Share on Facebook

Main News Page

ਸ੍ਰ. ਕਿਰਪਾਲ ਸਿੰਘ ਬਠਿੰਡਾ ਅਤੇ ਭਾਈ ਮਨਜੀਤ ਸਿੰਘ ਮੋਹਾਲੀ ਨੂੰ ਬੇਨਤੀ

ਮਨਜੀਤ ਸਿੰਘ ਖਾਲਸਾ ਜੀ, ਕਿਰਪਾਲ ਸਿੰਘ ਜੀ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਸਾਨੂੰ ਆਪਣੀ ਮੰਜ਼ਿਲ ਪਤਾ ਹੈ ਅਤੇ ਉਸ ਮੰਜ਼ਿਲ 'ਤੇ ਪਹੁੰਚਣ ਲਈ ਕਈ ਬਿਖੜੇ ਰਾਹਾਂ ਤੋਂ ਗੁਜ਼ਰਨਾ ਪਵੇਗਾ। ਇਨ੍ਹਾਂ ਰਾਹਾਂ ਵਿੱਚ ਕਈ ਵਾਵਰੋਲੇ, ਕੰਡੇ, ਕਦੀ ਛਾਂ, ਕਦੀ ਕੜਕ ਧੁੱਪ... ਪਰ ਇਨ੍ਹਾਂ ਦੇ ਬਾਵਜੂਦ ਸਾਨੂੰ ਚਲਦੇ ਰਹਿਣਾ ਹੈ, ਬਗੈਰ ਭਟਕੇ। ਆਪ ਜੀ ਦੋਨੋਂ ਬਹੁਤ ਹੀ ਵਿਦਵਾਨ ਸੱਜਣ ਹੋ, ਦਾਸ ਵਲੋਂ ਇਕ ਬੇਨਤੀ ਹੈ, ਜਿਹੜੇ ਲੋਕ ਸਿਰਫ ਗੱਲਾਂ, ਲੇਖਾਂ ਤੱਕ ਹੀ ਸੀਮਿਤ ਹਨ, ਕਰਣ ਜੋਗੇ ਕੁੱਝ ਵੀ ਨਹੀਂ, ਸਾਨੂੰ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ। ਬੋਲਣ ਦਿਓ, ਲਿਖਣ ਦਿਓ, ਅਸੀਂ ਸਿਰਫ ਕੰਮ ਕਰਨਾ ਹੈ, ਆਪਣਾ ਫੋਕਸ ਨਹੀਂ ਗਵਾੳਣਾ। ਤੱਤ ਗੁਰਮਤਿ ਪਰਿਵਾਰ ਨੂੰ ਅਸੀਂ ਪਹਿਲਾਂ ਵੀ ਇਹ ਜਵਾਬ ਦਿੱਤਾ ਸੀ, ਪਰ ਜਦੋਂ ਕੋਈ ਆਪਣੇ ਆਪ ਨੂੰ ਜ਼ਿਆਦਾ ਹੀ ਸਿਆਣਾ ਸਮਝਣ ਲੲਗ ਪਵੇ, ਫੇਰ ਕੋਈ ਹੱਲ ਨਹੀਂ। ਤੁਹਾਡੇ ਇੰਨਾਂ ਲਿਖਣ ਦੇ ਬਾਵਜ਼ੂਦ ਤੱਤ ਗੁਰਮਤਿ ਪਰਿਵਾਰ ਨੇ ਅੱਜ ਇਕ ਹੋਰ ਲੇਖ ਲਿਖ ਮਾਰਿਆ ਹੈ "ਗੁਰੂ ਗ੍ਰੰਥ ਦਾ ਪੰਥ" ਦੇ ਏਜੰਡੇ ਉਪਰ, ਸ਼ਬਦਾਂ ਦੀ ਹੇਰ ਫੇਰ, ਮੀਨ ਮੇਖ ਕਢਣੀਆਂ, ਇਨ੍ਹਾਂ ਦੀ ਫਿਤਰਤ ਹੈ।

ਅਖੌਤੀ ਦਸਮ ਗ੍ਰੰਥ ਦੇ ਖਿਲਾਫ ਖੜੀ ਲਹਿਰ ਨੂੰ ਜਿਸ ਤਰ੍ਹਾਂ ਰੋਜ਼ਾਨਾ ਸਪੋਕਸਮੈਨ ਦੇ ਜੋਗਿੰਦਰ ਸਿੰਘ ਨੇ ਨੁਕਸਾਨ ਪਹੁੰਚਾਇਆ ਸੀ, ਉਸੀ ਤਰ੍ਹਾਂ ਤੱਤ ਗੁਰਮਤਿ ਪਰਿਵਾਰ ਦੇ ਰਵੱਈਏ ਨੇ ਵੀ ਕੀਤਾ ਹੈ। ਪਰ, ਇਸ ਤਰ੍ਹਾਂ ਦੇ ਲੱਤ ਖਿੱਚੂ ਰਵੱਈਏ ਦੇ ਬਾਵਜੂਦ, ਅੱਜ ਸਿੱਖ ਸੰਗਤਾਂ ਜਾਗਰੂਕ ਹੋ ਰਹੀਆਂ ਹਨ। ਕਿਸੇ ਅਖਬਾਰ ਵਾਲੇ ਨੂੰ ਜਾਂ ਪਰਿਵਾਰ ਵਾਲਿਆਂ ਨੂੰ ਇਹ ਭੁਲੇਖਾ ਪੈ ਚੱਕਾ ਹੈ, ਕਿ ਉਨ੍ਹਾਂ ਤੋਂ ਬਗੈਰ ਕਿਤੇ ਲਹਿਰ ਨਹੀਂ ਚਲਣੀ, ਰਹਿਣ ਦਿਓ, ਭੁਲੇਖੇ 'ਚ। ਜਿਹੜਾ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਦਾ ਸਕਦਾ ਹੈ, ਰਲ਼ੀ ਚਲੇ, ਬਾਕੀਆਂ ਨੂੰ ਬੋਲਣ ਦਿਓ, ਲਿਖਣ ਦਿਓ। ਛੱਡੋ ਖਿਹੜਾ ਇਨ੍ਹਾਂ ਲੋਕਾਂ ਦਾ, ਫੋਕਸ ਰੱਖੋ।

ਗੁਰੂ ਸੱਮਤ ਬਖਸ਼ੇ। ਗੁਰੂ ਮਿਹਰ ਕਰੇ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top