Share on Facebook

Main News Page

ਬਿਪਰਵਾਦ ਦਾ ਕਹਿਰ - ਪਤਾ ਨਹੀਂ ਹਿੰਦੁਸਤਾਨ ਦੇ ਹੋਰ ਕਿੰਨੇ ਕੁ ਥਾਵਾਂ ਤੇ ਕੀਤੀ ਧਰਤੀ ਸਿੱਖਾਂ ਦੇ ਖੂਨ ਨਾਲ ਲਾਲ

* ਹੋਂਦ ਚਿਲੜ੍ਹ ਤੋਂ ਬਾਅਦ ਪਟੌਦੀ ਵਿਚ ਸਿੱਖਾਂ ਦੇ ਕਤਲੇਆਮ ਦਾ ਮਾਮਲਾ ਸਾਹਮਣੇ ਆਇਆ

* ਔਰਤਾਂ ਅਤੇ ਬੱਚਿਆਂ ਸਮੇਤ 17 ਸਿੱਖਾਂ ਨੂੰ ਜ਼ਿੰਦਾ ਸਾੜਿਆ ਸੀ

* ਹਿੰਦੂ ਕਾਤਿਲ ਦੰਗਾਕਾਰੀਆਂ ਨੇ ਕਿਹਾ- ਨਾਗਿਨਾਂ ਨੂੰ ਖਤਮ ਕਰ ਦਿਉ, ਇਹ ਸਪੋਲਿਆਂ ਨੂੰ ਜਨਮ ਦੇਣਗੀਆਂ

* ਜੇ ਇਨ੍ਹਾਂ ਦਾ ਥਾਵਾਂ ਦਾ ਪਤਾ 26 ਸਾਲ ਬਾਅਦ ਲੱਗ ਰਿਹਾ ਹੈ ਤਾਂ ਬਾਕੀ ਥਾਵਾਂ ਦਾ ਕਦੋਂ ਲੱਗੂ?

ਅੰਮ੍ਰਿਤਸਰ, (5 ਮਾਰਚ ,ਪੀ.ਐਸ.ਐਨ): ਸਿੱਖ ਜਥੇਬੰਦੀਆਂ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਨ੍ਹਾਂ ਨੇ ਹੋਦ ਕਾਂਡ ਨੂੰ ਜੱਗ ਜਾਹਰ ਕੀਤਾ ਸੀ, ਨੇ ਅੱਜ ਮੁੜ ਦਾਅਵਾ ਕੀਤਾ ਕਿ ਹੋਦ ਪਿੰਡ ਦੇ ਨੇੜੇ ਹੀ ਪਟੌਦੀ ਕਸਬੇ ਵਿਚ ਵੀ ਉਸੇ ਸਮੇਂ ਦੋ ਨਵੰਬਰ 1984 ਨੂੰ 17 ਸਿੱਖ ਵਿਅਕਤੀਆਂ ਦਾ ਕਤਲ ਕੀਤਾ ਗਿਆ ਸੀ।

ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦਾਅਵਾ ਕੀਤਾ ਕਿ ਪਟੌਦੀ ਸਥਿੱਤ ਇੱਕ ਗੁਰਦੁਆਰੇ ਨੂੰ ਪਹਿਲਾਂ ਇਕ ਨਵੰਬਰ 1984 ਨੂੰ ਫਿਰਕੂ ਦੰਗਾਕਾਰੀਆਂ ਨੇ ਅੱਗ ਲਾ ਦਿੱਤੀ, ਜਿਸਦੇ ਸਿੱਟੇ ਵਜੋਂ ਇਥੇ ਨੇੜੇ ਰਹਿੰਦੇ 30 ਸਿੱਖ ਪਰਿਵਾਰ ਆਪਣੀਆਂ ਜਾਨਾਂ ਬਚਾਉਣ ਲਈ ਘਰ ਛੱਡ ਕੇ ਭੱਜ ਗਏ। ਕੁਝ ਪਰਿਵਾਰਾਂ ਨੇ ਨੇੜੇ ਹੀ ਹਰੀ ਮੰਦਿਰ ਨਾਂ ਦੇ ਧਾਰਮਿਕ ਸਥਾਨ ਵਿਚ ਸ਼ਰਣ ਲੈ ਲਈ ਅਤੇ ਕੁਝ ਪਰਿਵਾਰਾਂ ਦੇ ਜੀਅ ਅਗਲੇ ਦਿਨ ਆਪਣੇ ਘਰਾਂ ਦੀ ਰਾਖੀ ਲਈ ਵਾਪਸ ਪਰਤ ਗਏ। ਉਨ੍ਹਾਂ ਦੱਸਿਆ ਕਿ ਦੋ ਨਵੰਬਰ ਵਾਲੇ ਦਿਨ ਦੰਗਾਕਾਰੀਆਂ ਨੇ ਮੁੜ ਹਮਲਾ ਕੀਤਾ ਅਤੇ ਪੈਟਰੌਲ ਬੰਬਾਂ ਦੀ ਵਰਤੋਂ ਕਰਦਿਆਂ 17 ਸਿੱਖਾਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿਚ ਬੱਚੇ ਤੇ ਔਰਤਾਂ ਵੀ ਸ਼ਾਮਲ ਸਨ। ਉਸ ਵੇਲੇ ਆਏ ਦੰਗਾਕਾਰੀਆਂ ਕੋਲ ਤੇਜ਼ਧਾਰ ਹਥਿਆਰ, ਪੈਟਰੋਲ ਤੇ ਲਾਠੀਆਂ ਵੀ ਸਨ। ਉਨ੍ਹਾਂ ਨੇ ਸਿੱਖਾਂ ਦੇ ਘਰਾਂ ਨੂੰ ਸਾੜ ਦਿੱਤਾ ਅਤੇ ਲੁੱਟ ਖਸੁੱਟ ਵੀ ਕੀਤੀ।

ਪੀਰ ਮੁਹੰਮਦ ਨੇ ਦਾਅਵਾ ਕੀਤਾ ਕਿ ਇਸ ਸਬੰਧੀ ਪਟੌਦੀ ਪੁਲੀਸ ਸਟੇਸ਼ਨ ਵਿਖੇ 12 ਨਵੰਬਰ ਨੂੰ ਐਫ.ਆਈ.ਆਰ. ਨੰਬਰ 282, 83 ਦਰਜ ਹੋਈ ਸੀ। ਇਸ ਵਿਚ 15 ਮੁਲਜ਼ਮਾਂ ਦੇ ਨਾਂ ਵੀ ਦਰਜ ਕੀਤੇ ਗਏ ਸਨ ਪਰ ਸੈਸ਼ਨ ਜੱਜ ਵੀ.ਐਮ. ਜੈਨ ਦੀ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਾਰਨ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ। ਫੈਡਰੇਸ਼ਨ ਨੇ ਇਸ ਘਟਨਾ ਵਿਚ ਮਾਰੇ ਗਏ 17 ਵਿਅਕਤੀਆਂ ਦੇ ਨਾਵਾਂ ਦੀ ਸੂਚੀ ਵੀ ਜਾਰੀ ਕੀਤੀ ਹੈ, ਜਿਨ੍ਹਾਂ ਵਿਚ ਤਿੰਨ ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਐਫ.ਆਈ.ਆਰ. ਦੀ ਨਕਲ ਵੀ ਜਾਰੀ ਕੀਤੀ ਹੈ, ਜਿਸ ਵਿਚ ਦੋਸ਼ੀਆਂ ਦੇ ਨਾਂ ਸ਼ਾਮਲ ਹਨ।

ਇਸ ਦੌਰਾਨ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ੍ਰੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਇਹ ਸਿੱਖ ਨਸਲਕੁਸ਼ੀ ਦੀ ਇਕ ਹੋਰ ਮਿਸਾਲ ਹੈ ਅਤੇ ਨਿਆਂ ਨਾ ਦਿੱਤੇ ਜਾਣ ਦਾ ਵੀ ਸਬੂਤ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top