Share on Facebook

Main News Page

ਗੁਰਦੁਆਰਾ ਸਿੰਘ ਸਭਾ ਫਰੈਜ਼ਨੋ ਵਿਖੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕੀਰਤਨ ਕੀਤਾ

4 ਅਤੇ 5 ਮਾਰਚ 2011 ਨੂੰ ਗੁਰਦੁਆਰਾ ਸਿੰਘ ਸਭਾ ਫਰੈਜ਼ਨੋ ਵਿਖੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕੀਰਤਨ ਕੀਤਾ। ਇਸ ਕੀਰਤਨ ਸਮਾਗਮ ਨੂੰ ਕਰਵਾਉਣ ਲਈ ਪਿਛਲੇ ਕਾਫੀ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ। ਇਨ੍ਹਾਂ ਤਿਆਰੀਆਂ ਦਾ ਖਾਸ ਕਾਰਣ ਸੀ, ਪ੍ਰੋ. ਦਰਸ਼ਨ ਸਿੰਘ ਖਾਲਸਾ ਦਾ ਇਸ ਕੀਰਤਨ ਸਮਾਗਮ 'ਚ ਸ਼ਾਮਿਲ ਹੋਣਾ। ਅਖੌਤੀ ਜਥੇਦਾਰਾਂ ਦੇ ਕੂੜ੍ਹਨਾਮੇ ਨੂੰ ਰੱਦ ਕਰਦਿਆਂ ਜਾਗਰੂਕ ਸਿੱਖ ਸੰਗਤਾਂ ਨੇ ਹਿੰਦੋਸਤਾਨ 'ਚ ਵੀ ਕਈ ਵੱਡੇ ਸ਼ਹਿਰਾਂ 'ਚ ਕੀਰਤਨ ਸਮਾਗਮ ਕਰਵਾਏ। ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੈਨੇਡਾ ਵਾਪਿਸ ਪਰਤਨ ਮਗਰੋਂ, ਕੈਲੇਫੋਰਨੀਆ ਦੇ ਤਿੰਨ ਸ਼ਹਿਰਾਂ 'ਚ ਕੀਰਤਨ ਸਮਾਗਮ ਰਖੇ ਗਏ ਹਨ, ਜਿਸਦੀ ਜਾਣਕਾਰੀ ਪਹਿਲਾਂ ਦਿੱਤੀ ਜਾ ਚੁਕੀ ਹੈ। ਇਨ੍ਹਾਂ ਕੀਰਤਨ ਸਮਾਗਮਾਂ ਦਾ ਸਿੱਧਾ ਪ੍ਰਸਾਰਣ http://www.wakeupkhalsa.com/ ਤੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰੇ ਸਮਾਗਮਾਂ ਨੂੰ ਕੈਲੇਫੋਰਨੀਆ ਦੇ ਗੁਰਦੁਆਰਾ ਸਿੰਘ ਸਭਾ ਫਰੈਜ਼ਨੋ, ਗੁਰਦੁਆਰਾ ਸਿੱਖ ਸੈਂਟਰ ਸੇਲਮਾ ਅਤੇ ਗੁਰਦੁਆਰਾ ਪੈਸੇਫਿਕ ਕੋਸਟ ਕਾਰੂਥਰਜ਼ ਦੇ ਪ੍ਰਬੰਧਕਾਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਜਦੋਂ ਤੋਂ ਇਹ ਕੀਰਤਨ ਸਮਾਗਮਾਂ ਦਾ ਵੇਰਵਾ ਦਿੱਤਾ ਗਿਆ ਹੈ, ਉਦੋਂ ਤੋਂ ਹੀ ਅਖੌਤੀ ਜਥੇਦਾਰਾਂ ਦੇ ਦੁੱਮਛਲੇ, ਦਸਮ ਗ੍ਰੰਥੀ ਇਨ੍ਹਾਂ ਸਮਾਗਮਾਂ ਨੂੰ ਰੁਕਵਾਉਣ ਜਾਂ ਸਮਾਗਮਾਂ 'ਚ ਵਿਘਨ ਪਾਉਣ ਦੀਆਂ ਵਿਉਂਤੀਆਂ ਵੀ ਬਣਾਈਆਂ, ਪ੍ਰਬੰਧਕਾਂ ਨੂੰ ਧਮਕੀਆਂ ਵੀ ਦਿੱਤੀਆਂ। ਪਰ ਪ੍ਰਬੰਧਕਾਂ ਨੇ ਪੂਰੀ ਮੁਸਤੈਦੀ ਨਾਲ ਸਾਰੇ ਇੰਤਜ਼ਾਮ ਕੀਤੇ ਸਨ, ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ, ਜਿਸ ਨਾਲ ਇਹ ਦਸਮ ਗ੍ਰੰਥੀ ਹੁਲੜਬਾਜ ਕੋਈ ਸ਼ਰਾਰਤ ਨਾ ਕਰ ਸਕਣ।

ਮਾਰਚ 4 ਦੇ ਦੋਵੇਂ ਦੀਵਾਨਾਂ ਵਿੱਚ ਸੰਗਤਾਂ ਨੇ ਬੜੀ ਗਰਮਜੋਸ਼ੀ ਨਾਲ ਹਾਜ਼ਰੀ ਭਰੀ। ਪ੍ਰੋ. ਦਰਸ਼ਨ ਸਿੰਘ ਨੇ ਸਿੱਖ ਸੰਗਤਾਂ ਨੂੰ ਅਖੌਤੀ ਦਸਮ ਗ੍ਰੰਥ ਬਾਰੇ ਜਾਣਕਾਰੀ ਦਿੱਤੀ, ਕਿ ਕਿਸ ਤਰ੍ਹਾਂ ਨਾਲ ਬ੍ਰਾਹਮਣਵਾਦੀਆਂ ਨੇ ਇਹ ਅਖੌਤੀ ਗ੍ਰੰਥ, ਸ੍ਰੀ ਗਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰਤਾ ਕਰਨ ਲਈ ਸਿੱਖੀ ਦੇ ਵਿਹੜੇ ਵਿੱਚ ਵਾੜਿਆ।  ਇਸ ਸਮਾਗਮ ਦੌਰਾਨ ਅਖੌਤੀ ਦਸਮ ਗ੍ਰੰਥ 'ਚ ਪਾਈ ਜਾਂਦੀ ਅਸ਼ਲੀਲਤਾ ਬਾਰੇ, ਸਿੱਖਾਂ ਨੂੰ ਹਿੰਦੂ ਬਣਾਉਣ ਦੇ ਮਨਸੂਬਿਆਂ ਬਾਰੇ ਇਕ ਕਿਤਾਬਚਾ ਵੀ ਵੰਡਿਆ ਗਿਆ। ਇਨ੍ਹਾਂ ਸਮਾਗਮਾਂ ਨੂੰ ਲਾਈਵ ਦੇਖਿਆ ਜਾ ਸਕਦਾ ਹੈ।  ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਐਤਵਾਰ ਸਵੇਰੇ 07:30 ਵਜੇ ਕੈਲੀਫੋਰਨੀਆ ਟਾਈਮ, 10:30 ਵਜੇ ਟੋਰਾਂਟੋ ਟਾਈਮ 'ਤੇ ਇੱਕ ਖਾਸ ਮੁਲਾਕਾਤ
www.cocolatv.com 'ਤੇ ਪ੍ਰਸਾਰਿਤ ਕੀਤੀ ਜਾਵੇਗੀ

ਅਖੌਤੀ ਦਸਮ ਗ੍ਰੰਥੀਆਂ ਨੂੰ ਹੁਣ ਵੀ ਸ਼ਰਮ ਕਰ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਨੀਚਤਾ ਦੀ ਹੱਦ ਤੋੜਦਿਆਂ ਪਹਿਲਾਂ ਵੀ ਕਈ ਕੀਰਤਨ ਸਮਾਗਮਾਂ ਨੂੰ ਰੁਕਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਫਰੈਜ਼ਨੋ ਵਿਖੇ ਵੀ ਇਨ੍ਹਾਂ ਨੇ ਇਹ ਕੋਸ਼ਿਸ਼ ਕੀਤੀ। 15-20 ਦਸਮ ਗ੍ਰੰਥੀ ਆਪਣੇ ਬੱਚਿਆਂ ਸਮੇਤ ਸਮਾਗਮ ਰੋਕਣ ਆਏ, ਪੁਲਿਸ ਨੇ ਉਨ੍ਹਾਂ ਨੂੰ ਬਾਹਰ ਹੀ ਰੋਕ ਲਿਆ। ਇਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਹੁਣ ਜਾਗ ਪਏ ਨੇ, ਇਨ੍ਹਾਂ ਦੀ ਗੁੰਡਾਗਰਦੀ ਬਹੁਤੀ ਦੇਰ ਨਹੀਂ ਚਲਣੀ। ਜੇ ਅਖੌਤੀ ਜਥੇਦਾਰਾਂ ਨੇ ਕੂੜ੍ਹਨਾਮਾ ਜਾਰੀ ਕਰ ਦਿੱਤਾ, ਉਨ੍ਹਾਂ ਦਾ ਕੰਮ ਖਤਮ, ਜਬਰਦਸਤੀ ਕੋਈ ਨਹੀਂ ਕਰ ਸਕਦਾ। ਜਥੇਦਾਰਾਂ ਦੀ ਕੋਈ ਔਕਾਤ ਨਹੀਂ, ਉਨ੍ਹਾਂ ਦੇ ਕੂੜ੍ਹਨਾਮੇ ਦੀ ਕੋਈ ਬੁੱਕਤ ਨਹੀਂ, ਤਾਂ ਹੀ ਉਹ ਇਹ ਦਸਮ ਗ੍ਰੰਥੀ ਗੁੰਡੇ ਹਰ ਥਾਂ ਭੇਜਦੇ ਨੇ, ਗੁਰਦੁਆਰਿਆਂ 'ਚ ਹੁਲੜਬਾਜ਼ੀ ਕਰਨ। ਜਿਨ੍ਹਾਂ ਨੂੰ ਪੁਲਿਸ ਹੀ ਸਿੱਧਾ ਕਰ ਸਕਦੀ ਹੈ। ਗੁਰੂ ਸੁੱਮਤ ਬਖਸ਼ੇ ਇਨ੍ਹਾਂ ਲੋਕਾਂ ਨੂੰ, ਹਾਲੇ ਵੀ ਸੰਭਲ ਜਾਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੱੜ ਲੱਗਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top