Share on Facebook

Main News Page

ਆਪਣਿਆਂ ਵਲੋਂ ਮਾਰੀ ਕੌਮ ਦੀ ਤਰਸਯੋਗ ਹਾਲਤ ਕਾਰਨ ਵੱਧ ਰਹੇ ਬਿਪਰ ਹਮਲੇ: ਅਮੈਰਿਕਨ ਸਿੱਖ ਆਰਗੇਨਾਈਜੇਸ਼ਨ

ਏ.ਐਸ.ਓ. ਦੇ ਆਗੂਆਂ ਭਾਈ ਦਵਿੰਦਰ ਸਿੰਘ, ਭਾਈ ਦਿਦਾਰ ਸਿੰਘ, ਭਾਈ ਸੁਰਿੰਦਰ ਸਿੰਘ ਜੌਹਲ, ਭਾਈ ਜਸਦੇਵ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਗੁਰਸ਼ਰਨਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਸੁਰਜੀਤ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਸੁਣਦਿਆਂ ਦੁਨੀਆ ਦੇ ਲੋਕ ਅਸ਼ ਅਸ਼ ਕਰ ਉਠਦੇ ਸਨ।ਸਮੇਂ ਸਮੇਂ ਅਨੁਸਾਰ ਹਨੇਰੀਆਂ ਝੱਖੜਾਂ ਅਤੇ ਤੁਫਾਨਾਂ ਨਾਲ ਟਕਰਾਉਣ ਵਾਲੀ ਬਹਾਦਰ ਕੌਮ ਦੀ ਅੱਜ ਤਰਸਯੋਗ ਹਾਲਤ ਬਣ ਚੁੱਕੀ ਹੈ।ਪਿਛਲੇ ਦਿਨੀਂ ਪ੍ਰਕਾਸ਼ਿਤ ਹੋਈਆ ਕਈ ਚਰਚਿਤ ਖਬਰਾਂ ਜਿਵੇ ਪੰਜਾਬ ਵਿੱਚੋਂ ਅੰਮ੍ਰਿਤਧਾਰੀ ਸਿੱਖ ਨੂੰ ਨੌਕਰੀ ਤੋਂ ਕੱਢਣਾਂ, ਪੰਥ ਦੇ ਗਦਾਰ ਅਤੇ ਬਿਪਰਾਂ ਦੇ ਟਾਊਟ ਸਾਈਕਲ ਚੋਰ ਮਨਿੰਦਰਜੀਤ ਬਿੱਟੇ ਵਲੋ ਸਰਕਾਰੀ ਸੰਗੀਨਾਂ ਦੇ ਪ੍ਰਛਾਏ ਹੇਠ ਕੌਮ ਦੇ ਯੋਧਿਆ ਨੂੰ ਵੰਗਾਰਨਾਂ, ਬਿਹਾਰੀ ਭਈਏ ਆਸ਼ੂਤੋਸ਼ ਦੇ ਚੇਲਿਆਂ ਵਲੋਂ ਅਮ੍ਰਿੰਤਧਾਰੀ ਸਿੰਘਾਂ ਤੇ ਹਮਲਾ, ਪ੍ਰਵਾਸੀ ਭਈਆਂ ਵਲੋਂ ਮੁਹਾਲੀ ਦੇ ਸਿੱਖ ਨਾਲ ਹੱਥੌ ਪਾਈ ਇਹ ਸਮੁੱਚੇ ਵਰਤਾਰੇ ਜਿਥੇ ਕਿਸੇ ਅਣਹੋਣੀ ਦੀਆਂ ਬਾਤਾਂ ਪਾ ਰਹੇ ਹਨ, ਉਥੇ ਜਾਗਦੀਆ ਜਮੀਰਾਂ ਵਾਲਿਆਂ ਨੂੰ ਅੰਦਰ ਤੱਕ ਝੰਜੋੜ ਰਹੇ ਹਨ ਅਤੇ ਭਵਿੱਖ ਅੰਦਰ ਕੌਂਮ ਨੂੰ ਬੋਧੀਆਂ ਵਾਂਗ ਬਿਪਰਾਂ ਦੇ ਗੁਲਾਮ ਹੋਣ ਦੇ ਖਤਰਨਾਕ ਸੰਕੇਤ ਦੇ ਰਹੇ ਹਨ। ਕਿਉਕਿ ਜੇਕਰ ਸਿੱਖਾਂ ਨੂੰ ਪੰਜਾਬ (ਸਿੱਖ ਹੋਮਲੈਂਡ) ਅੰਦਰ ਹੀ ਸਿੱਖੀ ਸਰੂਪ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਫਰਾਂਸ ਜਾਂ ਕਿਸੇ ਹੋਰ ਦੇਸ਼ ਵਿੱਚ ਸਿੱਖ ਮਸਲੇ ਉਠਾਉਣੇ ਅਰਥਹੀਣ ਬਣ ਜਾਂਦੇ ਹਨ।

ਪਿਛਲੇ ਦਿਨੀ 21 ਫਰਵਰੀ ਨੂੰ ਪ੍ਰਕਾਸ਼ਿਤ ਹੋਈ ਖਬਰ ਅਨੁਸਾਰ ਗੁਰਦਾਸਪੁਰ ਜਿਲੇ ਵਿੱਚ, ਅਮ੍ਰਿੰਤਧਾਰੀ ਸਿੱਖ ਕੁਲਦੀਪ ਸਿੰਘ ਨੂੰ ਆਈ. ਸੀ. ਆਈ. ਸੀ. ਆਈ ਪ੍ਰੋਟੈਨਸ਼ੀਅਲ ਲਾਈਫ ਬੀਜਾ ਕੰਪਨੀ ਵਿਚੋ ਇਸ ਕਰਕੇ ਕੱਢਿਆ ਗਿਆ, ਕਿ ਉਹ ਕ੍ਰਿਪਾਨ ਉਤੋਂ ਦੀ ਪਾ ਕੇ ਅਤੇ ਦਾੜੀ ਖੁੱਲੀ ਛੱਡ ਕੇ ਕੰਮ ਤੇ ਆਉਦਾ ਹੈ। 17 ਫਰਵਰੀ ਨੂੰ ਮੋਹਾਲੀ ਦੇ 7-ਫੇਜ਼ ਵਿਖੇ ਅਮ੍ਰਿੰਤਧਾਰੀ ਸਿੰਘ ਸ. ਗੁਰਿੰਦਰ ਸਿੰਘ ਨੂੰ ਪੰਜਾਬ ਵਿੱਚ ਰੁਜਗਾਰ ਦੀ ਤਲਾਸ਼ ਵਿੱਚ ਆਏ ਪ੍ਰਵਾਸੀ ਭਈਆਂ ਵਲੋਂ ਇਨੀ ਬੇਰਹਿਮੀ ਨਾਲ ਕੁਟਿੱਆ ਗਿਆ, ਕਿ ਉਹ ਬੇਹੋਸ਼ ਹੋ ਗਿਆ ਜੇਕਰ ਸਥਾਨਕ ਲੋਕ ਉਸਦੀ ਮਦਦ ਕਰਨ ਲਈ ਨਾ ਬਹੁੜਦੇ, ਤਾਂ ਸ਼ਾਇਦ ਗੁਰਿੰਦਰ ਸਿੰਘ ਨੂੰ ਆਪਣੀ ਜਾਨ ਤੋ ਵੀ ਹੱਥ ਧੋਣੇ ਪੈ ਸਕਦੇ ਸਨ। ਇਸੇ ਤਰਾਂ ਅਖੌਤੀ ਪੰਥਕ ਸਰਕਾਰ ਦੇ ਪ੍ਰਸ਼ਾਸ਼ਨ ਦੀ ਦੇਖ ਰੇਖ ਹੇਠ 23 ਫਰਵਰੀ ਨੂੰ ਅਮ੍ਰਿੰਤਸਰ ਜਿਲੇ ਦੇ ਇਬਨ ਕਲਾਂ ਵਿਖੇ ਬਿਹਾਰੀ ਭਈਏ ਆਸ਼ੂਤੋਸ਼ ਦੇ ਚੇਲਿਆਂ ਨੇ ਭਾਈ ਸੁਖਵਿੰਦਰ ਸਿੰਘ, ਜਗਨਦੀਪ ਸਿੰਘ ਅਤੇ ਭਾਈ ਸੁਖਜਿੰਦਰ ਸਿੰਘ ਨੂੰ ਰੋੜਿਆਂ, ਇੱਟਾਂ, ਪੱਥਰਾਂ ਨਾਲ ਇਨੇ ਗੰਭੀਰ ਰੂਪ ਵਿਚ ਜਖਮੀ ਕੀਤਾ ਕਿ ਉਨ੍ਹਾਂ ਸਿੰਘਾਂ ਨੂੰ ਹਸਪਤਾਲ ਵਿਖੇ ਭਰਤੀ ਕਰਾਉਣਾ ਪਿਆ।

ਇਥੇ ਜਿਕਰਯੋਗ ਹੈ ਕਿ ਬਿਹਾਰੀ ਭਈਆ ਆਸ਼ੂਤੋਸ਼ ਇਸਦੇ ਪਿਉ ਵਲੋਂ ਕੱਢਕੇ ਲਿਆਦੀ ਤੀਵੀਂ ਦੀ ਨਜਾਇਜ ਔਲਾਦ ਹੈ, ਜਿਸ ਦਾ ਪਹਿਲਾ ਨਾਮ ਮਹੇਸ਼ ਕੁਮਾਰ ਝਾਅ ਹੈ , ਭਾਰਤ ਦੇ ਕਿਸੇ ਹੋਰ ਜਿਲ੍ਹੇ ਵਿੱਚ ਇਸਦਾ ਠੱਕ-ਠੱਕਾ ਨਹੀਂ ਚੱਲਿਆ ਪਰ ਸਿੱਖਾਂ ਨੂੰ ਹਿੰਦੂ ਬਣਾਉਣ ਵਿੱਚ ਇਸਨੇ ਕਾਫੀ ਸਫਲਤਾ ਪ੍ਰਾਪਤ ਕੀਤੀ ਇਸੇ ਕਰਕੇ ਹੀ ਇਸ ਨੂੰ ਬਿਪਰ ਏਜੰਸੀਆਂ ਦਾ ਥਾਪੜਾ ਮਿਲਿਆ।ਇਥੇ ਹੀ ਬਸ ਨਹੀ ਹੋਈ ਬੇਅੰਤ ਸਿੰਹੁ ਦੇ ਜੁਲਮਾਂ ਦਾ ਅੰਤ ਕਰਨ ਵਾਲੇ ਮਹਾਨ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਜਦੋਂ 24 ਫਰਵਰੀ ਨੂੰ ਚੰਡੀਗੜ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਤਾਂ ਖਾਲਸਾ ਪੰਥ ਦੇ ਮੁੱਖਬਰ ਮਨਿੰਦਰਜੀਤ ਬਿੱਟਾ ਵਲੋਂ ਆਪਣਾ ਤੋਰੀ-ਫੁਲਕਾ ਚਾਲੂ ਰੱਖਣ ਲਈ ਬਣਾਏ ਗਏ ਐਂਟੀ ਟੇਰੋਰਿਸਟ ਫਰੰਟ ਦੇ ਕੁਝ ਲੋਕਾਂ ਵਲੋਂ ਖਾਲਿਸਤਾਨ ਮੁਰਦਾਬਾਦ ਅਤੇ ਭਾਈ ਹਵਾਰਾ ਅਤੇ ਭਾਈ ਭਿਉਰਾ ਵਿਰੁੱਧ ਨਾਅਰੇ ਲਾਏ ਗਏ ਜੋ ਸਿੱਖ ਕੌਮ ਲਈ ਇਕ ਬਹੁਤ ਵੱਡੀ ਚੁਣੋਤੀ ਹੈ।ਇਸ ਦੇ ਨਾਲ ਇਹ ਸਵਾਲ ਖੜਾ ਹੁੰਦਾ ਹੈ ਕਿ ਇੰਨੀਆ ਗਹਿਰ ਗੰਭਰਿ ਚੁਣੌਤੀਆਂ ਤੋਂ ਬਾਅਦ ਸਿੱਖ ਕੌਮ ਖਾਮੋਸ਼ ਕਿਉ ? ਦੂਜੇ ਪਾਸੇ ਪਿਛਲੇ ਸਮੇਂ ਜਦੋ ਵਿਆਨਾ ਕਾਂਡ ਹੋਇਆ ਤਾਂ ਉਸ ਸਾਧ ਦੇ ਸਮਰਥਕਾਂ ਨੇ ਦੋ ਦਿਨ ਵਿੱਚ ਸਰਕਾਰ ਦੇ ਨੱਕ ਵਿਚ ਦਮ ਕਰ ਦਿਤਾ। ਇਸੇ ਤਰ੍ਹਾਂ ਫਰਵਰੀ ਮਹੀਨੇ ਵਿਚ ਮੰਤਰ ਵੇਚਣ ਵਾਲੇ ਠੱਗ ਕੁਮਾਰ ਸੁਆਮੀ ਨੇ ਅੰਮ੍ਰਿਤਸਰ ਵਿਖੇ ਬਾਲਮੀਕ ਵਿਰੁੱਧ ਕੋਈ ਇਤਰਾਜਯੋਗ ਟਿੱਪਣੀ ਕੀਤੀ ਜਿਸਦੇ ਪ੍ਰਤੀਕਰਮ ਵਜੋਂ ਜਦੋ ਕੁਮਾਰ ਸੁਆਮੀ ਦਾ ਅਗਲਾ ਪ੍ਰੋਗਰਾਮ ਜਲੰਧਰ ਹੋਣਾ ਸੀ ਤਾਂ ਬਾਲਮੀਕੀ ਸਭਾ ਨੇ ਇੱਕਠੇ ਹੋ ਕੇ ਇਨਾ ਹੜਦੁੰਗ ਮਚਾਇਆ ਕਿ ਪ੍ਰਸਾਸ਼ਨ ਨੂੰ ਉਨਾ ਅੱਗੇ ਝੁੱਕਣਾ ਪਿਆ ਤੇ ਕੁਮਾਰ ਸੁਆਮੀ ਦਾ ਪ੍ਰੋਗਰਾਮ ਰੱਦ ਕਰ ਦਿਤਾ ਗਿਆ।ਇਸੇ ਪੰ੍ਰਸਗ ਵਿਚ ਜੇਕਰ ਅੱਜ ਪੰਜਾਬ ਦੇ ਵਾਰਿਸਾਂ ਦਾ ਪ੍ਰਤੀਕਰਮ ਵੇਖੀਏ ਤਾਂ ਲਿਹਾਜਾ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ।

ਅਸੀਂ ਸਮਝਦੇ ਹਾਂ ਜਿਥੇ ਪੂਰੀ ਸਿੱਖ ਕੌਮ ਨੂੰ ਇਸ ਨਾਮੋਸ਼ੀ ਦੇ ਆਲਮ ਵਿਚ ਧੱਕਣ ਲਈ ਭਾਂਵੇ ਕਈ ਹੋਰ ਕਾਰਣ ਵੀ ਹਨ ਪਰ ਸਭ ਤੋਂ ਵੱਡਾ ਕਾਰਣ ਹੈ ਸਾਡੇ ਅਖੌਤੀ ਧਾਰਮਿਕ ਅਤੇ ਰਾਜਨੀਤਕ ਲੀਡਰਸ਼ਿਪ ਅੰਦਰ ਆਈ ਰਾਜਨੀਤਕ ਗਿਰਾਵਟ ਦਾ। ਜਿਥੇ ਅਕਾਲ ਤਖਤ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ.ਅਵਤਾਰ ਸਿੰਘ ਮੱਕੜ ਕੌਮ ਨੂੰ ਕੋਈ ਪ੍ਰੋਗਰਾਮ ਦੇਣ ਤੋਂ ਅਸਮਰਥ ਹਨ ਉਥੇ ਬਾਦਲ ਜੋੜੀ ਆਪਣੀ ਰਾਜਸੀ ਹਵਸ਼ ਦੀ ਪੂਰਤੀ ਲਈ, ਕੌਮ ਦਾ ਮਲੀਆਮੇਟ ਕਰਨ ਵਿਚ ਕੋਈ ਕਸਰ ਨਹੀ ਛੱਡ ਰਹੇ। ਯੂਥ ਵਿੰਗ ਦੀਆਂ ਅਖੌਤੀ ਰੈਲੀਆਂ ਰਾਂਹੀ ਵੱਡੇ-ਵੱਡੇ ਗੁੰਮਰਾਹਕੁੰਨ ਇਕੱਠ ਕਰਕੇ ਸਿੱਖ ਨੌਜਵਾਨਾਂ ਨੂੰ ਲਾਲਚ ਅਧੀਨ ਚੱਲਣ ਵਾਲੀ ਬੇਈਮਾਨ ਰਾਜਨੀਤੀ ਦਾ ਅਜਿਹਾ ਜਹਿਰ ਦੇ ਰਹੇ ਹਨ,ਜਿਸ ਨੇ ਸਮੁੱਚੀ ਸਿੱਖ ਜਵਾਨੀ, ਇਥੋ ਤੱਕ ਅਮਿੰਰਤਧਾਰੀ ਸਿੰਘਾਂ ਦੀ ਵੀ ਅਣਖ ਤੇ ਗੈਰਤ ਨੂੰ ਖਤਮ ਕਰ ਦਿੱਤਾ ਹੈ।ਕੌਮ ਦੇ ਵਾਰਿਸ ਬਣਨ ਤੋਂ ਜਿਆਦਾ ਉਹ ਸੁਖਵੀਰ ਅਤੇ ਬਿਕਰਮ ਮਜੀਠੀਏ ਦੇ ਚਾਪਲੂਸ ਬਣਨ ਤੇ ਜਿਆਦਾ ਮਾਣ ਮਹਿਸੂਸ ਕਰਦੇ ਹਨ ਇਸੇ ਕਰਕੇ ਹਜਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਦਾ ਇੱਕਠ ਪੰਥ ਦੋਖੀਆਂ ਵਿਰੁੱਧ ਕਦੇ ਵੀ ਨਹੀ ਬੋਲਦਾ। ਪੰਜਾਬ ਦੇ ਚੱਪੇ-ਚੱਪੇ ਤੇ ਬੈਠੇ ਪੰਥ ਦੀ ਮਾਨਸਿਕ ਅਤੇ ਆਰਥਿਕ ਲੁੱਟ ਘਸੁੱਟ ਕਰ ਰਹੇ ਅੰਦਰੋਂ ਡਰਪੋਕ ਬਣ ਚੁੱਕੇ ਵਿਹਲੜ ਬਾਬੇ ਵੀ ਪੰਥ ਦੀਆਂ ਦਰਪੇਸ਼ ਚੁਣੌਤੀਆ ਵਿਰੁੱਧ ਕਦੇ ਵੀ ਮੂੰਹ ਨਹੀ ਖੋਲਦੇ ? ਪੰਥ ਦੀਆਂ ਸਿਰਮੋਰ ਸੰਸਥਾਵਾਂ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਸਿੱਖ ਮਿਸ਼ਨਰੀ ਕਾਲਜ ਅੱਜ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਤਾਂ ਪੂਰੇ ਜੋਸ਼ੋ-ਖਰੋਸ਼ ਨਾਲ ਯਤਨਸ਼ੀਲ ਹਨ, ਪਰ ਪੰਥ ਦੀਆਂ ਵੰਗਾਰਾਂ ਦਾ ਸਾਹਮਣਾ ਕਰਨ ਤੋਂ ਇਹ ਬਿਲਕੁਲ ਮੂੰਹ ਫੇਰੀ ਬੈਠੇ ਹਨ, ਜਦੋਂ ਕਿ ਗੁਰੂ ਸਾਹਿਬ ਦਾ ਤਾਂ ਹਰ ਸਿੰਘ ਹੀ ਸੰਤ-ਸਿਪਾਹੀ ਹੈ। ਆਪਣੇ ਆਪ ਵਿਚ ਪੰਥਕ ਕਹਾਉਦੀਆਂ ਧਿਰਾਂ ਵੀ ਇੱਕ ਦੂਸਰੇ ਦੀ ਵੱਢੀ ਉਂਗਲੀ ਤੇ ਲੂਣ ਪਾਉਣ ਲਈ ਰਾਜੀ ਨਹੀਂ ਹਨ, ਅਸੀਂ ਸਮਝਦੇ ਹਾਂ ਕਿ ਸਾਡੀਆਂ ਖੁਦ ਦੀਆਂ ਕਮਜੋਰੀਆਂ ਕਰਕੇ ਬਿਪਰ ਸਾਡੇ ਘਰ ਵਿੱਚ ਆ ਕੇ ਲਲਕਾਰਨ ਲੱਗ ਪਿਆ ਹੈ । ਅਖੀਰ ਵਿੱਚ ਅਸੀਂ ਸਮੁੱਚੀਆਂ ਪੰਥਕ ਧਿਰਾਂ ਨੂੰ ਪੁਰਜੋਰ ਬੇਨਤੀ ਕਰਦੇ ਹਾਂ ਕਿ ਅੱਜ ਲੋੜ ਹੈ, ਆਪਣੀ ਹਊਮੈ ਦਾ ਤਿਆਗ ਕਰਕੇ ਇਕੱਠਿਆਂ ਹੋਣ ਦੀ, ਜਿਸ ਨਾਲ ਬਿਪਰਾਂ ਦੇ ਹਰ ਹਮਲੇ ਦਾ ਮੋੜਵਾਂ ਜਵਾਬ ਦਿਤਾ ਜਾ ਸਕੇ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top