Share on Facebook

Main News Page

ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿਤਾ ਗਿਐ: ਨੰਦਗੜ੍ਹ

ਤਲਵੰਡੀ ਸਾਬੋ, 23 ਫ਼ਰਵਰੀ (ਰਣਜੀਤ ਸਿੰਘ ਰਾਜੂ): ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰ ਕੇ ਉਸ ਦਾ ਕਤਲ ਕਰ ਦਿਤਾ ਗਿਐ। ਖ਼ਾਲਸਾਈ ਬੋਲੀ ਅਨੁਸਾਰ ਸੋਧਾ ਲਾਉਣ ਦਾ ਅਰਥ ਕਤਲ ਕਰਨਾ ਹੁੰਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕੀਤਾ। ਉਨ੍ਹਾਂ ਕਿਹਾ ਕਿ ਕੈਲੰਡਰ ਸਮੇਂ ਦੀ ਵੰਡ ਦਾ ਦਸਤਾਵੇਜ਼ ਹੁੰਦਾ ਹੈ ਜਿਸ ਨੂੰ ਆਧਾਰ ਬਣਾ ਕੇ ਮਨੁੱਖੀ ਸਮਾਜ ਦੀਆਂ ਸਰਗਰਮੀਆਂ ਚਲਦੀਆਂ ਹਨ। ਜੇ ਹਿਜਰੀ ਮਹੀਨਿਆਂ ਦੀ ਸ਼ੁਰੂਆਤ ਈਸਵੀ ਕੈਲੰਡਰ ਅਨੁਸਾਰ ਕਰ ਦਿਤੀ ਜਾਵੇ, ਤਾਂ ਉਹ ਹਿਜਰੀ ਕੈਲੰਡਰ ਨਹੀਂ ਰਹਿੰਦਾ ਅਤੇ ਜੇ ਈਸਵੀ ਕੈਲੰਡਰ ਦੇ ਮਹੀਨਿਆਂ ਦੀ ਸ਼ੁਰੂਆਤ ਬਿਕਰਮੀ ਕੈਲੰਡਰ ਤੋਂ ਕਰ ਦਿਤੀ ਜਾਵੇ ਤਾਂ ਉਹ ਈਸਵੀ ਕੈਲੰਡਰ ਨਹੀਂ ਰਹਿੰਦਾ।

ਇਸ ਤਰ੍ਹਾਂ ਹੁਣ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀ ਸ਼ੁਰੂਆਤ ਬਿਕਰਮੀ ਕੈਲੰਡਰ ਦੇ ਮਹੀਨਿਆਂ ਵਾਲੀ ਕਰ ਦਿਤੀ ਗਈ ਹੈ, ਤਾਂ ਫਿਰ ਇਸ ਕੈਲੰਡਰ ਨੂੰ ਸਿੱਖ ਕੌਮ ਦੀ ਵਿਲੱਖਣਤਾ ਵਾਲਾ ਕੈਲੰਡਰ ਕਿਵੇਂ ਕਿਹਾ ਜਾ ਸਕਦਾ ਹੈ? ਉਨ੍ਹਾਂ ਕੈਲੰਡਰ ਵਿਚ ਸੋਧ ਕਰਨ ਵਾਲਿਆਂ ਨੂੰ ਕਿਹਾ, ਕਿ ਉਹ ਸਿੱਖ ਸੰਗਤਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀਆਂ ਕਾਰਵਾਈਆਂ ਬੰਦ ਕਰ ਕੇ, ਪ੍ਰਵਾਨ ਕਰਨ ਕਿ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿਤਾ ਗਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top