Share on Facebook

Main News Page

ਛਤਰਪਤੀ ਦੇ ਕਤਲ ਦੇ ਅਹਿਮ ਗਵਾਹ ਦੇ ਛਿੱਤਰ ਦਾ ਡਰ ਡਰਾਉਣ ਲੱਗਾ ਸੌਦਾ ਸਾਧ ਨੂੰ

ਬਠਿੰਡਾ(3 ਮਾਰਚ ,ਪੀ.ਐਸ.ਐਨ): ਡੇਰਾ ਸੌਦਾ ਸਾਧ ਰਾਮ ਰਹੀਮ ਲਈ ਸਿਰਸਾ ਦੇ ਪੱਤਰਕਾਰ ਛਤਰਪਤੀ ਦਾ ਕਤਲ ਮਾਮਲਾ ਦਿਨੋਂ ਦਿਨ ਮੁਸੀਬਤਾਂ ਭਰਿਆ ਬਣਦਾ ਜਾ ਰਿਹਾ ਹੈ ਤੇ ਜਿੱਥੇ ਬੀਤੇ ਦਿਨ ਮੌਕੇ ਤੇ ਗਵਾਹ ਪੁਲਿਸ ਮੁਲਾਜ਼ਮ ਵੱਲੋਂ ਡੇਰਾ ਮੈਨੇਜਰ ਕ੍ਰਿਸ਼ਨ ਲਾਲ ਦੀ ਹਾਜਰੀ ਵਿੱਚ ਡੇਰਾ ਸਿਰਸਾ ਵਿੱਚੋਂ ਵਾਰਦਾਤ ਵਿੱਚ ਵਰਤਿਆ ਪਿਸਤੌਰ ਤੇ ਸਕੂਟਰ ਡੇਰਾ ਸਿਰਸਾ ਵਿੱਚੋਂ ਬਰਾਮਦ ਕਰਨ ਦੇ ਬਿਆਨ ਦਰਜ ਕਰਵਾਏ ਜਾ ਚੁੱਕੇ ਹਨ ।

ਅੱਜ ਦੀ ਪੇਸ਼ੀ ਬਾਰੇ ਜਾਣਕਾਰੀ ਦਿੰਦਿਆਂ ਅੰਸੁਲ ਛਤਰਪਤੀ ਨੇ ਦੱਸਿਆ, ਕਿ ਉਹਨਾਂ ਦੀ ਭੂਆ ਦੇ ਲੜਕੇ ਦੀਪਕ ਕੁਮਾਰ ਨੇ ਸੀ ਬੀ ਆਈ ਦੀ ਅੰਬਾਲਾ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ, ਸਿਰਸਾ ਅਦਾਲਤ ਵਿੱਚ ਪੇਸ਼ ਹੋਏ ਡੇਰਾ ਸੌਦਾ ਸਾਧ ਦੀ ਮੌਜੂਦਗੀ ਵਿੱਚ, ਇਹ ਬਿਆਨ ਦਰਜ ਕਰਵਾਏ, ਕਿ ਰੋਹਤਕ ਦੇ ਪੀ ਜੀ ਆਈ ਹਸਪਤਾਲ ਵਿੱਚ ਉਹਨਾਂ ਦੇ ਮਾਮਾ ਛਤਰਪਤੀ ਦੇ ਬਿਆਨ ਦਰਜ ਕਰਨ ਆਏ ਸਬ ਇੰਸਪੈਕਟਰ ਰਾਮ ਚੰਦਰ ਨੇ ਸਹੀ ਬਿਆਨ ਦਰਜ ਨਹੀਂ ਕੀਤੇ ਸੀ, ਜਦੋਂ ਕਿ ਉਸਦੀ ਹਾਜਰੀ ਵਿੱਚ ਉਸਦੇ ਮਾਮਾ ਨੇ ਇਹ ਬਿਆਨ ਲਿਖਵਾਇਆ ਸੀ, ਕਿ ਉਸ ਤੇ ਹੋਏ ਹਮਲੇ ਦੀ ਸਾਜਿਸ਼ ਡੇਰਾ ਮੁਖੀ ਰਾਮ ਰਹੀਮ ਵੱਲੋਂ ਰਚੀ ਗਈ ਹੈ, ਜਿਸ ਤੇ ਮੇਰੀ ਹਾਜਰੀ ਵਿੱਚ ਸਬ ਇੰਸਪੈਕਟਰ ਰਾਮ ਚੰਦਰ ਨੇ ਇਹ ਕਿਹਾ ਸੀ, ਕਿ ਇਹ ਗੱਲ ਕਿਉਂ ਲਿਖਾਉਂਦੇ ਹੋ ਤੇ ਮੈਨੂੰ ਕਿਉਂ ਮਰਵਾਉਂਦੇ ਹੋ। ਜਿਸ ਤੇ ਮੌਕੇ ਤੇ ਉਸਦੇ ਮਾਮਾ ਨੇ ਉਹਨਾਂ ਦੇ ਵਕੀਲ ਲੇਖਰਾਜ ਢੋਟ ਨੂੰ ਜਾਣਕਾਰੀ ਦਿੰਦਿਆ ਬਿਆਨ ਦਰਜ ਕਰਵਾਏ ਗਏ ਸਨ। ਅੰਸੁਲ ਛਤਰਪਤੀ ਨੇ ਦੱਸਿਆ ਕਿ ਕਾਰਵਾਈ ਪੂਰੀ ਨਾ ਹੋਣ ਤੇ ਅਗਲੀ ਪੇਸ਼ੀ ਚਾਰ ਮਾਰਚ ਨਿਯੁਕਤ ਕੀਤੀ ਗਈ ਹੈ ਤੇ ਇਹ ਪੇਸ਼ੀਆਂ ਲਗਾਤਾਰ ਜਾਰੀ ਰਹਿਣਗੀਆਂ। ਉਹਨਾਂ ਦੱਸਿਆ ਕਿ ਰਣਜੀਤ ਸਿੰਘ ਕਤਲ ਮਾਮਲੇ ਵਿੱਚ ਗਵਾਹ ਦੇ ਬਿਆਨ ਦਰਜ ਨਾ ਹੋ ਸਕੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top