Share on Facebook

Main News Page

ਸਰਬ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਮੁੱਖ ਮੰਤ੍ਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਨੂੰ 1984 ਸਿੱਖ ਨਸਲਕੁਸ਼ੀ ਸਬੰਧੀ ਮੰਗ ਪਤ੍ਰ ਦਿੱਤਾ

ਪ੍ਰੈਸ ਨੋਟ

ਚੰਡੀਗੜ 23 ਫਰਵਰੀ 1984 ਦੀ ਨਸਲਕੁਸ਼ੀ ਦਾ ਦੁੱਖ ਝੇਲ ਰਹੇ, ਸਿੱਖ ਦੰਗਾ ਪੀੜਿਤਾਂ ਨਾਲ ਇੱਕ ਹੋਰ ਨਾਇੰਸਾਫੀ ਉਜਾਗਰ ਹੋਣ ਨਾਲ, ਪੂਰੇ ਦੇਸ਼ ਦੇ ਸਿੱਖਾਂ ਵਿੱਚ ਗੁੱਸੇ ਦੀ ਅੱਗ ਹੈ, ਉਕਤ ਵਿਚਾਰ ਪ੍ਰੈਸ ਨੋਟ ਰਾਹੀ ਜਾਰੀ ਕਰਦੇ ਹੋਏ, ਸਰਬ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਸ. ਇੰਦਰਜੀਤ ਸਿੰਘ ਚੁੱਗ ਨੇ ਦਸਿਆ, ਕਿ ਹਰਿਆਣਾ ਦੇ ਜਿਲਾ ਰਿਵਾੜੀ ਦੇ ਪਿੰਡ ਹੌਂਦ ਵਿਚ 2 ਨਵੰਬਰ 1984 ਨੂੰ ਜਵਾਨ ਸਿੰਘ ਬੁਜੁਰਗ ਅਤੇ ਬੱਚੇ ਤੇ ਸਿੱਖ ਬੀਬੀਆਂ ਨੂੰ ਕੋਹ ਕੋਹ ਕੇ ਮਾਰ ਮੁਕਾ ਦਿੱਤਾ ਗਿਆ, ਜਿੰਦਾ ਸਾੜ ਦਿੱਤਾ ਗਿਆ, ਜਿਨ੍ਹਾਂ ਦੀ ਗਿਣਤੀ 32 ਦੱਸੀ ਗਈ ਹੈ, ਇਸ ਹਿਰਦੇ ਵਿਦਾਰਕ ਘਟਨਾ ਦੇ ਉਜਾਗਰ ਹੋਣ ਕਰਕੇ ਸਰਬ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ, ਪਿੰਡ ਹੌਂਦ ਜਾ ਕੇ ਜਾਂਚ ਕੀਤੀ ਹੈ, ਜਿਸ ਵਿਚ ਪਤਾ ਲੱਗਾ ਹੈ, ਕਿ ਇਕ ਐਫ.ਆਈ.ਆਰ. 3 ਨਵੰਬਰ 1984 ਨੂੰ ਦਰਜ ਕੀਤੀ ਗਈ ਸੀ, ਪਰ ਬਦਨਿਅਤੀ ਨਾਲ ਇਸ ਤੇ ਕਾਰਵਾਈ ਨਾ ਕਰਕੇ ਖੁਰਦ-ਬੁਰਦ ਕਰ ਦਿੱਤਾ ਗਿਆ, ਪਰ ਉਸ ਰਿਪੋਟ ਦੀ ਕਾਪੀ, ਸਰਬ ਪ੍ਰਦੇਸ਼ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮਿਲ ਚੁੱਕੀ ਹੈ।

ਸ. ਝੀਂਡਾ ਨੇ ਦਸਿਆ ਹੈ ਕਿ 32 ਸਿੰਘ ਸਿੰਘਣੀਆਂ ਨੂੰ ਕੋਹ ਕੋਹ ਕੇ ਮਾਰੇ ਜਾਣਾ ਤੇ ਉਸਤੋਂ ਬਾਅਦ 26 ਸਾਲ ਤੱਕ, ਇਹ ਹੌਲਨਾਕ ਹਾਦਸਾ ਦਬਿਆ ਰਹਿ ਜਾਣਾ, ਬਹੁਤ ਹੀ ਸ਼ਰਮਨਾਕ ਘਟਨਾ ਹੈ। ਜਿਨ੍ਹਾਂ ਨਾਲ ਇਹ ਕਾਰਾ ਵਪਰਿਆ ਹੈ, ਉਹਨਾਂ ਨੂੰ ਇੰਸਾਫ ਮਿਲ ਸਕੇ, ਇਸ ਪ੍ਰਯੋਜਨ ਨਾਲ ਸਰਬ ਪ੍ਰਦੇਸ਼ ਗੁਰਦਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਜਾਂਚ ਰਿਪੋਟ ਅਤੇ ਐਫ.ਆਈ.ਆਰ. ਦੀ ਕਾਪੀ ਹਰਿਆਣਾ ਦੇ ਮੁੱਖ ਮੰਤ੍ਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਿਲ ਕੇ ਦੇ ਦਿੱਤੀ ਗਈ ਹੈ। ਨਾਲ ਹੀ ਮੰਗ ਪਤ੍ਰ ਰਾਹੀਂ ਇਹ ਕਿਹਾ ਗਿਆ ਹੈ, ਕਿ ਦੋਸ਼ੀਆਂ ਨੂੰ ਸਜਾ ਦੇਣ ਹੇਤੂ ਉੱਚ ਪਧਰੀ ਜਾਂਚ ਕਮੇਟੀ ਗਠਿਤ ਕੀਤੀ ਜਾਵੇ, ਅਤੇ 32 ਸਿੱਖ ਪਰਿਵਾਰਾਂ ਨੂੰ 100 ਕਰੋੜ ਰੁਪਿਆ ਮੁਆਵਜਾ ਦਿੱਤਾ ਜਾਵੇ।

ਸਰਬ ਪ੍ਰਦੇਸ਼ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਇੰਦਰਜੀਤ ਸਿੰਘ ਚੁੱਘ ਨੇ ਦਸਿਆ ਹੈ, ਕਿ ਮੁੱਖ ਮੰਤ੍ਰੀ ਸ. ਭੁਪਿੰਦਰ ਸਿੰਘ ਹੁੱਡਾ ਜੀ ਨੇ ਸੁਣ ਕੇ ਭਰੋਸਾ ਦਿੱਤਾ ਹੈ, ਕਿ ਤਿੰਨ ਦਿਨਾਂ ਦੇ ਵਿਚ ਇਸ ਉਪਰ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਸ. ਚੁੱਘ ਨੇ ਕਿਹਾ ਹੈ, ਕਿ ਸ਼੍ਰੀ ਹੁੱਡਾ ਇੰਸਾਫ ਲਈ ਜਰੂਰੀ ਕਦਮ ਚੁਕਦਿਆਂ, ਮੁਵਾਵਜਾ ਰਾਸ਼ੀ ਵੀ ਦੇਣ ਦੀ ਘੋਸ਼ਣਾ ਕਰਨ। ਚੁੱਘ ਅਨੁਸਾਰ ਸਰਬ ਪ੍ਰਦੇਸ਼ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ 1920, ਸ਼੍ਰੋਮਣੀ ਅਕਾਲੀ ਦਲ ਸਰਨਾ, ਆਲ ਇੰਡਿਆ ਸਿੱਖ ਸਟੂਡੈਂਟ ਫੈਡਰੇਸ਼ਨ, ਪੰਥਕ ਸਿੱਖ ਕੌਂਸਲ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਤੱਰ ਪ੍ਰਦੇਸ਼ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਐਕਸ਼ਨ ਕਮੇਟੀ, ਅਕਾਲੀ ਦਲ ਪੰਚ ਪ੍ਰਧਾਨੀ ਸਹਿਤ ਪੈਂਤੀ ਸਿੱਖ ਆਗੂ ਮੌਜੂਦ ਸਨ। ਸ. ਚੁੱਘ ਨੇ ਐਲਾਨ ਕੀਤਾ ਹੈ, ਕਿ ਹੌਂਦ ਕਾਂਡ ਦੇ ਪੀੜੀਤਾਂ ਦੇ ਇੰਸਾਫ ਲਈ ਸਾਰੀ ਜੱਥੇਬੰਦਿਆਂ ਦੇ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ, ਅਤੇ ਪਿੰਡ ਹੌਂਦ ਵਿੱਚ ਰੱਖੇ 4 ਮਾਰਚ ਨੂੰ ਰੱਖੇ ਜਾਣ ਵਾਲੇ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੇ ਸਮੇਂ 6 ਮਾਰਚ ਨੂੰ ਸੰਗਤਾਂ ਹਜ਼ਾਰਾਂ ਦੀਆਂ ਗਿਣਤੀ ਵਿਚ ਪਿੰਡ ਹੌਂਦ ਵਿਚ ਸ਼ਹੀਦ ਹੋਣ ਵਾਲੇ ਸਿੰਘ ਸਿੰਘਨੀਆਂ ਨੂ ਸ਼ਰਧਾਂਜਲੀ ਦਾ ਅਕੀਦਾ ਭਂੇਟ ਕਰਨਗੇ।

ਇੰਦਰਜੀਤ ਸਿੰਘ ਚੁੱਘ
ਜਨਰਲ ਸਕਤੱਰ
ਸਰਬ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ
92864 31660


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top