ਅਪੀਲ ਕਰਨਗੇ।

ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗਾ। ਉਨ੍ਹਾਂਨੇ ਪਿੰਡ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਆਗੂ ਸ਼ਾਂਤੀ ਦੇ ਪੁਜਾਰੀ ਹਨ ਪ੍ਰੰਤੂ ਜਦ ਕੋਈ ਸਾਡੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਦਾ ਹੈ ਤਾਂ ਸਿੱਖ ਕੌਮ ਇਸ ਨੂੰ ਕਦੇ ਵੀ ਸਹਿਣ ਨਹੀਂ ਕਰੇਗੀ। ਗੁਰਦੁਆਰਾ ਵਿਖੇ ਮੌਜੂਦ ਸਿੱਖ ਲੋਕਾਂ ਨੇ ਸਿੱਖ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਕੋਈ ਵੀ ਗਲਤ ਕਾਰਵਾਈ ਨਹੀਂ ਕਰਨਗੇ ਅਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਣਗੇ। ਜ਼ਿਕਰਯੋਗ ਹੈ ਕਿ 6 ਮਾਰਚ ਪਿੰਡ ਧੱਲੇਕੇ ਵਿਚ ਉਸ ਸਮੇਂ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਤਾਂ ਵਿਚਕਾਰ ਟਕਰਾਅ ਹੋਇਆ ਸੀ ਜਦ ਡੇਰਾ ਪ੍ਰੇਮੀਆਂ ਨੇ ਨਾਮ ਚਰਚਾ ਦੇ ਸਮੇਂ ਗੁਰਦੁਆਰਾ ਸੁੱਖ ਸਾਗਰ ਤੇ ਲੱਗੀ ਇਕ ਕੈਸਿਟ ਤੇ ਇਤਰਾਜ ਜਤਾਇਆ ਸੀ ਜਦ ਉਹ ਆਪਣਾ ਸਮਾਨ ਟਰੈਕਟਰ ਟਰਾਲੀ ਦੇ ਛੱਡਣ ਲਈ ਮੋਗਾ ਜਾ ਰਹੇ ਸਨ ਤਾਂ ਰਾਸਤੇ ਵਿੱਚ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੋਣ ਤੇ ਡੇਰਾ ਪ੍ਰੇਮੀਆਂ ਨੇ ਗੁਰਦੁਆਰਾ ਤੇ ਪੱਥਰਾਅ ਕਰਨੇ ਸ਼ੁਰੂ ਕਰ ਦਿੱਤੇ। ਉਪਰੰਤ ਕਈ ਲੋਕਾਂ ਦੇ ਘਰਾਂ ਵਿੱਚ ਜਾ ਕੇ ਭੰਨ ਤੋੜ ਕਰਕੇ ਨੁਕਸਾਨ ਪਹੁੰਚਾਇਆ ਗਿਆ। ਡੇਰਾ ਪ੍ਰੇਮੀ ਅਤੇ ਸਿੱਖ ਸੰਗਤਾਂ ਵੱਲੋਂ ਇਕ ਦੂਜੇ ਤੇ ਹਮਲਾ ਕਰਨ ਤੇ ਦੋਸ਼ ਲਗਾਏ। ਜੇਕਰ ਪੁਲਸ ਸਥਿਤੀ ਨੂੰ ਕੰਟਰੋਲ ਨਾ ਕਰਦੀ ਤਾਂ ਹਾਲਤ ਬਹੁਤ ਜਿਆਦਾ ਵਿਗੜ ਸਕਦੇ ਸੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top