Share on Facebook

Main News Page

ਜੇ ਉਸ ਵਕਤ ਦੇ ਮਹੰਤ ਮਾੜੇ ਸਨ ਤਾਂ ਅੱਜ ਦੇ ਗੁਰਦੁਆਰਾ ਪ੍ਰਬੰਧਾਂ ਵਿਚ ਵਿਗਾੜ ਲਿਆਉਣ ਵਾਲੇ ਮਹੰਤਾਂ ਨੂੰ ਚੰਗੇ ਹੋਣ ਦਾ ਸਰਟੀਫਿਕੇਟ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ?: ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ

(ਮਾਰਚ 2011 ਬਸੰਤ ਕੌਰ, ਫਰੀਦਾਬਾਦ/ਲੁਧਿਆਣਾ)

ਸਿੱਖ ਧਰਮ ਦੇ ਮੂਲ ਸਿਧਾਂਤਾਂ ਪ੍ਰਤੀ ਜਾਗਰੂਕ ਕਰਾਉਣ ਲਈ ਹੋਂਦ ਵਿਚ ਆਈ ਕਿਰਤੀ ਸਿੱਖਾਂ ਦੀ ਨਿਸ਼ਾਨ ਜੱਥੇਬੰਦੀ ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਦੇ ਮੁੱਖ ਸੇਵਾਦਾਰ ਸ. ਜਗਜੀਤ ਸਿੰਘ ਹੋਰਾਂ ਨੇ ਵੀ ਮਹੰਤਾਂ ਦੇ ਕੁਕਰਮਾਂ ਅਤੇ ਸਾਕਾ ਨਨਕਾਣਾ ਸੰਬੰਧਿਤ ਫਿਲਮ “ਬੋਲੇ ਸੋ ਨਿਹਾਲ” ’ਤੇ ਟਿਪਣੀ ਕਰਦਿਆਂ ਕਿਹਾ, ਕਿ ਕੁੱਝ ਸੰਸਥਾਵਾਂ ਲੋਕਾਂ ਨੂੰ ਭਮਬਲਭੁਸੇ ਤੋਂ ਬਾਹਰ ਨਿਕਲਣ ਹੀ ਨਹੀਂ ਦੇਣਾ ਚਾਹੁੰਦੀਆਂ। ਉਨ੍ਹਾਂ ਦਸਿਆ ਕਿ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਜਦੋਂ ਲੋਕਾਂ ਨਾਲ ਸੰਪਰਕ ਕੀਤਾ, ਤਾਂ ਆਮ ਰਾਇ ਇਹ ਸੀ ਕਿ ਜੇ ਉਸ ਵਕਤ ਦੇ ਮਹੰਤ ਮਾੜੇ ਸਨ, ਤਾਂ ਅੱਜ ਦੇ ਗੁਰਦੁਆਰਾ ਪ੍ਰਬੰਧਾਂ ਵਿਚ ਵਿਗਾੜ ਲਿਆਉਣ ਵਾਲੇ ਮਹੰਤਾਂ ਨੂੰ ਚੰਗੇ ਹੋਣ ਦਾ ਸਰਟੀਫਿਕੇਟ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ?

ਉਨ੍ਹਾਂ ਸਵਾਲ ਕਰਦਿਆਂ ਕਿਹਾ, ਕਿ ਇਸ ਸੰਸਥਾ ਦਾ ਮਨੋਰਥ ਲੋਕਾਂ ਨੂੰ ਇਤਿਹਾਸਕ ਘਟਨਾ ਪ੍ਰਤੀ ਜਾਗਰੂਕ ਕਰ ਕੇ ਅੱਜ ਦੇ ਮਹੰਤਾਂ ਤੋਂ ਬਚਾਉਣਾ ਹੈ ਜਾਂ ਇਹ ਸਭ ਕੁਝ ਕਰ ਕੇ ਆਪਣੇ ਆਪ ਨੂੰ ਚਮਕਾਉਣਾ ਅਤੇ ਮਾਇਆ ਇਕੱਠੀ ਕਰਨੀ ਹੈ।

ਉਨ੍ਹਾਂ ਕਿਹਾ ਕਿ ਜੇ ਸੱਪ, ਸੱਪ ਨੂੰ ਲੜੇ ਤਾਂ ਜ਼ਹਿਰ ਕਿਸ ਨੂੰ ਚੜ੍ਹੇ? ਸ. ਜਗਜੀਤ ਸਿੰਘ ਨੇ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੀ ਇਸ ਪੱਖੋਂ ਸ਼ਲਾਘਾ ਵੀ ਕੀਤੀ, ਕਿ ਜਦ ਉਨ੍ਹਾਂ ਨੂੰ ਫਿਲਮ “ਬੋਲੇ ਸੋ ਨਿਹਾਲ” ਦੇ ਉਦਘਾਟਨ ਮੌਕੇ ਮਹੰਤਾਂ ਨੂੰ ਦਿੱਤੇ ਸੱਦੇ ਦਾ ਪਤਾ ਲਗਿਆ, ਤਾਂ ਉਨ੍ਹਾਂ ਨੇ ਸ਼ਾਨ-ਏ-ਖਾਲਸਾ ਸੰਸਥਾ ਨੂੰ ਦਿੱਤੀ ਸੇਵਾਵਾਂ ਨੂੰ ਤੁਰੰਤ ਵਾਪਸ ਲੈ ਲਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top