Share on Facebook

Main News Page

ਵਾਹ ਖਾਲਸਾ ਜੀ ਵਾਹ..ਵਿਰੋਧੀਆਂ ਦੇ ਪਾੜੇ ਵਿਚ ਪਾਈਆਂ ਭਾਜੜਾਂ…ਲਵਾਤੀ ਗੋਡੀ ਭਾਈ ਗੁਰਪੀਤ ਸਿੰਘ ਕੈਲੀਫੋਰਨੀਆ ਅਤੇ ਕਸ਼ਮੀਰ ਸਿੰਘ ਪਟਿਆਲੇ ਦੀ

ਜਦੋਂ ਦਸਮ ਗ੍ਰੰਥੀ ਪਟਿਆਲੇ ਦਾ ਅਖੌਤੀ ਵਿਦਵਾਨ ਦਸਮ ਗ੍ਰੰਥ ਦੀ ਅਸ਼ਲੀਲਤਾ ਨੂੰ ਛੁਪਾਉਣ ਲਈ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਉਤੇ ਹੀ ਕਿੰਤੂ ਕਰਣ ਲਗਿਆ

(ਸਤਨਾਮ ਕੌਰ ਫਰੀਦਾਬਾਦ 1 ਮਾਰਚ 2011)

“ਵਾਹ ਖਾਲਸਾ ਜੀ ਵਾਹ..ਵਿਰੋਧੀਆਂ ਦੇ ਪਾੜੇ ਵਿਚ ਪਾਈਆਂ ਭਾਜੜਾਂ…ਲਵਾਤੀ ਗੋਡੀ ਭਾਈ ਗੁਰਪੀਤ ਸਿੰਘ ਕੈਲੀਫੋਰਨੀਆ ਅਤੇ ਕਸ਼ਮੀਰ ਸਿੰਘ ਪਟਿਆਲੇ ਦੀ” ਗੁਰਮਤਿ ਨਾਲ ਪ੍ਰਣਾਏ ਜਾਗਰੂਕ ਵੀਰਾਂ ਲਈ ਇਹ ਉਪਰਲਾ ਸਿਰਲੇਖ ਕੁਝ ਜਾਣਿਆਂ ਪਛਾਣਿਆ ਹੋਵੇਗਾ ਕਿੳਂਕਿ ਪਿਛਲੇਂ ਦਿਨੀਂ ਬਰਨਾਲਾ ਤੋਂ ਛਪਦੇ ਇਕ ਪੰਜਾਬੀ ਰਸਾਲੇ ‘ਸਚ ਕੀ ਬੇਲਾ’ ਦੇ ਕਵਰ ਪੇਜ਼ ਉਪਰ ਕੁਝ ਕੁ ਪੰਗਤੀਆਂ ਦੇ ਹੇਰ ਫੇਰ ਨਾਲ ਇਹ ਸਿਰਲੇਖ ਛਪਿਆ ਸੀ। ਜਿਸ ਵਿਚ ਇਕ ਤਰਫਾ ਪੱਖ ਲੈਂਦੇ ਹੋਏ ਅਖੌਤੀ ਦਸਮ ਗ੍ਰੰਥੀ ਵਿਦਵਾਨ ਗੁਰਪ੍ਰੀਤ ਸਿੰਘ ਕੈਲਫੋਰਨੀਆ ਨੂੰ ਇਸ ਮੈਗਜੀਨ ਦੇ ਸੰਪਾਦਕ ਵੱਲੌਂ ਸ਼ਾਬਾਸ਼ੀ ਦਿੱਤੀ ਗਈ ਸੀ, ਕਿ ਉਸਨੇ ਗੁਰੁ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦੀ ਗੋਡਣੀ ਲਵਾ ਦਿੱਤੀ। ਪਰ ਮਿਤੀ 27 ਫਰਵਰੀ 2011 ਨੂੰ ਇਸੇ ਹੀ ਸੰਦਰਭ ਵਿਚ ਦਸਮ ਗ੍ਰੰਥ ਦੇ ਵਿਸ਼ੇ ਉਪਰ ਕੈਨੇਡਾ ਤੋਂ ਚਲ ਰਹੇ ਆਨ ਲਾਈਨ “ਸ਼ੇਰੇ ਪੰਜਾਬ ਰੇਡੀਉ” ਦੇ ਪ੍ਰੋਗਰਾਮ “ਦਿਲਾਂ ਦੀ ਸਾਂਝ” ਵਿੱਚ ਟਾਕ ਸ਼ੋ ਕਰਵਾਇਆ ਗਿਆ। ਜਿਸ ਵਿਚ ਮੇਜਬਾਨ ਸ. ਕੁਲਦੀਪ ਸਿੰਘ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੋਵਾਂ ਧਿਰਾਂ ਦੇ ਪੱਖ ਸੁਣੇ। ਜਦੋਂ ਹੀ ਕਾਲਰਾਂ ਦੀਆਂ ਲਾਈਨਾਂ ਖੁਲ੍ਹੀਆਂ ਤਾਂ ਉਨ੍ਹਾਂ ਦੇ ਸੁਆਲਾਂ ਦੇ ਅੱਗੇ ਇਹ ਦੋਵੇ ਵੀਰ ਕਸ਼ਮੀਰ ਸਿੰਘ ਪਟਿਆਲਾ ਅਤੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਭਜੇ ਦੂਰ ਦੂਰ ਤਕ ਦਿਖ ਨਹੀਂ ਰਹੇ ਸਨ।

ਸਵਾਲ ਕੁੱਝ ਸਨ, ਪਰ ਜਵਾਬ ਇਧਰੋਂ ਉਧਰੋਂ, ਔਹੜ ਪੋਹੜ ਕਰ ਕੇ ਲੱਭੇ ਜਾ ਰਹੇ ਸਨ । ਮੇਜ਼ਬਾਨ ਵੀਰ ਨੇ ਸ. ਕਸ਼ਮੀਰ ਸਿੰਘ ਤੋਂ ਦਸਮ ਗ੍ਰੰਥ ਬਾਰੇ ਲਗਭਗ 10 ਸਵਾਲ ਪੁੱਛੇ ਪਰ ਉਹ ਠੀਕ ਉੱਤਰ ਨਾ ਦੇ ਸਕੇ। ਜਦੋਂ ਸਵਾਲਾਂ ਦੇ ਜੁਆਬ ਨਾ ਦੇ ਸਕੇ ਤਾਂ ਔਖੇ ਹੋਣ ਕਰ ਕੇ ਮੀਡੀਆ ਉਤੇ ਹੀ ਦੋਸ਼ ਮੜ੍ਹਣ ਲਗੇ ਅਤੇ ਭੱਦੀ ਸ਼ਬਦਾਵਲੀ ਵਰਤੀ।

ਸ. ਕੁਲਦੀਪ ਸਿੰਘ ਨੇ ਕਸ਼ਮੀਰ ਸਿੰਘ ਨੂੰ ਵਾਰ ਵਾਰ ਸਭਿਅਕ ਸ਼ਬਦਾਵਲੀ ਵਰਤਣ ਦੀ ਬੇਨਤੀ ਕੀਤੀ ਪਰ ਉਹ ਨਾ ਮੰਨੇ ਜਿਸ ਕਰ ਕੇ ਅੰਤ ਵਿਚ ਉਨ੍ਹਾਂ ਨੂੰ ਕਹਿਣਾ ਪਿਆ ਕਿ ਤੁਸੀਂ ਕਿਸੇ ਪ੍ਰਾਇਮਰੀ ਸਕੂਲ ਵਿਚ ਜਾ ਕੇ ਦਾਖਲਾ ਲਵੋ ਕਿਉਂਕਿ ਸੁਚੱਜੀ ਸ਼ਬਦਾਵਲੀ ਨਾ ਵਰਤਣ ਕਰ ਕੇ ਤੁਸੀਂ ਮੀਡੀਆ ਵਿਚ ਬੋਲਣ ਦੇ ਕਾਬਲ ਨਹੀਂ ਹੋ ।

ਜ਼ਿਕਰਯੋਗ ਹੈ ਕਿ ਕਸ਼ਮੀਰ ਸਿੰਘ ਪਟਿਆਲਾ ਜਿਸਨੇ ਕੁਝ ਸਮਾਂ ਪਹਿਲਾਂ ਇਕ ਕਿਤਾਬਚਾ ਛਾਪਿਆ ਸੀ, ਜਿਸ ਵਿਚ ਉਸ ਨੇ ਸਪੋਕਸਮੈਨ ਦੇ ਸੰਪਾਦਕ ਸ. ਜੋਗਿੰਦਰ ਸਿੰਘ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ. ਇੰਦਰ ਸਿੰਘ ਘੱਗਾ ਆਦਿਕ ਪੰਥਕ ਵਿਦਵਾਨਾਂ ਦੀਆਂ ਤਸਵੀਰਾਂ ਛਾਪ ਕੇ ਉਲ ਜਲੂਲ ਲਿਖਿਆ ਸੀ ਜਿਸ ਵਿਚ ਉਸ ਦੀ ਕੋਈ ਵਿਦਵਤਾ ਨਹੀਂ ਝਲਕਦੀ ਸੀ । ਆਪਣੀ ਵਿਦਵਤਾ ਦਾ ਜਨਾਜ਼ਾ ਉਸ ਨੇ ਰੇਡੀਉ ਪ੍ਰੋਗਰਾਮ’ਤੇ ਵੀ ਵਿਖਾ ਦਿੱਤਾ ਕਿ ਉਹ ਕਿੰਨਾ ਵੱਡਾ ਵਿਦਵਾਨ ਹੈ, ਕਿਉਂਕਿ ਅਖੌਤੀ ਦਸਮ ਗ੍ਰੰਥ ਨੂੰ 100% ਗੁਰੁ ਗੋਬਿੰਦ ਸਿੰਘ ਜੀ ਦੀ ਕ੍ਰਿਤ ਆਖਣ ਵਾਲਾ, 1% ਵੀ ਸਾਬਤ ਨਾ ਕਰ ਸਕਿਆ ਕਿ ਇਹ ਰਚਨਾ ਗੁਰੁ ਜੀ ਦੀ ਹੈ, ਸਗੋਂ ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲਤਾ ਨੂੰ ਛੁਪਾਉਣ ਲਈ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਉਤੇ ਹੀ ਕਿੰਤੂ ਕਰਣ ਲਗਿਆ।

ਇਸ ਮੌਕੇ ਦੇਸ਼ –ਵਿਦੇਸ਼ਾਂ ਤੋਂ ਕਈ ਕਾਲਰਾਂ ਨੇ ਇਸ ਵਿਸ਼ੇ ਸੰਬੰਧੀ ਸਵਾਲ ਕੀਤੇ ਪਰ ਸਰੋਤਿਆਂ ਨੂੰ ਇਸ ਵਿਸ਼ੇ ਸਬੰਧੀ ਇਹ ਦਸਮ ਗ੍ਰੰਥੀ ਵਿਦਵਾਨ ਤਸੱਲੀ ਨਾ ਕਰਵਾ ਸਕੇ। ਇਸ ਵਾਰਤਾ ਨੂੰ ਸ਼ੇਰੇ ਏ ਪੰਜਾਬ ਰੇਡੀਉ ਦੀ ਵੈਬਸਾਈਟ www.wakeupkhalsa.com
’ਤੇ ਜਾ ਕੇ ਸੁਣਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਸਿੱਖ ਸੰਗਤਾਂ ਦਾ ਮੰਨਣਾ ਹੈ ਕਿ ਇੰਨ੍ਹਾਂ ਦਸਮ ਗ੍ਰੰਥੀ ਕਸ਼ਮੀਰ ਸਿੰਘ ਪਟਿਆਲਾ ਅਤੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦੇ ਪੱਲੇ ਕੁਝ ਨਹੀਂ ਹੈ, ਸਗੋਂ ਇਹ ਸਸਤੀ ਸ਼ੋਹਰਤ ਖਟਣ ਲਈ ਹੀ ਮੀਡੀਆ ਵਿੱਚ ਆਏ ਸਨ। ਇਹੀ ਹਾਲ ਇੰਨ੍ਹਾਂ ਸਾਰੇ ਵਿਦਵਾਨਾਂ ਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top