Share on Facebook

Main News Page

ਨਵੰਬਰ 1984 ਸਿੱਖ ਨਸਲਕੁਸ਼ੀ ਦੌਰਾਨ ਸ਼ਹੀਦ ਹੋਏ 32 ਸਿੰਘ ਸਿੰਘਣੀਆਂ ਦੀ ਯਾਦ ਵਿੱਚ ਅਭਾਗੇ ਪਿੰਡ ਹੋਂਦ ਵਿੱਖੇ ਅਖੰਡ ਪਾਠ ਸ਼ੁਰੂ

* ਅਕਾਲੀ ਨੇਤਾ ਢੀਂਡਸਾ ਤੇ ਅਜਨਾਲਾ ਵੀ ਪਹੁੰਚੇ

* 6 ਮਾਰਚ ਨੂੰ ਸਮੁੱਚਾ ਸਿੱਖ ਜਗਤ ਹੋਂਦ ਪਹੁੰਚੇ - ਕਰਨੈਲ ਸਿੰਘ ਪੀਰਮੁਹੰਮਦ

* ਸਿਆਸੀ ਮੰਤਵ ਲਈ ਹੋਂਦ ਕਾਂਡ ਨੂੰ ਨਾ ਵਰਤਿਆ ਜਾਵ - ਗਿਆਸਪੁਰਾ

ਅੱਜ 26 ਸਾਲਾ ਬਾਅਦ ਹੋਂਦ ਪਿੰਡ ਵਿਖੇ ਉਸੇ ਜਗਾ ਥੜਾ ਸਾਹਿਬ ਉਪਰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ, ਸਕੱਤਰ ਜਨਰਲ ਦਵਿੰਦਰ ਸਿੰਘ ਸੋਢੀ , ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਗੁਰੂਨਾਨਕ ਸੇਵਾ ਸੁਸਾਇਟੀ ਗੁੜਗਾਓ ਦੇ ਨੌਜਵਾਨਾਂ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ ਗਿਆ।

ਤਕਰੀਬਨ 11.30 ਵਜੇ ਸੈਂਕੜੇ ਸੰਗਤਾਂ ਦੀ ਹਾਜਰੀ ਵਿੱਚ ਗੁਰਦੁਆਰਾ ਸਾਹਿਬ ਸਬਜੀ ਮੰਡੀ ਦੇ ਹੈਡ ਗ੍ਰੰਥੀ ਪਰਗਟ ਸਿੰਘ ਕੈਰੋਂ ਨੇ ਅਰਦਾਸ ਕਰਨ ਉਪਰੰਤ ਸ੍ਰੀ ਅਖੰਡ ਪਾਠ ਅਰੰਭ ਕੀਤਾ । ਜੈਕਾਰਿਆਂ ਦੀ ਗੂੰਜ ਵਿੱਚ ਇਲਾਕਾ ਨਿਵਾਸੀ ਸੰਗਤਾਂ ਨੇ ਬੜੇ ਉਤਸਾਹ ਨਾਲ ਅਰੰਭਤਾ ਵੇਲੇ ਹਾਜਰੀ ਭਰੀ । ਅੱਜ ਸਵੇਰ ਤੋਂ ਹੀ ਦਿੱਲੀ, ਗੁੜਗਾਓ, ਪਟੌਦੀ , ਬਿਲਾਸਪੁਰ, ਚਿਲੜ, ਰੇਵਾੜੀ, ਫਰੀਦਾਬਾਦ, ਨੋਇਡਾ ਅਤੇ ਪੰਜਾਬ ਦੇ ਕਈ ਹਿਸਿਆਂ ਤੋਂ ਅਨੇਕਾਂ ਸੰਗਤਾਂ ਹੋਦ ਪਹੁੰਚੀਆਂ । ਪਿੰਡ ਹੋਦ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਡਸਾ, ਮੈਂਬਰ ਪਾਰਲੀਮੈਂਟ ਸ੍ਰੀ. ਰਤਨ ਸਿੰਘ ਅਜਨਾਲਾ ਨੇ ਵੀ ਦੁਪਹਿਰ ਬਾਅਦ ਦੌਰਾ ਕੀਤਾ, ਉਹਨਾਂ ਨੇ ਹੋਦ ਪਿੰਡ ਨੂੰ, ਖੰਡਰ ਹਾਲਤਾ ਵਿੱਚ ਦੇਖਕੇ, ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਜੇਕਰ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਫੈਡਰੇਸਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ਰੀ ਦਵਿੰਦਰ ਸਿੰਘ ਸੋਢੀ ਉਪਰਾਲਾ ਨਾ ਕਰਦੇ ਤਾਂ ਅਜੇ ਪਤਾ ਨੀ ਕਿੰਨੀ ਦੇਰ ਤੱਕ ਇਸ ਪਿੰਡ ਦੀ ਭਿਆਨਕ ਤਰਾਸਦੀ ਦੁਨੀਆ ਸਾਹਮਣੇ ਨਹੀ ਸੀ ਆਉਣੀ । ਉਹਨਾਂ ਕਿਹਾ ਇਸ ਪਹਿਲ ਕਦਮੀ ਲਈ ਫੈਡਰੇਸ਼ਨ, ਸਿੱਖਸ ਫਾਰ ਜਸਟਿਸ ਅਤੇ ਇੰਜੀਨੀਅਰ ਮਨਵਿੰਦਰ ਸਿੰਘ ਪ੍ਰਸੰਸਾ ਦੇ ਪਾਤਰ ਹਨ । ਉਹਨਾ ਕਿਹਾ ਅਕਾਲੀ ਦਲ ਹੋਦ ਕਾਡ ਦੇ ਦੋਸੀਆਂ ਨੂੰ ਸਜਾਵਾ ਦਿਵਾਉਣ ਲਈ ਸਿੱਖ ਇਨਸਾਫ ਲਹਿਰ ਵਿੱਚ ਆਪਣਾ ਯੋਗਦਾਨ ਪਾਵੇਗਾ ।

ਹਰਿਆਣਾ ਗੁਰਦੁਆਰਾ (ਐਡਹਾਕ) ਦੇ ਪ੍ਰਧਾਨ ਜਥੇਦਾਰ ਜਗਦੀਸ ਸਿੰਘ ਝੀਂਡਾ ਨੇ ਕਿਹਾ ਕਿ ਸਾਰੀਆ ਸਰਕਾਰਾ ਇਸ ਕਾਂਡ ਲਈ ਜਿੰਮੇਵਾਰ ਹਨ । ਉਹਨਾ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਪੂਰੇ ਭਾਰਤ ਵਿੱਚ ਆਪਣੇ ਤੌਰ ਤੇ 1984 ਵਿੱਚ ਕਤਲੇਆਮ ਦਾ ਸਿਕਾਰ ਹੋਏ ਸਿੱਖਾਂ ਦੀ ਨਿਸਾਨਦੇਹੀ ਕਰਕੇ, ਦੋਸੀਆਂ ਨੂੰ ਯੋਗ ਸਜਾਵਾ ਅਤੇ ਮੁਆਵਜੇ ਦਾ ਪ੍ਰਬੰਧ ਕੀਤਾ ਜਾਵੇ । ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਵੇਲੇ ਕਾਗਰਸੀ ਨੇਤਾ ਸੱਜਣ ਕੁਮਾਰ ਖਿਲਾਫ ਗਵਾਹੀ ਦੇਣ ਵਾਲੀ ਬੀਬੀ ਜਗਦੀਸ ਕੌਰ , ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸ੍ਰ. ਸੰਤੋਖ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22 ਦੇ ਜਨਰਲ ਸੈਕਟਰੀ ਕੁਲਵਿੰਦਰ ਸਿੰਘ ਚੀਮਾ, ਅਕਾਲੀ ਦਲ ਪੰਚ ਪ੍ਰਧਾਨੀ ਦੇ ਜਨਰਲ ਸਕੱਤਰ ਸ੍ਰ. ਸੰਤੋਖ ਸਿੰਘ ਸਾਹਨੀ, ਗੁਰੁ ਨਾਨਕ ਸੇਵਾ ਸੋਸਾਇਟੀ ਦੇ ਸਰਗਰਮ ਨੌਜੁਆਨ ਸ. ਜਗਤਪਾਲ ਸਿੰਘ, ਸ. ਹਰਪਾਲ ਸਿੰਘ ਪਾਲੀ, ਜਥੇਦਾਰ ਗੁਰਮੇਲ ਸਿੰਘ ਖਾਲਸਾ, ਫੈਡਰੇਸ਼ਨ ਆਗੂ ਸ੍ਰ. ਜਸਪ੍ਰੀਤ ਸਿੰਘ, 84 ਕਤਲੇਆਮ ਦੌਰਾਨ ਇਸ ਪਿੰਡ ਦੇ ਵਸਨੀਕ ਸ.ਕਰਤਾਰ ਸਿੰਘ ਅਤੇ ਉਹਨਾ ਦੀ ਪੋਤਰੀ ਸੁਰਜੀਤ ਕੌਰ, ਬੀਬੀ ਜਿੰਦਰ ਕੌਰ, ਸੱਜਣ ਕੁਮਾਰ ਕੇਸ ਦ ਿਇੱਕ ਹੋਰ ਗਵਾਹ ਬੀਬੀ ਨਿਰਪ੍ਰੀਤ ਕੌਰ, ਨਿਰਮਲ ਕੌਰ, ਪੱਪੀ ਕੌਰ, ਸ. ਮਹਿੰਦਰ ਸਿੰਘ ਰੋਹਤਕ, ਸ੍ਰੀ ਪਵਨ ਕੁਮਾਰ ਰੋਹਤਕ, ਹੋਦ ਪਿੰਡ ਦੀ ਸਰਪੰਚ ਬੀਬੀ ਰੇਖਾ ਕੌਸਿਕ, ਸਾਬਕਾ ਸਰਪੰਚ ਪਰਤਾਪ ਸਿੰਘ ਵੀ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top