Share on Facebook

Main News Page

ਕ੍ਰਿਪਾਲ ਸਿੰਘ ਜੀ ਬਠਿੰਡਾ ਲਈ ਕੁਝ ਸਵਾਲ

(1)  ਦਸਮ ਗ੍ਰੰਥ ਦਾ ਪ੍ਰਕਾਸ਼ ਬੰਦ ਕਾਵਾਉਣਾ ਪਹਿਲਾਂ ਕਿਉਂ ਜ਼ਰੂਰੀ ਹੈ ? ਜਦਕਿ ਪ੍ਰਕਾਸ਼ ਵੱਧ ਤੋਂ ਵੱਧ 10 ਜਾਂ 15 ਥਾਵਾਂ ’ਤੇ ਹੋ ਰਿਹਾ ਹੈ। ਉਨ੍ਹਾਂ ਵਿਚ ਜ਼ਿਆਦਾਤਰ ਨਿਜੀ ਸੰਸਥਾਵਾਂ ਹਨ। ਜਦਕਿ ਘੱਟ ਤੋਂ ਘੱਟ 20 ਲੱਖ ਤੋਂ ਵੀ ਉੱਪਰ ਸਿੱਖ ਨਿਤਨੇਮ ਰਾਹੀਂ ਇਸ ਗ੍ਰੰਥ ਵਿਚੋਂ ਰਚਨਾਵਾਂ ਪੜ੍ਹ ਕੇ “ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ” ਦੇ ਹੁਕਮ ਦੀ ਉਲੰਘਣਾ ਕਰ ਰਹੇ ਹਨ। ਫੇਰ ਕੀ ਇਨ੍ਹਾਂ 15 ਥਾਵਾਂ ਤੋਂ ਪ੍ਰਕਾਸ਼ ਬੰਦ ਕਰਵਾਉਣਾ ਜ਼ਰੂਰੀ ਹੈ ਜਾਂ 20 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਸਹੀ ਰਾਹ ਦਿਖਾਉਣਾ ?

(2)  ਤੱਤ ਗੁਰਮਤਿ ਪਰਿਵਾਰ ਨੇ ਕਦੀ ਵੀ ਸਿਧਾਂਤਵਾਦੀ ਹੋਣ ਦਾ ਦਾਅਵਾ ਨਹੀਂ ਕੀਤਾ, ਸਿਰਫ ਸਿਧਾਂਤਾਂ ਨੂੰ ਪ੍ਰੋਢਤਾ ਦੇਣ ਦੀ ਗੱਲ ਕੀਤੀ ਹੈ। ਫੇਰ ਇਹ ਇਲਜ਼ਾਮ ਕਿਸ ਅਧਾਰ ’ਤੇ ਹੈ ?

(3)  ਆਪ ਜੀ ਜਾਂ ਹੋਰ ਕੂੜ ਗ੍ਰੰਥ ਦਾ ਪ੍ਰਕਾਸ਼ ਬੰਦ ਕਰਵਾਉਣ ਲਈ ਰਹਿਤ ਮਰਿਯਾਦਾ ਨੂੰ ਅਸ ਠੋਲ ਜਾਂ ਹਥਿਆਰ ਵਰਤਣਾ ਚਾਹੁੰਦੇ ਹੋ, ਜਦਕਿ ਇਸ ਰਹਿਤ ਮਰਿਯਾਦਾ ਵਿਚ ਹੀ ਪਹਿਲਾਂ ਸੁਧਾਰ ਦੀ ਲੋੜ ਹੈ। ਨਿਕੰਮੇ ਹਥਿਆਰ ਨਾਲ ਜੰਗ ਜਿੱਤਣੀ ਅਤੇ ਗਲਤ ਠੋਲ ਨਾਲ ਕੋਈ ਵਿਗੜੀ ਚੀਜ਼ ਠੀਕ ਕਰ ਲੈਣਾ ਨਾਮੁੰਮਕਿਨ ਹੈ। ਇਸ ਲਈ ਕੀ ਪਹਿਲਾਂ ਇਸ ਰਹਿਤ ਮਰਿਯਾਦਾ ਨੂੰ ਗੁਰਮਤਿ ਅਨੁਸਾਰ ਸਹੀ ਕਰਨ ਦਾ ਸੁਝਾਅ ਦੇਣਾ ਗਲਤ ਹੈ ?

(4)  ਤੱਤ ਗੁਰਮਤਿ ਪਰਿਵਾਰ ਨੇ ਨਾ ਹੀ ਜੋਗਿੰਦਰ ਸਿੰਘ ਜਾਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕਿਤੇ ਗਲਤ ਕਿਹਾ ਹੈ ਅਤੇ ਨਾ ਹੀ ਕਦੇ ਇਹ ਕਿਹਾ ਕਿ ਪਰਿਵਾਰ ਕਿਸੇ ਦੇ ਨਾਲ ਹੈ ਜਾਂ ਕਿਸੇ ਦੇ ਖਿਲਾਫ ਹੈ, ਇਸ ਲਈ ਇਹ ਇਲਜ਼ਾਮ ਬੇਬੁਨਿਆਦ ਹੈ। ਜੋ ਸਿਧਾਤਾਂ ਅਨੁਸਾਰ ਠੀਕ ਨਹੀਂ ਪਰਿਵਾਰ ਉਸ ਨਾਲ ਸਹਿਮਤ ਨਹੀਂ ਹੈ।

(5)  ਨਾਨਕ ਸਰੂਪਾਂ ਨੂੰ ਭਗਤਾਂ ਨਾਲ ਤੁਲਨਾ ਕਰਕੇ, ਭਗਤਾਂ ਨੂੰ ਘੱਟ ਕਾਮਯਾਬ ਦਿਖਾਉਣਾ ਕਿਸ ਅਧਾਰ ਦੀ ਗੱਲ ਹੈ ? ਨਾਨਕ ਸਰੂਪਾਂ ਜਾਂ ਭਗਤਾਂ ਨੇ ਜ਼ਬਰਦਸਤੀ ਕਿਸੇ ਦਾ ਪਾਖੰਡ ਬੰਦ ਨਹੀਂ ਕਰਵਾਇਆ, ਸਿਰਫ ਸੱਚ ਸਾਹਮਣੇ ਰਖਿਆ ਸੀ। ਜਿਹੜੇ ਸਮਝਦਾਰ ਲੋਕ ਸਨ, ਉਨ੍ਹਾਂ ਨੇ ਸੱਚ ਸਵੀਕਾਰ ਕਰ ਲਿਆ ਅਤੇ ਜੋ ਨਾਸਮਝ ਸਨ, ਉਨ੍ਹਾਂ ਨੇ ਉਦੋਂ ਵੀ ਪਾਖੰਡ ਬੰਦ ਨਹੀਂ ਕੀਤਾ ਸੀ ਤੇ ਅੱਜ ਵੀ ਬੰਦ ਨਹੀਂ ਕਰ ਰਹੇ। ਇਹ ਨਾ ਤਾਂ ਨਾਨਕ ਸਰੂਪਾਂ ਦੀ ਘੱਟ ਕਾਮਯਾਬੀ ਹੈ ਅਤੇ ਨਾ ਹੀ ਭਗਤਾਂ ਦੀ। ਅੱਜ ਵੀ ਸੱਚ ਨੂੰ ਸਾਹਮਣੇ ਰੱਖਣ ਦੀ ਲੋੜ ਹੈ। ਸੱਚ ਸੰਪੂਰਨ ਹੁੰਦਾ ਹੈ, ਹਿੱਸਿਆਂ ਵਿਚ ਨਹੀਂ ਨਹੀਂ ਵੰਡਿਆਂ ਹੁੰਦਾ ਕਿ ਪਹਿਲਾਂ ਥੋੜਾ ਸੱਚ ਪੇਸ਼ ਕਰ ਲਈਏ ਫੇਰ ਥੋੜਾ ਹੋਰ ਸੱਚ ਪੇਸ਼ ਕਰਾਂਗੇ, ਉਸ ਤੋਂ ਬਾਅਦ ਹੋਰ, ਫੇਰ ਹੋਰ।

(6)  ਕੀ ਕਿਸੇ ਨੂੰ ਸੁਝਾਅ ਦੇਣਾ ਵੀ ਕੋਈ ਗਲਤ ਗੱਲ ਹੈ ? ਪਰਿਵਾਰ ਇਹ ਸਮਝਦਾ ਹੈ ਕਿ ਬੇਸ਼ਕ ਜੋਗਿੰਦਰ ਸਿੰਘ ਜਾਂ ਉਸ ਦੇ ਅੰਨ੍ਹੇ ਸਮਰਥਕ ਬਹੁਤ ਦੂਰ ਜਾ ਚੱਕੇ ਹਨ ਪਰ ਉਨ੍ਹਾਂ ਨੂੰ ਸੱਚ ਗੱਲ ਦੱਸਣਾ ਅੱਜ ਵੀ ਕੋਈ ਗੁਨਾਹ ਨਹੀਂ ਹੈ।

(7)  ਇਕ ਪਾਸੇ ਤੁਸੀਂ ਪਰਿਵਾਰ ਨੂੰ ਮਕੱੜ ਅਤੇ ਉਸ ਦੇ ਸਾਥੀਆਂ ਨੂੰ ਸਲਾਹ ਦੇਣ ਦੀ ਮੱਤ ਦੇ ਰਹੇ ਹੋ ਅਤੇ ਦੂਜੇ ਪਾਸੇ ਪਰਿਵਾਰ ਨੂੰ ਭੁਲੇਖੇ ਵਿਚ ਪਿਆ ਹੋਇਆ ਦੱਸ ਰਹੇ ਹੋ। ਜੇ ਪਰਿਵਾਰ ਆਪ ਜੀ ਅਨੁਸਾਰ ਭੁਲੇਖੇ ਵਿਚ ਹੈ ਤਾਂ ਫਿਰ ਕੋਈ ਸਲਾਹ ਕਿਵੇਂ ਦੇ ਸਕਦਾ ਹੈ ?

(8)  ਪਰਿਵਾਰ ਕਦੇ ਕਿਸੇ ਦੇ ਖਿਲਾਫ ਨਹੀਂ ਲਿਖਦਾ, ਉਹ ਉਨ੍ਹਾਂ ਦੀ ਵਿਚਾਰਧਾਰਾ, ਜੋ ਗੁਰਮਤਿ ਸਿਧਾਤਾਂ ਅਨੁਸਾਰ ਸਹੀ ਨਹੀਂ ਹੁੰਦੀ, ਉਸ ਦੇ ਖਿਲਾਫ ਲਿਖਦਾ ਹੈ।

ਸੁਖਵਿੰਦਰਜੀਤ ਸਿੰਘ ਅਸਟਰੇਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top