Share on Facebook

Main News Page

ਮਹੰਤਾਂ ਨੂੰ ਸੱਦਾ ਦੇਣ ਵਾਲੀ ਸੰਸਥਾ ਸ਼ਾਨ-ਏ-ਖਾਲਸਾ ਨੂੰ, ਮਹੰਤਾਂ ਦੇ ਕੁਕਰਮਾਂ ’ਤੇ ਅਧਾਰਤ ਫਿਲਮ ਬੋਲੇ ਸੋ ਨਿਹਾਲ ਸਬੰਧੀ ਦਿੱਤੇ ਸਹਿਯੋਗ ਦੀਆਂ ਖਬਰਾਂ ਨਿਰਮੂਲ: ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ

(ਮਾਰਚ 2011 ਸਤਨਾਮ ਕੌਰ, ਫਰੀਦਾਬਾਦ/ਲੁਧਿਆਣਾ)

ਸ਼ਾਨ-ਏ-ਖ਼ਾਲਸਾ ਵੱਲੋਂ ਬਣਾਈ ਗਈ ਫਿਲਮ ਬੋਲੇ-ਸੋ ਨਿਹਾਲ ਜੋ ਕਿ ਗੁਰਦੁਆਰਾ ਪ੍ਰਬੰਧ ਉਪਰ ਕਾਬਜ਼ ਮਹੰਤ ਪ੍ਰਣਾਲੀ ਤੇ ਸਾਕਾ ਨਨਕਾਣਾ ‘ਤੇ ਅਧਾਰਤ ਹੈ, ਬਾਰੇ ਸਪਸ਼ਟੀਕਰਣ ਦਿੰਦਿਆਂ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਅਤੇ ਕੋਆਰਡੀਨੇਟਰ ਸ. ਹਰਮਿੰਦਰ ਸਿੰਘ ਨੇ ਕਿਹਾ, ਕਿ ਬੇਸ਼ਕ ਇਸ ਸੰਸਥਾ ਵਲੋਂ ਬਣਾਈ ਫਿਲਮ ਇਕ ਸ਼ਲਾਘਾਯੋਗ ਕਦਮ ਹੈ, ਪਰ ਜਦੋਂ ਉਨ੍ਹਾਂ ਨੂੰ ਇਹ ਪਤਾ ਲਗਾ ਕਿ ਇਸ ਦਾ ਉਦਘਾਟਨ ਮੌਜੂਦਾ ਮਹੰਤ ਕਰਣ ਆ ਰਹੇ ਹਨ, ਤਾਂ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਵੱਲੋਂ ਇਕ ਦਮ ਇਸ ਬਾਰੇ ਰੋਸ ਦਾ ਪ੍ਰਗਟਾਵਾ ਕੀਤਾ। ਪਰ ਹਾਂ ਪੱਖੀ ਹੁੰਗਾਰਾ ਨਾ ਮਿਲਣ’ਤੇ ਆਪਣੀਆਂ ਸੇਵਾਵਾਂ ਤੁਰੰਤ ਵਾਪਸ ਲੈ ਲਈਆ ਗਈਆਂ। ਪਿਛਲੇ ਦਿਨੀਂ ਲਗਾਤਾਰ ਛਪ ਰਹੀਆਂ ਖਬਰਾਂ ਕਿ ਗੁਰਸਿੱਖ ਫੈਮਿਲੀ ਕਲੱਬ ਵੱਲੋਂ ਦਿੱਤਾ ਸਹਿਯੋਗ ਨਿਰਮੂਲ ਹਨ।

ਸ. ਹਰਮਿੰਦਰ ਸਿੰਘ ਨੇ ਕਿਹਾ ਕਿ ਜਾਗਰੂਕ ਧਿਰਾਂ ਨੇ ਸਿੱਖ ਧਰਮ ਅੰਦਰ ਆਈ ਗਿਰਾਵਟ ਲਈ ਜਿੰਮੇਵਾਰ ਜਰਾਸੀਮਾ ਦੀ ਨਿਸ਼ਾਨਦੇਹੀ ਕਰ ਲਈ ਹੈ। ਉਹ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਨ ਕਿ ਸ਼ਰੀਰ ਨੂੰ ਅਰੋਗ ਵੀ ਕਰਣਾ ਹੈ ਅਤੇ ਜਰਾਸੀਮ ਨੂੰ ਪੰਥ ਰੂਪੀ ਸ਼ਰੀਰ ਤੋਂ ਵੱਖ ਵੀ ਨਹੀਂ ਹੋਣ ਦੇਣਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਉਦਘਾਟਨ ਕਰਨ ਲਈ ਗਿਆਨੀ ਗੁਰਬਚਨ ਸਿੰਘ, ਅਵਤਾਰ ਸਿੰਘ ਮੱਕੜ, ਗੁਰਇਕਬਾਲ ਸਿੰਘ ਅਤੇ ਬਿਪਨਪ੍ਰੀਤ ਕੌਰ ਆਦਿ ਨੇ ਵੀ ਆਉਣਾ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top