Share on Facebook

Main News Page

ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ, ਤੋ ਕਿਆ ਕੀਆ...

14 ਫਰਵਰੀ ਨੂੰ ਖਾਲਸਾ ਨਿਊਜ਼ 'ਚ ਲਗੀ ਖਬਰ ਨਾਲ, ਕਿਊਬੈਕ ਦੇ ਮੌਂਟਰੀਆਲ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸਾਹਿਬ, ਜਿਸ ਵਿੱਚ ਗੁਰਦੁਆਰਾ ਪ੍ਰਬੰਧਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ 51 ਸੁਖਮਨੀ ਸਾਹਿਬ ਦੇ ਸੰਗ੍ਰਹ ਦਾ ਇੱਕ ਗ੍ਰੰਥ, ਜੋ ਕਿ ਪਖੰਡੀ ਗੁਰਇਕਬਾਲ ਸਿੰਘ ਨੇ ਬਣਾਇਆ ਹੈ, ਪ੍ਰਕਾਸ਼ਿਤ ਕੀਤਾ ਹੈ, ਗੁਰਦੁਆਰਾ ਪ੍ਰਬੰਧਕਾਂ ਉਪਰ ਜਾਗਰੂਕ ਸਿੱਖਾਂ ਦਾ ਪ੍ਰੈਸ਼ਰ ਬਣਦਾ ਜਾ ਰਿਹਾ ਹੈ, ਪਰ ਅਜੇ ਵੀ ਪ੍ਰਬੰਧਕ ਆਨਾਕਾਨੀ ਕਰ ਰਹੇ ਹਨ ਅਤੇ, ਸਿੱਖਾਂ ਨੂੰ ਇਹ ਕਹਿ ਰਹੇ ਹਨ, ਕਿ ਕੋਈ ਵੀ ਐਸਾ ਕੰਮ ਨਹੀਂ ਕੀਤਾ ਗਿਆ।

Gurdwara Sahib Quebec
President: S. Prithpal Singh Saluja
2183, rue Wellington
Montreal, QC H3K 1X1
(514) 934-1259


20 ਫਰਵਰੀ ਨੂੰ ਵੀ ਜਦੋਂ ਇਸ ਗੁਰਦੁਆਰੇ ਵਿੱਚ ਸਮਾਗਮ ਹੋਇਆ ਤਾਂ, ਗੁਰਦੁਆਰੇ ਦੇ ਗ੍ਰੰਥੀ ਅਤੇ ਸਕੱਤਰ ਨੇ ਸੰਗਤ ਸਾਹਮਣੇ ਝੂਠ ਬੋਲਿਆ, ਕਿ ਇਸ ਗੁਰਦੁਆਰੇ ਵਿੱਚ ਕੋਈ ਵੀ ਐਸਾ ਕੰਮ ਨਹੀਂ ਹੋ ਰਿਹਾ, ਜਿਸ ਨਾਲ ਗੁਰੂ ਦੀ ਬੇਅਦਬੀ ਹੁੰਦੀ ਹੋਵੇ। ਜਿਸ ਤੋਂ ਸਾਬਿਤ ਹੁੰਦਾ ਹੈ, ਕਿ ਇਹ ਲੋਕ ਸਿਰਫ ਅਖੌਤੀ ਜਥੇਦਾਰਾਂ ਵਾਂਗ ਝੂਠ ਬੋਲਣ ਅਤੇ ਗੋਲਕਾਂ ਤੱਕ ਹੀ ਸੀਮਿਤ ਹਨ, ਗੁਰਮਤਿ ਨਾਲ ਇਨ੍ਹਾਂ ਪ੍ਰਬੰਧਕਾਂ ਦਾ ਕੋਈ ਲੈਣਾ ਦੇਣਾ ਨਹੀਂ।

ਸਿੱਖਾਂ ਨੂੰ ਇੱਕ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ, ਜਾਗਰੂਕ ਹੋਣ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕੋਈ ਹੋਰ ਗ੍ਰੰਥ, ਗੁਰੂ ਨਹੀਂ। ਗੁਰੂ ਸਾਹਿਬ ਨੇ ਗੁਰਗੱਦੀ ਸੰਪੂਰਨ ਗੁਰਬਾਣੀ "ੴ ਤੋਂ ਲੈਕੇ ਮੁੰਦਾਵਣੀ ਤੱਕ", ਨੂੰ ਦਿੱਤੀ ਹੈ। ਗੁਰਬਾਣੀ ਭਾਂਵੇ  ਕਿਸੇ ਗੁਟਕੇ 'ਚ ਹੋਵੇ, ਪੜੀ - ਵੀਚਾਰੀ ਜਾ ਸਕਦੀ ਹੈ, ਪਰ ਉਸ ਗੁਟਕੇ ਜਾਂ ਸੰਗ੍ਰਹ ਦਾ ਆਸਣ ਨਹੀਂ ਲਗਾਇਆ ਜਾ ਸਕਦਾ, ਤਖਤ ਉਤੇ ਸੁਸ਼ੋਭਿਤ ਨਹੀਂ ਕੀਤਾ ਜਾ ਸਕਦਾ। ਸੰਪੂਰਨ ਬਾਣੀ ਦਾ ਸੰਗ੍ਰਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸੁਸ਼ੋਭਿਤ ਕੀਤੇ ਜਾ ਸਕਦੇ ਹਨ। ਸੁਖਮਨੀ ਸਾਹਿਬ ਦਾ ਵੱਖਰਾ ਗ੍ਰੰਥ ਬਨਾਉਣ ਦੀ ਕੀ ਲੋੜ ਪਈ ਸੀ, ਗੁਰਇਕਬਾਲ ਸਿੰਘ ਨੂੰ, ਕੀ ਸੁਖਮਨੀ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਨਹੀਂ? ਸੁਖਮਨੀ ਸਾਹਿਬ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਵੀ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਪਾਠ ਕਰਨ, ਅਖੰਡ ਪਾਠ ਜਾਂ ਪਾਠਾਂ ਦੀ ਲੜੀਆਂ ਚਲਾਉਣ ਲਈ ਨਹੀਂ ਸੀ ਉਚਾਰੀ। ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ ਗੁਰਬਾਣੀ। ਗੁਰਬਾਣੀ ਜੀਵਨ ਜਾਚ ਹੈ, ਅਮਲ ਕਰਨ ਲਈ ਹੈ, ਸਿਰਫ ਪਾਠ ਕਰਨ ਲਈ ਨਹੀਂ।  ਅੱਜ ਦੇ ਅਖੌਤੀ ਬਾਬੇ ਸਿਰਫ ਆਪਣੇ ਮਤਲਬ ਦੀਆਂ ਕੁੱਝ ਤੁਕਾਂ ਦਾ ਆਪਣੇ ਮੁਤਾਬਿਕ ਅਰਥ ਕਰਕੇ, ਲੋਕਾਂ ਨੂੰ ਭਰਮਾਂ ਰਹੇ ਹਨ, ਉਨ੍ਹਾਂ ਵਿਚੋਂ ਇਹ ਪਖੰਡੀ ਗੁਰਇਕਬਾਲ ਸਿੰਘ ਵੀ ਸ਼ਾਮਿਲ ਹੈ। ਸੁਖਮਨੀ ਸਾਹਿਬ ਜੀ ਵਿਚੋਂ ਸਾਧ, ਸੰਤ, ਬ੍ਰਹਮਗਿਆਨੀ ਵਾਲੀਆਂ ਅਸ਼ਟਪਦੀਆਂ ਨੂੰ ਆਪਣੀ ਹੀ ਰੰਗਤ ਦੇ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਇਸ ਤਰ੍ਹਾਂ ਦੀਆਂ ਸਾਜਿਸ਼ਾਂ ਤੋਂ ਸਿੱਖਾਂ ਨੂੰ ਸੁਚੇਤ ਰਹਿਣਾ ਪਵੇਗਾ।

ਅੱਜ ਦਾ ਜੋ ਮਾਹੌਲ ਹੈ, ਹਰ ਪਾਸਿਓਂ ਸਿੱਖੀ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਸਿੱਖ ਸਰੂਪ ਦਾ ਮੁਖੌਟਾ ਪਾਈ ਬ੍ਰਾਹਮਣ ਘੁਸਪੈਠ ਕਰ ਚੁਕਾ ਹੈ, ਘੁਣ ਵਾਂਗ ਖਾਈ ਜਾ ਰਿਹਾ ਹੈ, ਭਾਂਵੇਂ ਰਾਧਾਸੁਅਮੀ ਹੋਵੇ, ਨਰਕਧਾਰੀਏ ਹੋਣ, ਨਾਮਧਾਰੀ ਹੋਣ, ਨੀਲਧਾਰੀ ਹੋਣ, ਆਸੂਤੋਸ਼ ਹੋਵੇ, ਸੌਦਾ ਸਾਧ ਹੋਵੇ, ਭਨਿਆਰੇ ਵਾਲਾ ਹੋਵੇ, ਬੇਦੀ ਬੰਸ ਦੇ ਬਾਬੇ ਹੋਣ, ਵਡਭਾਗੀਏ ਹੋਣ, ਜਾਂ ਫਿਰ ਉਹ ਨਾਨਕਸਰੀ ਬਾਬੇ ਹੋਣ, ਟਕਸਾਲੀ ਹੋਣ, ਅਖੌਤੀ ਜਥੇਦਾਰ ਹੋਣ ਜਾਂ ਅਕਾਲੀ, ਹਰ ਕੋਈ ਸਿੱਖੀ ਦਾ ਦੁਸ਼ਮਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਬਣਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਨੇ, ਇਹ ਸਾਰੇ ਲੋਕ। ਇਨ੍ਹਾਂ ਲੋਕਾਂ ਨੇ ਹੀ ਅਖੌਤੀ ਦਸਮ ਗ੍ਰੰਥ ਵਰਗਾ ਅਸ਼ਲੀਲ, ਮਿਥਿਹਾਸਿਕ ਗ੍ਰੰਥ ਸਿੱਖੀ ਦੇ ਵਿਹੜੇ 'ਚ ਵਾੜਿਆ ਅਤੇ ਇਨ੍ਹਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ, ਕਿ ਕਿਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਤੇ ਬਾਅਦ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਟਾ ਕੇ ਇਸ ਕੂੜ ਕਿਤਾਬ ਨੂੰ ਗੁਰਦੁਆਰਿਆਂ 'ਚ ਸਥਾਪਿਤ ਕੀਤਾ ਜਾਏ। ...ਅਜੇ ਹੋਰ ਗ੍ਰੰਥ ਵੀ ਲਾਈਨ 'ਚ ਲਗੇ ਹੋਏ ਨੇ।

ਸਿੱਖੋ ਜਾਗੋ.... ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ, ਤੋ ਕਿਆ ਕੀਆ...

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top