Share on Facebook

Main News Page

ਸੌਦਾ ਸਾਧ ਦੇ ਚੇਲਿਆਂ ਤੇ ਸਿੱਖਾਂ ਵਿੱਚ ਹੋਇਆ ਵਿਵਾਦ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਣੇ ਪੰਜ ਫੱਟੜ

ਮੋਗਾ, 6 ਮਾਰਚ-(ਸਵਰਨ ਗੁਲਾਟੀ) ਨਜਦੀਕੀ ਪਿੰਡ ਧੱਲੇਕੇ ਵਿਖੇ ਸੌਦਾ ਸਾਧ ਦੇ ਚੇਲਿਆਂ ਅਤੇ ਸਿੱਖ ਸੰਗਠਨਾਂ ਦੇ ਵਿਚ ਐਤਵਾਰ ਦੀ ਸ਼ਾਮ ਹੋਏ ਵਿਵਾਦ ਵਿਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਣੇ ਪੰਜ ਵਿਅਕਤੀ ਫੱਟੜ ਹੋ ਗਏ।

ਜਿਹਨਾਂ ਵਿਚ ਦੋ ਡੇਰਾ ਚੇਲਾ ਵੀ ਸ਼ਾਮਲ ਹਨ। ਫੱਟੜਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਏਕਨੂਰ ਖਾਲਸਾ ਫੌਜ ਦੇ ਮੈਂਬਰਾਂ ਵਲੋਂ ਡੇਰਾ ਮੁੱਖੀ ਦਾ ਪੁਤਲਾ ਫੂੰਕਣ ਤੋਂ ਭੜਕੇ ਡੇਰਾਚੇਲਿਆਂ ਨੇ ਪਿੰਡ ਦੇ ਇੱਕ ਗੁਰਦੁਆਰਾ ਸਾਹਿਬ ਤੇ ਪਥਰਾਊ ਕਰਕੇ ਸ਼ੀਸ਼ੇ ਤੋੜ ਦਿਤੇ। ਜਿਸ ਤਹਿਤ ਗੁੱਸੇ ਵਿਚ ਆਏ ਸਿੱਖ ਸੰਗਠਨ ਦੇ ਅੋਹਦੇਦਾਰਾਂ ਨੇ ਜਿੱਥੇ ਪਿੰਡ ਦੇ ਦੋ ਡੇਰਾਚੇਲਿਆਂ ਦੇ ਘਰਾਂ ਵਿਚ ਜਾ ਕੇ ਤੋੜ ਫੋੜ ਕੀਤੀ। ਉੱਥੇ ਉਸ ਤੋਂ ਖਫਾ ਹੋਏ ਡੇਰਾਚੇਲਿਆਂ ਨੇ ਵੀ ਸਿਖ ਸੰਗਠਨ ਦੇ ਇੱਕ ਅਹੁਦੇਦਾਰ ਦੇ ਘਰ ਹਮਲਾ ਬੋਲ ਕੇ ਸਮਾਨ ਦੀ ਭੰਨਤੋੜ ਕਰਨ ਤੋਂ ਇਲਾਵਾ ਉਸਦੇ ਭਰਾਂ ਨੂੰ ਫੱਟੜ ਕਰ ਦਿਤਾ। ਹਾਲਾਤ ਬਿਗੜਦੇ ਵੇਖ ਪੁਲੀਸ ਨੇ ਕਿਸੇ ਦੇ ਵੀ ਘਰ ਤੋਂ ਬਾਹਰ ਨਿਕਲਣ ਤੇ ਪਾਬੰਦੀ ਲਗਾ ਦਿਤੀ ਹੈ। ਜਿਸ ਨਾਲ ਪੂਰੇ ਪਿੰਡ ਵਿਚ ਤਨਾਅ ਦਾ ਮਾਹੌਲ ਬਣਨ ਸਮੇਤ ਕਰਫਿਊ ਵਰਗੀ ਹਾਲਤ ਬਣੀ ਹੋਈ ਹੈ।

ਮੋਗਾ ਦੇ ਪਿੰਡ ਧੱਲਕੇ ਵਿਖੇ ਡੇਰਾਚੇਲਿਆਂ ਅਤੇ ਸਿੱਖ ਸੰਗਠਨਾਂ ਵਿਚ ਹੋਏ ਵਿਵਾਦ ਦੌਰਾਨ ਮੌਕੇ ਤੇ ਜਾਂਚ ਕਰਦੇ ਡੀ.ਐਸ.ਪੀ ਸਿਟੀ ਸਤਪਾਲ ਸਿੰਘ ਭੰਗੂ ਤੇ ਹੋਰ ਪੁਲੀਸ ਪਾਰਟੀ ਮੋਗਾ ਦੇ ਪਿੰਡ ਧੱਲਕੇ ਵਿਖੇ ਡੇਰਾਚੇਲਿਆਂ ਅਤੇ ਸਿੱਖ ਸੰਗਠਨਾਂ ਵਿਚ ਹੋਏ ਵਿਵਾਦ ਦੌਰਾਨ ਮੌਕੇ ਤੇ ਜਾਂਚ ਕਰਦੇ ਡੀ.ਐਸ.ਪੀ ਸਿਟੀ ਸਤਪਾਲ ਸਿੰਘ ਭੰਗੂ ਤੇ ਹੋਰ ਪੁਲੀਸ ਪਾਰਟੀ
ਮੋਗਾ ਦੇ ਪਿੰਡ ਧੱਲਕੇ ਵਿਖੇ ਡੇਰਾਚੇਲਿਆਂ ਅਤੇ ਸਿੱਖ ਸੰਗਠਨਾਂ ਵਿਚ ਹੋਏ ਵਿਵਾਦ ਦੌਰਾਨ ਗੁਰਦੁਆਰਾ ਸਾਹਿਬ ਦੇ ਅੰਦਰ ਕੀਤੀ ਗਈ ਪੱਥਰ ਬਾਜੀ ਦੌਰਾਨ ਪਏ ਪੱਥਰ ਮੋਗਾ ਦੇ ਪਿੰਡ ਧੱਲਕੇ ਵਿਖੇ ਡੇਰਾਚੇਲਿਆਂ ਅਤੇ ਸਿੱਖ ਸੰਗਠਨਾਂ ਵਿਚ ਹੋਏ ਵਿਵਾਦ ਦੌਰਾਨ ਗੁਰਦੁਆਰਾ ਸਾਹਿਬ ਦੀ ਕੀਤੀ ਗਈ ਭੰਨਤੋੜ ਦਾ ਦ੍ਰਿਸ਼।

ਜਾਣਕਾਰੀ ਦੇ ਅਨੁਸਾਰ ਪਿੰਡ ਧੱਲੇਕੇ ਨਿਵਾਸੀ ਡੇਰਾ ਚੇਲਾ ਚਮਕੌਰ ਸਿੰਘ ਦੇ ਘਰ ਨਾਮ ਚਰਚਾ ਸੀ। ਜਿਸਨੂੰ ਲੈ ਕੇ ਪ੍ਰਸਾਸਨ ਨੇ ਸ਼ਾਂਤੀ ਬਣਾਏ ਰੱਖਣ ਲਈ ਸਵੇਰੇ ਤੋਂ ਹੀ ਪੁਲੀਸ ਪਾਰਟੀ ਲਾਈ ਸੀ। ਡੇਰਾਚੇਲਿਆਂ ਦੇ ਅਨੁਸਾਰ ਪਿੰਡ ਦੇ ਗੁਰਦੁਆਰਾ ਸੁਖ ਸਾਗਰ ਦੇ ਗ੍ਰੰਥੀ ਗੁਰਸੇਵਕ ਸਿੰਘ ਨੇ ਗੁਰਦੁਆਰਾ ਸਾਹਿਬ ਦਾ ਸਪੀਕਰ ਉੱਚੀ ਅਵਾਜ ਨਾਲ ਚੱਲਾ ਦਿਤਾ। ਜਿਸ ਵਿਚ ਸੰਤ ਦਾਦੂਵਾਲ ਦੀ ਵਿਵਾਦਿਤ ਕੈਸੇਟ ਲਗਾ ਦਿਤੀ ਗਈ। ਡੇਰਾਚੇਲਿਆਂ ਦੀ ਸ਼ਿਕਾਇਤ ਤੇ ਪੁਲੀਸ ਨੇ ਕਾਰਜਕਾਰੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਗੁਰਦੁਆਰਾ ਸਾਹਿਬ ਦਾ ਸਪੀਕਰ ਬੰਦ ਕਰਵਾ ਦਿਤਾ ਸੀ। ਨਾਮ ਚਰਚਾ ਖਤਮ ਹੋਣ ਤੇ ਡੇਰਾ ਚੇਲਾ ਟੇਂਟ ਆਦਿ ਦਾ ਸਮਾਨ ਟਰੈਕਟਰ ਟਰਾਲੀ ਤੇ ਛੱਡਣ ਜਾ ਰਹੇ ਸਨ। ਡੇਰਾਚੇਲਿਆਂ ਦਾ ਦੋਸ਼ ਹੈ ਕਿ ਸਿਖ ਸੰਗਠਨਾਂ ਦੇ ਅੋਹੁਦੇਦਾਰਾਂ ਨੇ ਟਰਾਲੀ ਰੋਕ ਕੇ ਉਸ ਵਿਚ ਸਵਾਰਚੇਲਿਆਂ ਤੇ ਹਮਲਾ ਬੋਲ ਦਿਤਾ ਗਿਆ। ਏਕਨੂਰ ਖਾਲਸਾ ਫੌਜ ਦੇ ਅੋਹੁਦੇਦਾਰਾਂ ਵਲੋਂ ਨੰਗੀ ਤਲਵਾਰਾਂ ਲਹਿਰਾਉਂਦੇ ਹੋਏ ਡੇਰਾ ਮੁੱਖੀ ਦਾ ਪੁਤਲਾ ਫੂੰਕਿਆ ਗਿਆ। ਜਿਸ ਤੋਂ ਮਾਮਲਾ ਵਿਗੜ ਕੇ ਰਹਿ ਗਿਆ।

ਦੂਜੇ ਪਾਸੇ ਸਿੱਖ ਸੰਗਠਨਾਂ ਦਾ ਦੋਸ਼ ਹੈ ਕਿ ਡੇਰਾਚੇਲਿਆਂ ਨੇ ਬਿਨਾਂ ਕਿਸੇ ਕਾਰਨ ਗੁਰਦੁਆਰਾ ਸਾਹਿਬ ਵਿਚ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ। ਬਲਕਿ ਗੁਰਦੁਆਰਾ ਸਾਹਿਬ ਵਿਚ ਲੱਗੀ ਖਿੜਕੀਆਂ ਦੇ ਸ਼ੀਸ਼ੇ ਵੀ ਭੰਨ ਕੇ ਗ੍ਰੰਥੀ ਗੁਰਸੇਵਕ ਸਿੰਘ ਤੇ ਬੂਟਾ ਸਿੰਘ ਨੂੰ ਮਾਰਕੁੱਟ ਕਰਕੇ ਗੰਭੀਰ ਰੂਪ ਵਿਚ ਫੱਟੜ ਕਰ ਦਿਤਾ। ਉਧਰ ਦੂਜੇ ਪਾਸੇ ਡੇਰਾ ਚੇਲਾ ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਵੀ ਫੱਟੜ ਹੋ ਗਏ। ਸਾਰੇ ਫੱਟੜਾਂ ਨੂੰ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਐਸ.ਪੀ (ਸਿਟੀ) ਗੁਰਤਜਿੰਦਰ ਸਿੰਘ ਔਲਖ, ਐਸ.ਪੀ (ਡੀ) ਗੁਰਮੇਲ ਸਿੰਘ ਰਾਏ, ਡੀ.ਐਸ.ਪੀ ਸਿਟੀ ਸਤਪਾਲ ਸਿੰਘ ਭੰਗੂ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਪੁਲੀਸ ਪਿੰਡ ਵਿਚ ਹਾਜ਼ਰ ਰਹੀ। ਇਸ ਉਪਰੰਤ ਪੁਲੀਸ ਨੇ ਪਿੰਡ ਵਿਚ ਲਾਉਡ ਸਪੀਕਰ ਰਾਹੀ ਮੁਨਿਆਦੀ ਕਰਵਾਈ ਤਾ ਜੇਕਰ ਕੋਈ ਆਦਮੀ ਆਪਣੇ ਘਰ ਤੋਂ ਬਾਹਰ ਨਿਕਲੇਗਾ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਦੌਰਾਨ ਪੁਲੀਸ ਨੇ ਪਿੰਡ ਵਿਚ ਮਾਰਚ ਕੀਤਾ ਅਤੇ ਹਾਲਾਤ ਨੂੰ ਕਾਬੂ ਪਾਇਆ। ਖਬਰ ਲਿਖੇ ਜਾਣ ਤਕ ਸਥਿਤੀ ਤਨਾਅ ਪੂਰਨ ਰਹੀ।

ਇਸ ਸਬੰਧੀ ਐਸ.ਐਸ.ਪੀ ਸਨਹੇਦੀਪ ਸ਼ਰਮਾ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਵਿਚ ਹੈ ਅਤੇ ਕਿਸੇ ਨੂੰ ਵੀ ਮਾਹੌਲ ਵਿਗਾੜਨ ਦੀ ਇਜਾਜਤ ਨਹੀਂ ਦਿਤੀ ਜਾਵੇਗੀ ਅਤੇ ਉਹਨਾਂ ਨਾਲ ਸਖਤੀ ਤੋਂ ਨਿਪਟਇਆ ਜਾਵੇਗਾ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top