Share on Facebook

Main News Page

ਦਰਬਾਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨ ਕਰਨ ਦੀ ਮੰਗ ਨੇ ਫੜਿਆ ਜ਼ੋਰ

ਅੰਮ੍ਰਿਤਸਰ (24 ਫਰਵਰੀ, ਪੀ.ਐਸ.ਐਨ): ਸ਼੍ਰੋਮਣੀ ਕਮੇਟੀ ਦੇ ਕਰਤਿਆਂ ਧਰਤਿਆਂ ਵਲੋਂ ਬੀਬੀਆਂ ਦੇ ਕੀਰਤਨੀ ਜੱਥਿਆਂ ਦੇ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ 'ਤੇ ਆਇਦ ਕੀਤੀਆਂ ਪਾਬੰਦੀਆਂ ਦਾ ਮਾਮਲਾ ਇੱਕ ਵਾਰ ਫਿਰ, ਸਿੱਖ ਹਲਕਿਆਂ ਵਿੱਚ ਫਿਰ ਚਰਚਾ ਦਾ ਹਿੱਸਾ ਬਣਨ ਜਾ ਰਿਹਾ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਬੀਬੀਆਂ ਪ੍ਰਤੀ ਪੱਖਪਾਤੀ ਰਵੱਈਏ ਅਤੇ ਤਾਨਸ਼ਾਹੀ ਨਿਜ਼ਾਮ ਦੇ ਵਿਰੁੱਧ ਹੁਣ, ਸ਼੍ਰੋਮਣੀ ਕਮੇਟੀ ਦੇ ਉਚ ਕਿਰਦਾਰ ਵਾਲੇ ਨੁਮਾਇੰਦਿਆਂ ਨੇ ਬੀਬੀਆਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਅਤੇ ਸ਼੍ਰੋਮਣੀ ਕਮੇਟੀ ਦੇ ਹਲਕਿਆਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ, ਅਤੇ ਸ਼੍ਰੋਮਣੀ ਕਮੇਟੀ ਦੇ ਹਲਕਿਆਂ 'ਚ ਸਥਾਪਿਤ ਹੋ ਚੁੱਕੀ ਤਾਨਾਸ਼ਾਹੀ ਨੂੰ ਖਤਮ ਕਰਨ ਦਾ ਹੋਕਾ ਦੇ ਦਿੱਤਾ ਹੈ। ਸਵ: ਮਾ. ਤਾਰਾ ਸਿੰਘ ਦੀ ਦੋਹਤਰੀ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਜਨਰਲ ਸਕੱਤਰ ਰਹੀ ਬੀਬੀ ਕਿਰਨਜੋਤ ਕੌਰ ਨੇ ਦੀ ਟੀਮ ਨਾਲ ਗੱਲਬਾਤ ਕਰਦਿਆਂ ਭਾਵੇਂ ਕਿ ਬੜੀ ਨਿਡਰਤਾ ਨਾਲ ਸਿੱਖ ਬੀਬੀਆਂ ਦੇ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਨ ਦੇ ਸੰਦਰਭ 'ਚ ਹਾਮੀ ਭਰੇ ਤੇ ਮਹਿਲਾ ਸਮਾਜ ਦੀ ਮਰਦ ਪ੍ਰਧਾਨ ਸਮਾਜ ਨਾਲ ਬਰਾਬਰਤਾ ਦੇ ਹੋਕੇ ਦਾ ਜ਼ਿਕਰ ਵੀ ਕੀਤਾ, ਪਰ ਸ਼੍ਰੋਮਣੀ ਕਮੇਟੀ ਅੰਦਰ ਕਾਇਮ ਹੋ ਚੁੱਕੀ ਵਿਅਕਤੀਗਤ ਤਾਨਾਸ਼ਾਹੀ ਨੂੰ ਬੀਬੀਆਂ ਦੀ ਧਾਰਮਿਕ ਆਜ਼ਾਦੀ 'ਚ ਅੜਿੱਕਾ ਦੱਸਿਆ।

ਪਿਛਲੇ ਕਈ ਸਾਲਾਂ ਤੋਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ 'ਚ ਬਤੌਰ ਮਹਿਲਾ ਧੜੱਲੇ ਨਾਲ ਨੁਮਾਇੰਦਗੀ ਕਰਦੀ ਆ ਰਹੀ ਬੀਬੀ ਕਿਰਨਜੋਤ ਕੌਰ ਨੇ, ਮਰਦ ਪ੍ਰਧਾਨ ਸਮਾਜ ਨੂੰ ਔਰਤ ਦੀ ਅਜ਼ਾਦੀ ਲਈ ਵੱਡੀ ਰੁਕਾਵਟ ਦੱਸਿਆ। ਬੀਬੀ ਜਗੀਰ ਕੌਰ ਬੇਗੋਵਾਲ ਤੇ ਰੋਸ ਕੀਤਾ ਕਿ ਉਨ੍ਹਾਂ ਨੇ ਅਪਾਣੇ ਕਾਰਜਕਾਲ 'ਚ ਬੀਬੀਆਂ ਦੀ ਧਾਰਮਿਕ ਅਜ਼ਾਦੀ ਅਤੇ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਅਤੇ ਪਾਲਕੀ ਸਾਹਿਬ ਨੂੰ ਮੋਢਾ ਦੇਣ ਦੀ ਵਕਾਲਤ ਹੀ ਨਹੀਂ ਕੀਤੀ। ਬੀਬੀ ਕਿਰਨਜੋਤ ਕੌਰ ਨੇ ਬੀਬੀਆਂ ਦੇ ਹੱਕ 'ਚ ਵਕਾਲਤ ਕਰਦਿਆਂ ਕਿਹਾ, ਕਿ ਗੁਰਮਤਿ ਸੰਗੀਤ 'ਚ ਨਿਪੁੰਨ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰ ਸਕਦੀਆਂ ਹਨ। ਉਨ੍ਹਾਂ ਦੇ ਕੀਰਤਨ ਰਨ ਤੇ ਹੰਕਸੇ ਤਰ੍ਹਾਂ ਦਾ ਕੋਈ ਸਿਧਾਂਤਕ ਮਨਾਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ 2002 ਤੋਂ ਲੈ ਕੇ 2003 ਤੱਕ ਬੀਬੀਆਂ ਦੇ ਕੀਰਤਨ ਕਰਨ ਦੀ ਆਗਿਆ ਦਿੱਤੇ ਜਾਣ ਦੇ ਮੁੱਦੇ ਨੂੰ ਲੈ ਕੇ ਉਦੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਪਰ ਤਾਨਾਸ਼ਾਹ ਲੋਕਾਂ ਦੇ ਕਾਰਣ ਕਰਕੇ ਨਾ ਕਮੇਟੀ ਦਾ ਵਜੂਦ ਬਚਿਆ, ਅਤੇ ਨਾਂ ਹੀ ਬੀਬੀਆਂ ਦੇ ਕੀਰਤਨ ਕਰਨ ਦੇ ਮਾਮਲੇ ਤੇ ਕੋਈ ਨਿਰਣਾਇਕ ਫੈਸਲਾ ਹੀ ਲਿਆ ਜਾ ਚੁੱਕਿਆ ਹੈ। ਧਾਰਮਿਕ ਹਲਕਾ ਕੁਰੂਕਸ਼ੇਤਰ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਰਵਿੰਦਰ ਕੌਰ ਨੇ ਟੈਲੀਫੋਨ ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਬਿਨ੍ਹਾਂ ਕਿਸੇ ਦੇਰੀ ਬੀਬੀਆਂ ਨੂੰ ਕੀਰਤਨ ਦਾ ਹੱਕ ਦੇਣ ਅਤੇ ਬੀਬੀਆਂ ਪ੍ਰਤੀ ਅਪਨਾਈ ਜਾ ਰਹੀ ਪੱਖਪਾਤ ਕਰਨ ਵਾਲੀ ਨੀਤੀ ਤੋਂ ਤੋਬਾ ਕਰਨ।

ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਵੱਖਰੀ ਹਰਿਆਣਾ ਕਮੇਟੀ ਸਥਾਪਿਤ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਾਂ, ਤਾਂ ਅਸੀਂ ਸਭ ਤੋਂ ਪਹਿਲਾ ਸ੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ 'ਚ ਮਰਦਾਂ ਦੇ ਬਰਾਬਰ ਬੀਬੀਆਂ ਨੂੰ ਨੌਕਰੀਆਂ ਦੇਵਾਂਗੇ। ਸ੍ਰੋਮਣੀ ਅਕਾਲੀ ਦਲ 1920 ਦੇ ਸਿਰਕੱਢ ਆਗੂ ਅਤੇ ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਨਰਲ ਸਕੱਤਰ ਰਘਬੀਰ ਸਿੰਘ ਰਾਜਾਸਾਸੀ ਨੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਬੀਆਂ ਨੂੰ ਕੀਰਤਨ ਕਰਨ ਦਾ ਅਧਿਕਾਰ ਦਿੱਤੇ ਜਾਣ ਦਾ ਮੁੱਦਾ ਸਵ: ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਵੇਲੇ ਵੀ ਗਰਮਾਇਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਲੈਣ ਲਈ ਮੌਜੂਦਾ ਪ੍ਰਬੰਧਕਾਂ ਨੇ ਡਾ. ਦਰਸ਼ਨ ਸਿੰਘ ਚੰਡੀਗੜ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਪਰ ਉਹ ਕਮੇਟੀ ਵੀ ਗੁਜ਼ਰੇ ਹੋਏ ਸਮੇਂ ਦੀ ਗੱਲ ਹੋ ਕੇ ਰਹਿ ਗਈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਐਮ ਪੀ ਸਿਮਰਨਜੀਤ ਸਿੰਘ ਮਾਨ ਨੇ ਬੀਬੀਆਂ ਦੇ ਕੀਰਤਨ ਕਰਨ ਦੀ ਗੱਲ ਨਾਲ ਸਹਿਮਤ ਹੁੰਦਿਆਂ ਕਿਹਾ, ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੇਵਲ ਸੁਰਿੰਦਰ ਕੌਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹੀ ਸਾਰੇ ਹੱਕ ਹਕੂਕ ਅਤੇ ਅਧਿਕਾਰ ਦੇਣ ਲਈ ਬਜ਼ਿੱਦ ਹਨ। ਇਸ ਕਰਕ ਬਾਦਲ ਨਹੀਂ ਚਾਹੁੰਦਾ ਕਿ ਸਿਖ ਧਰਮ ਦੀਆਂ ਬੀਬੀਆਂ ਵੀ ਸਿੱਖ ਧਰਮ ਦੀਆਂ ਪੈਰੋਕਾਰ ਬਣਨ ਸਕਣ। ਜਦੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਧਾਰਮਿਕ ਹਲਕਾ ਭੁਲੱਥ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਬੀਬੀਆਂ ਦੇ ਕੀਰਤਨ ਦੇ ਵਿਰੁੱਧ ਨਹੀਂ ਹਾਂ, ਪਰ ਕੀਰਤਨ ਕਰਨ ਵਾਲੀਆਂ ਬੀਬੀਆਂ ਨੇ ਕੀਰਤਨ ਕਰਨ ਸਬੰਧੀ ਪਹਿਲ ਕਦਮੀ ਹੀਂ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਔਰਤਾਂ ਦੀ ਬਰਾਬਰਤਾ ਲਈ ਹਾਮੀ ਭਰਦਾ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top